ਜਲ ਸ਼ਕਤੀ ਮੰਤਰਾਲਾ
ਸਾਲ ਦੇ ਅੰਤ ਦੀ ਸਮੀਖਿਆ: ਪੀਣ ਵਾਲੇ ਪਾਣੀ ਅਤੇ ਸੈਨੀਟੇਸ਼ਨ ਵਿਭਾਗ
ਵਰ੍ਹੇ 2025 ਵਿੱਚ ਵਿਭਾਗ ਦੀਆਂ ਉਪਲਬਧੀਆਂ
प्रविष्टि तिथि:
01 JAN 2026 6:02PM by PIB Chandigarh
ਸਵੱਛ ਭਾਰਤ ਮਿਸ਼ਨ (ਗ੍ਰਾਮੀਣ)-ਪੜਾਅ II
ਭਾਰਤ ਵਿੱਚ 83% ਤੋਂ ਵੱਧ ਪਿੰਡਾਂ ਨੂੰ ਐੱਸਬੀਐੱਮ (ਜੀ) ਦੇ ਤਹਿਤ ਓਡੀਐੱਫ ਪਲੱਸ (ਮਾਡਲ) ਐਲਾਨ ਕੀਤਾ ਗਿਆ ਹੈ। ਇਸ ਦੇ ਤਹਿਤ 5.27 ਲੱਖ ਤੋਂ ਵੱਧ ਪਿੰਡਾਂ ਵਿੱਚ ਠੋਸ ਵੇਸਟ ਪ੍ਰਬੰਧਨ ਦੀ ਵਿਵਸਥਾ ਹੈ ਅਤੇ 5.41 ਲੱਖ ਪਿੰਡਾਂ ਵਿੱਚ ਤਰਲ ਵੇਸਟ ਪ੍ਰਬੰਧਨ ਦੀ ਵਿਵਸਥਾ ਕੀਤੀ ਗਈ ਹੈ।
17 ਤੋਂ 2 ਅਕਤੂਬਰ 2025 ਤੱਕ ਸਵੱਛਤਾ ਹੀ ਸੇਵਾ (ਐੱਸਐੱਚਐੱਸ) 2025 ਅਭਿਆਨ ਵਿੱਚ ਗ੍ਰਾਮੀਣ ਭਾਰਤ ਦੇ 13 ਕਰੋੜ ਤੋਂ ਵੱਧ ਵਿਅਕਤੀਆਂ ਦੇ ਨਾਲ 18 ਕਰੋੜ ਤੋਂ ਵੱਧ ਲੋਕਾਂ ਦੀ ਸਮੂਹਿਕ ਭਾਗੀਦਾਰੀ ਅਤੇ ਜਨਤਕ ਭਾਗੀਦਾਰੀ ਦੇਖੀ ਗਈ।
ਮਾਣਯੋਗ ਪ੍ਰਧਾਨ ਮੰਤਰੀ ਦੇ ਰਾਸ਼ਟਰ ਵਿਆਪੀ ਸੱਦੇ ਤੋਂ ਪ੍ਰੇਰਿਤ ਹੋ ਕੇ, ਮਾਣਯੋਗ ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਮਾਣਯੋਗ ਜਲ ਸ਼ਕਤੀ ਰਾਜ ਮੰਤਰੀ ਨੇ ‘ਏਕ ਦਿਨ, ਏਕ ਘੰਟਾ, ਏਕ ਸਾਥ’ ਦੇ ਤਹਿਤ ਸਵੱਛਤਾ ਹੀ ਸੇਵਾ 2025 ਦੇ ਤਹਿਤ ਕਾਲਿੰਦੀ ਕੁੰਜ ਵਿੱਚ ਸ਼੍ਰਮਦਾਨ ਦੀ ਅਗਵਾਈ ਕੀਤੀ।
ਮਾਣਯੋਗ ਜਲ ਸ਼ਕਤੀ ਰਾਜ ਮੰਤਰੀ 79ਵੇਂ ਸੁਤੰਤਰਤਾ ਦਿਵਸ, 2025 ਦੇ ਮੌਕੇ ‘ਤੇ 150 ਤੋਂ ਵੱਧ ਸਰਪੰਚਾਂ ਦੇ ਨਾਲ ਸੰਵਾਦ ਵਿੱਚ ਵੀ ਸ਼ਾਮਲ ਹੋਏ।
ਡੀਡੀਡਬਲਿਊਐੱਸ, ਹਮਾਰਾ ਸ਼ੌਚਾਲਯ, ਹਮਾਰਾ ਭਵਿਸ਼ਯ ਦੇ ਕਾਰਨ 1 ਲੱਖ ਤੋਂ ਵੱਧ ਨਿਜੀ ਘਰੇਲੂ ਪਖਾਨਿਆਂ (ਆਈਐੱਚਐੱਚਐੱਲ) ਅਤੇ 550 ਤੋਂ ਵੱਧ ਭਾਈਚਾਰਕ ਸਵੱਛਤਾ ਕੈਂਪਸ (ਸੀਐੱਸਸੀ) ਦੀ ਮੁਰੰਮਤ ਅਤੇ ਸੁੰਦਰੀਕਰਣ ਹੋਇਆ। ਅਭਿਆਨ ਵਿੱਚ 49,000 ਤੋਂ ਵੱਧ ਆਈਈਸੀ/ਬੀਸੀਸੀ ਪ੍ਰੋਗਰਾਮ ਦਰਜ ਕੀਤੇ ਗਏ, ਜਿਨ੍ਹਾਂ ਵਿੱਚ 32 ਲੱਖ ਤੋਂ ਵੱਧ ਵਿਅਕਤੀਆਂ ਦੀ ਭਾਗੀਦਾਰੀ ਦੇਖੀ ਗਈ।
ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਬਾਰੇ
ਸਵੱਛ ਭਾਰਤ ਮਿਸ਼ਨ- ਗ੍ਰਾਮੀਣ {ਐੱਸਬੀਐੱਮ (ਜੀ)}, 2 ਅਕਤੂਬਰ 2014 ਨੂੰ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੀ ਗਈ ਇੱਕ ਕੇਂਦਰੀ ਸਪਾਂਸਰਡ ਸਕੀਮ ਹੈ। ਇਸ ਦਾ ਮਕਸਦ 2 ਅਕਤੂਬਰ 2019, ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ਤੱਕ ਭਾਰਤ ਨੂੰ ਖੁੱਲ੍ਹੇ ਵਿੱਚ ਸ਼ੌਚ ਮੁਕਤ (ਓਡੀਐੱਫ) ਬਣਾਉਣਾ ਸੀ। ਐੱਸਬੀਐੱਮ (ਜੀ) ਦੇ ਪਹਿਲੇ ਪੜਾਅ ਦਾ ਫੋਕਸ ਦੇਸ਼ ਦੇ ਸਾਰੇ ਗ੍ਰਾਮੀਣ ਪਰਿਵਾਰਾਂ ਨੂੰ ਪਖਾਨਿਆਂ ਤੱਕ ਪਹੁੰਚ ਪ੍ਰਦਾਨ ਕਰਨਾ ਸੀ।
ਨਤੀਜੇ ਵਜੋਂ, ਅਕਤੂਬਰ 2019 ਤੱਕ, ਦੇਸ਼ ਭਰ ਦੇ ਸਾਰੇ ਪਿੰਡਾਂ ਨੇ ਖੁਦ ਨੂੰ ਓਡੀਐੱਫ ਐਲਾਨ ਕਰ ਦਿੱਤਾ ਸੀ ਅਤੇ ਗ੍ਰਾਮੀਣ ਸਵੱਛਤਾ ਕਵਰੇਜ 2014 ਵਿੱਚ 39% ਤੋਂ ਵਧਾ ਕੇ 2019 ਵਿੱਚ 100% ਹੋ ਗਿਆ।
ਓਡੀਐੱਫ ਐਲਾਨ ਕੀਤੇ ਜਾਣ ਤੋਂ ਬਾਅਦ, ਭਾਰਤ ਨੂੰ ਸੰਪੂਰਨ ਸਵੱਛਤਾ ਪ੍ਰਾਪਤ ਕਰਨ ਦੇ ਮਕਸਦ ਤੋਂ ਐੱਸਬੀਐੱਮ (ਜੀ) ਦੇ ਦੂਸਰੇ ਪੜਾਅ ਨੂੰ 2020 ਵਿੱਚ ਲਾਂਚ ਕੀਤਾ ਗਿਆ ਸੀ ਅਤੇ ਇਸ ਦੌਰਾਨ ਇਹ ਯਕੀਨੀ ਬਣਾਇਆ ਕਿ ਨਿਜੀ ਘਰੇਲੂ ਪਖਾਨਿਆਂ ਅਤੇ ਉੱਚਿਤ ਵੇਸਟ ਪ੍ਰਬੰਧਨ ਪ੍ਰਣਾਲੀਆਂ ਤੱਕ ਪਹੁੰਚ ਅਤੇ ਓਡੀਐੱਫ ਪਲੱਸ (ਮਾਡਲ) ਪਿੰਡਾਂ ਤੱਕ ਪਹੁੰਚ ਹਾਸਲ ਕਰਨ ਵਿੱਚ ਕੋਈ ਵੀ ਪਿੱਛੇ ਨਾ ਰਹੇ।
ਐੱਸਬੀਐੱਮ (ਜੀ) ਦੇ ਤੀਸਰੇ ਪੜਾਅ ਦਾ ਉਦੇਸ਼
ਐੱਸਬੀਐੱਮ (ਜੀ) ਦੇ ਤੀਸਰੇ ਪੜਾਅ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਪਿੰਡ ਆਪਣੀ ਓਡੀਐੱਫ ਸਥਿਤੀ ਬਣਾਏ ਰੱਖਣ ਅਤੇ ਓਡੀਐੱਫ ਪਲੱਸ (ਮਾਡਲ) ਪਿੰਡ ਬਣਨ ਦੀ ਦਿਸ਼ਾ ਵਿੱਚ ਤਰੱਕੀ ਕਰਨ। ਇਸ ਵਿੱਚ ਹੇਠ ਲਿਖੇ ਕੰਪੋਨੈਂਟ ਸ਼ਾਮਲ ਹਨ:
- ਓਡੀਐੱਫ ਸਥਿਰਤਾ
- ਠੋਸ ਵੇਸਟ ਪ੍ਰਬੰਧਨ
- ਤਰਲ ਵੇਸਟ ਪ੍ਰਬੰਧਨ
- ਵਿਜ਼ੂਅਲ ਸਫਾਈ
2025 ਦੀਆਂ ਮੁੱਖ ਝਲਕੀਆਂ
ਐੱਸਬੀਐੱਮ (ਜੀ) ਦੇ ਦੂਸਰੇ ਪੜਾਅ ਦਾ ਕੁੱਲ ਪ੍ਰੋਗਰਾਮ ਖਰਚ 1.40 ਲੱਖ ਕਰੋੜ ਰੁਪਏ ਤੋਂ ਵੱਧ ਹੈ।
6 ਦਸੰਬਰ, 2025 ਨੂੰ ਐੱਸਬੀਐੱਮ (ਜੀ) ਆਈਐੱਮਆਈਐੱਸ ਪੋਰਟਲ ਦੇ ਅਨੁਸਾਰ
- 2 ਅਕਤੂਬਰ 2014 ਤੋਂ 12 ਕਰੋੜ ਤੋਂ ਵੱਧ ਨਿਜੀ ਘਰੇਲੂ ਪਖਾਨੇ (ਆਈਐੱਚਐੱਚਐੱਲ) ਅਤੇ 2.67 ਲੱਖ ਭਾਈਚਾਰਕ ਸਵੱਛਤਾ ਕੈਂਪਸ (ਸੀਐੱਸਸੀ) ਦਾ ਨਿਰਮਾਣ ਕੀਤਾ ਗਿਆ ਹੈ।
- 4.89 ਲੱਖ ਤੋਂ ਵੱਧ ਪਿੰਡਾਂ ਨੂੰ ਓਡੀਐੱਫ ਪਲੱਸ (ਮਾਡਲ) ਘੋਸ਼ਿਤ ਕੀਤਾ ਗਿਆ ਹੈ ਅਤੇ 4.15 ਲੱਖ ਤੋਂ ਵੱਧ ਪ੍ਰਮਾਣਿਤ ਓਡੀਐੱਫ ਪਲੱਸ (ਮਾਡਲ)ਪਿੰਡ ਹਨ।
- 5.27 ਲੱਖ ਤੋਂ ਵੱਧ ਪਿੰਡਾਂ ਵਿੱਚ ਠੋਸ ਵੇਸਟ ਮੈਨੇਜਮੈਂਟ ਦੀ ਵਿਵਸਥਾ ਹੈ।
- 5,300 ਤੋਂ ਵੱਧ ਬਲੌਕਾਂ ਵਿੱਚ ਪਲਾਸਟਿਕ ਵੇਸਟ ਪ੍ਰਬੰਧਨ ਦੀ ਵਿਵਸਥਾ ਹੈ
- 5.41 ਲੱਖ ਤੋਂ ਵੱਧ ਪਿੰਡਾਂ ਵਿੱਚ ਤਰਲ ਵੇਸਟ ਮੈਨੇਜਮੈਂਟ ਦੀ ਵਿਵਸਥਾ ਹੈ
- ਗੋਬਰਧਨ ਦੇ ਤਹਿਤ 970 ਤੋਂ ਵੱਧ ਭਾਈਚਾਰਕ ਬਾਇਓਗੈਸ ਪਲਾਂਟ ਚਾਲੂ ਹਨ
- 1,15,274 ਗ੍ਰਾਮ ਪੰਚਾਇਤਾਂ ਨੂੰ ਕਵਰ ਕਰਦੇ ਹੋਏ 21,306 ਟ੍ਰੇਨਿੰਗਸ ਆਯੋਜਿਤ ਕੀਤੀਆਂ ਗਈਆਂ ਹਨ। 32,298 ਟ੍ਰੇਨਰਾਂ (3,442 ਮਾਸਟਰ ਟ੍ਰੇਨਰ ਅਤੇ 28,856 ਫੀਲਡ ਟ੍ਰੇਨਰ) ਨੂੰ ਟ੍ਰੇਂਡ ਕੀਤਾ ਗਿਆ।

ਐੱਸਬੀਐੱਮ (ਜੀ) ਡੈਸ਼ਬੋਰਡ ਇੱਕ ਗਤੀਸ਼ੀਲ ਮੰਚ ਹੈ, ਜਿਸ ਨੂੰ ਏਕੀਕ੍ਰਿਤ ਪ੍ਰਬੰਧਨ ਸੂਚਨਾ ਪ੍ਰਣਾਲੀ ਦੇ ਨਾਲ ਪਿੰਡਾਂ ਨੂੰ ਓਡੀਐੱਫ ਪਲੱਸ (ਮਾਡਲ) ਬਣਨ ਦੀ ਦਿਸ਼ਾ ਵਿੱਚ ਅੱਗੇ ਵਧਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ। ਐੱਨਆਈਸੀ ਦੇ ਸਹਿਯੋਗ ਨਾਲ ਵਿਕਸਿਤ, ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਅਪਡੇਟ ਕੀਤਾ ਜਾ ਰਿਹਾ ਇਹ ਮੰਚ ਸਵੱਛ, ਸਵਸਥ ਭਾਰਤ ਦੇ ਲਈ ਡੇਟਾ-ਸੰਚਾਲਿਤ ਫੈਸਲਾ ਲੈਣ ਨੂੰ ਸਸ਼ਕਤ ਬਣਾਉਂਦਾ ਹੈ। https://sbm.gov.in/sbmgdashboard/statesdashboard.aspx ‘ਤੇ ਕਲਿੱਕ ਕਰਕੇ ਐੱਸਬੀਐੱਮ (ਜੀ) ਡੈਸ਼ਬੋਰਡ ‘ਤੇ ਜਾ ਸਕਦੇ ਹਨ।
|
16 ਦਸੰਬਰ 2025 ਤੱਕ ਓਡੀਐੱਫ ਪਲੱਸ (ਮਾਡਲ) ਘੋਸ਼ਿਤ ਪਿੰਡ
|
|
ਮਾਡਲ
|
ਪ੍ਰਮਾਣਿਤ
|
|
4,89,526
|
4,15,915
|
|
ਐੱਸਬੀਐੱਮ (ਜੀ) ਦੇ ਲਾਗੂਕਰਨ ਲਈ ਖਰਚਾ- ਕਰੋੜ ਰੁਪਏ ਵਿੱਚ
|
|
ਸਾਲ
|
ਕੇਂਦਰੀ ਹਿੱਸਾ ਫੰਡ ਉਪਯੋਗ
|
|
2014-2015 to 2024-2025
|
93723.40
|
|
2025-26
|
2204.03 (16 ਦਸੰਬਰ 2025 ਤੱਕ)
|
ਜ਼ਿਆਦਾ ਜਾਣਕਾਰੀ ਲਈ ਇੱਥੇ ਕਲਿੱਕ ਕਰੋ
*********
ਏਐੱਮਕੇ
(रिलीज़ आईडी: 2210796)
आगंतुक पटल : 7