ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸਤਿਕਾਰਯੋਗ ਅਟਲ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ 'ਤੇ ਜ਼ੋਰ ਦਿੰਦੇ ਹੋਏ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ

Posted On: 25 DEC 2025 8:58AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸਤਿਕਾਰਯੋਗ ਅਟਲ ਜੀ ਦੀ ਜਨਮ ਵਰ੍ਹੇਗੰਢ ਦੇ ਮੌਕੇ 'ਤੇ ਇੱਕ ਸੰਸਕ੍ਰਿਤ ਸੁਭਾਸ਼ਤਮ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਅਟਲ ਜੀ ਦੇ ਜੀਵਨ ਤੋਂ ਪ੍ਰੇਰਨਾ ਲੈਣ 'ਤੇ ਜ਼ੋਰ ਦਿੱਤਾ।

“यद्यदाचरति श्रेष्ठस्तत्तदेवेतरो जनः।

स यत्प्रमाणं कुरुते लोकस्तदनुवर्तते॥"

ਇਸ ਸੁਭਾਸ਼ਤਮ ਦਾ ਮਤਲਬ ਹੈ ਕਿ ਇੱਕ ਮਹਾਨ ਵਿਅਕਤੀ ਜਿਵੇਂ ਦਾ ਆਚਰਨ ਰੱਖਦਾ ਹੈ, ਆਮ ਲੋਕ ਵੀ ਠੀਕ ਉਸੇ ਤਰ੍ਹਾਂ ਦਾ ਆਚਰਨ ਰੱਖਦੇ ਹਨ। ਦੂਜੇ ਸ਼ਬਦਾਂ ਵਿੱਚ, ਇੱਕ ਆਗੂ ਜਾਂ ਆਦਰਸ਼ ਵਿਅਕਤੀ ਦਾ ਵਿਵਹਾਰ ਪੂਰੇ ਸਮਾਜ ਅਤੇ ਪੈਰੋਕਾਰਾਂ ਲਈ ਮਾਰਗ-ਦਰਸ਼ਕ ਦੀ ਤਰ੍ਹਾਂ ਕੰਮ ਕਰਦਾ ਹੈ।

ਸ਼੍ਰੀ ਮੋਦੀ ਨੇ ਕਿਹਾ ਕਿ ਸ਼੍ਰੀ ਅਟਲ ਜੀ ਦਾ ਆਚਰਨ, ਸਦਾਚਾਰ, ਵਿਚਾਰਧਾਰਕ ਦ੍ਰਿੜ੍ਹਤਾ ਅਤੇ ਰਾਸ਼ਟਰ ਹਿਤ ਨੂੰ ਪਹਿਲ ਦੇਣ ਦਾ ਉਨ੍ਹਾਂ ਦਾ ਸੰਕਲਪ ਭਾਰਤੀ ਰਾਜਨੀਤੀ ਲਈ ਇੱਕ ਆਦਰਸ਼ ਮਿਆਰ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, "ਆਪਣੇ ਜੀਵਨ ਜ਼ਰੀਏ ਉਨ੍ਹਾਂ ਨੇ ਇਹ ਸਿੱਧ ਕਰ ਦਿੱਤਾ ਕਿ ਮਹਾਨਤਾ ਕਿਸੇ ਅਹੁਦੇ ਨਾਲ ਨਹੀਂ, ਸਗੋਂ ਆਚਰਨ ਨਾਲ ਸਥਾਪਤ ਹੁੰਦੀ ਹੈ ਅਤੇ ਇਹੀ ਉਹ ਆਚਰਨ ਹੈ ਜੋ ਸਮਾਜ ਦਾ ਮਾਰਗ-ਦਰਸ਼ਨ ਕਰਦਾ ਹੈ।"

ਪ੍ਰਧਾਨ ਮੰਤਰੀ ਨੇ ਐੱਕਸ 'ਤੇ ਲਿਖਿਆ:

“ਸਤਿਕਾਰਯੋਗ ਅਟਲ ਜੀ ਦੀ ਜਨਮ ਵਰ੍ਹੇਗੰਢ ਸਾਡੇ ਸਾਰਿਆਂ ਲਈ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦਾ ਇੱਕ ਖ਼ਾਸ ਮੌਕਾ ਹੈ। ਉਨ੍ਹਾਂ ਦਾ ਆਚਰਨ, ਸਦਾਚਾਰ, ਵਿਚਾਰਧਾਰਕ ਦ੍ਰਿੜ੍ਹਤਾ ਅਤੇ ਰਾਸ਼ਟਰ ਹਿਤ ਨੂੰ ਪਹਿਲ ਦੇਣ ਦਾ ਸੰਕਲਪ ਭਾਰਤੀ ਰਾਜਨੀਤੀ ਲਈ ਇੱਕ ਆਦਰਸ਼ ਮਿਆਰ ਹੈ। ਉਨ੍ਹਾਂ ਨੇ ਆਪਣੇ ਜੀਵਨ ਨਾਲ ਇਹ ਸਿੱਧ ਕੀਤਾ ਕਿ ਮਹਾਨਤਾ ਅਹੁਦੇ ਨਾਲ ਨਹੀਂ, ਆਚਰਨ ਨਾਲ ਸਥਾਪਤ ਹੁੰਦੀ ਹੈ ਅਤੇ ਉਹੀ ਸਮਾਜ ਨੂੰ ਦਿਸ਼ਾ ਦਿੰਦੀ ਹੈ।

ਇਸ ਮੌਕੇ 'ਤੇ ਮੈਂ ਇਹ ਸੁਭਾਸ਼ਤਮ ਨੂੰ ਸਾਂਝਾ ਕਰ ਰਿਹਾ ਹਾਂ, ਜੋ ਉਨ੍ਹਾਂ ਦੇ ਜੀਵਨ ਦੇ ਇੱਕ ਪਹਿਲੂ ਨੂੰ ਪਰਿਭਾਸ਼ਿਤ ਕਰਦਾ ਹੈ:

यद्यदाचरति श्रेष्ठस्तत्तदेवेतरो जनः।

स यत्प्रमाणं कुरुते लोकस्तदनुवर्तते॥"

https://x.com/narendramodi/status/2004018124723785837?s=20 

*********

ਐੱਮਜੇਪੀਐੱਸ/ ਵੀਜੇ


(Release ID: 2208857) ਵਿਜ਼ੀਟਰ ਕਾਊਂਟਰ : 33