ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ਼ V (A) ਪ੍ਰੋਜੈਕਟ ਦੇ ਹਿੱਸੇ ਵਜੋਂ ਤਿੰਨ ਨਵੇਂ ਕੌਰੀਡੋਰਾਂ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 24 DEC 2025 3:28PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਦਿੱਲੀ ਮੈਟਰੋ ਦੇ ਫੇਜ਼ – V(A) ਪ੍ਰੋਜੈਕਟ ਦੇ ਹਿੱਸੇ ਵਜੋਂ ਤਿੰਨ ਨਵੇਂ ਕੌਰੀਡੋਰਾਂ ਨੂੰ ਪ੍ਰਵਾਨਗੀ ਦਿੱਤੀ ਹੈ - 1. ਆਰ.ਕੇ. ਆਸ਼ਰਮ ਮਾਰਗ ਤੋਂ ਇੰਦਰਪ੍ਰਸਥ (9.913 ਕਿਲੋਮੀਟਰ), 2. ਐਰੋਸਿਟੀ ਤੋਂ ਆਈਜੀਡੀ ਏਅਰਪੋਰਟ ਟੀ-1 (2.263 ਕਿਲੋਮੀਟਰ) 3. ਤੁਗਲਕਾਬਾਦ ਤੋਂ ਕਾਲਿੰਦੀ ਕੁੰਜ (3.9 ਕਿਲੋਮੀਟਰ)।  ਇਹ 16.076 ਕਿਲੋਮੀਟਰ ਲੰਬੇ ਪ੍ਰੋਜੈਕਟ ਰਾਸ਼ਟਰੀ ਰਾਜਧਾਨੀ ਦੇ ਅੰਦਰ ਕਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣਗੇ। ਦਿੱਲੀ ਮੈਟਰੋ ਦੇ ਫੇਜ਼ - V(A)  ਦੀ ਕੁੱਲ ਲਾਗਤ 12014.91 ਕਰੋੜ ਰੁਪਏ ਹੈ, ਜੋ ਕਿ ਭਾਰਤ ਸਰਕਾਰ, ਦਿੱਲੀ ਸਰਕਾਰ ਅਤੇ ਅੰਤਰਰਾਸ਼ਟਰੀ ਫੰਡਿੰਗ ਏਜੰਸੀਆਂ ਦੁਆਰਾ ਵਿੱਤ ਪੋਸ਼ਿਤ ਕੀਤੀ ਜਾਵੇਗੀ।

ਸੈਂਟਰਲ ਵਿਸਟਾ ਕੌਰੀਡੋਰ ਸਾਰੇ ਕਰਤਵਯ ਭਵਨਾਂ ਨੂੰ ਕਨੈਕਟੀਵਿਟੀ ਪ੍ਰਦਾਨ ਕਰੇਗਾ, ਜਿਸ ਨਾਲ ਇਸ ਖੇਤਰ ਦੇ ਦਫ਼ਤਰ ਜਾਣ ਵਾਲਿਆਂ ਅਤੇ ਵਿਜ਼ਿਟਰਾਂ ਨੂੰ ਸਿੱਧੇ ਆਫਿਸ  ਤੱਕ ਪਹੁੰਚਣ ਵਿੱਚ ਅਸਾਨੀ ਹੋਵੇਗੀ। ਇਸ ਕਨੈਕਟੀਵਿਟੀ ਨਾਲ ਰੋਜ਼ਾਨਾ ਅਧਾਰ ਤੇ ਲਗਭਗ 60,000 ਦਫ਼ਤਰ ਜਾਣ ਵਾਲੇ ਕਰਮਚਾਰੀਆਂ ਅਤੇ 2 ਲੱਖ ਵਿਜ਼ਿਟਰਾਂ ਨੂੰ ਲਾਭ ਹੋਵੇਗਾ। ਇਹ ਕੌਰੀਡੋਰ ਪ੍ਰਦੂਸ਼ਣ ਅਤੇ ਜੈਵਿਕ ਈਂਧਣ ਦੀ ਵਰਤੋਂ ਨੂੰ ਹੋਰ ਘਟਾਉਣਗੇ, ਜਿਸ ਨਾਲ ਜੀਵਨ ਦੀ ਸੌਖ ਵਧੇਗੀ।

ਵੇਰਵੇ:

ਆਰ ਕੇ ਆਸ਼ਰਮ ਮਾਰਗ - ਇੰਦਰਪ੍ਰਸਥ ਸੈਕਸ਼ਨ , ਬੋਟੈਨੀਕਲ ਗਾਰਡਨ - ਆਰ ਕੇ ਆਸ਼ਰਮ ਮਾਰਗ ਕੌਰੀਡੋਰ ਦਾ ਵਿਸਤਾਰ ਹੋਵੇਗਾ। ਇਹ ਸੈਂਟਰਲ ਵਿਸਟਾ ਖੇਤਰ ਨੂੰ ਮੈਟਰੋ ਕਨੈਕਟੀਵਿਟੀ ਪ੍ਰਦਾਨ ਕਰੇਗਾ, ਜਿਸ ਦਾ ਵਰਤਮਾਨ ਵਿੱਚ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ। ਐਰੋਸਿਟੀ - ਆਈਜੀਡੀ ਏਅਰਪੋਰਟ ਟਰਮੀਨਲ 1 ਅਤੇ ਤੁਗਲਕਾਬਾਦ - ਕਾਲਿੰਦੀ ਕੁੰਜ ਸੈਕਸ਼ਨ, ਐਰੋਸਿਟੀ - ਤੁਗਲਕਾਬਾਦ ਕੌਰੀਡੋਰ ਦੇ ਵਿਸਤਾਰ ਹੋਣਗੇ। ਇਹ ਵਿਸਤਾਰ ਹਵਾਈ ਅੱਡੇ ਦੀ ਕਨੈਕਟੀਵਿਟੀ ਨੂੰ ਰਾਸ਼ਟਰੀ ਰਾਜਧਾਨੀ ਦੇ ਦੱਖਣੀ ਹਿੱਸਿਆਂ ਜਿਵੇਂ ਕਿ ਤੁਗਲਕਾਬਾਦ, ਸਾਕੇਤ, ਕਾਲਿੰਦੀ ਕੁੰਜ ਆਦਿ ਖੇਤਰਾਂ ਦੇ ਨਾਲ ਮਜ਼ਬੂਤ ਕਰੇਗਾ। ਇਨ੍ਹਾਂ ਐਕਸਟੈਂਸ਼ਨਾਂ ਵਿੱਚ ਕੁੱਲ 13 ਸਟੇਸ਼ਨ ਹੋਣਗੇ, ਜਿਨ੍ਹਾਂ ਵਿੱਚੋਂ 10 ਸਟੇਸ਼ਨ ਭੂਮੀਗਤ ਅਤੇ 03 ਸਟੇਸ਼ਨ ਐਲੀਵੇਟਿਡ ਹੋਣਗੇ।

 

ਇੰਦਰਪ੍ਰਸਥ (9.913 ਕਿਲੋਮੀਟਰ) ਪੱਛਮੀ, ਉੱਤਰੀ ਅਤੇ ਪੁਰਾਣੀ ਦਿੱਲੀ ਦੀ ਸੈਂਟਰਲ ਦਿੱਲੀ ਨਾਲ ਕਨੈਕਟੀਵਿਟੀ ਵਿੱਚ ਸੁਧਾਰ ਕਰੇਗਾ । ਉੱਥੇ ਹੀ ਹੋਰ ਦੋ ਕੌਰੀਡੋਰ- ਐਰੋਸਿਟੀ ਤੋਂ ਆਈਜੀਡੀ ਏਅਰਪੋਰਟ ਟੀ-1 (2.263 ਕਿਲੋਮੀਟਰ) ਅਤੇ ਤੁਗਲਕਾਬਾਦ ਤੋਂ ਕਾਲਿੰਦੀ ਕੁੰਜ (3.9 ਕਿਲੋਮੀਟਰ), ਦੱਖਣੀ ਦਿੱਲੀ ਨੂੰ ਸਾਕੇਤ, ਛਤਰਪੁਰ ਆਦਿ ਰਾਹੀਂ ਘਰੇਲੂ ਹਵਾਈ ਅੱਡਾ ਟਰਮੀਨਲ-1 ਨਾਲ ਜੋੜਨਗੇ, ਜਿਸ ਨਾਲ ਰਾਸ਼ਟਰੀ ਰਾਜਧਾਨੀ ਦੇ ਅੰਦਰ ਕਨੈਕਟੀਵਿਟੀ ਵਿੱਚ ਜ਼ਬਰਦਸਤ ਵਾਧਾ ਹੋਵੇਗਾ।

ਫੇਜ਼ - V (A) ਪ੍ਰੋਜੈਕਟ ਦੇ ਇਹ ਮੈਟਰੋ ਐਕਸਟੈਂਸ਼ਨ ਸੈਂਟਰਲ ਦਿੱਲੀ ਅਤੇ ਘਰੇਲੂ ਹਵਾਈ ਅੱਡੇ ਤੱਕ ਦਿੱਲੀ ਮੈਟਰੋ ਨੈੱਟਵਰਕ ਦੀ ਪਹੁੰਚ ਨੂੰ ਵਧਾਉਣਗੇ ਜਿਸ ਨਾਲ ਅਰਥਵਿਵਸਥਾ ਨੂੰ ਹੋਰ ਵਧੇਰੇ ਮਜ਼ਬੂਤੀ ਮਿਲੇਗੀ। ਮਜੇਂਟਾ ਲਾਈਨ ਅਤੇ ਗੋਲਡਨ ਲਾਈਨ ਦੇ ਇਹ ਐਕਸਟੈਂਸ਼ਨ ਸੜਕਾਂ 'ਤੇ ਭੀੜ ਨੂੰ ਘਟਾਉਣਗੇ। ਇਸ ਤਰ੍ਹਾਂ, ਮੋਟਰ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਨੂੰ ਘਟਾਉਣ ਵਿੱਚ ਮਦਦ ਮਿਲੇਗੀ।

ਆਰਕੇ ਆਸ਼ਰਮ ਮਾਰਗ - ਇੰਦਰਪ੍ਰਸਥ ਸੈਕਸ਼ਨ 'ਤੇ ਜੋ ਸਟੇਸ਼ਨ ਬਣਨਗੇ ਉਹ ਹਨ: ਆਰਕੇ ਆਸ਼ਰਮ ਮਾਰਗ, ਸ਼ਿਵਾਜੀ ਸਟੇਡੀਅਮ, ਸੈਂਟਰਲ ਸਕੱਤਰੇਤ, ਕਰਤਵਯ ਭਵਨ, ਇੰਡੀਆ ਗੇਟ, ਵਾਰ ਮੈਮੋਰੀਅਲ - ਹਾਈ ਕੋਰਟ, ਬੜੌਦਾ ਹਾਊਸ, ਭਾਰਤ ਮੰਡਪਮ ਅਤੇ ਇੰਦਰਪ੍ਰਸਥ।

ਤੁਗਲਕਾਬਾਦ - ਕਾਲਿੰਦੀ ਕੁੰਜ ਸੈਕਸ਼ਨ 'ਤੇ ਸਟੇਸ਼ਨ ਸਰਿਤਾ ਵਿਹਾਰ ਡਿਪੂ, ਮਦਨਪੁਰ ਖਾਦਰ ਅਤੇ ਕਾਲਿੰਦੀ ਕੁੰਜ ਹੋਣਗੇ, ਜਦੋਂ ਕਿ ਐਰੋਸਿਟੀ ਸਟੇਸ਼ਨ ਨੂੰ ਅੱਗੇ ਆਈਜੀਡੀ ਟੀ-1 ਸਟੇਸ਼ਨ ਨਾਲ ਜੋੜਿਆ ਜਾਵੇਗਾ।

ਫੇਜ਼-IV ਦਾ ਨਿਰਮਾਣ ਕਾਰਜ, ਜਿਸ ਵਿੱਚ 111 ਕਿਲੋਮੀਟਰ ਲੰਬਾਈ ਅਤੇ 83 ਸਟੇਸ਼ਨ ਸ਼ਾਮਲ ਹਨ, ਵਰਤਮਾਨ ਵਿੱਚ ਪ੍ਰਗਤੀ ‘ਤੇ ਹੈ। ਅੱਜ ਦੀ ਸਥਿਤੀ ਦੇ ਅਨੁਸਾਰ ਫੇਜ਼-IV (3 ਤਰਜੀਹੀ) ਕੌਰੀਡੋਰਾਂ ਦਾ ਲਗਭਗ 80.43%  ਸਿਵਿਲ ਨਿਰਮਾਣ ਕਾਰਜ ਪੂਰਾ ਹੋ ਚੁੱਕਿਆ ਹੈ। ਫੇਜ਼-IV ਦੇ ਇਨ੍ਹਾਂ ਤਿੰਨਾਂ ਪ੍ਰਾਥਮਿਕਤਾ ਵਾਲੇ ਕੌਰੀਡੋਰਸ ਦੇ ਦਸੰਬਰ 2026 ਤੱਕ ਪੜਾਵਾਂ ਵਿੱਚ ਪੂਰੇ ਹੋਣ ਦੀ ਸੰਭਾਵਨਾ ਹੈ।

 

ਅੱਜ, ਦਿੱਲੀ ਮੈਟਰੋ ਪ੍ਰਤੀ ਦਿਨ ਔਸਤਨ 65 ਲੱਖ ਯਾਤਰੀਆਂ ਨੂੰ ਸਰਵਿਸ ਦਿੰਦੀ ਹੈ। ਹੁਣ ਤੱਕ ਦਾ ਸਭ ਤੋਂ ਵੱਧ ਯਾਤਰਾ ਦਾ ਰਿਕਾਰਡ 08 ਅਗਸਤ, 2025 ਨੂੰ 81.87 ਲੱਖ  ਦਰਜ ਕੀਤਾ ਗਿਆ ਹੈ। ਦਿੱਲੀ ਮੈਟਰੋ ਸਮੇਂ ਪਾਲਣ, ਭਰੋਸੇਯੋਗਤਾ ਅਤੇ ਸੁਰੱਖਿਆ ਜਿਹੇ ਐੱਮਆਰਟੀਐੱਸ ਦੇ ਮੁੱਖ ਮਾਪਦੰਡਾਂ ਵਿੱਚ ਉੱਤਮਤਾ ਦਾ ਪ੍ਰਤੀਕ ਬਣ ਕੇ ਸ਼ਹਿਰ ਦੀ ਜੀਵਨ ਰੇਖਾ ਬਣ ਗਈ ਹੈ।

ਵਰਤਮਾਨ ਵਿੱਚ ਦਿੱਲੀ ਅਤੇ ਐੱਨਸੀਆਰ ਵਿੱਚ ਡੀਐੱਮਆਰਸੀ ਦੁਆਰਾ ਲਗਭਗ 395 ਕਿਲੋਮੀਟਰ ਦੀਆਂ ਕੁੱਲ 12 ਮੈਟਰੋ ਲਾਈਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ 289 ਸਟੇਸ਼ਨ ਸ਼ਾਮਲ ਹੈ। ਅੱਜ, ਦਿੱਲੀ ਮੈਟਰੋ ਭਾਰਤ ਦਾ ਸਭ ਤੋਂ ਵੱਡਾ ਮੈਟਰੋ ਨੈੱਟਵਰਕ ਹੈ ਅਤੇ ਦੁਨੀਆ ਦੇ ਸਭ ਤੋਂ ਵੱਡੇ ਮੈਟਰੋ ਨੈੱਟਵਰਕਾਂ ਵਿੱਚੋਂ ਵੀ ਇੱਕ ਹੈ। 

*********

ਐੱਮਜੇਪੀਐੱਸ


(रिलीज़ आईडी: 2208294) आगंतुक पटल : 3
इस विज्ञप्ति को इन भाषाओं में पढ़ें: English , Urdu , Marathi , हिन्दी , Gujarati , Telugu , Malayalam