ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਸੋਨੀਪਤ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਨੈਟਵਰਕ ਗੁਣਵੱਤਾ ਦਾ ਕੀਤਾ ਮੁਲਾਂਕਣ
प्रविष्टि तिथि:
09 JAN 2026 11:56AM by PIB Chandigarh
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਦਸੰਬਰ 2025 ਮਹੀਨੇ ਦੌਰਾਨ ਹਰਿਆਣਾ ਦੇ ਸੋਨੀਪਤ ਸ਼ਹਿਰ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਕੀਤੇ ਗਏ ਸਵਤੰਤਰ ਡ੍ਰਾਈਵ ਟੈਸਟ (ਆਈਡੀਟੀ) ਨਿਸ਼ਕਰਸ਼ ਆਮ ਦੂਰਸੰਚਾਰ ਉਪਭੋਗਤਾਵਾਂ ਦੀ ਜਾਣਕਾਰੀ ਹੇਤੂ ਜਾਰੀ ਕੀਤੇ ਹਨ। ਇਸ ਡ੍ਰਾਈਵ ਪਰੀਖਣ ਦਾ ਉਦੇਸ਼ ਦੂਰਸੰਚਾਰ ਸੇਵਾ ਪ੍ਰਦਾਤਾਵਾਂ (TSP) ਵੱਲੋਂ ਪ੍ਰਦਾਨ ਕੀਤੀ ਜਾ ਰਹੀ ਮੋਬਾਈਲ ਨੈਟਵਰਕ ਸੇਵਾਵਾਂ (ਵੌਇਸ ਅਤੇ ਡਾਟਾ ਦੋਵੇਂ) ਦੀ ਵਾਸਤਵਿਕ ਪਰਿਸਥਿਤੀਆਂ ਵਿੱਚ ਗੁਣਵੱਤਾ ਦਾ ਮੁਲਾਂਕਣ ਅਤੇ ਸਤਿਆਪਨ ਕਰਨਾ ਹੈ।
ਸਵਤੰਤਰ ਡ੍ਰਾਈਵ ਟੈਸਟ (IDT) ਦੌਰਾਨ, ਟ੍ਰਾਈ ਕਾਲ ਸੈੱਟਅੱਪ ਸਕਸੈੱਸ ਰੇਟ, ਡਾਟਾ ਡਾਊਨਲੋਡ ਅਤੇ ਅੱਪਲੋਡ ਸਪੀਡ, ਸਪੀਚ ਕੁਆਲਿਟੀ ਆਦਿ ਵਰਗੇ ਪ੍ਰਮੁੱਖ ਪਰਫਾਰਮੈਂਸ ਇੰਡੀਕੇਟਰ (KPI) ਦਾ ਵਾਸਤਵਿਕ ਡੇਟਾ ਇਕੱਠਾ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਵੱਖ-ਵੱਖ ਉੱਨਤ ਟੈਸਟ ਹੈਂਡਸੈੱਟਾਂ ਅਤੇ ਸੌਫਟਵੇਅਰ ਦੀ ਵਰਤੋਂ ਕਰਦਿਆਂ ਵਾਸਤਵਿਕ ਸਮੇਂ ਵਿੱਚ ਸੈਸ਼ਨਾਂ ਦੀ ਨਿਗਰਾਨੀ ਅਤੇ ਵਿਸ਼ਲੇਸ਼ਣ ਕੀਤਾ ਜਾਂਦਾ ਹੈ। ਸਵਤੰਤਰ ਡ੍ਰਾਈਵ ਟੈਸਟ ਦੇ ਨਤੀਜੇ, ਉਪਭੋਗਤਾਵਾਂ ਨੂੰ ਸੂਚਿਤ ਕਰਨ, ਅਤੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਲਈ ਪ੍ਰੋਤਸਾਹਿਤ ਕਰਨ ਲਈ, ਟ੍ਰਾਈ ਦੀ ਵੈੱਬਸਾਈਟ ਅਤੇ ਅਖ਼ਬਾਰਾਂ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਹਨ।
ਟ੍ਰਾਈ ਖੇਤਰੀ ਦਫ਼ਤਰ, ਜੈਪੁਰ ਨੇ ਆਪਣੀ ਨਿਯੁਕਤ ਏਜੰਸੀ ਦੇ ਮਾਧਿਅਮ ਨਾਲ ਹਰਿਆਣਾ ਐਲਐੱਸਏ ਵਿੱਚ 02.12.2025 ਤੋਂ 04.12.2025 ਦੇ ਵਿਚਕਾਰ 188.4 ਕਿਲੋਮੀਟਰ ਸਿਟੀ ਡ੍ਰਾਈਵ ਅਤੇ 08 ਹੌਟਸਪੌਟਾਂ ਨੂੰ ਕਵਰ ਕਰਦਿਆਂ ਵਿਸਤ੍ਰਿਤ ਡ੍ਰਾਈਵ ਟੈਸਟ ਕੀਤੇ। ਸੋਨੀਪਤ ਸ਼ਹਿਰ ਵਿੱਚ ਕੀਤੇ ਗਏ ਸਵਤੰਤਰ ਡ੍ਰਾਈਵ ਟੈਸਟ ਦੇ ਨਤੀਜਿਆਂ ਦਾ ਸਾਰਾਂਸ਼ ਇੱਥੇ ਦਿੱਤਾ ਜਾ ਰਿਹਾ ਹੈ:
(i) ਵੌਇਸ ਸੇਵਾਵਾਂ:
|
ਸੀਰਿਅਲ ਨੰਬਰ
|
ਮੁੱਖ ਪ੍ਰਦਰਸ਼ਨ ਸੂਚਕ
(ਆਟੋ ਚੋਣ ਮੋਡ)
(5G /4G /3G /2G)
|
ਮਾਪ ਯੂਨਿਟ
|
ਏਅਰਟੈੱਲ
|
ਬੀ.ਐੱਸ.ਐੱਨ.ਐੱਲ.
|
ਆਰ.ਜੇ.ਆਈ.ਐੱਲ.
|
ਵੀ.ਆਈ.ਐੱਲ.
|
|
1
|
ਕਾਲ ਸੈੱਟਅੱਪ ਸਫਲਤਾ ਦਰ (CSSR)
|
%
|
100.00
|
91.27
|
99.79
|
100.00
|
|
2
|
ਡ੍ਰੌਪ ਕਾਲ ਰੇਟ (ਡੀਸੀਆਰ)
|
ਸੈਕਿੰਡ
|
0.00
|
0.23
|
0.63
|
0.21
|
|
3
|
ਕਾਲ ਸੈੱਟਅੱਪ ਸਮਾਂ ਔਸਤ (CST)
|
%
|
1.23
|
6.59
|
0.66
|
0.69
|
|
4
|
ਕਾਲ ਸਾਈਲੈਂਸ ਰੰਟ (ਕਾਲ ਮਿਊਟ ਕਰੋ)
|
%
|
0.53
|
3.08
|
1.84
|
0.00
|
|
5
|
ਔਸਤ ਰਾਏ ਸਕੋਰ (MOS)
|
1-5
|
3.97
|
3.45
|
4.37
|
4.43
|
ਵੌਇਸ ਸੇਵਾਵਾਂ ਦੇ ਪ੍ਰਮੁੱਖ ਨਿਸ਼ਪਾਦਨ ਸੰਕੇਤਕਾਂ ਅਨੁਸਾਰ, ਕਾਲ ਸੈੱਟਅੱਪ ਸਕਸੈੱਸ ਰੇਟ (CSSR) ਵਿੱਚ ਏਅਰਟੈੱਲ ਅਤੇ ਵੀ.ਆਈ.ਐੱਲ. ਨੇ 100% ਪ੍ਰਦਰਸ਼ਨ ਦਰਜ ਕੀਤਾ, ਜਦਕਿ ਆਰ.ਜੇ.ਆਈ.ਐੱਲ. 99.79% ਅਤੇ ਬੀ.ਐੱਸ.ਐੱਨ.ਐੱਲ. 91.27% ‘ਤੇ ਰਿਹਾ। ਡ੍ਰੌਪ ਕਾਲ ਰੇਟ (DCR) ਵਿੱਚ ਏਅਰਟੈੱਲ ਦਾ ਪ੍ਰਦਰਸ਼ਨ ਸਰਵੋਤਮ (0.00 ਸੈਕੰਡ) ਰਿਹਾ, ਇਸ ਤੋਂ ਬਾਅਦ ਵੀ.ਆਈ.ਐੱਲ. (0.21 ਸੈਕੰਡ), ਬੀ.ਐੱਸ.ਐੱਨ.ਐੱਲ. (0.23 ਸੈਕੰਡ) ਅਤੇ ਆਰ.ਜੇ.ਆਈ.ਐੱਲ. (0.63 ਸੈਕੰਡ) ਰਹੇ। ਕਾਲ ਸੈੱਟਅੱਪ ਟਾਈਮ ਐਵਰੇਜ (CST) ਦੇ ਮਾਮਲੇ ਵਿੱਚ ਆਰ.ਜੇ.ਆਈ.ਐੱਲ. (0.66%) ਅਤੇ ਵੀ.ਆਈ.ਐੱਲ. (0.69%) ਬਿਹਤਰ ਰਹੇ, ਜਦਕਿ ਏਅਰਟੈੱਲ 1.23% ਅਤੇ ਐੱਮ ਬੀ.ਐੱਸ.ਐੱਨ.ਐੱਲ. 6.59% ‘ਤੇ ਰਿਹਾ। ਕਾਲ ਸਾਈਲੈਂਸ ਰੇਟ (ਮਿਊਟ ਕਾਲ) ਵਿੱਚ ਵੀ.ਆਈ.ਐੱਲ. ਨੇ ਸਿਫ਼ਰ(0.00%) ਦਰਜ ਕੀਤਾ, ਏਅਰਟੈੱਲ 0.53%, ਆਰ.ਜੇ.ਆਈ.ਐੱਲ. 1.84% ਅਤੇ ਬੀ.ਐੱਸ.ਐੱਨ.ਐੱਲ. 3.08% ‘ਤੇ ਰਿਹਾ। ਮੀਨ ਓਪੀਨੀਅਨ ਸਕੋਰ (ਐੱਮ.ਓ.ਐੱਸ.) ਵਿੱਚ ਵੀ.ਆਈ.ਐੱਲ. (4.43) ਅਤੇ ਆਰ.ਜੇ.ਆਈ.ਐੱਲ. (4.37) ਉਤਕ੍ਰਿਸ਼ਟ ਰਹੇ, ਜਦਕਿ ਏਅਰਟੈੱਲ (3.97) ਅਤੇ ਬੀ.ਐੱਸ.ਐੱਨ.ਐੱਲ. (3.45) ਅਪੇਖਾਕ੍ਰਿਤ ਘੱਟ ਰਹੇ।
(ii) ਡੇਟਾ ਸੇਵਾਵਾਂ:
|
ਸੀਰਿਅਲ ਨੰਬਰ
|
ਮੁੱਖ ਪ੍ਰਦਰਸ਼ਨ ਸੂਚਕ
(ਆਟੋ ਚੋਣ ਮੋਡ)
(5G /4G /3G /2G)
|
ਮਾਪ ਯੂਨਿਟ
|
ਏਅਰਟੈੱਲ
|
ਬੀ.ਐੱਸ.ਐੱਨ.ਐੱਲ.
|
ਆਰ.ਜੇ.ਆਈ.ਐੱਲ.
|
ਵੀ.ਆਈ.ਐੱਲ.
|
|
1
|
ਔਸਤ ਡਾਊਨਲੋਡ ਥ੍ਰੁਪੁੱਟ
|
(Mbits/s)
|
230.90
|
14.66
|
250.35
|
37.99
|
|
2
|
ਔਸਤ ਅੱਪਲੋਡ ਥ੍ਰੋਪੁੱਟ
|
(Mbits/s)
|
37.81
|
4.27
|
20.71
|
12.55
|
|
3
|
ਲੇਟੈਂਸੀ (50ਵਾਂ ਪ੍ਰਤੀਸ਼ਤ)
|
in ms
|
15.91
|
24.97
|
18.09
|
17.67
|
ਡੇਟਾ ਸੇਵਾਵਾਂ ਦੇ ਪ੍ਰਮੁੱਖ ਨਿਸ਼ਪਾਦਨ ਸੰਕੇਤਕਾਂ ਅਨੁਸਾਰ, ਐਵਰੇਜ ਡਾਊਨਲੋਡ ਥ੍ਰੂਪੁਟ ਵਿੱਚ ਆਰ.ਜੇ.ਆਈ.ਐੱਲ. ਨੇ 250.35 Mbps (ਐੱਮਬੀਪੀਐੱਸ) ਨਾਲ ਸਰਵੋਤਮ ਪ੍ਰਦਰਸ਼ਨ ਕੀਤਾ, ਇਸ ਤੋਂ ਬਾਅਦ ਏਅਰਟੈੱਲ 230.90 Mbps (ਐੱਮਬੀਪੀਐੱਸ), ਵੀ.ਆਈ.ਐੱਲ. 37.99 Mbps(ਐੱਮਬੀਪੀਐੱਸ) ਅਤੇ ਬੀ.ਐੱਸ.ਐੱਨ.ਐੱਲ. 14.66 Mbps(ਐੱਮਬੀਪੀਐੱਸ) ‘ਤੇ ਰਿਹਾ। ਐਵਰੇਜ ਅੱਪਲੋਡ ਥ੍ਰੂਪੁਟ ਦੇ ਮਾਮਲੇ ਵਿੱਚ ਵੀ ਏਅਰਟੈੱਲ 37.81 Mbps(ਐੱਮਬੀਪੀਐੱਸ) ਨਾਲ ਅਗ੍ਰਣੀ ਰਿਹਾ, ਜਦਕਿ ਆਰ.ਜੇ.ਆਈ.ਐੱਲ. 20.71 Mbps(ਐੱਮਬੀਪੀਐੱਸ), ਵੀ.ਆਈ.ਐੱਲ. 12.55 Mbps(ਐੱਮਬੀਪੀਐੱਸ) ਅਤੇ ਬੀ.ਐੱਸ.ਐੱਨ.ਐੱਲ. 4.27 Mbps (ਐੱਮਬੀਪੀਐੱਸ) ‘ਤੇ ਦਰਜ ਕੀਤਾ ਗਿਆ। ਲੇਟੈਂਸੀ (50ਵਾਂ ਪਰਸੈਂਟਾਈਲ) ਦੇ ਸੰਦਰਭ ਵਿੱਚ ਏਅਰਟੈੱਲ ਨੇ ਸਭ ਤੋਂ ਘੱਟ 15.91 ਮਿਲੀਸੈਕੰਡ ਦੀ ਲੇਟੈਂਸੀ ਪ੍ਰਦਰਸ਼ਿਤ ਕੀਤੀ, ਜੋ ਬਿਹਤਰ ਨੈਟਵਰਕ ਰਿਸਪੌਂਸ ਨੂੰ ਦਰਸਾਉਂਦੀ ਹੈ। ਇਸ ਤੋਂ ਬਾਅਦ ਵੀ.ਆਈ.ਐੱਲ. 17.67 ਮਿਲੀਸੈਕੰਡ, ਆਰ.ਜੇ.ਆਈ.ਐੱਲ. 18.09 ਮਿਲੀਸੈਕੰਡ ਅਤੇ ਬੀ.ਐੱਸ.ਐੱਨ.ਐੱਲ. 24.97 ਮਿਲੀਸੈਕੰਡ ‘ਤੇ ਰਿਹਾ।
ਸੋਨੀਪਤ ਸ਼ਹਿਰ ਵਿੱਚ ਆਯੋਜਿਤ ਡ੍ਰਾਈਵ ਟੈਸਟ ਵਿੱਚ ਸੋਨੀਪਤ ਸ਼ਹਿਰ ਦੇ ਸਾਰੇ ਮਹੱਤਵਪੂਰਨ ਖੇਤਰ ਜਿਨ੍ਹਾਂ ਵਿੱਚ ਨਿਕਟਵਰਤੀ ਸਿਓਲੀ, ਜਠੇਰੀ, ਹਰਸਾਨਾ ਕਲਾਂ, ਜੀਵਨ ਵਿਹਾਰ, ਸੈਕਟਰ 23, ਸੈਕਟਰ 15, ਮੌਡਲ ਟਾਊਨ, ਸੈਕਟਰ 33, ਸੈਕਟਰ 12, ਮੁਰਥਲ ਰੋਡ, ਕੁਮਾਸ਼ਪੁਰ ਅਤੇ ਬਹਾਲਗੜ੍ਹ ਆਦਿ ਸ਼ਾਮਲ ਹਨ, ਆਸਪਾਸ ਦੇ ਖੇਤਰਾਂ ਸਹਿਤ ਸੋਨੀਪਤ ਸ਼ਹਿਰ ਦੇ ਸਾਰੇ ਮਹੱਤਵਪੂਰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ।
ਇਸ ਆਈ.ਡੀ.ਟੀ. ਰਿਪੋਰਟ ਦੇ ਨਿਸ਼ਕਰਸ਼ ਸੰਬੰਧਿਤ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀ.ਐੱਸ.ਪੀ.) ਨਾਲ ਸਾਂਝੇ ਕੀਤੇ ਗਏ ਹਨ, ਤਾਂ ਜੋ ਲੋੜ ਅਨੁਸਾਰ ਉਹ ਆਪਣੇ ਪੱਧਰ ਤੇ ਲੋੜੀਂਦੀ ਕਾਰਵਾਈ ਕਰ ਸਕਣ। ਇਸ ਆਈ.ਡੀ.ਟੀ. ਦੀ ਵਿਸਤ੍ਰਿਤ ਰਿਪੋਰਟ ਭਾਦੂਵਿਪ੍ਰਾ ਦੀ ਵੈੱਬਸਾਈਟ www.trai.gov.in ‘ਤੇ ਉਪਲਬਧ ਹੈ। ਕਿਸੇ ਵੀ ਸਪੱਸ਼ਟੀਕਰਨ ਜਾਂ ਵਾਧੂ ਜਾਣਕਾਰੀ ਲਈ ਭਾਦੂਵਿਪ੍ਰਾ ਖੇਤਰੀ ਦਫ਼ਤਰ, ਜੈਪੁਰ ਨਾਲ ਈਮੇਲ adv.jaipur@trai.gov.in ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
**************
Samrat/ Allen/RJ
(रिलीज़ आईडी: 2212898)
आगंतुक पटल : 6