ਰੱਖਿਆ ਮੰਤਰਾਲਾ
azadi ka amrit mahotsav

ਸਰਕਾਰ ਹਰੇਕ ਨਾਗਰਿਕ ਨੂੰ, ਖਾਸ ਕਰਕੇ ਦੂਰ-ਦੁਰਾਡੇ ਅਤੇ ਟਾਪੂ ਖੇਤਰਾਂ ਵਿੱਚ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ: ਰਕਸ਼ਾ ਮੰਤਰੀ


ਦ੍ਵੀਪ ਸਮੂਹਾਂ ‘ਤੇ ਪਹਿਲੀ ਵਾਰ: ਭਾਰਤੀ ਜਲ ਸੈਨਾ ਦੁਆਰਾ ਸੰਯੁਕਤ ਸੇਵਾ ਅਤੇ ਮਲਟੀ ਸਪੈਸ਼ਲਿਟੀ ਮੈਗਾ ਸਰਜੀਕਲ ਕੈਂਪਾਂ (ਸ਼ਿਵਿਰਾਂ) ਦਾ ਆਯੋਜਨ, ਵਕਸ਼ਦ੍ਵੀਪ ਦ੍ਵੀਪ ਸਮੂਹ ਵਿੱਚ ਲੋਕਾਂ ਨੂੰ ਮਿਲੀਆਂ ਸਿਹਤ ਸੁਵਿਧਾਵਾਂ

ਅੱਖਾਂ ਦੀ ਰੋਸ਼ਨੀ ਬਹਾਲ ਕਰਨ ਲਈ ਸਿਰਫ਼ ਦੋ ਦਿਨਾਂ ਵਿੱਚ ਲਗਭਗ 50 ਸਰਜਰੀਆਂ ਕੀਤੀਆਂ ਗਈਆਂ

'ਸਹਿਯੋਗ', 'ਸਕੋਪ' ਅਤੇ 'ਵਿਆਪਕਤਾ' ਨੇ ਕੈਂਪ ਨੂੰ ਵਿਲੱਖਣ ਬਣਾਇਆ ਹੈ: ਜਲ ਸੈਨਾ ਪ੍ਰਮੁੱਖ

प्रविष्टि तिथि: 13 JAN 2026 3:32PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ 13 ਜਨਵਰੀ 2026 ਨੂੰ ਵਕਸ਼ਦ੍ਵੀਪ ਦੇ ਕਵਾਰਤੀ ਸਥਿਤ ਇੰਦਰਾ ਗਾਂਧੀ ਹਸਪਤਾਲ ਵਿਖੇ ਭਾਰਤੀ ਜਲ ਸੈਨਾ ਦੁਆਰਾ ਆਯੋਜਿਤ ਲਗਭਗ ਇੱਕ ਹਫ਼ਤੇ ਚੱਲਣ ਵਾਲੇ ਸੰਯੁਕਤ ਸੇਵਾਵਾਂ ਮਲਟੀ-ਸਪੈਸ਼ਲਿਟੀ ਕੈਂਪ ਨੂੰ ਵਰਚੁਅਲੀ ਸੰਬੋਧਨ ਕਰਦੇ ਹੋਏ ਕਿਹਾ, "ਸਰਕਾਰ ਦੇਸ਼ ਦੇ ਹਰੇਕ ਨਾਗਰਿਕ ਨੂੰ, ਖਾਸ ਕਰਕੇ ਦੂਰ-ਦੁਰਾਡੇ ਅਤੇ ਟਾਪੂ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ"। ਇਹ ਕੈਂਪ ਪਹਿਲੀ ਵਾਰ ਇਨ੍ਹਾਂ ਟਾਪੂਆਂ ਵਿੱਚ ਆਯੋਜਿਤ ਕੀਤਾ ਗਿਆ ਸੀ। ਉਨ੍ਹਾਂ ਨੇ ਇਸ ਪਹਿਲਕਦਮੀ ਨੂੰ ਸਮੁੰਦਰੀ ਸੁਰੱਖਿਆ ਤੋਂ ਪਰੇ ਜਾ ਕੇ ਰਾਸ਼ਟਰ ਨਿਰਮਾਣ ਅਤੇ ਮਾਨਵਤਾਵਾਦੀ ਸਹਾਇਤਾ ਵਿੱਚ ਭਾਰਤੀ ਜਲ ਸੈਨਾ ਦੀ ਮਹੱਤਵਪੂਰਨ ਭੂਮਿਕਾ ਦੀ ਇੱਕ ਸ਼ਾਨਦਾਰ ਉਦਾਹਰਣ ਦੱਸਿਆ। ਉਨ੍ਹਾਂ ਕਿਹਾ ਕਿ ਇਸ ਕੈਂਪ ਰਾਹੀਂ, ਆਰਮਡ ਫੋਰਸਿਜ਼ ਮੈਡੀਕਲ ਸੇਵਾਵਾਂ ਦੀਆਂ ਤਿੰਨੇਂ ਸੇਵਾਵਾਂ ਦੀਆਂ ਟੀਮਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਸਿੱਧੇ ਤੌਰ 'ਤੇ ਉੱਨਤ ਡਾਇਗਨੌਸਟਿਕ ਸਹੂਲਤਾਂ ਅਤੇ ਮਾਹਿਰ ਦੇਖਭਾਲ ਪ੍ਰਦਾਨ ਕੀਤੀ ਹੈ, ਜਿਸ ਵਿੱਚ ਯੋਜਨਾਬੱਧ ਸਰਜਰੀਆਂ ਅਤੇ ਮੋਤੀਆਬਿੰਦ ਦੇ ਆਪ੍ਰੇਸ਼ਨ ਵਰਗੀਆਂ ਸੇਵਾਵਾਂ ਸ਼ਾਮਲ ਹਨ।

 

ਰਕਸ਼ਾ ਮੰਤਰੀ ਨੇ ਕਿਹਾ ਕਿ ਵਿਆਪਕ ਜਾਂਚ, ਜਲਦੀ ਨਿਦਾਨ, ਸਮੇਂ ਸਿਰ ਡਾਕਟਰੀ ਸਲਾਹ, ਡਾਕਟਰੀ ਦਖਲਅੰਦਾਜ਼ੀ ਅਤੇ ਦਵਾਈਆਂ ਦੀ ਮੁਫਤ ਵੰਡ ਇਨ੍ਹਾਂ ਟਾਪੂਆਂ ਦੇ ਭਾਈਚਾਰਿਆਂ ਦੇ ਲੰਬੇ ਸਮੇਂ ਦੇ ਸਿਹਤ ਲਾਭਾਂ ਵਿੱਚ ਯੋਗਦਾਨ ਦੇਵੇਗੀ। ਉਨ੍ਹਾਂ ਇਹ ਵੀ ਕਿਹਾ, "ਅਸੀਂ ਇੱਕ ਸਿਹਤਮੰਦ ਭਾਰਤ ਦੇ ਸੰਕਲਪ ਨਾਲ ਕੰਮ ਕਰ ਰਹੇ ਹਾਂ। ਅਸੀਂ ਨਾ ਸਿਰਫ਼ ਸਿਹਤ ਖੇਤਰ ਵਿੱਚ ਭੌਤਿਕ ਬੁਨਿਆਦੀ ਢਾਂਚੇ ਨੂੰ ਉਤਸ਼ਾਹਿਤ ਕੀਤਾ ਹੈ ਬਲਕਿ ਆਯੁਸ਼ਮਾਨ ਭਾਰਤ ਅਤੇ ਜਨ ਔਸ਼ਧੀ ਕੇਂਦਰਾਂ ਵਰਗੀਆਂ ਪਹਿਲਕਦਮੀਆਂ ਰਾਹੀਂ ਲੋਕਾਂ ਦੀ ਭਲਾਈ ਦਾ ਵੀ ਧਿਆਨ ਰੱਖਿਆ ਹੈ।" 

ਕੈਂਪ ਦਾ ਅਧਿਕਾਰਤ ਉਦਘਾਟਨ ਕਰਦੇ ਹੋਏ, ਜਲ ਸੈਨਾ ਦੇ ਮੁਖੀ ਐਡਮਿਰਲ ਦਿਨੇਸ਼ ਕੇ ਤ੍ਰਿਪਾਠੀ ਨੇ ਇਸ ਪਹਿਲਕਦਮੀ ਨੂੰ ਤਿੰਨ ਮਾਮਲਿਆਂ ਵਿੱਚ ਵਿਲੱਖਣ ਦੱਸਿਆ: "ਸਹਿਯੋਗ", ਕਿਉਂਕਿ ਇਹ ਤਿੰਨਾਂ ਸੇਵਾਵਾਂ ਅਤੇ ਸਥਾਨਕ ਪ੍ਰਸ਼ਾਸਨ ਦੇ ਪੇਸ਼ੇਵਰਾਂ ਨੂੰ ਸ਼ਾਮਲ ਕਰਨ ਵਾਲਾ ਇੱਕ ਸੱਚਾ ਸਾਂਝਾ ਯਤਨ ਹੈ; "ਸਕੋਪ", ਕਿਉਂਕਿ ਇਸ ਵਿੱਚ ਕਾਰਡੀਓਲੋਜੀ, ਨੇਤਰ ਵਿਗਿਆਨ, ਮੋਤੀਆਬਿੰਦ ਸਰਜਰੀ, ਨੈਫਰੋਲੋਜੀ, ਨਿਊਰੋਲੋਜੀ, ਗੈਸਟ੍ਰੋਐਂਟਰੌਲੋਜੀ, ਚਮੜੀ ਵਿਗਿਆਨ ਅਤੇ ਐਂਡੋਕਰੀਨ ਬਿਮਾਰੀਆਂ ਵਰਗੇ ਵੱਖ-ਵੱਖ ਮੈਡੀਕਲ ਖੇਤਰਾਂ ਦੇ ਮਾਹਿਰਾਂ ਦੀ ਭਾਗੀਦਾਰੀ ਸ਼ਾਮਲ ਹੈ; ਅਤੇ "ਵਿਆਪਕਤਾ", ਕਿਉਂਕਿ ਕੈਂਪ ਲਈ ਵੱਡੀ ਗਿਣਤੀ ਵਿੱਚ ਡਾਕਟਰੀ ਪੇਸ਼ੇਵਰ ਅਤੇ ਸਹਾਇਤਾ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਜਿਹੀਆਂ ਸਾਂਝੀਆਂ ਪਹਿਲਕਦਮੀਆਂ ਸੇਵਾਵਾਂ ਵਿਚਕਾਰ ਤਾਲਮੇਲ ਅਤੇ ਸਿਵਲ-ਫੌਜੀ ਸਹਿਯੋਗ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਲੋਕਾਂ ਦੀ ਭਲਾਈ ਵਿੱਚ ਵੀ ਮਹੱਤਵਪੂਰਨ ਯੋਗਦਾਨ ਦਿੰਦੀਆਂ ਹਨ।

 

ਉਦਘਾਟਨ ਸਮਾਰੋਹ ਤੋਂ ਬਾਅਦ, ਜਲ ਸੈਨਾ ਮੁਖੀ ਨੇ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਮੋਤੀਆਬਿੰਦ ਸਰਜਰੀ ਦੇ ਲਾਭਪਾਤਰੀਆਂ ਨੂੰ ਐਨਕਾਂ, ਆਈ ਡ੍ਰੋਪ ਅਤੇ ਦਵਾਈਆਂ ਵੰਡੀਆਂ। ਉਦਘਾਟਨ ਸਮਾਰੋਹ ਵਿੱਚ ਦੱਖਣੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ਼ ਵਾਈਸ ਐਡਮਿਰਲ ਸਮੀਰ ਸਕਸੈਨਾ, ਸਰਜਨ ਵਾਈਸ ਐਡਮਿਰਲ ਆਰਤੀ ਸਰੀਨ, ਡਾਇਰੈਕਟਰ ਜਨਰਲ, ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼, ਪ੍ਰਸ਼ਾਸਕ ਦੇ ਸਲਾਹਕਾਰ ਸ਼੍ਰੀ ਸਾਈ ਬੀ ਦੀਪਕ, ਹਥਿਆਰਬੰਦ ਸੈਨਾਵਾਂ ਦੇ ਸੀਨੀਅਰ ਅਧਿਕਾਰੀਆਂ, ਸਿਵਲ ਪ੍ਰਸ਼ਾਸਨ ਦੇ ਨੁਮਾਇੰਦਿਆਂ ਅਤੇ ਸਥਾਨਕ ਆਬਾਦੀ ਨੇ ਸ਼ਿਰਕਤ ਕੀਤੀ। 

ਰੱਖਿਆ ਮੰਤਰੀ ਦੀ ਕਲਪਨਾ ਅਨੁਸਾਰ, ਭਾਰਤੀ ਜਲ ਸੈਨਾ ਪੰਜ ਟਾਪੂਆਂ - ਅਮੀਨੀ, ਐਂਡਰੋਥ, ਅਗੱਤੀ, ਕਵਾਰਤੀ ਅਤੇ ਮਿਨੀਕੌਏ - ਵਿੱਚ ਮਲਟੀ-ਸਪੈਸ਼ਲਿਟੀ ਕੈਂਪ ਲਗਾ ਰਹੀ ਹੈ ਤਾਂ ਜੋ ਵਸਨੀਕਾਂ ਨੂੰ ਵਿਆਪਕ ਡਾਕਟਰੀ ਦੇਖਭਾਲ ਪ੍ਰਦਾਨ ਕੀਤੀ ਜਾ ਸਕੇ ਅਤੇ ਵੱਧ ਤੋਂ ਵੱਧ ਪਹੁੰਚਯੋਗਤਾ ਅਤੇ ਸਹੂਲਤ ਨੂੰ ਯਕੀਨੀ ਬਣਾਇਆ ਜਾ ਸਕੇ। ਕਵਾਰਤੀ ਵਿੱਚ ਇੱਕ ਸਮਰਪਿਤ ਨੇਤਰ ਵਿਗਿਆਨ ਟੀਮ ਤਾਇਨਾਤ ਕੀਤੀ ਗਈ ਹੈ ਤਾਂ ਜੋ ਲੋੜਵੰਦ ਮਰੀਜ਼ਾਂ ਲਈ ਮੋਤੀਆਬਿੰਦ ਸਰਜਰੀ ਕੀਤੀ ਜਾ ਸਕੇ। 

ਇਸ ਕੈਂਪ ਦੇ ਤਹਿਤ, ਦੇਸ਼ ਭਰ ਦੇ ਵੱਖ-ਵੱਖ ਅਦਾਰਿਆਂ ਤੋਂ ਹਥਿਆਰਬੰਦ ਸੈਨਾਵਾਂ ਦੇ 29 ਮੈਡੀਕਲ ਅਫਸਰ, ਦੋ ਨਰਸਿੰਗ ਅਫਸਰ ਅਤੇ 42 ਪੈਰਾ ਮੈਡੀਕਲ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਵਕਸ਼ਦ੍ਵੀਪ ਵਿੱਚ ਪਹਿਲਾਂ ਤੋਂ ਹੀ ਇੱਕ ਸਥਾਪਿਤ ਸਰਕਾਰੀ ਸਿਹਤ ਸੰਭਾਲ ਪ੍ਰਣਾਲੀ ਹੈ ਜਿਸ ਵਿੱਚ ਜ਼ਿਲ੍ਹਾ ਹਸਪਤਾਲ, ਕਮਿਊਨਿਟੀ ਸਿਹਤ ਕੇਂਦਰ ਅਤੇ ਪ੍ਰਾਇਮਰੀ ਸਿਹਤ ਸਹੂਲਤਾਂ ਸ਼ਾਮਲ ਹਨ। ਇਹਨਾਂ ਸੇਵਾਵਾਂ ਦਾ ਸਮਰਥਨ ਕਰਨ ਲਈ, ਡਾਕਟਰੀ ਉਪਕਰਣਾਂ, ਸਪਲਾਈਆਂ ਅਤੇ ਦਵਾਈਆਂ ਦੀ ਉਪਲਬਧਤਾ ਵਧਾਈ ਗਈ ਹੈ, ਜਿਸ ਨਾਲ ਸਬੰਧਤ ਸਿਹਤ ਕੇਂਦਰਾਂ 'ਤੇ ਮਾਹਿਰਾਂ ਅਤੇ ਸੁਪਰ ਸਪੈਸ਼ਲਿਟੀ ਦੇਖਭਾਲ ਤੱਕ ਲੋਕਾਂ ਦੀ ਪਹੁੰਚ ਸੰਭਵ ਹੋ ਗਈ ਹੈ। ਅਗੱਤੀ ਅਤੇ ਮਿਨੀਕੌਏ ਵਿੱਚ ਆਪਰੇਸ਼ਨ ਅਤੇ ਪ੍ਰਕਿਰਿਆ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਕਰਨ ਲਈ ਸਮਰਪਿਤ ਸਰਜੀਕਲ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। 

ਇਸ ਕੈਂਪ ਦੀ ਇੱਕ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਇਸ ਵਿੱਚ ਸਿਰਫ਼ ਦੋ ਦਿਨਾਂ ਵਿੱਚ ਲਗਭਗ 50 ਅਜਿਹੀਆਂ ਸਰਜਰੀਆਂ ਕੀਤੀਆਂ, ਜਿਸ ਨਾਲ ਲੋਕਾਂ ਦੀ ਨਜ਼ਰ ਬਹਾਲ ਹੋਈ। ਇਸ ਵਿੱਚ ਆਰਮੀ ਹਸਪਤਾਲ (ਖੋਜ ਅਤੇ ਰੈਫਰਲ) ਦੇ ਮਾਹਿਰਾਂ ਦੁਆਰਾ ਦ੍ਵੀਪ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਅੱਖਾਂ ਦੀ ਦੇਖਭਾਲ ਪ੍ਰਦਾਨ ਕੀਤੀ ਜਾ ਰਹੀ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਵੀ ਕਈ ਸਰਜਰੀਆਂ ਕੀਤੀਆਂ ਜਾਣਗੀਆਂ। 

ਬਜ਼ੁਰਗ ਆਦਮੀ ਨੂੰ ਅੱਖਾਂ ਦੀ ਰੌਸ਼ਨੀ ਵਾਪਸ ਮਿਲੀ (ਕਾਵਰਤੀ ਟਾਪੂ)

ਅਮੀਨੀ ਦੇ ਸਥਾਨਕ ਨਿਵਾਸੀ 65 ਸਾਲਾ ਕੁਨੀ ਕੋਯਾ ਨੂੰ ਮੋਤੀਆਬਿੰਦ ਦੀ ਬਿਮਾਰੀ ਸੀ ਜਿਸ ਕਾਰਨ ਉਹ ਅੰਨ੍ਹੇਪਣ ਦੇ ਨੇੜੇ ਆ ਗਿਆ ਸੀ। ਉਸਦੀ ਸਫਲ ਸਰਜਰੀ ਇਸ ਕੈਂਪ ਦੇ ਮੁੱਖ ਉਦੇਸ਼ ਨੂੰ ਦਰਸਾਉਂਦੀ ਹੈ - ਇਹ ਯਕੀਨੀ ਬਣਾਉਣ ਲਈ ਕਿ ਭਾਰਤ ਦੇ ਸਭ ਤੋਂ ਛੋਟੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਸਨੀਕ ਕਦੇ ਵੀ ਹਨੇਰੇ ਵਿੱਚ ਨਾ ਰਹਿਣ। 

ਅਗੱਤੀ ਵਿੱਚ ਮਹੱਤਵਪੂਰਨ ਸਫਲਤਾ  (ਖਾਲਿਦ ਸੀ, 68)  

ਕਈ ਵਰ੍ਹਿਆਂ ਤੱਕ ਖਾਲਿਦ ਦੀ ਦੁਨੀਆਂ ਆਪਣੇ ਪੁਰਾਣੇ ਸੁਭਾਅ ਦਾ ਇੱਕ ਫਿੱਕਾ ਪਰਛਾਵਾਂ ਬਣ ਕੇ ਰਹਿ ਗਈ ਸੀ। ਅੱਜ, ਉਹ ਇਸ ਇਤਿਹਾਸਕ ਮਿਸ਼ਨ ਦਾ ਪ੍ਰਤੀਕ ਬਣ ਗਿਆ, ਕਿਉਂਕਿ ਅਗੱਤੀ ਦੀ ਧਰਤੀ 'ਤੇ ਪਹਿਲੀ ਵਾਰ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਗਈ। ਉਸਨੇ ਫੁਸਫੁਸਾਉਂਦੇ ਹੋਏ ਕਿਹਾ,"ਮੈਨੂੰ ਇੰਝ ਮਹਿਸੂਸ ਹੋਇਆ ਜਿਵੇਂ ਸਮੁੰਦਰ ਦਾ ਕੋਹਰਾ ਮੇਰੀ ਆਤਮਾ ਵਿੱਚ ਸਮਾ ਗਿਆ ਹੋਵੇ,"  ਇੱਕ ਦਹਾਕੇ ਬਾਅਦ ਮੇਰੀਆਂ ਅੱਖਾਂ ਪਹਿਲੀ ਵਾਰ ਸਾਫ਼ ਦੇਖ ਸਕਦੀਆਂ  ਸਨ। "ਅੱਜ, ਜਲ ਸੈਨਾ ਨੇ ਮੈਨੂੰ ਮੇਰੇ ਘਰ ਦਾ ਨੀਲਾ ਰੰਗ ਵਾਪਸ ਦੇ ਦਿੱਤਾ," 

ਡਾਕਟਰੀ ਇਲਾਜ ਤੋਂ ਇਲਾਵਾ, ਇਸ ਕੈਂਪ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸੰਪੂਰਨ ਸਿਹਤ 'ਤੇ ਵੀ ਧਿਆਨ ਕੇਂਦਰਿਤ ਕੀਤਾ ਕਿ ਚੰਗੀ ਸਿਹਤ ਸਿਰਫ਼ ਬਿਮਾਰੀ ਤੋਂ ਮੁਕਤੀ ਬਾਰੇ ਨਹੀਂ ਹੈ, ਸਗੋਂ ਸਾਰਿਆਂ ਲਈ ਸਮੁੱਚੀ ਤੰਦਰੁਸਤੀ ਅਤੇ ਭਲਾਈ ਦਾ ਭਰੋਸਾ ਹੈ। ਨਾਗਰਿਕਾਂ ਨੂੰ ਰੋਕਥਾਮ ਸਿਹਤ ਸੰਭਾਲ, ਜੀਵਨ ਸ਼ੈਲੀ ਵਿੱਚ ਬਦਲਾਅ, ਮਾਨਸਿਕ ਤੰਦਰੁਸਤੀ ਅਤੇ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਭਾਰਤ ਦੀਆਂ ਰਵਾਇਤੀ ਅਤੇ ਟਿਕਾਊ ਖੁਰਾਕ ਪ੍ਰਣਾਲੀਆਂ ਦੇ ਨਾਲ-ਨਾਲ ਯੋਗ ਅਤੇ ਤੰਦਰੁਸਤੀ ਪ੍ਰਥਾਵਾਂ ਦੇ ਹਿੱਸੇ ਦੇ ਰੂਪ ਵਿੱਚ ਬਾਜਰੇ ਦੇ ਲਾਭਾਂ ਨੂੰ ਉਜਾਗਰ ਕਰਨ ਲਈ ਲੰਬੀ ਮਿਆਦ ਦੇ ਸਿਹਤ ਲਾਭਾਂ ਨੂੰ ਉਤਸ਼ਾਹਿਤ ਕਰਨ ਲਈ ਖੁਰਾਕ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ। 

ਇਹ ਪਹਿਲ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦੀ ਹੈ ਜਿਸਦੇ ਤਹਿਤ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਰਹਿਣ ਵਾਲੇ ਹਰੇਕ ਨਾਗਰਿਕ ਲਈ ਮਿਆਰੀ ਸਿਹਤ ਸੰਭਾਲ ਤੱਕ ਸਮਾਨ ਪਹੁੰਚ ਯਕੀਨੀ ਬਣਾਈ ਜਾ ਸਕੇ। ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਵਰਗੀਆਂ ਪ੍ਰਮੁੱਖ ਰਾਸ਼ਟਰੀ ਪਹਿਲਕਦਮੀਆਂ ਦੀ ਭਾਵਨਾ ਨੂੰ ਦਰਸਾਉਂਦੇ ਹੋਏ, ਇਹ ਕੈਂਪ ਦੇਸ਼ ਦੇ "ਇੱਕ ਧਰਤੀ, ਇੱਕ ਸਿਹਤ" ਦੇ ਵਿਸ਼ਵਵਿਆਪੀ ਸਿਹਤ ਦਰਸ਼ਨ ਨੂੰ ਰੇਖਾਂਕਿਤ ਕਰਦਾ ਹੈ, ਜਿਸ ਵਿੱਚ ਰੋਕਥਾਮ ਅਤੇ ਪ੍ਰੋਤਸਾਹਨ ਸਿਹਤ ਸੇਵਾਵਾਂ ਦੇ ਨਾਲ ਇਲਾਜ ਸੰਬੰਧੀ ਦੇਖਭਾਲ ਨੂੰ ਜੋੜਿਆ ਜਾਂਦਾ ਹੈ। 

****

ਵੀਕੇ/ਵੀਐੱਮ/ਸੈਵੀ


(रिलीज़ आईडी: 2214584) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Tamil , Malayalam