ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲੇ ਨੇ ਭਾਰਤੀ ਉੱਚ ਸਿੱਖਿਆ ਸੰਸਥਾਨਾਂ ਲਈ ਇੱਕ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਵਰਕਸ਼ਾਪ ਦਾ ਆਯੋਜਨ ਕੀਤਾ


ਭਾਰਤੀ ਉੱਚ ਸਿੱਖਿਆ ਸੰਸਥਾਨਾਂ ਲਈ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ

ਵਿਸ਼ਵਵਿਆਪੀ ਸਥਿਤੀ ਨੂੰ ਮਜ਼ਬੂਤ ਕਰਨ ਲਈ ਕਿਊਐੱਸ ਰੈਂਕਿੰਗ ਓਰੀਐਂਟੇਸ਼ਨ ਵਰਕਸ਼ਾਪ ਵਿੱਚ ਵਾਈਸ-ਚਾਂਸਲਰ/ਡਾਇਰੈਕਟਰ ਅਤੇ ਯੂਨੀਵਰਸਿਟੀ ਅਧਿਕਾਰੀਆਂ ਨੇ ਹਿੱਸਾ ਲਿਆ

प्रविष्टि तिथि: 12 JAN 2026 8:03PM by PIB Chandigarh

ਭਾਰਤੀ ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਦੀ ਵਿਸ਼ਵਵਿਆਪੀ ਪਛਾਣ ਅਤੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੇ ਲਗਾਤਾਰ ਯਤਨਾਂ ਦੇ ਤਹਿਤ, ਸਿੱਖਿਆ ਮੰਤਰਾਲੇ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ‘ਤੇ ਐੱਚਈਆਈ ਦੇ ਵਾਈਸ-ਚਾਂਸਲਰ ਅਤੇ ਨੋਡਲ ਅਧਿਕਾਰੀਆਂ ਲਈ ਅੱਧੇ ਦਿਨ ਦੀ ਓਰੀਐਂਟੇਸ਼ਨ ਅਤੇ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ। ਇਹ ਵਰਕਸ਼ਾਪ ਕਿਊਐੱਸ ਕੁਵਾਕਵੇਰੇਲੀ ਸਾਈਮੰਡਸ ਵੱਲੋਂ ਆਯੋਜਿਤ ਕੀਤੀ ਗਈ ਅਤੇ ਇਸ ਦਾ ਉਦੇਸ਼ ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਦੇ ਉਦੇਸ਼ਾਂ ਦੇ ਅਨੁਸਾਰ, ਵਿਸ਼ਵਵਿਆਪੀ ਰੈਂਕਿੰਗ ਪੈਮਾਨਿਆਂ, ਬਿਹਤਰ ਅਭਿਆਸ ਅਤੇ ਰਣਨੀਤਕ ਤਰੀਕਿਆਂ ਬਾਰੇ ਸੰਸਥਾਨਾਂ ਦੀ ਸਮਝ ਨੂੰ ਬਿਹਤਰ ਬਣਾਉਣਾ ਸੀ।

ਇਸ ਵਰਕਸ਼ਾਪ ਵਿੱਚ ਦੇਸ਼ ਭਰ ਦੇ ਕੇਂਦਰੀ, ਰਾਜ ਅਤੇ ਨਿਜੀ ਯੂਨੀਵਰਸਿਟੀਆਂ, ਜਿਨ੍ਹਾਂ ਵਿੱਚ ਖੁਦਮੁਖਤਿਆਰ ਸੰਸਥਾਵਾਂ ਵੀ ਸ਼ਾਮਲ ਹਨ, ਨੇ ਵੱਡੇ ਪੈਮਾਨੇ ‘ਤੇ ਹਿੱਸਾ ਲਿਆ। ਲਗਭਗ 4000 ਭਾਗੀਦਾਰਾਂ ਨੇ ਔਨਲਾਈਨ ਰਾਹੀਂ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ, ਜਦੋਂ ਕਿ 60 ਤੋਂ ਵੱਧ ਭਾਗੀਦਾਰਾਂ ਨੇ ਨਵੀਂ ਦਿੱਲੀ ਦੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਪਹੁੰਚ ਕੇ ਪ੍ਰੋਗਰਾਮ ਵਿੱਚ ਹਿੱਸਾ ਲਿਆ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਡਾ. ਵਿਨੀਤ ਜੋਸ਼ੀ, ਸਕੱਤਰ (ਉੱਚ ਸਿੱਖਿਆ), ਨੇ ਭਾਰਤੀ ਯੂਨੀਵਰਸਿਟੀਆਂ ਲਈ ਵਿਸ਼ਵਵਿਆਪੀ ਬੈਂਚਮਾਰਕਿੰਗ ਅਤੇ ਅੰਤਰਰਾਸ਼ਟਰੀ ਮਾਨਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਉੱਚ ਸਿੱਖਿਆ ਸੰਸਥਾਨਾਂ (ਐੱਚਈਆਈ) ਨੂੰ ਆਪਣੀ ਵਿਦਿਅਕ ਪ੍ਰਤਿਸ਼ਠਾ ਅਤੇ ਗਲੋਬਲ ਸਥਿਤੀ ਨੂੰ ਮਜ਼ਬੂਤ ਕਰਨ ਲਈ ਗਲੋਬਲ ਰੈਂਕਿੰਗ ਫਰੇਮਵਰਕ ਦੇ ਨਾਲ ਸਰਗਰਮ ਤੌਰ ‘ਤੇ ਜੋੜਨ ਲਈ ਪ੍ਰੋਤਸਾਹਿਤ ਕੀਤਾ।

ਸਿੱਖਿਆ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਆਰਮਸਟ੍ਰਾਂਗ ਪਾਮੇ ਨੇ ਮੰਤਰਾਲੇ ਦੀਆਂ ਅੰਤਰਰਾਸ਼ਟਰੀਕਰਣ ਪਹਿਲਕਦਮੀਆਂ ਦੀ ਸੰਖੇਪ ਜਾਣਕਾਰੀ ਪੇਸ਼ ਕੀਤੀ, ਜਿਸ ਵਿੱਚ ਐੱਸਪੀਏਆਰਸੀ, ਅੰਤਰਰਾਸ਼ਟਰੀ ਵਿਦਿਆਰਥਿਆਂ ਲਈ ਵਾਧੂ ਸੀਟਾਂ ਅਤੇ ਸਟੱਡੀ ਇਨ ਇੰਡੀਆ (ਐੱਸਆਈਆਈ) ਪੋਰਟਲ ਸ਼ਾਮਲ ਹਨ। ਉਨ੍ਹਾਂ ਨੇ ਬਿਹਤਰ ਵਿਸ਼ਵਵਿਆਪੀ ਦ੍ਰਿਸ਼ਟੀ ਦੀ ਜ਼ਰੂਰਤ ਨੂੰ ਉਜਾਗਰ ਕੀਤਾ, ਇਹ ਦੇਖਦੇ ਹੋਏ ਕਿ ਅੰਤਰਰਾਸ਼ਟਰੀਕਰਣ ਨਾਲ ਸਬੰਧਿਤ ਸੂਚਕ ਗਲੋਬਲ ਰੈਂਕਿੰਗ ਨਤੀਜਿਆਂ ਵਿੱਚ ਮਹੱਤਵਪੂਰਨ ਯੋਗਦਾਨ ਦਿੰਦੇ ਹਨ। ਉਨ੍ਹਾਂ ਨੇ ਸੰਸਥਾਨਾਂ ਨੂੰ ਅੰਤਰਰਾਸ਼ਟਰੀ ਵਿਦਿਆਰਥੀ ਜੁੜਾਅ, ਫੈਕਲਟੀ ਵਿਕਾਸ ਪ੍ਰੋਗਰਾਮਾਂ, ਦੀਰਘਕਾਲੀ ਵਿਦਿਅਕ ਸਹਿਯੋਗ ਅਤੇ ਬਿਹਤਰ ਸੰਸਥਾਗਤ ਆਊਟਰੀਚ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਪ੍ਰੋਤਸਾਹਿਤ ਕੀਤਾ।

ਵਰਕਸ਼ਾਪ ਦੋ ਸੈਸ਼ਨਾਂ ਵਿੱਚ ਕਿਊਐੱਸ ਕਵਾਕਵੇਰੇਲੀ ਸਾਈਮੰਡਸ ਦੇ ਕਾਰਜਕਾਰੀ ਡਾਇਰੈਕਟਰ ਡਾ. ਅਸ਼ਵਿਨ ਫਰਨਾਂਡਿਸ ਵੱਲੋਂ ਆਯੋਜਿਤ ਕੀਤੀ ਗਈ ਸੀ। ਪਹਿਲੇ ਸੈਸ਼ਨ ਵਿੱਚ ਕਿਊਐੱਸ ਰੈਂਕਿੰਗ ਕਾਰਜ ਪ੍ਰਣਾਲੀ, ਯੋਗਤਾ ਮਾਪਦੰਡ, ਅਤੇ ਵਿਸ਼ਵ, ਵਿਸ਼ਾ, ਖੇਤਰੀ, ਵਪਾਰ ਅਤੇ ਸਸਟੇਨੇਬਿਲਿਟੀ ਰੈਂਕਿੰਗ ਰਾਹੀਂ ਸੰਸਥਾਨ ਦੀ ਵਿਜ਼ਿਬਿਲਿਟੀ ਲਈ ਕਈ ਐਂਟਰੀ ਪੁਆਇੰਟਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ, ਨਾਲ ਹੀ ਕਿਊਐੱਸ ਹੱਬ ਰਾਹੀਂ ਡੇਟਾ ਜਮ੍ਹਾਂ ਕਰਨ ‘ਤੇ ਗਾਈਡੈਂਸ ਵੀ ਦਿੱਤੀ ਗਈ।

 

ਦੂਸਰੇ ਸੈਸ਼ਨ ਵਿੱਚ ਖੋਜ ਦੇ ਅਸਰ ਅਤੇ ਪ੍ਰਤਿਸ਼ਠਾ ਸੂਚਕਾਂ ‘ਤੇ ਵਿਸਤਾਰ ਨਾਲ ਚਰਚਾ ਕੀਤੀ ਗਈ, ਜਿਸ ਵਿੱਚ ਕਿਊਐੱਸ ਵੱਲੋਂ ਸਲਾਨਾ ਅਧਾਰ ‘ਤੇ ਕੀਤੇ ਜਾਣ ਵਾਲੇ ਅਕਾਦਮਿਕ ਅਤੇ ਮਾਲਕ ਪ੍ਰਤਿਸ਼ਠਾ ਸਰਵੇਖਣ ਅਤੇ ਖੋਜ ਵਿਜ਼ਿਬਿਲਿਟੀ ਅਤੇ ਸਾਈਟੇਸ਼ਨ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ਦੀ ਰਣਨੀਤੀ ਸ਼ਾਮਲ ਸੀ।

ਭਾਰਤੀ ਐੱਚਈਆਈ ਨੇ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਆਪਣੀ ਮੌਜੂਦਗੀ ਨੂੰ ਬਹੁਤ ਮਜ਼ਬੂਤ ਕੀਤਾ ਹੈ, 2026 ਸੰਸਕਰਣ  ਵਿੱਚ ਰਿਕਾਰਡ 54 ਸੰਸਥਾਨਾਂ ਨੂੰ ਰੈਂਕ ਮਿਲੀ ਹੈ, ਜਦੋਂ ਕਿ 2014 ਵਿੱਚ ਸਿਰਫ਼ 12 ਸੰਸਥਾਨਾਂ ਨੂੰ ਰੈਂਕ ਮਿਲੀ ਸੀ। ਇਹ ਲਗਾਤਾਰ ਉੱਪਰ ਵੱਲ ਜਾਂਦਾ ਹੋਇਆ ਰਸਤਾ ਭਾਰਤ ਦੀ ਵਧਦੀ ਵਿਸ਼ਵਵਿਆਪੀ ਅਕਾਦਮਿਕ ਪਛਾਣ ਅਤੇ ਪ੍ਰਦਰਸ਼ਨ ਨੂੰ ਦਿਖਾਉਂਦਾ ਹੈ। ਹਾਲਾਂਕਿ, ਇਹ ਉਪਲਬਧੀਆਂ ਧਿਆਨ ਦੇਣ ਲਾਇਕ ਹਨ, ਲੇਕਿਨ ਕਈ ਪਹਿਲਕਦਮੀਆਂ ਕਰਨ ਦੀ ਜ਼ਰੂਰਤ ਹੈ, ਖਾਸ ਕਰਕੇ ਅੰਤਰਰਾਸ਼ਟਰੀ ਪੱਧਰ ‘ਤੇ (ਅੰਤਰਰਾਸ਼ਟਰੀ ਵਿਦਿਆਰਥੀ ਅਤੇ ਫੈਕਲਟੀ) ਪ੍ਰਤੀ ਫੈਕਲਟੀ ਰਿਸਰਚ ਸਾਈਟੇਸ਼ਨ, ਅਤੇ ਫੈਕਲਟੀ-ਵਿਦਿਆਰਥੀ ਅਨੁਪਾਤ ਜਿਹੇ ਖੇਤਰਾਂ ਵਿੱਚ, ਜਿਨ੍ਹਾਂ ਦਾ ਰੈਂਕਿੰਗ ਕਾਰਜ ਪ੍ਰਣਾਲੀ ਵਿੱਚ ਬਹੁਤ ਮਹੱਤਵ ਹੈ। ਇਸ ਲਈ, ਇਸ ਤਰ੍ਹਾਂ ਦੀ ਵਰਕਸ਼ਾਪ ਸੰਸਥਾਗਤ ਸਮਰੱਥਾ ਨੂੰ ਮਜ਼ਬੂਤ ਕਰਕੇ ਅਤੇ ਵਿਸ਼ਵਵਿਆਪੀ ਅਕਾਦਮਿਕ ਉਤਕ੍ਰਿਸ਼ਟਤਾ ਦੀ ਦਿਸ਼ਾ ਵਿੱਚ ਭਾਰਤ ਦੇ ਸਮੂਹਿਕ ਯਤਨਾਂ ਨੂੰ ਅੱਗੇ ਵਧਾ ਕੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

*****

ਏਕੇ


(रिलीज़ आईडी: 2214171) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी