ਕਾਰਪੋਰੇਟ ਮਾਮਲੇ ਮੰਤਰਾਲਾ
ਐੱਮਸੀਏ ਨੇ ਕੰਪਨੀ ਐਕਟ, 2013 ਦੇ ਤਹਿਤ ਸਲਾਨਾ ਕੇਵਾਈਸੀ ਜ਼ਰੂਰਤਾਂ ਦੇ ਸਥਾਨ ‘ਤੇ ਤਿੰਨ ਵਰ੍ਹਿਆਂ ਵਿੱਚ ਇੱਕ ਵਾਰ ਸੰਖੇਪ ਕੇਵਾਈਸੀ ਜ਼ਰੂਰਤਾਂ ਲਾਗੂ ਕੀਤੀਆਂ
प्रविष्टि तिथि:
01 JAN 2026 6:04PM by PIB Chandigarh
ਕੰਪਨੀ (ਡਾਇਰੈਕਟਰਾਂ ਦੀ ਨਿਯੁਕਤੀ ਅਤੇ ਯੋਗਤਾ) ਨਿਯਮ, 2014 ਦੇ ਨਿਯਮ 12ਏ ਦੇ ਤਹਿਤ ਕੰਪਨੀਆਂ ਵਿੱਚ ਡਾਇਰੈਕਟਰਾਂ ਲਈ ਸਲਾਨਾ ਆਪਣੇ ਗ੍ਰਾਹਕ ਨੂੰ ਜਾਣੋ (ਕੇਵਾਈਸੀ) ਜ਼ਰੂਰਤ ਦੀ ਸਮੀਖਿਆ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਜਾਂਚ, ਗੈਰ-ਵਿੱਤੀ ਰੈਗੂਲੇਟਰੀ ਸੁਧਾਰਾਂ ‘ਤੇ ਉੱਚ ਪੱਧਰੀ ਕਮੇਟੀ (ਐੱਚਐੱਲਸੀ-ਐੱਨਐੱਫਆਰਆਰ) ਦੁਆਰਾ ਕੀਤੀ ਗਈ ਸਿਫਾਰਿਸ਼ ਅਤੇ ਹਿਤਧਾਰਕਾਂ ਤੋਂ ਪ੍ਰਾਪਤ ਸੁਝਾਵਾਂ ਦੇ ਬਾਅਦ ਕੀਤੀ ਗਈ ਹੈ। ਇਸ ਸਬੰਧ ਵਿੱਚ ਪ੍ਰਾਸੰਗਿਕ ਨਿਯਮ ਨੂੰ ਕਾਰਪੋਰੇਟ ਮਾਮਲੇ ਮਤੰਰਾਲੇ ਦੁਆਰਾ ਸਬੰਧਿਤ ਮੰਤਰਾਲਿਆਂ/ਵਿਭਾਗਾਂ ਦੇ ਸਲਾਹ-ਮਸ਼ਵਰੇ ਨਾਲ ਸੰਸ਼ੋਧਿਤ ਕੀਤਾ ਗਿਆ ਹੈ।
ਮਿਤੀ 31 ਦਸੰਬਰ, 2025 ਨੂੰ ਨੋਟੀਫਾਈਡ (ਜੋ 31 ਮਾਰਚ, 2026 ਤੋਂ ਪ੍ਰਭਾਵੀ ਹੋਵੇਗਾ) ਨਿਯਮਾਂ ਵਿੱਚ ਕੀਤੇ ਗਏ ਸੰਸ਼ੋਧਨ ਦੇ ਅਨੁਸਾਰ, ਸਲਾਨਾ ਕੇਵਾਈਸੀ ਫਾਈਲਿੰਗ ਕਰਨ ਦੀ ਜ਼ਰੂਰਤ ਨੂੰ ਸਮਾਪਤ ਕਰਕੇ ਹਰੇਕ ਤਿੰਨ ਵਰ੍ਹੇ ਵਿੱਚ ਇੱਕ ਵਾਰ ਸਰਲ ਕੇਵਾਈਸੀ ਸੂਚਨਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਸੰਸ਼ੋਧਿਤ ਸਰਲੀਕ੍ਰਿਤ ਕੇਵਾਈਸੀ ਫਾਰਮ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ, ਜਿਵੇਂ ਕਿ (i)ਕੇਵਾਈਸੀ ਪਾਲਣਾ, (ii) ਮੋਬਾਈਲ ਨੰਬਰ ਦਾ ਅਪਡੇਟ, (iii) ਈਮੇਲ ਪਤੇ ਦਾ ਅਪਡੇਟ (iii) ਰਿਹਾਇਸ਼ੀ ਪਤੇ ਦਾ ਅਪਡੇਟ ਅਤੇ (v) ਡੀਆਈਐੱਨ ਨੂੰ ਮੁੜ ਸਰਗਰਮ ਕਰਨ ਵਿੱਚ। ਕੇਵਾਈਸੀ ਫਾਈਲਿੰਗ ਪ੍ਰਕਿਰਿਆ ਦੌਰਾਨ ਡੀਆਈਐੱਨ ਧਾਰਕ/ਡਾਇਰੈਕਟਰ ਦੁਆਰਾ ਤਸਦੀਕ (ਡਿਜੀਟਲ ਹਸਤਾਖਰ ਰਾਹੀਂ) ਸਿਰਫ਼ ਉਦੋਂ ਜ਼ਰੂਰੀ ਹੋਵੇਗਾ ਜਦੋਂ ਕੇਵਾਈਸੀ ਫਾਰਮ ਮੋਬਾਈਲ ਨੰਬਰ, ਈਮੇਲ ਪਤਾ ਜਾਂ ਰਿਹਾਇਸ਼ੀ ਪਤੇ ਨੂੰ ਅਪਡੇਟ ਕਰਨ ਲਈ ਜਮ੍ਹਾਂ ਕੀਤਾ ਜਾਂਦਾ ਹੈ।
ਇਸ ਸੰਸ਼ੋਧਨ ਦਾ ਉਦੇਸ਼ ਸਾਰੀਆਂ ਕੰਪਨੀਆਂ ਦੇ ਡਾਇਰੈਕਟਰਾਂ ਲਈ ਪਾਲਣਾ ਪ੍ਰਕਿਰਿਆ ਨੂੰ ਜ਼ਿਕਰਯੋਗ ਤੌਰ ‘ਤੇ ਅਸਾਨ ਬਣਾਉਣਾ ਹੈ। ਜਿਨ੍ਹਾਂ ਸਾਰੇ ਡਾਇਰੈਕਟਰਾਂ ਨੇ ਹੁਣ ਤੱਕ ਆਪਣੀ ਕੇਵਾਈਸੀ ਪੂਰੀ ਕਰ ਲਈ ਹੈ, ਉਹ ਨਵੇਂ ਪ੍ਰਾਵਧਾਨਾਂ ਦੇ ਤਹਿਤ ਸ਼ਾਮਲ ਹੋਣਗੇ ਅਤੇ ਉਨ੍ਹਾਂ ਦੇ ਲਈ ਅਗਲੀ ਕੇਵਾਈਸੀ ਫਾਈਲਿੰਗ ਕਰਨ ਦੀ ਅੰਤਿਮ ਮਿਤੀ 30 ਜੂਨ, 2028 ਹੋਵੇਗੀ। ਜਿਨ੍ਹਾਂ ਡਾਇਰੈਕਟਰਾਂ ਨੇ ਹੁਣ ਤੱਕ ਆਪਣੇ ਕੇਵਾਈਸੀ ਫਾਰਮ ਜਮ੍ਹਾਂ ਨਹੀਂ ਕੀਤੇ ਹਨ, ਉਹ 31 ਮਾਰਚ, 2026 ਤੱਕ ਵਰਤਮਾਨ ਪ੍ਰਾਵਧਾਨਾਂ ਦੇ ਅਨੁਸਾਰ ਆਪਣੇ ਡੀਆਈਐੱਨ ਨੂੰ ਮੁੜ ਸਰਗਰਮ ਕਰ ਸਕਦੇ ਹਨ।
ਇਸ ਸਬੰਧ ਵਿੱਚ ਗਜ਼ਟ ਨੋਟੀਫਿਕੇਸ਼ਨ ਨਵੰਬਰ ਜੀ.ਐੱਸ.ਆਰ 943 (ਈ) ਮਿਤੀ 31 ਦਸੰਬਰ, 2025 ਨੂੰ ਕਾਰਪੋਰੇਟ ਮਾਮਲੇ ਮੰਤਰਾਲੇ (www.mca.gov.in) ਦੀ ਵੈੱਬਸਾਈਟ ‘ਤੇ ਉਪਲਬਧ ਕਰਵਾ ਦਿੱਤੀ ਗਈ ਹੈ।
*************
ਐੱਨਬੀ/ਓਐੱਨਪੀ
(रिलीज़ आईडी: 2210706)
आगंतुक पटल : 4