ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਐੱਨਸੀਐੱਮ ਨੇ ਭਾਰਤ ਦੇ ਇਤਿਹਾਸ ਦੇ ਨੌਜਵਾਨ ਨਾਇਕਾਂ ਦੀ ਅਦੁੱਤੀ ਹਿੰਮਤ, ਬਲੀਦਾਨ ਅਤੇ ਬਹਾਦਰੀ ਦਾ ਸਨਮਾਨ ਅਤੇ ਯਾਦ ਕਰਨ ਲਈ ਵੀਰ ਬਾਲ ਦਿਵਸ ਦਾ ਆਯੋਜਨ ਕੀਤਾ


Posted On: 26 DEC 2025 7:26PM by PIB Chandigarh

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ (ਐੱਨਸੀਐੱਮ) ਨੇ ਅੱਜ ਆਪਣੇ ਦਫ਼ਤਰ ਪਰਿਸਰ ਵਿੱਚ ਵੀਰ ਬਾਲ ਦਿਵਸ ਦਾ ਆਯੋਜਨ ਕੀਤਾ। ਇਸ ਦਾ ਉਦੇਸ਼ ਨਾਗਰਿਕਾਂ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦੀ ਅਸਾਧਾਰਨ ਹਿੰਮਤ ਅਤੇ ਸਰਬਉੱਚ ਕੁਰਬਾਨੀ ਬਾਰੇ ਜਾਣਕਾਰੀ ਦੇਣਾ ਅਤੇ ਸਿੱਖਿਅਤ ਕਰਨਾ ਸੀ। ਨਾਲ ਹੀ, ਭਾਰਤ ਦੇ ਇਤਿਹਾਸ ਦੇ ਨੌਜਵਾਨ ਨਾਇਕਾਂ ਦੀ ਅਦੁੱਤੀ ਹਿੰਮਤ, ਕੁਰਬਾਨੀ ਅਤੇ ਬਹਾਦਰੀ ਦਾ ਸਨਮਾਨ ਅਤੇ ਯਾਦ ਕਰਨਾ ਵੀ ਸੀ।

40 ਤੋਂ ਵੱਧ ਬੱਚਿਆਂ ਨੇ ਕਹਾਣੀ ਸੁਣਾਉਣ, ਕਵਿਤਾ ਪਾਠ, ਪੇਂਟਿੰਗ, ਪੋਸਟਰ ਮੇਕਿੰਗ ਅਤੇ ਬਹਿਸ (ਡਿਬੇਟ) ਸਮੇਤ ਕਈ ਦਿਲਚਸਪ ਅਤੇ ਵਿਦਿਅਕ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ। ਬੱਚਿਆਂ ਨੇ "ਸਵੱਛ ਭਾਰਤ" ਅਤੇ ਇੱਕ ਸਿਹਤਮੰਦ ਭਾਰਤ 'ਤੇ ਇਸ ਦੇ ਪ੍ਰਭਾਵ 'ਤੇ ਲੇਖ ਲਿਖੇ।

ਇਨ੍ਹਾਂ ਗਤੀਵਿਧੀਆਂ ਨੇ ਬੱਚਿਆਂ ਨੂੰ ਆਪਣੀ ਸਿਰਜਣਾਤਮਕਤਾ ਨੂੰ ਪ੍ਰਗਟ ਕਰਨ, ਭਾਰਤ ਦੀ ਸਮ੍ਰਿੱਧ ਇਤਿਹਾਸਕ ਵਿਰਾਸਤ ਬਾਰੇ ਜਾਣਨ ਅਤੇ ਬਹਾਦਰੀ, ਦੇਸ਼ ਭਗਤੀ ਅਤੇ ਨੈਤਿਕ ਤਾਕਤ ਦੀਆਂ ਕਦਰਾਂ-ਕੀਮਤਾਂ ਨੂੰ ਗ੍ਰਹਿਣ ਕਰਨ ਲਈ ਇੱਕ ਅਰਥਪੂਰਨ ਪਲੈਟਫਾਰਮ ਪ੍ਰਦਾਨ ਕੀਤਾ।

 

ਐੱਨਸੀਐੱਮ ਦੀ ਸਕੱਤਰ ਨੇ ਸਾਰੇ ਪ੍ਰਤੀਭਾਗੀ ਬੱਚਿਆਂ ਦੇ ਉਤਸ਼ਾਹ ਅਤੇ ਯਤਨਾਂ ਦੀ ਸ਼ਲਾਘਾ ਕੀਤੀ। ਵੱਖ-ਵੱਖ ਸ਼੍ਰੇਣੀਆਂ ਵਿੱਚ ਜੇਤੂਆਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ, ਜਿਸ ਨਾਲ ਨੌਜਵਾਨ ਪ੍ਰਤੀਭਾਗੀਆਂ ਦਰਮਿਆਨ ਉਤਕ੍ਰਿਸ਼ਟਤਾ ਅਤੇ ਆਤਮਵਿਸ਼ਵਾਸ ਨੂੰ ਹੁਲਾਰਾ ਮਿਲਿਆ।

ਉਨ੍ਹਾਂ ਨੇ ਆਪਣੇ ਸਮਾਪਤੀ ਭਾਸ਼ਣ ਵਿੱਚ ਕਿਹਾ ਕਿ ਦੇਸ਼ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਦੇ ਉਸ ਸੱਦੇ ਦਾ ਪਾਲਨ ਕਰਨਾ ਚਾਹੀਦਾ ਹੈ ਜਿਸ ਵਿੱਚ ਉਨ੍ਹਾਂ ਨੇ ਰਾਸ਼ਟਰ ਨਿਰਮਾਣ ਦੇ ਲਈ ਆਪਣਾ ਜੀਵਨ ਸਮਰਪਿਤ ਕਰਨ ਦੀ ਗੱਲ ਕਹੀ ਹੈ।

 

ਇਹ ਆਯੋਜਨ ਅਸਲ ਵਿੱਚ ਪ੍ਰਧਾਨ ਮੰਤਰੀ ਦੀ ਵੀਰ ਬਾਲ ਦਿਵਸ ਮਨਾਉਣ ਦੀ ਅਪੀਲ ਭਾਵਨਾ ਨੂੰ ਦਰਸਾਉਂਦਾ ਹੈ। ਇਸ ਵਿੱਚ ਭਾਰਤ ਦੇ ਬੱਚਿਆਂ ਦੀ ਰਚਨਾਤਮਕਤਾ, ਇੱਛਾਵਾਂ ਅਤੇ ਸਮਰੱਥਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ, ਜੋ ਰਾਸ਼ਟਰ ਦੇ ਭਵਿੱਖ ਦੀ ਨੁਮਾਇੰਦਗੀ ਕਰਦੇ ਹਨ। ਇਸ ਪ੍ਰੋਗਰਾਮ ਦਾ ਆਯੋਜਨ ਦਿੱਲੀ ਸਥਿਤ ਗੈਰ ਸਰਕਾਰੀ ਸੰਗਠਨ ‘ਸਕੋਪ ਫੌਰ ਚੇਂਜ’ ਦੇ ਸਹਿਯੋਗ ਨਾਲ ਕੀਤਾ ਗਿਆ ਸੀ।

ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਨੇ ਇਨ੍ਹਾਂ ਪਹਿਲਕਦਮੀਆਂ ਰਾਹੀਂ ਸਾਰੇ ਭਾਈਚਾਰਿਆਂ ਦੇ ਬੱਚਿਆਂ ਦਰਮਿਆਨ ਸਮਾਵੇਸ਼ੀ ਭਾਗੀਦਾਰੀ, ਇਤਿਹਾਸਿਕ ਜਾਗਰੂਕਤਾ ਅਤੇ ਰਾਸ਼ਟਰੀ ਮਾਣ ਨੂੰ ਹੁਲਾਰਾ ਦੇਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।

************

ਏਕੇ/ਐੱਮਆਰ


(Release ID: 2209114) ਵਿਜ਼ੀਟਰ ਕਾਊਂਟਰ : 41