ਵਿੱਤ ਮੰਤਰਾਲਾ
ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦੇ ਲਈ ਇੱਕ ਸਿੰਗਲ ਅਤੇ ਯੂਨੀਫਾਈਡ ਬ੍ਰਾਂਡ ਪਛਾਣ ਨੂੰ ਦਰਸਾਉਣ ਵਾਲੇ ਨਵੇਂ ‘ਲੋਗੋ’ ਨੂੰ ਜਾਰੀ ਕੀਤਾ ਗਿਆ
ਨਾਬਾਰਡ ਅਤੇ ਭਾਰਤ ਸਰਕਾਰ ਦੁਆਰਾ #OneRRBOneLogo ਪਹਿਲ ਦੀ ਸ਼ੁਰੂਆਤ
ਨਵਾਂ ਲੋਗੋ ਤਰੱਕੀ, ਪੋਸ਼ਣ ਅਤੇ ਗਿਆਨ ਦਾ ਇੱਕ ਜੀਵੰਤ ਪ੍ਰਤੀਕ
प्रविष्टि तिथि:
18 DEC 2025 3:07PM by PIB Chandigarh
“ਵਨ ਸਟੇਟ ਵਨ ਆਰਆਰਬੀ” (ਇੱਕ ਰਾਜ, ਇੱਕ ਖੇਤਰੀ ਗ੍ਰਾਮੀਣ ਬੈਂਕ) ਦੇ ਸਿਧਾਂਤ ‘ਤੇ ਚਲਦੇ ਹੋਏ, ਵਿੱਤ ਮੰਤਰਾਲੇ ਦੇ ਵਿੱਤੀ ਸੇਵਾ ਵਿਭਾਗ ਨੇ 11 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੰਮ ਕਰ ਰਹੇ 26 ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਦਾ ਏਕੀਕਰਣ ਕੀਤਾ ਹੈ, ਜੋ 01.05.2025 ਤੋਂ ਪ੍ਰਭਾਵੀ ਹੋ ਗਿਆ ਹੈ। ਇਹ ਸੁਧਾਰ ਵਧੇਰੇ ਮਜ਼ਬੂਤ ਅਤੇ ਕੁਸ਼ਲ ਖੇਤਰੀ ਗ੍ਰਾਮੀਣ ਬੈਂਕਾਂ ਦੇ ਨਿਰਮਾਣ ਦੀ ਦਿਸ਼ਾ ਵਿੱਚ ਇੱਕ ਨਿਰਣਾਇਕ ਕਦਮ ਹੈ। ਵਰਤਮਾਨ ਵਿੱਚ, 28 ਆਰਆਰਬੀ 700 ਤੋਂ ਵੱਧ ਜ਼ਿਲ੍ਹਿਆਂ ਵਿੱਚ 22,000 ਤੋਂ ਵੱਧ ਸ਼ਾਖਾਵਾਂ ਦੇ ਵਿਸਤ੍ਰਿਤ ਨੈੱਟਵਰਕ ਦੇ ਮਾਧਿਅਮ ਨਾਲ ਰਾਸ਼ਟਰ ਦੀ ਸੇਵਾ ਕਰ ਰਹੇ ਹਨ।
ਆਰਆਰਬੀ ਦੇ ਇਸ ਵੱਡੇ ਮਰਜਰ ਅਭਿਆਨ ਦੇ ਬਾਅਦ, ਇੱਕ ਸਿੰਗਲ ਅਤੇ ਯੂਨੀਫਾਈਡ ਬ੍ਰਾਂਡ ਪਛਾਣ ਬਣਾਉਣ ਦੇ ਯਤਨ ਵਿੱਚ, ਸਾਰੇ ਖੇਤਰੀ ਗ੍ਰਾਮੀਣ ਬੈਂਕਾਂ ਲਈ ਇੱਕ ਸਾਂਝੇ ਲੋਗੋְ’ਜਾਰੀ ਕੀਤਾ ਗਿਆ ਹੈ। ਇਹ ਗ੍ਰਾਮੀਣ ਭਾਈਚਾਰਿਆਂ ਦੀ ਸੇਵਾ ਕਰਨ ਵਾਲੇ ਇਨ੍ਹਾਂ ਸੰਸਥਾਨਾਂ ਦੀ ਪਛਾਣ ਅਤੇ ਵਿਜ਼ਿਬਿਲਿਟੀ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।


ਗ੍ਰਾਮੀਣ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਤਰੱਕੀ ਅਤੇ ਵਿਕਾਸ ਦੀ ਥੀਮ ਨੂੰ ਦਰਸਾਉਂਦੇ ਹੋਏ, ਇਹ ਲੋਗੋ ਆਰਆਰਬੀ ਦੁਆਰਾ ਅਪਣਾਈਆਂ ਗਈਆਂ ਕੀਮਤਾਂ ਨੂੰ ਹੋਰ ਵਧੇਰੇ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਨ੍ਹਾਂ ਕੀਮਤਾਂ ਵਿੱਚ ਸ਼ਾਮਲ ਹਨ:
ਉੱਪਰ ਵੱਲ ਸੰਕੇਤ ਕਰਦਾ ਤੀਰ (ਤਰੱਕੀ ਦਾ ਪ੍ਰਤੀਕ): ਇਹ ਗ੍ਰਾਮੀਣ ਅਰਥਵਿਵਸਥਾਵਾਂ ਵਿੱਚ ਹੋਣ ਵਾਲੇ ਵਾਧੇ, ਵਿਕਾਸ ਅਤੇ ਨਿਰੰਤਰ ਉਨੱਤੀ ਨੂੰ ਦਰਸਾਉਂਦਾ ਹੈ।
: ਹੱਥ (ਪੋਸ਼ਣ ਦਾ ਪ੍ਰਤੀਕ): ਇਹ ਗ੍ਰਾਮੀਣ ਭਾਈਚਾਰਿਆਂ ਦੇ ਪ੍ਰਤੀ ਸੰਵੇਦਨਸ਼ੀਲਤਾ, ਨਿਰੰਤਰ ਸਹਿਯੋਗ ਅਤੇ ਸਹਾਇਤਾ ਦਾ ਭਾਵ ਪ੍ਰਗਟ ਕਰਦੇ ਹਨ।
ਲਾਟ (ਗਿਆਨ ਦਾ ਪ੍ਰਤੀਕ): ਇਹ ਨਿੱਘ, ਗਿਆਨ ਅਤੇ ਗ੍ਰਾਮੀਣ ਆਬਾਦੀ ਦੇ ਸਸ਼ਕਤੀਕਰਣ ਨੂੰ ਦਰਸਾਉਂਦਾ ਹੈ।
ਆਰਆਰਬੀ ਦੇ ਲੋਗੋ ਦੇ ਰੰਗਾਂ ਦੀ ਚੋਣ ਅਤਿਅੰਤ ਸੋਚ-ਸਮਝ ਕੇ ਕੀਤੀ ਗਈ ਹੈ ਤਾਂ ਜੋ ਉਹ ਇਨ੍ਹਾਂ ਬੈਂਕਾਂ ਦੇ ਉਦੇਸ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਿਅਕਤ ਕਰ ਸਕਣ। ਇਸ ਵਿੱਚ ਗਹਿਰਾ ਨੀਲਾ ਰੰਗ ਵਿੱਤ ਅਤੇ ਭਰੋਸੇ ਦਾ ਪ੍ਰਤੀਕ ਹੈ, ਜਦੋਂ ਕਿ ਹਰਾ ਰੰਗ ਜੀਵਨ ਅਤੇ ਵਿਕਾਸ ਨੂੰ ਦਰਸਾਉਂਦਾ ਹੈ, ਜੋ ਗ੍ਰਾਮੀਣ ਭਾਰਤ ਦੀ ਸੇਵਾ ਕਰਨ ਦੇ ਉਨ੍ਹਾਂ ਦੇ ਮਿਸ਼ਨ ਨੂੰ ਪ੍ਰਤੀਬਿੰਬਤ ਕਰਦਾ ਹੈ।
ਸਰਕਾਰ ਦੀ ਇਸ ਸਾਂਝਾ ਬ੍ਰਾਂਡਿੰਗ ਪਹਿਲ ਤੋਂ ਇਹ ਉਮੀਦ ਹੈ ਕਿ ਖੇਤਰੀ ਗ੍ਰਾਮੀਣ ਬੈਂਕਾਂ ਨੂੰ ਰਾਸ਼ਟਰ ਵਿਆਪੀ ਪੱਧਰ ‘ਤੇ ਇੱਕ ਵਿਸ਼ੇਸ਼, ਆਧੁਨਿਕ ਅਤੇ ਅਸਾਨੀ ਨਾਲ ਪਛਾਣੀ ਜਾਣ ਵਾਲੀ ਬ੍ਰਾਂਡ ਪਛਾਣ ਮਿਲੇਗੀ। ਇਹ ਵਿੱਤੀ ਸਮਾਵੇਸ਼ ਅਤੇ ਗ੍ਰਾਮੀਣ ਵਿਕਾਸ ਦੇ ਪ੍ਰਤੀ ਉਨ੍ਹਾਂ ਦੀ ਸਮੂਹਿਕ ਵਚਨਬੱਧਤਾ ਦਾ ਪ੍ਰਤੀਕ ਹੈ।
*****
ਐੱਨਬੀ/ਪੀਕੇ
(रिलीज़ आईडी: 2206545)
आगंतुक पटल : 5