ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਪੀਐੱਮ-ਅਭੀਮ ਬਾਰੇ ਅੱਪਡੇਟ
30.11.2025 ਤੱਕ ਦੇਸ਼ ਭਰ ਵਿੱਚ 1,81,873 ਆਯੁਸ਼ਮਾਨ ਆਰੋਗਯ ਮੰਦਿਰ ਕਾਰਜਸ਼ੀਲ ਹਨ
ਰੀਅਲ-ਟਾਈਮ ਬਿਮਾਰੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਪੀਐੱਮ-ਅਭੀਮ ਯੋਜਨਾ ਦੇ ਤਹਿਤ ਦੇਸ਼ ਭਰ ਵਿੱਚ 744 ਏਕੀਕ੍ਰਿਤ ਜਨਤਕ ਸਿਹਤ ਲੈਬਸ ਨੂੰ ਮਨਜ਼ੂਰੀ ਦਿੱਤੀ ਗਈ ਹੈ
ਜ਼ਿਲ੍ਹਾ ਪੱਧਰੀ ਐਮਰਜੈਂਸੀ ਅਤੇ ਸੰਕ੍ਰਾਮਕ ਬਿਮਾਰੀ ਦੇਖਭਾਲ ਨੂੰ ਮਜ਼ਬੂਤ ਕਰਨ ਲਈ ਪੀਐੱਮ-ਅਭੀਮ ਯੋਜਨਾ ਦੇ ਤਹਿਤ 621 ਕ੍ਰਿਟੀਕਲ ਕੇਅਰ ਬਲਾਕਾਂ ਨੂੰ ਪ੍ਰਵਾਨਗੀ ਅਤੇ ਮਨਜ਼ੂਰੀ ਦਿੱਤੀ ਗਈ ਹੈ
प्रविष्टि तिथि:
16 DEC 2025 3:02PM by PIB Chandigarh
ਭਾਰਤ ਸਰਕਾਰ ਨੇ ਐਲਾਨ ਕੀਤਾ ਹੈ ਕਿ ਦਸੰਬਰ 2022 ਤੱਕ ਦੇਸ਼ ਭਰ ਵਿੱਚ 1,50,000 ਆਯੁਸ਼ਮਾਨ ਭਾਰਤ ਆਰੋਗਯ ਮੰਦਿਰ (ਏਏਐੱਮ), ਜੋ ਪਹਿਲੇ ਪ੍ਰਧਾਨ ਮੰਤਰੀ ਆਯੁਸ਼ਮਾਨ ਭਾਰਤ ਸਿਹਤ ਬੁਨਿਆਦੀ ਢਾਂਚਾ ਮਿਸ਼ਨ (ਪੀਐੱਮ-ਏਬੀਐੱਚਆਈਐੱਮ) ਸਨ, ਸਥਾਪਿਤ ਕੀਤੇ ਜਾਣਗੇ। ਇਸ ਦੇ ਲਈ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ ਮੌਜੂਦਾ ਉਪ-ਸਿਹਤ ਕੇਂਦਰਾਂ (ਐੱਸਐੱਚਸੀ) ਅਤੇ ਪ੍ਰਾਇਮਰੀ ਹੈਲਥ ਸੈਟਰਾਂ (ਪੀਐੱਚਸੀ) ਨੂੰ ਪਰਿਵਰਤਿਤ ਕੀਤਾ ਜਾਵੇਗਾ ਤਾਂ ਜੋ ਬੁਨਿਆਦੀ ਸਿਹਤ ਸੰਭਾਲ ਸੇਵਾਵਾਂ ਦੇ ਸੰਪੂਰਨ 12 ਪੈਕੇਜ ਦੇ ਨਾਲ ਵਿਆਪਕ ਪ੍ਰਾਇਮਰੀ ਹੈਲਥ ਸੇਵਾਵਾਂ ਦੀ ਵਿਸਤਾਰਿਤ ਸ਼੍ਰੇਣੀ ਪ੍ਰਦਾਨ ਕੀਤੀ ਜਾ ਸਕੇ। ਇਨ੍ਹਾਂ ਪ੍ਰਾਇਮਰੀ ਹੈਲਥ ਸਰਵਿਸਿਸ ਵਿੱਚ ਪ੍ਰਜਨਨ ਅਤੇ ਬਾਲ ਸਿਹਤ (ਆਰਐੱਮਐੱਨਐੱਚਏ+ ਐੱਨ) ਸੇਵਾਵਾਂ, ਸੰਚਾਰੀ ਬਿਮਾਰੀਆਂ, ਗੈਰ-ਸੰਚਾਰੀ ਬਿਮਾਰੀਆਂ (ਐੱਨਸੀਡੀ)( ਹਾਈਪਰਟੈਨਸ਼ਨ, ਸ਼ੂਗਰ ਅਤੇ ਮੂੰਹ, ਬ੍ਰੈਸਟ ਅਤੇ ਸਰਵਿਕਸ ਦੇ 3 ਆਮ ਕੈਂਸਰਾਂ ਜਿਹੀਆਂ ਐੱਨਸੀਡੀ ਦੀ ਜਾਂਚ ਅਤੇ ਪ੍ਰਬੰਧਨ) ਸ਼ਾਮਲ ਹਨ, ਅਤੇ ਹੌਲੀ-ਹੌਲੀ ਮੈਂਟਲ ਹੈਲਥ, ਈਐੱਨਟੀ, ਨੇਤਰ ਵਿਗਿਆਨ, ਮੂੰਹ ਦੀ ਸਿਹਤ, ਜੇਰੀਆਟ੍ਰਿਕ ਅਤੇ ਪੈਲੀਏਟਿਵ ਹੈਲਥ ਕੇਅਰ ਅਤੇ ਟਰਾਮਾ ਕੇਅਰ ਆਦਿ ਲਈ ਹੋਰ ਸੇਵਾਵਾਂ ਵੀ ਜੋੜੀਆਂ ਜਾ ਰਹੀਆਂ ਹਨ। ਆਯੁਸ਼ਮਾਨ ਆਰੋਗਯ ਮੰਦਿਰ ਯੋਗਾ, ਜ਼ੁੰਬਾ, ਸ਼ਿਰੋਧਰਾ, ਮੈਡੀਟੇਸ਼ਨ ਆਦਿ ਜਿਹੀਆਂ ਵੱਖ-ਵੱਖ ਸਿਹਤ ਸਬੰਧੀ ਗਤੀਵਿਧੀਆਂ ਵੀ ਆਯੋਜਿਤ ਕਰਦੇ ਹਨ, ਜੋ ਸਰੀਰਕ ਮਾਨਿਸਕ ਸਿਹਤ ਵਿੱਚ ਸੁਧਾਰ ਲਿਆਉਣ ਵਿੱਚ ਸਹਾਇਕ ਹੁੰਦੇ ਹਨ। 30.11.2025 ਤੱਕ ਦੇਸ਼ ਭਰ ਵਿੱਚ ਕੁੱਲ 1,81,873 ਆਯੁਸ਼ਮਾਨ ਆਰੋਗਯ ਮੰਦਿਰ ਕਾਰਜਸ਼ੀਲ ਹਨ।
ਜ਼ਿਲ੍ਹਾ ਹਸਪਤਾਲਾਂ ਵਿੱਚ ਕ੍ਰਿਟੀਕਲ ਕੇਅਰ ਬਲਾਕ (ਸੀਸੀਬੀ) ਸੰਕ੍ਰਾਮਕ ਬਿਮਾਰੀਆਂ ਅਤੇ ਸਿਹਤ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੀ ਭਾਰਤ ਦੀ ਸਮਰੱਥਾ ਨੂੰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਪੀਐੱਮ-ਅਭੀਮ ਸੀਐੱਸਐੱਸ ਕੰਪੋਨੈਂਟ ਦੇ ਤਹਿਤ 621 ਸੀਸੀਬੀ ਨੂੰ ਮਨਜ਼ੂਰੀ ਅਤੇ ਸਵੀਕ੍ਰਿਤੀ ਮਿਲ ਚੁੱਕੀ ਹੈ। ਇਹ ਬਲੌਕ ਚੰਗੀ ਤਰ੍ਹਾਂ ਲੈਸ ਆਈਸੀਯੂ, ਆਕਸੀਜਨ-ਸਮਰਥਿਤ ਬਿਸਤਰੇ ਅਤੇ ਮਜ਼ਬੂਤ ਇਨਫੈਕਸ਼ਨ ਕੰਟਰੋਲ ਵਿਧੀਆਂ ਰਾਹੀਂ ਵਿਆਪਕ ਤੀਬਰ ਦੇਖਭਾਲ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤੇ ਗਏ ਹਨ, ਜਿਸ ਨਾਲ ਜ਼ਿਲ੍ਹੇ ਗੰਭੀਰ ਰੂਪ ਨਾਲ ਬੀਮਾਰ ਮਰੀਜਾਂ ਨੂੰ ਸਮੇਂ ‘ਤੇ ਅਤੇ ਪ੍ਰਭਾਵਸ਼ਾਲੀ ਦੇਖਭਾਲ ਪ੍ਰਦਾਨ ਕਰ ਸਕਣਗੇ। ਸੀਸੀਬੀ ਜ਼ਿਲ੍ਹਾ ਪੱਧਰ ‘ਤੇ ਤਿਆਰੀਆਂ ਨੂੰ ਬਹੁਤ ਹੱਦ ਤੱਕ ਵਧਾਉਣਗੇ, ਭਾਈਚਾਰਿਆਂ ਦੇ ਨਜ਼ਦੀਕ ਕ੍ਰਿਟੀਕਲ ਕੇਅਰ ਸੇਵਾਵਾਂ ਨੂੰ ਯਕੀਨੀ ਬਣਾਉਣਗੇ, ਉੱਚ ਪੱਧਰੀ ਸੁਵਿਧਾਵਾਂ ਵਿੱਚ ਰੈਫਰਲ ਘੱਟ ਕਰਨਗੇ ਅਤੇ ਐਮਰਜੈਂਸੀ ਸਥਿਤੀਆਂ ਦੌਰਾਨ ਮਰੀਜ਼ਾਂ ਦੀਆਂ ਮੁਸ਼ਕਲਾਂ ਅਤੇ ਜੇਬ੍ਹ ਤੋਂ ਹੋਣ ਵਾਲੇ ਖਰਚ ਨੂੰ ਘੱਟ ਕਰਨਗੇ।
ਪੀਐੱਮ-ਅਭੀਮ ਸੀਐੱਸਐੱਸ ਕੰਪੋਨੈਂਟ ਦੇ ਤਹਿਤ, ਏਕੀਕ੍ਰਿਤ ਜਨਤਕ ਸਿਹਤ ਲੈਬਸ (ਆਈਪੀਐੱਚਐੱਲ) ਸੂਚਨਾ ਤਕਨਾਲੋਜੀ-ਸਮਰੱਥ, ਰੀਅਲ ਟਾਈਮ ਬਿਮਾਰੀ ਨਿਗਰਾਨੀ ਪ੍ਰਣਾਲੀ ਦੇ ਨਿਰਮਾਣ ਦਾ ਇੱਕ ਮਹੱਤਵਪੂਰਨ ਕੰਪੋਨੈਂਟ ਹੈ। ਸਾਰੇ ਜ਼ਿਲ੍ਹਿਆਂ ਵਿੱਚ ਕੁੱਲ 744 ਆਈਪੀਐੱਚਐੱਲ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਲੈਬਸ ਵਿਆਪਕ ਨਿਦਾਨ, ਬਿਮਾਰੀ ਦੀ ਪੁਸ਼ਟੀ ਅਤੇ ਜਨਤਕ ਸਿਹਤ ਨਿਗਰਾਨੀ ਲਈ ਜ਼ਿਲ੍ਹਾ ਪੱਧਰੀ ਨੋਡਲ ਹੱਬ ਦੇ ਰੂਪ ਵਿੱਚ ਕੰਮ ਕਰਨ ਲਈ ਡਿਜ਼ਾਈਨ ਕੀਤੀਆਂ ਗਈਆਂ ਹਨ। ਉਭਰਦੇ ਸਿਹਤ ਖਤਰਿਆਂ ਦਾ ਸਮੇਂ ‘ਤੇ ਪਤਾ ਲਗਾਉਣ, ਰਿਪੋਰਟਿੰਗ ਅਤੇ ਵਿਸ਼ਲੇਸ਼ਣ ਨੂੰ ਯੋਗ ਬਣਾ ਕੇ, ਆਈਪੀਐੱਚਐੱਲ ਪ੍ਰਕੋਪ ਦੀ ਤਿਆਰੀ ਅਤੇ ਪ੍ਰਤੀਕ੍ਰਿਆ ਨੂੰ ਮਜ਼ਬੂਤ ਕਰਦੀਆਂ ਹਨ। ਇਹ ਏਕੀਕ੍ਰਿਤ ਸੂਚਨਾ ਪਲੈਟਫਾਰਮ (ਆਈਐੱਚਆਈਪੀ) ਵਿੱਚ ਰੀਅਲ ਟਾਈਮ ਡੇਟਾ ਪ੍ਰਵਾਹ ਦਾ ਸਮਰਥਨ ਕਰਦੀ ਹੈ, ਜਿਸ ਨਾਲ ਰੁਝਾਨਾਂ, ਸ਼ੁਰੂਆਤੀ ਚੇਤਾਵਨੀ ਸੰਕੇਤਾਂ ਦੀ ਤੁਰੰਤ ਪਛਾਣ ਅਤੇ ਜ਼ਿਲ੍ਹਿਆਂ ਅਤੇ ਬਲਾਕਾਂ ਵਿੱਚ ਤਾਲਮੇਲ ਪ੍ਰਤੀਕਿਰਿਆ ਦੀ ਸੁਵਿਧਾ ਮਿਲਦੀ ਹੈ। ਉੱਨਤ ਡਾਇਗਨੌਸਟਿਕ ਸੁਵਿਧਾ ਅਤੇ ਡਿਜੀਟਲ ਨਿਗਰਾਨੀ ਪ੍ਰਣਾਲੀਆਂ ਦੇ ਨਾਲ ਸਹਿਜ ਏਕੀਕਰਣ ਜ਼ਿਲ੍ਹਾ ਪੱਧਰੀ ਜਨਤਕ ਸਿਹਤ ਤਿਆਰੀਆਂ ਅਤੇ ਸੰਕ੍ਰਾਮਕ ਬਿਮਾਰੀਆਂ ਦੇ ਪ੍ਰਕੋਪਾਂ ਨੂੰ ਕੁਸ਼ਲਤਾਪੂਰਵਕ ਪ੍ਰਬੰਧਿਤ ਕਰਨ ਦੀ ਦੇਸ਼ ਦੀ ਸਮਰੱਥਾ ਨੂੰ ਮਹੱਤਵਪੂਰਨ ਤੌਰ ‘ਤੇ ਮਜ਼ਬੂਤ ਕਰਦਾ ਹੈ।
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਰਾਜ ਸਭਾ ਵਿੱਚ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਉਪਲਬਧ ਕਰਵਾਈ।
************
ਐੱਸਆਰ/ਬਲਜੀਤ
(रिलीज़ आईडी: 2205707)
आगंतुक पटल : 2