ਆਯੂਸ਼
ਨਵੀਂ ਦਿੱਲੀ ਵਿੱਚ ਦੂਜੇ ਵਿਸ਼ਵ ਸਿਹਤ ਸੰਮੇਲਨ ਵਿੱਚ ਆਯੁਸ਼ ਐਕਸਪੋ ਵਿਸ਼ਵਵਿਆਪੀ ਪਰੰਪਰਾਗਤ ਦਵਾਈ ਸੰਵਾਦ ਦਾ ਸਮਰਥਨ ਕਰੇਗਾ
ਐਕਸਪੋ ਵਿਸ਼ਵਵਿਆਪੀ ਅਭਿਆਸਾਂ ਦੇ ਨਾਲ-ਨਾਲ ਭਾਰਤ ਦੀਆਂ ਆਯੁਸ਼ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰੇਗਾ
ਡਬਲਿਊਐੱਚਓ ਜ਼ੋਨ ਵਿੱਚ ਸਾਰੇ ਖੇਤਰਾਂ ‘ਤੇ ਵਿਸ਼ੇਸ਼ ਰਵਾਇਤੀ ਦਵਾਈ ਪ੍ਰਣਾਲੀਆਂ ਨੂੰ ਪ੍ਰਦਰਸ਼ਿਤ ਕਰੇਗਾ
प्रविष्टि तिथि:
16 DEC 2025 2:08PM by PIB Chandigarh
ਭਾਰਤ ਸਰਕਾਰ ਦਾ ਆਯੁਸ਼ ਮੰਤਰਾਲਾ, ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ ) ਦੇ ਸਹਿਯੋਗ ਨਾਲ, 17 ਤੋਂ 19 ਦਸੰਬਰ 2024 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਣ ਵਾਲੀ ਦੂਜੀ ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਨ (ਜੀਐਮਟੀਸੀ) ਦੇ ਕੇਂਦਰੀ ਵਿਸ਼ੇਸ਼ਤਾ ਵਜੋਂ ਆਯੁਸ਼ ਐਕਸਪੋ ਦਾ ਆਯੋਜਨ ਕਰੇਗਾ।
ਐਕਸਪੋ ਨੂੰ ਸ਼ਿਖਰ ਸੰਮੇਲਨ ਅੰਦਰ ਇੱਕ ਪ੍ਰਮੁੱਖ ਪਲੈਟਫਾਰਮ ਵਜੋ ਤੈਨਾਤ ਕੀਤਾ ਗਿਆ ਹੈ, ਜੋ ਭਾਰਤ ਦੀਆਂ ਆਯੂਸ਼ ਪ੍ਰਣਾਲੀਆਂ ਅਤੇ ਦੁਨੀਆ ਦੀਆਂ ਰਵਾਇਤੀ ਦਵਾਈ ਅਭਿਆਸਾਂ ਨੂੰ ਇਕੱਠਾ ਕਰਦਾ ਹੈ। ਇਸ ਦਾ ਉਦੇਸ਼ ਵਿਗਿਆਨਿਕ ਆਦਾਨ-ਪ੍ਰਦਾਨ, ਨੀਤੀ ਸੰਵਾਦ ਅਤੇ ਇਨੋਵੇਸ਼ਨ ਨੂੰ ਉਤਸ਼ਾਹਿਤ ਕਰਨਾ ਹੈ, ਜੋ ਕਿ ਸੰਮੇਲਨ ਦੇ ਵਿਆਪਕ ਉਦੇਸ਼ ਦੇ ਅਨੁਸਾਰ ਹੈ ਜੋ ਵਿਸ਼ਵ ਸਿਹਤ ਪ੍ਰਣਾਲੀਆਂ ਅੰਦਰ ਰਵਾਇਤੀ ਦਵਾਈ ਲਈ ਸਬੂਤ ਅਧਾਰਿਤ ਜਾਣਕਾਰੀ, ਸੁਰੱਖਿਅਤ ਅਤੇ ਸਮਾਵੇਸ਼ੀ ਪਹੁੰਚਾਂ ਨੂੰ ਅੱਗੇ ਵਧਾਉਣਾ ਹੈ।
ਆਯੁਸ਼ ਐਕਸਪੋ ਆਯੁਰਵੇਦ, ਯੋਗ, ਕੁਦਰਤੀ ਇਲਾਜ, ਯੂਨਾਨੀ, ਸਿੱਧ, ਸੋਵਾ-ਰਿਗਪਾ ਅਤੇ ਹੋਮਿਓਪੈਥੀ ਦਾ ਇੱਕ ਵਿਆਪਕ ਅਤੇ ਯੋਜਨਾਬੱਧ ਪ੍ਰਦਰਸ਼ਨ ਪੇਸ਼ ਕਰੇਗਾ, ਜਿਸ ਵਿੱਚ ਡੂੰਘਾਈ ਨਾਲ ਪ੍ਰਦਰਸ਼ਨ, ਵਿਗਿਆਨਿਕ ਵਿਆਖਿਆਵਾਂ ਅਤੇ ਡਿਜੀਟਲ ਇੰਟਰਫੇਸਾਂ ਦੀ ਵਰਤੋਂ ਕੀਤੀ ਜਾਵੇਗੀ। ਪ੍ਰਦਰਸ਼ਨੀ ਦਾ ਉਦੇਸ਼ ਭਾਰਤ ਦੀਆਂ ਰਵਾਇਤੀ ਗਿਆਨ ਪ੍ਰਣਾਲੀਆਂ ਨੂੰ ਵਿਸ਼ਵ ਪੱਧਰ 'ਤੇ ਸਬੰਧਿਤ ਬਿਰਤਾਂਤਾਂ ਵਿੱਚ ਬਦਲਣਾ ਹੈ, ਜੋ ਸਮਕਾਲੀ ਜਨਤਕ ਸਿਹਤ ਤਰਜੀਹਾਂ ਦੇ ਨਾਲ ਜੁੜਿਆ ਹੋਇਆ ਹੈ।
ਆਯੁਰਵੇਦ ਇੰਸਟੀਟਿਊਟ ਆਫ਼ ਟੀਚਿੰਗ ਐਂਡ ਰਿਸਰਚ ਇਨ ਆਯੁਰਵੇਦ (ਆਈਆਰਟੀਏ) ਦੇ ਡਾਇਰੈਕਟਰ, ਪ੍ਰੋ. (ਡਾ.) ਤਨੂਜਾ ਮਨੋਜ ਨੇਸਾਰੀ ਨੇ ਕਿਹਾ ਕਿ ਦੂਜੀ ਡਬਲਿਊਐੱਚਓ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਸਮਿਟ ਵਿਖੇ ਆਯੁਸ਼ ਐਕਸਪੋ ਭਾਰਤ ਦੇ ਪਰੰਪਰਾਗਤ ਡਾਕਟਰੀ ਪ੍ਰਣਾਲੀਆਂ ਨੂੰ ਵਿਗਿਆਨਿਕ ਤੌਰ 'ਤੇ ਆਧਾਰਿਤ ਅਤੇ ਵਿਸ਼ਵ ਪੱਧਰ 'ਤੇ ਢੁਕਵੇਂ ਢੰਗ ਨਾਲ ਪੇਸ਼ ਕਰਨ ਲਈ ਤਿਆਰ ਕੀਤਾ ਗਿਆ ਹੈ। ਕਲਾਸੀਕਲ ਗਿਆਨ, ਸਬੂਤ-ਅਧਾਰਿਤ ਅਭਿਆਸਾਂ ਅਤੇ ਉੱਭਰ ਰਹੀਆਂ ਟੈਕਨੋਲੋਜੀਆਂ ਨੂੰ ਇੱਕ ਪਲੈਟਫਾਰਮ 'ਤੇ ਇਕੱਠਾ ਕਰਕੇ, ਐਕਸਪੋ ਸੂਚਿਤ ਸੰਵਾਦ ਨੂੰ ਉਤਸ਼ਾਹਿਤ ਕਰਨ ਅਤੇ ਖੋਜ ਸਹਿਯੋਗ ਨੂੰ ਮਜ਼ਬੂਤ ਕਰਨਾ ਚਾਹੁੰਦਾ ਹੈ ਅਤੇ ਸਮਕਾਲੀ ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ ਦਵਾਈ ਦੇ ਜ਼ਿੰਮੇਵਾਰ ਏਕੀਕਰਣ ਦਾ ਸਮਰਥਨ ਕਰਦਾ ਹੈ।
ਪ੍ਰਮੁੱਖ ਆਕਰਸ਼ਣਾਂ ਵਿੱਚ ਔਸ਼ਧੀ ਪੌਦਿਆਂ ਐਂਡ ਸੀਡਜ਼ ਪਵੇਲੀਅਨ ਸ਼ਾਮਲ ਹਨ, ਜੋ ਕਿ ਲਗਭਗ 40 ਜੀਵੰਤ ਔਸ਼ਧੀ ਪੌਦਿਆਂ ਅਤੇ ਦੁਰਲਭ ਬੀਜਾਂ ਨੂੰ ਪ੍ਰਦਰਸ਼ਿਤ ਕਰਦੇ ਹਨ, ਜੋ ਭਾਰਤ ਦੀ ਬਨਸਪਤੀ ਵਿਰਾਸਤ ਅਤੇ ਰਵਾਇਤੀ ਦਵਾਈ ਦੀ ਵਾਤਾਵਰਣ ਸਬੰਧੀ ਬੁਨਿਆਦ ਨੂੰ ਉਜਾਗਰ ਕਰਦੇ ਹਨ। ਸਪਾਈਸਿਜ਼ ਆਫ਼ ਇੰਡੀਆ ਪਵੇਲੀਅਨ ਆਮ ਤੌਰ 'ਤੇ ਵਰਤੀਆਂ ਜਾਣ ਵਾਲੀਆਂ ਰਸੋਈ ਜੜ੍ਹੀਆਂ ਬੂਟੀਆਂ ਦੇ ਵਿਗਿਆਨਿਕ ਅਧਾਰ ਅਤੇ ਰੋਕਥਾਮ ਸਿਹਤ ਵਿੱਚ ਉਨ੍ਹਾਂ ਦੀ ਭੂਮਿਕਾ ਪੇਸ਼ ਕਰੇਗਾ, ਜਦਕਿ ਮੈਟਾਲੋਥੈਰੇਪਿਊਟਿਕਸ ਜ਼ੋਨ ਕਲਾਸੀਕਲ ਸ਼ੁੱਧੀਕਰਣ ਵਿਧੀਆਂ, ਭਸਮ ਦੀਆਂ ਤਿਆਰੀ ਪ੍ਰਕਿਰਿਆਵਾਂ ਅਤੇ ਸੁਰੱਖਿਆ ਪ੍ਰਮਾਣਿਕਤਾ ਪ੍ਰਣਾਲੀਆਂ ਦੀ ਵਿਆਖਿਆ ਕਰੇਗਾ।
ਇਸ ਐਕਸਪੋ ਵਿੱਚ ਦਿਨਾਚਾਰਿਆ, ਰਿਤੂਚਾਰਿਆ ਅਤੇ ਪੰਚਕਰਮਾ, ਰੋਕਥਾਮ ਸੰਭਾਲ ਸਿਧਾਂਤਾਂ, ਮੌਸਮੀ ਖੁਰਾਕਾਂ ਅਤੇ ਇਲਾਜ ਪ੍ਰਣਾਲੀਆਂ ਨੂੰ ਰਵਾਇਤੀ ਯੰਤਰਾਂ ਅਤੇ ਦ੍ਰਿਸ਼ਟਾਂਤਕ ਫਾਰਮੈਟਾਂ ਰਾਹੀਂ ਦਰਸਾਉਣ ਲਈ ਪ੍ਰਦਰਸ਼ਨੀਆਂ ਪੇਸ਼ ਕੀਤੀਆਂ ਜਾਣਗੀਆਂ। ਭਾਰਤ ਦੀ ਪਰੰਪਰਾਗਤ ਗਿਆਨ ਡਿਜੀਟਲ ਲਾਇਬ੍ਰੇਰੀ (ਟੀਕੇਡੀਐਲ) ਨੂੰ ਪਰੰਪਰਾਗਤ ਗਿਆਨ ਦੀ ਰੱਖਿਆ ਅਤੇ ਬਾਇਓਪਾਈਰੇਸੀ ਨੂੰ ਰੋਕਣ ਲਈ ਇੱਕ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਪਹਿਲਕਦਮੀ ਵਜੋਂ ਪ੍ਰਦਰਸ਼ਿਤ ਕੀਤਾ ਜਾਵੇਗਾ।
ਪਰੰਪਰਾ ਅਤੇ ਟੈਕਨੋਲੋਜੀ ਵਿਚਕਾਰ ਇੰਟਰਫੇਸ ਨੂੰ ਦਰਸਾਉਂਦੇ ਹੋਏ, ਐਕਸਪੋ ਆਯੁਸ਼ ਨੈਕਸਟਜੈੱਨ ਸਟਾਰਟ-ਅੱਪ ਪਵੇਲੀਅਨ ਰਾਹੀਂ ਇਨੋਵੇਸ਼ਨ ਨੂੰ ਉਜਾਗਰ ਕਰੇਗਾ, ਜਿਸ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਭਵਿੱਖਮੁਖੀ ਡਾਇਗਨੌਸਟਿਕ ਪ੍ਰਕਿਰਿਆਵਾਂ, ਤੰਦਰੁਸਤੀ ਉਪਕਰਣਾਂ ਅਤੇ ਡਿਜੀਟਲ ਸਿਹਤ ਪਲੈਟਫਾਰਮਾਂ ਦੇ ਉਪਯੋਗ ਸ਼ਾਮਲ ਹੋਣਗੇ। ਇੰਟਰਐਕਟਿਵ ਸਿਖਲਾਈ ਨੂੰ ਹੋਲੋਗ੍ਰਾਫਿਕ ਡਿਸਪਲੇਅ, ਇੰਟਰਐਕਟਿਵ ਲਰਨਿੰਗ ਨੂੰ ਵਰਚੁਅਲ ਰਿਐਲਿਟੀ ਅਨੁਭਵਾਂ ਰਾਹੀਂ ਸਮਰਥਨ ਦਿੱਤਾ ਜਾਵੇਗਾ ਜਿਸ ਵਿੱਚ ਗਾਈਡਿਡ ਯੋਗਾ ਅਤੇ ਪੰਚਕਰਮਾ ਵਾਕਥਰੂ, ਅਤੇ ਆਯੁਸ਼ ਗਰਿੱਡ ਦੇ ਪ੍ਰਦਰਸ਼ਨ ਸ਼ਾਮਲ ਹੋਣਗੇ, ਜੋ ਆਯੁਸ਼ ਖੇਤਰ ਵਿੱਚ ਸਿੱਖਿਆ, ਖੋਜ, ਸਿਹਤ ਸੰਭਾਲ ਡਿਲੀਵਰੀ ਅਤੇ ਗਲੋਬਲ ਆਊਟਰੀਚ ਦਾ ਸਮਰਥਨ ਕਰਦਾ ਹੈ।
ਐਕਸਪੋ ਦਾ ਮੁੱਖ ਹਿੱਸਾ ਵਿਜ਼ਿਟਰਸ ਦੀ ਸ਼ਮੂਲੀਅਤ ਹੋਵੇਗਾ। ਡੈਲੀਗੇਟ ਅਤੇ ਭਾਗੀਦਾਰ ਨਿਜੀ ਅਤੇ ਅਨੁਭਵੀ ਫਾਰਮੈਟਾਂ ਦਾ ਅਨੁਭਵ ਕਰਨ ਦੇ ਯੋਗ ਹੋਣਗੇ, ਜਿਸ ਵਿੱਚ ਸਿਹਤ ਪ੍ਰੀਖਿਆ (ਸੰਪੂਰਨ ਸਿਹਤ ਪ੍ਰੋਫਾਈਲਿੰਗ), ਕੁਦਰਤ ਪ੍ਰੀਖਿਆ (ਰਚਨਾ ਵਿਸ਼ਲੇਸ਼ਣ), ਧਿਆਨ ਸਥਾਨ, ਲਾਈਵ ਯੋਗਾ ਪ੍ਰਦਰਸ਼ਨ, ਪੋਸ਼ਣ-ਕੇਂਦ੍ਰਿਤ ਪ੍ਰਦਰਸ਼ਨੀਆਂ, ਅਤੇ ਬਾਲ-ਮੁਖੀ ਤੰਦਰੁਸਤੀ ਸਿਖਲਾਈ ਖੇਤਰ ਸ਼ਾਮਲ ਹਨ।
ਆਯੁਸ ਸ਼ੋਅਕੇਸ ਦੇ ਪੂਰਕ ਵਜੋਂ, ਐਕਸਪੋ ਇੱਕ ਸਮਰਪਿਤ ਡਬਲਿਊਐੱਚਓ ਜ਼ੋਨ ਦੀ ਮੇਜ਼ਬਾਨੀ ਕਰੇਗਾ, ਜਿਸ ਵਿੱਚ ਵਿਸ਼ਵ ਸਿਹਤ ਸੰਗਠਨ ਦੇ ਮੈਂਬਰ ਦੇਸ਼ਾਂ ਦੀਆਂ ਰਵਾਇਤੀ ਦਵਾਈ ਪ੍ਰਣਾਲੀਆਂ ਸ਼ਾਮਲ ਹੋਣਗੀਆਂ। ਵਿਭਿੰਨ ਦੇਸ਼ ਆਪਣੀਆਂ ਇਲਾਜ ਪਰੰਪਰਾਵਾਂ, ਭਾਈਚਾਰਾ-ਅਧਾਰਿਤ ਸਿਹਤ ਮਾਡਲਾਂ ਅਤੇ ਸਵਦੇਸ਼ੀ ਗਿਆਨ ਪ੍ਰਣਾਲੀਆਂ ਪੇਸ਼ ਕਰਨਗੇ। ਇਹ ਵਿਸ਼ਵਵਿਆਪੀ ਪ੍ਰਦਰਸ਼ਨੀਆਂ ਰਵਾਇਤੀ ਦਵਾਈ ਅਭਿਆਸਾਂ ਦੀ ਵਿਭਿੰਨਤਾ ਨੂੰ ਦਰਸਾਉਣਗੀਆਂ, ਜੋ ਕਿ ਡਬਲਿਊਐੱਚਓ ਦੁਆਰਾ ਚੁਣੇ ਗਏ ਖੇਤਰਾਂ ਦੁਆਰਾ ਪੇਸ਼ ਕੀਤੀਆਂ ਜਾਣਗੀਆਂ ਜੋ ਸਿਹਤਮੰਦ ਵਾਤਾਵਰਣ ਪ੍ਰਣਾਲੀਆਂ, ਸਮਾਜਿਕ ਇਨੋਵੇਸ਼ਨ ਅਤੇ ਕੁਦਰਤ-ਅਧਾਰਿਤ ਸਿਹਤ ਸਮਾਧਾਨਾਂ 'ਤੇ ਕੇਂਦ੍ਰਿਤ ਕਰਦੀਆਂ ਹਨ।
ਇਸ ਐਕਸਪੋ ਦਾ ਇੱਕ ਪ੍ਰਮੁੱਖ ਆਕਰਸ਼ਣ ਵਿਸ਼ਵ ਸਿਹਤ ਸੰਗਠਨ ਦੁਆਰਾ ਗਲੋਬਲ ਟ੍ਰੈਡੀਸ਼ਨਲ ਮੈਡੀਸਨ ਲਾਇਬ੍ਰੇਰੀ (ਜੀਐਮਟੀਐਲ) ਦੀ ਸ਼ੁਰੂਆਤ ਹੋਵੇਗੀ। ਇੱਕ ਗਲੋਬਲ ਡਿਜੀਟਲ ਰਿਪੋਜ਼ਟਰੀ ਵਜੋਂ ਕਲਪਨਾ ਕੀਤੀ ਗਈ, ਜੀਐਮਟੀਐਲ ਰਵਾਇਤੀ ਦਵਾਈ ਗਿਆਨ, ਡੇਟਾ ਅਤੇ ਖੋਜ ਸਬੂਤਾਂ ਨੂੰ ਇਕੱਠਾ ਕਰੇਗਾ, ਵਿਗਿਆਨਿਕ ਸਹਿਯੋਗ, ਸਬੂਤ-ਸੂਚਿਤ ਨੀਤੀ ਨਿਰਮਾਣ, ਅਤੇ ਰਵਾਇਤੀ ਦਵਾਈ ਪ੍ਰਣਾਲੀਆਂ ਦੀ ਵਧੇਰੇ ਅੰਤਰਰਾਸ਼ਟਰੀ ਦਿੱਖ ਦਾ ਸਮਰਥਨ ਕਰੇਗਾ।
ਅਧਿਕਾਰੀਆਂ ਨੇ ਕਿਹਾ ਕਿ ਆਯੁਸ਼ ਐਕਸਪੋ ਆਪਣੇ ਵਿਸ਼ਵ ਪੱਧਰ 'ਤੇ ਏਕੀਕ੍ਰਿਤ ਡਿਜ਼ਾਈਨ, ਵਿਗਿਆਨਕ ਕਿਊਰੇਸ਼ਨ, ਉੱਨਤ ਡਿਜੀਟਲ ਟੈਕਨੋਲੋਜੀਆਂ ਦੀ ਵਰਤੋਂ ਅਤੇ ਇਨੋਵੇਸ਼ਨ ਅਤੇ ਜਵਾਬਦੇਹੀ 'ਤੇ ਜ਼ੋਰ ਦੇਣ ਲਈ ਵਿਲੱਖਣ ਹੈ। ਦੁਨੀਆ ਭਰ ਤੋਂ ਭਾਰਤ ਦੀਆਂ ਆਯੁਸ਼ ਪ੍ਰਣਾਲੀਆਂ ਅਤੇ ਰਵਾਇਤੀ ਦਵਾਈ ਅਭਿਆਸਾਂ ਨੂੰ ਇਕੱਠਾ ਕਰਕੇ, ਐਕਸਪੋ ਇਹ ਦਰਸਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਵੇਂ ਰਵਾਇਤੀ ਗਿਆਨ ਸਬੂਤ, ਨੈਤਿਕਤਾ ਅਤੇ ਜ਼ਿੰਮੇਵਾਰ ਸ਼ਾਸਨ ਦੁਆਰਾ ਸਮਰਥਿਤ ਹੋਣ 'ਤੇ ਸਮਕਾਲੀ ਸਿਹਤ ਹੱਲਾਂ ਵਿੱਚ ਅਰਥਪੂਰਨ ਯੋਗਦਾਨ ਦੇ ਸਕਦਾ ਹੈ।
ਆਯੁਸ਼ ਮੰਤਰਾਲੇ ਨੇ ਦੂਜੀ ਵਿਸ਼ਵ ਸਿਹਤ ਸਮਿਟ ਦੇ ਹਿੱਸੇ ਵਜੋਂ ਆਯੁਸ਼ ਐਕਸਪੋ ਨਾਲ ਜੁੜਨ ਲਈ ਡੈਲੀਗੇਟਾਂ, ਗਲੋਬਲ ਭਾਈਵਾਲਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਸੱਦਾ ਦਿੱਤਾ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੇ ਨਾਲ-ਨਾਲ ਬਰਾਬਰ, ਟਿਕਾਊ ਅਤੇ ਜਨ-ਕੇਂਦ੍ਰਿਤ ਵਿਸ਼ਵ ਸਿਹਤ ਪ੍ਰਣਾਲੀਆਂ ਵਿੱਚ ਰਵਾਇਤੀ ਦਵਾਈ ਦੀ ਭੂਮਿਕਾ ਨੂੰ ਮਜ਼ਬੂਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।
*********
ਐੱਸਆਰ/ਜੀਐੱਸ/ਐੱਸਜੀ/ਬਲਜੀਤ
(रिलीज़ आईडी: 2205390)
आगंतुक पटल : 3