ਵਿੱਤ ਮੰਤਰਾਲਾ
azadi ka amrit mahotsav

ਸ਼੍ਰੀ ਸੁਰਜੀਤ ਭੁਜਬਲ ਨੇ ਆਈਸੀਪੀ ਅਗਰਤਲਾ ਵਿੱਚ ਆਈਸੀਈਜੀਏਟੀਈ-ਐੱਲਪੀਐੱਮਐੱਸ ਏਕੀਕਰਣ ਦਾ ਉਦਘਾਟਨ ਕੀਤਾ, ਜਿਸ ਨਾਲ ਸਰਹੱਦ ਪਾਰ ਵਪਾਰ ਵਿੱਚ ਡਿਜੀਟਲ ਪਰਿਵਰਤਨ ਨੂੰ ਹੁਲਾਰਾ ਮਿਲਿਆ


ਇਹ ਏਕੀਕਰਣ ਪੋਰਟਸ, ਏਅਰ ਪੋਰਟਸ ਅਤੇ ਇਨਲੈਂਡ ਕੰਟੇਨਰ ਡਿਪੂਆਂ ਵਿੱਚ ਪਹਿਲਾਂ ਤੋਂ ਪ੍ਰਾਪਤ ਕੁਸ਼ਲਤਾਵਾਂ ਦੇ ਅਨੁਸਾਰ ਹੈ, ਜਿਸ ਨਾਲ ਵਸਤੂਆਂ ਦੀ ਤੇਜ਼ ਨਿਕਾਸੀ, ਆਯਾਤ-ਨਿਰਯਾਤ ਪ੍ਰਕਿਰਿਆਵਾਂ ਦੇ ਲਈ ਆਟੋਮੇਟਿਡ ਵਰਕਫਲੋ, ਸੁਰੱਖਿਅਤ ਅਤੇ ਭਰੋਸੇਯੋਗ ਡੇਟਾ ਅਦਾਨ-ਪ੍ਰਦਾਨ ਅਤੇ ਡੇਟਾ ਵੀ ਇਕਸਾਰਤਾ ਬਣਾਏ ਰੱਖਣ ਲਈ ਮਜ਼ਬੂਤ ਸਮਾਧਾਨ ਵਿਧੀ ਨੂੰ ਯਕੀਨੀ ਬਣਾਉਂਦਾ ਹੈ

प्रविष्टि तिथि: 12 JAN 2026 5:01PM by PIB Chandigarh

ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀਬੀਆਈਸੀ) ਦੇ ਵਿਸ਼ੇਸ਼ ਸਕੱਤਰ ਅਤੇ ਮੈਂਬਰ (ਕਸਟਮ) ਸ਼੍ਰੀ ਸੁਰਜੀਤ ਭੁਜਬਲ ਨੇ ਅੱਜ ਤ੍ਰਿਪੁਰਾ ਦੇ ਅਗਰਤਲਾ ਸਥਿਤ ਏਕੀਕ੍ਰਿਤ ਚੈੱਕ ਪੋਸਟ (ਆਈਸੀਪੀ) ‘ਤੇ ਇੰਡੀਅਨ ਕਸਟਮ ਇਲੈਕਟ੍ਰੌਨਿਕ ਗੇਟਵੇ-ਲੈਂਡ ਪੋਰਟ ਮੈਨੇਜਮੈਂਟ ਸਿਸਟਮ (ਆਈਸੀਈਜੀਏਟੀਈ-ਐੱਲਪੀਐੱਮਐੱਸ) ਦੇ ਏਕੀਕਰਣ ਦਾ ਉਦਘਾਟਨ ਕੀਤਾ। ਇਹ ਪਹਿਲ ਸਰਹੱਦ ਪਾਰ ਵਪਾਰ ਨੂੰ ਪਹੁੰਚਯੋਗ ਬਣਾਉਣ ਲਈ ਸੀਬੀਆਈ ਦੀ ਵਿਆਪਕ ਡਿਜੀਟਲ ਪਰਿਵਰਤਨ ਦੀ ਦਿਸ਼ਾ ਵਿੱਚ ਚਲ ਰਹੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ।

ਆਈਸੀਈਜੀਏਟੀਈ-ਐੱਲਪੀਐੱਮਐੱਸ ਏਕੀਕਰਣ ਆਈਸੀਈਜੀਏਟੀਈ ਅਤੇ ਲੈਂਡ ਪੋਰਟ ਮੈਨੇਜਮੈਂਟ ਸਿਸਟਮ ਦਰਮਿਆਨ ਰੀਅਲ ਟਾਈਮ ਵਿੱਚ ਦੋ-ਦਿਸ਼ਾਈ ਡੇਟਾ ਅਦਾਨ-ਪ੍ਰਦਾਨ ਨੂੰ ਸਮਰੱਥ ਬਣਾਉਂਦਾ ਹੈ, ਜਿਸ ਨਾਲ ਲੈਂਡ ਪੋਰਟਸ ‘ਤੇ ਇੱਕ ਨਿਰਵਿਘਨ ਡਿਜੀਟਲ ਈਕੋਸਿਸਟਮ ਦਾ ਨਿਰਮਾਣ ਹੁੰਦਾ ਹੈ। ਇਹ ਏਕੀਕਰਣ ਸੀ-ਪੋਰਟਸ, ਏਅਰ ਪੋਰਟਸ ਅਤੇ ਇਨਲੈਂਡ ਕੰਟੇਨਰ ਡਿਪੂਆਂ ਵਿੱਚ ਪਹਿਲਾਂ ਤੇਂ ਹੀ ਪ੍ਰਾਪਤ ਕੁਸ਼ਲਤਾਵਾਂ ਨੂੰ ਦਰਸਾਉਂਦਾ ਹੈ, ਜਿਸ ਨਾਲ ਮਾਲ ਦੀ ਤੇਜ਼ ਕਲੀਅਰੈਂਸ, ਆਯਾਤ ਅਤੇ ਨਿਰਯਾਤ ਪ੍ਰਕਿਰਿਆਵਾਂ ਲਈ ਆਟੋਮੇਟਿਡ ਵਰਕਫਲੋ, ਸੁਰੱਖਿਅਤ ਅਤੇ ਭਰੋਸੇਯੋਗ ਡੇਟਾ ਅਦਾਨ-ਪ੍ਰਦਾਨ ਅਤੇ ਡੇਟਾ ਅਖੰਡਤਾ ਬਣਾਏ ਰੱਖਣ ਲਈ ਮਜ਼ਬੂਤ ਸਮਾਧਾਨ ਵਿਧੀ ਨੂੰ ਯਕੀਨੀ ਬਣਾਇਆ  ਜਾਂਦਾ  ਹੈ।

ਇਹ ਏਕੀਕਰਣ ਕਸਟਮ ਨਾਲ ਸਬੰਧਿਤ ਮਹੱਤਵਪੂਰਨ ਡੇਟਾ ਤੱਤਾਂ ‘ਤੇ ਕੇਂਦ੍ਰਿਤ ਹੈ, ਜਿਨ੍ਹਾਂ ਵਿੱਚ ਬਿਲ ਆਫ਼ ਐਂਟਰੀ, ਸ਼ਿਪਿੰਗ ਬਿਲ, ਆਊਟ ਆਫ਼ ਚਾਰਜ (ਓਓਸੀ) ਅਤੇ ਲੇਟ ਐਕਸਪੋਰਟ ਆਰਡਰ (ਐੱਲਈਓ) ਸ਼ਾਮਲ ਹਨ। ਇਸ ਤੋਂ ਇਲਾਵਾ, ਇਹ ਸਲਾਟ ਬੁਕਿੰਗ ਤੋਂ ਲੈ ਕੇ ਗੇਟ-ਇਨ ਅਤੇ ਗੇਟ-ਆਊਟ ਤੱਕ ਕਾਰਗੋ ਦੀ ਆਵਾਜਾਈ ਨੂੰ ਟ੍ਰੈਕ ਕਰਨ ਵਾਲੇ ਈਵੈਂਟ-ਅਧਾਰਿਤ ਅਪਡੇਟ ਵੀ ਪ੍ਰਦਾਨ ਕਰਦਾ ਹੈ। ਇਨ੍ਹਾਂ ਸੁਧਾਰਾਂ ਨਾਲ ਮਨੁੱਖ ਸਬੰਧੀ ਦਖਲਅੰਦਾਜ਼ੀ ਵਿੱਚ ਬਹੁਤ ਕਮੀ ਆਉਂਦੀ ਹੈ ਅਤੇ ਏਕੀਕ੍ਰਿਤ ਚੈੱਕ ਪੋਸਟ ‘ਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਹੁੰਦਾ ਹੈ।

ਇਹ ਪਹਿਲ ਕੋਆਰਡੀਨੇਟਿਡ ਬੌਰਡਰ ਮੈਨੇਜਮੈਂਟ ਦੀ ਇੱਕ ਵਿਵਹਾਰਿਕ ਉਦਹਾਰਣ ਹੈ, ਜੋ ਸਾਂਝੇ ਡੇਟਾ, ਆਮ ਜੋਖਮ ਮੁਲਾਂਕਣ ਅਤੇ ਸਮਕਾਲੀ ਫੈਸਲੇ ਲੈਣ ਰਾਹੀਂ ਕਈ ਸਰਹੱਦ ਏਜੰਸੀਆਂ ਦਰਮਿਆਨ ਤਾਲਮੇਲਪੂਰਨ ਕਾਰਜ ਪ੍ਰਣਾਲੀ ਨੂੰ ਹੁਲਾਰਾ ਦਿੰਦੀ ਹੈ। ਸਵੈਚਾਲਿਤ ਸਥਿਤੀ ਅੱਪਗ੍ਰੇਡ ਅਤੇ ਡਿਜੀਟਲ ਵਰਕਫਲੋ ਨਾਲ ਲੈਣ-ਦੇਣ ਲਾਗਤ ਘੱਟ ਹੁੰਦੀ ਹੈ ਅਤੇ ਵਪਾਰ ਕਰਨ ਵਿੱਚ ਆਸਾਨੀ ਹੁੰਦੀ ਹੈ, ਜਿਸ ਨਾਲ ਭਾਰਤ ਦੀਆਂ ਸਰਹੱਦੀ ਪ੍ਰਬੰਧਨ ਵਿਧੀਆਂ ਗਲੋਬਲ ਮਾਪਦੰਡਾਂ ਦੇ ਅਨੁਸਾਰ ਹੋ ਜਾਂਦੀਆਂ ਹਨ।

ਲਾਗੂਕਰਨ ਦੇ ਦ੍ਰਿਸ਼ਟੀਕੋਣ ਨਾਲ ਇਹ ਏਕੀਕਰਣ ਜੋਖਮ-ਅਧਾਰਿਤ ਟੀਚਾਬੱਧ ਨੂੰ ਮਜ਼ਬੂਤ ਕਰਦਾ ਹੈ। ਐੱਲਪੀਐੱਮਐੱਸ ਤੋਂ ਪ੍ਰਾਪਤ ਅਸਲ ਸਮੇਂ ਦੇ ਲੌਜਿਸਟਿਕਸ ਡੇਟਾ ਨੂੰ ਆਈਸੀਈਜੀਏਟੀਈ ‘ਤੇ ਉਪਲਬਧ ਐਲਾਨਾਂ ਅਤੇ ਖੁਫੀਆ ਜਾਣਕਾਰੀ ਦੇ ਨਾਲ ਮਿਲਾ ਕੇ ਸ਼ੁਰੂਆਤੀ ਜੋਖਮ ਮੁਲਾਂਕਣ, ਵਿਗਾੜਾਂ ਦੀ ਪਛਾਣ ਅਤੇ ਨਿਯੰਤਰਣਾਂ ਦੀ ਚੋਣਵੀਂ ਵਰਤੋਂ ਨੂੰ ਸਮਰੱਥ ਬਣਾਇਆ ਜਾ ਸਕਦਾ ਹੈ। ਇਹ ਦ੍ਰਿਸ਼ਟੀਕੋਣ ਪਾਲਣਾ ਨਤੀਜਿਆਂ ਵਿੱਚ ਸੁਧਾਰ ਕਰਦਾ ਹੈ ਅਤੇ ਨਾਲ ਹੀ ਪਾਲਣਾ ਵਪਾਰ ਵਿੱਚ ਰੁਕਾਵਟ ਨੂੰ ਘੱਟ ਕਰਦਾ ਹੈ।

ਇਹ ਉਦਘਾਟਨ ਸੀਬੀਆਈਸੀ ਅਤੇ ਲੈਂਡ ਪੋਰਟਸ ਅਥਾਰਿਟੀ ਆਫ਼ ਇੰਡੀਆ (ਐੱਲਪੀਏਆਈ) ਦੇ ਸੰਯੁਕਤ  ਯਤਨਾਂ ਨੂੰ ਦਰਸਾਉਂਦਾ ਹੈ, ਤਾਂ ਜੋ ਇਹ ਯਕੀਨੀ ਹੋ ਸਕੇ ਕਿ ਭਾਰਤ ਦਾ ਵਪਾਰ ਬੁਨਿਆਦੀ ਢਾਂਚਾ ਭਵਿੱਖ ਲਈ ਤਿਆਰ ਅਤੇ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਬਣਿਆ ਰਹੇ, ਜਿਸ ਨਾਲ ਸਰਹੱਦ ਪਾਰ ਵਪਾਰ ਹੋਰ ਆਸਾਨ, ਤੇਜ਼ ਅਤੇ ਵਧੇਰੇ ਪਾਰਦਰਸ਼ੀ ਹੋ ਜਾਵੇ।

****

ਐੱਨਬੀ/ਕੇਐੱਮਐੱਨ


(रिलीज़ आईडी: 2214096) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Tamil