ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਸੀਏਕਿਊਐੱਮ ਨੇ 26 ਦਸੰਬਰ, 2025 ਨੂੰ ਗੁਰੂਗ੍ਰਾਮ ਵਿੱਚ ਐੱਮਸੀਜੀ ਦੀਆਂ ਰੱਖ-ਰਖਾਅ ਵਾਲੀਆਂ 125 ਸੜਕ ਦੇ ਹਿੱਸਿਆਂ ਦਾ ਵਿਆਪਕ ਨਿਰੀਖਣ ਕੀਤਾ
ਧੂੜ ਕੰਟਰੋਲ ਅਤੇ ਰਹਿੰਦ-ਖੂੰਹਦ ਪ੍ਰਬੰਧਨ ਵਿੱਚ ਮਹੱਤਵਪੂਰਨ ਕਮੀਆਂ ਵੇਖੀਆਂ ਗਈਆਂ; ਜ਼ਮੀਨੀ ਪੱਧਰ ਦੇ ਉਪਾਵਾਂ ਨੂੰ ਮਜ਼ਬੂਤ ਕਰਨ ਦੇ ਨਿਰਦੇਸ਼ ਦਿੱਤੇ ਗਏ
प्रविष्टि तिथि:
27 DEC 2025 6:24PM by PIB Chandigarh
ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ (ਐੱਨਸੀਆਰ) ਅਤੇ ਨਾਲ ਲੱਗਦੇ ਖੇਤਰਾਂ ਵਿੱਚ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (ਸੀਏਕਿਊਐੱਮ) ਨੇ 26.12.2025 ਨੂੰ ਗੁਰੂਗ੍ਰਾਮ ਵਿੱਚ ਸੜਕਾਂ ਦੀ ਸਫਾਈ ਅਤੇ ਝਾੜੂ ਲਗਾਉਣ ਦੇ ਕਾਰਜਾਂ ਦੀ ਸਮੀਖਿਆ ਕਰਨ ਅਤੇ ਗੁਰੂਗ੍ਰਾਮ ਨਗਰ ਨਿਗਮ (ਐੱਮਸੀਜੀ) ਵੱਲੋਂ ਰੱਖ-ਰਖਾਅ ਵਾਲੀਆਂ 125 ਸੜਕਾਂ ਦੇ ਹਿੱਸਿਆਂ ਦੀ ਜਾਂਚ ਦੇ ਲਈ ਇੱਕ ਵਿਆਪਕ ਮੁਹਿੰਮ ਚਲਾਈ।
ਇਹ ਨਿਰੀਖਣ ਮੌਜੂਦਾ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਕਾਨੂੰਨੀ ਢਾਂਚੇ ਦੇ ਤਹਿਤ ਨਿਰੰਤਰ ਨਿਗਰਾਨੀ ਅਤੇ ਲਾਗੂ ਕਰਨ ਦੇ ਯਤਨਾਂ ਦੇ ਹਿੱਸੇ ਵਜੋਂ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਧੂੜ ਘਟਾਉਣ ਦੇ ਉਪਾਵਾਂ ਨਾਲ ਜ਼ਮੀਨੀ ਪੱਧਰ ਦੀ ਪਾਲਣਾ ਦਾ ਮੁਲਾਂਕਣ ਕਰਨਾ ਅਤੇ ਸੜਕ ਦੀ ਧੂੜ, ਨਗਰ ਨਿਗਮ ਠੋਸ ਰਹਿੰਦ-ਖੂੰਹਦ (ਐੱਮਐੱਸਡਬਲਿਊ), ਨਿਰਮਾਣ ਅਤੇ ਢਾਹੁਣ ਨਾਲ ਸਬੰਧਿਤ (ਸੀਐਂਡਡੀ) ਰਹਿੰਦ-ਖੂੰਹਦ ਅਤੇ ਖੁੱਲ੍ਹੇ ਵਿੱਚ ਸਾੜਨ ਵਰਗੇ ਸਬੰਧਿਤ ਮੁੱਦਿਆਂ ਦੀ ਪਛਾਣ ਕਰਨਾ ਸੀ।
ਕਮਿਸ਼ਨ ਨੇ ਗੁਰੂਗ੍ਰਾਮ ਵਿੱਚ ਐੱਮਸੀਜੀ ਦੇ ਅਧਿਕਾਰ ਖੇਤਰ ਅਧੀਨ 125 ਸੜਕਾਂ ਦੇ ਹਿੱਸਿਆਂ ਦਾ ਨਿਰੀਖਣ ਕਰਨ ਲਈ ਕੁੱਲ 17 ਨਿਰੀਖਣ ਟੀਮਾਂ ਦਾ ਗਠਨ ਕੀਤਾ, ਜਿਨ੍ਹਾਂ ਵਿੱਚ ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐੱਚਐੱਸਪੀਸੀਬੀ) ਦੀਆਂ 15 ਟੀਮਾਂ ਅਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀਆਂ ਦੋ ਟੀਮਾਂ ਸ਼ਾਮਲ ਸਨ। ਨਿਰੀਖਣ ਟੀਮਾਂ ਨੇ ਜੀਓ-ਟੈਗ ਕੀਤੇ ਅਤੇ ਟਾਈਮ-ਸਟੇਮਪਡ ਵਾਲੇ ਫੋਟੋਗ੍ਰਾਫਿਕ ਦਸਤਾਵੇਜ਼ ਇਕੱਠੇ ਕੀਤੇ ਅਤੇ ਉਨ੍ਹਾਂ ਨੂੰ ਇੱਕ ਸੰਯੁਕਤ ਨਿਰੀਖਣ ਰਿਪੋਰਟ ਦੇ ਹਿੱਸੇ ਵਜੋਂ ਕਮਿਸ਼ਨ ਨੂੰ ਪੇਸ਼ ਕੀਤਾ।
ਖੋਜਾਂ ਤੋਂ ਪਤਾ ਲੱਗਿਆ ਕਿ ਨਿਰੀਖਣ ਕੀਤੇ ਗਏ 125 ਸੜਕਾਂ ਦੇ ਹਿੱਸਿਆਂ ਵਿੱਚੋਂ 34 ਵਿੱਚ ਧੂੜ ਦਾ ਪੱਧਰ ਉੱਚਾ ਸੀ, 58 ਵਿੱਚ ਦਰਮਿਆਨੀ ਧੂੜ ਦਾ ਪੱਧਰ ਸੀ, 29 ਵਿੱਚ ਧੂੜ ਦਾ ਪੱਧਰ ਘੱਟ ਸੀ, ਅਤੇ ਸਿਰਫ਼ ਚਾਰ ਪੂਰੀ ਤਰ੍ਹਾਂ ਧੂੜ-ਮੁਕਤ ਸਨ। ਕਈ ਬਹੁਤ ਜ਼ਿਆਦਾ ਧੂੜ ਵਾਲੇ ਹਿੱਸਿਆਂ ਵਿੱਚ ਠੋਸ ਰਹਿੰਦ-ਖੂੰਹਦ ਅਤੇ ਉਸਾਰੀ ਅਤੇ ਢਾਹੁਣ ਵਾਲੇ ਕੂੜੇ ਦਾ ਵੱਡਾ ਭੰਡਾਰ ਪਾਇਆ ਗਿਆ। ਖੁੱਲ੍ਹੇ ਵਿੱਚ ਸਾੜਨ ਦੀਆਂ ਕਈ ਘਟਨਾਵਾਂ ਵੀ ਰਿਪੋਰਟ ਕੀਤੀਆਂ ਗਈਆਂ, ਜੋ ਸੜਕ ਦੇ ਰੱਖ-ਰਖਾਅ, ਰਹਿੰਦ-ਖੂੰਹਦ ਪ੍ਰਬੰਧਨ ਅਤੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਵਿੱਚ ਗੰਭੀਰ ਕਮੀਆਂ ਨੂੰ ਉਜਾਗਰ ਕਰਦੀਆਂ ਹਨ।
ਗੁਰੂਗ੍ਰਾਮ ਦੇ ਵੱਖ-ਵੱਖ ਵਾਰਡਾਂ ਅਤੇ ਸੈਕਟਰਾਂ ਦੇ ਕਈ ਸੜਕੀ ਹਿੱਸਿਆਂ, ਜਿਨ੍ਹਾਂ ਵਿੱਚ ਰਿਹਾਇਸ਼ੀ ਕਲੋਨੀਆਂ, ਅੰਦਰੂਨੀ ਸੜਕਾਂ ਅਤੇ ਮੁੱਖ ਸੜਕਾਂ ਸ਼ਾਮਲ ਹਨ ਜਿਨ੍ਹਾਂ ‘ਤੇ ਵਿੱਚ ਲਗਾਤਾਰ ਧੂੜ ਇਕੱਠੀ ਹੋਣ ਅਤੇ ਕੂੜਾ ਡੰਪਿੰਗ ਦਾ ਸਾਹਮਣਾ ਕਰਦੇ ਹੋਏ ਪਾਇਆ ਗਿਆ। ਕਈ ਥਾਵਾਂ 'ਤੇ ਖੁੱਲ੍ਹੇ ਵਿੱਚ ਸਾੜਨ ਅਤੇ ਬੇਤਰਤੀਬ ਕੂੜੇ ਨੇ ਧੂੜ ਦੀ ਸਮੱਸਿਆ ਨੂੰ ਹੋਰ ਵਧਾ ਦਿੱਤਾ ਹੈ, ਜਿਸ ਕਾਰਨ ਤੁਰੰਤ ਉਪਚਾਰਕ ਉਪਾਅ ਅਤੇ ਸਬੰਧਿਤ ਏਜੰਸੀ ਵੱਲੋਂ ਸਖਤ ਨਿਗਰਾਨੀ ਦੀ ਜ਼ਰੂਰਤ ਮਹਿਸੂਸ ਕੀਤੀ ਗਈ ਹੈ।
ਕਮਿਸ਼ਨ ਨੇ ਦੇਖਿਆ ਕਿ ਸਮੁੱਚੇ ਨਿਰੀਖਣ ਨਤੀਜੇ ਸਪੱਸ਼ਟ ਤੌਰ 'ਤੇ ਐੱਮਸੀਜੀ ਵੱਲੋਂ ਜ਼ਮੀਨੀ ਕਾਰਜਾਂ ਨੂੰ ਮਹੱਤਵਪੂਰਨ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਦਰਸਾਉਂਦੇ ਹਨ। ਇਸ ਵਿੱਚ ਨਿਯਮਿਤ ਮਕੈਨੀਕਲ ਸਫਾਈ, ਇਕੱਠੀ ਹੋਈ ਧੂੜ ਅਤੇ ਵੇਸਟ ਦਾ ਸਮੇਂ ਸਿਰ ਸੰਗ੍ਰਹਿ ਅਤੇ ਵਿਗਿਆਨਕ ਨਿਪਟਾਰਾ, ਸਰਗਰਮ ਪਾਣੀ ਛਿੜਕਾਅ ਅਤੇ ਧੂੜ ਨਿਯੰਤਰਣ ਉਪਾਅ, ਅਤੇ ਖੁੱਲ੍ਹੇ ਵਿੱਚ ਸਾੜਨ 'ਤੇ ਸਖਤ ਪਾਬੰਦੀ ਸ਼ਾਮਲ ਹੈ। ਕਮਿਸ਼ਨ ਨੇ ਜ਼ੋਰ ਦੇ ਕੇ ਕਿਹਾ ਕਿ ਸੜਕਾਂ ਦੀ ਸਥਿਤੀ ਵਿੱਚ ਦ੍ਰਿਸ਼ਮਾਨ ਸੁਧਾਰ ਨੂੰ ਯਕੀਨੀ ਬਣਾਉਣ ਅਤੇ ਧੂੜ ਅਤੇ ਕੂੜੇ ਦੇ ਦੁਬਾਰਾ ਇਕੱਠੇ ਹੋਣ ਨੂੰ ਰੋਕਣ ਲਈ ਨਿਰੰਤਰ ਅਤੇ ਕੇਂਦ੍ਰਿਤ ਯਤਨ ਜ਼ਰੂਰੀ ਹਨ।
ਕਮਿਸ਼ਨ ਨੇ ਦੁਹਰਾਇਆ ਕਿ "ਆਪ੍ਰੇਸ਼ਨ ਕਲੀਨ ਏਅਰ" ਅਧੀਨ ਨਿਰੀਖਣ ਅਤੇ ਲਾਗੂਕਰਨ ਮੁਹਿੰਮਾਂ ਪੂਰੇ ਐੱਨਸੀਆਰ ਵਿੱਚ ਨਿਯਮਿਤ ਤੌਰ 'ਤੇ ਜਾਰੀ ਰਹਿਣਗੀਆਂ ਤਾਂ ਜੋ ਧੂੜ ਨਿਯੰਤਰਣ ਅਤੇ ਖੁੱਲ੍ਹੇ ਵਿੱਚ ਸਾੜਨ ਦੀ ਰੋਕਥਾਮ ਲਈ ਕਾਨੂੰਨੀ ਦਿਸ਼ਾ-ਨਿਰਦੇਸ਼ਾਂ ਅਤੇ ਜੀਆਰਏਪੀ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇ। ਕਮਿਸ਼ਨ ਖੇਤਰ ਵਿੱਚ ਸਾਫ਼, ਹਰਿਤ ਅਤੇ ਧੂੜ-ਮੁਕਤ ਸੜਕਾਂ ਨੂੰ ਯਕੀਨੀ ਬਣਾਉਣ ਲਈ ਜੰਗੀ ਪੱਧਰ 'ਤੇ ਕੰਮ ਕਰ ਰਿਹਾ ਹੈ।
*****
ਜੀਐੱਸ/ਐੱਸਕੇ
(रिलीज़ आईडी: 2209190)
आगंतुक पटल : 5