ਰੱਖਿਆ ਮੰਤਰਾਲਾ
azadi ka amrit mahotsav

ਇੰਡੀਅਨ ਨੇਵੀ ਗੋਤਾਖੋਰੀ ਵਿੱਚ ਸਹਾਇਕ ਸਵਦੇਸ਼ੀ ਨਿਰਮਿਤ ਪਹਿਲੇ ਜਹਾਜ਼ ‘ਡੀਐੱਸਸੀ ਏ20’ ਨੂੰ ਕਮਿਸ਼ਨ ਕਰੇਗੀ

प्रविष्टि तिथि: 11 DEC 2025 7:19PM by PIB Chandigarh

ਇੰਡੀਅਨ ਨੇਵੀ 16 ਦਸੰਬਰ, 2025 ਨੂੰ ਕੋਚੀ ਵਿੱਚ ਦੱਖਣੀ ਨੇਵੀ ਕਮਾਨ ਦੇ ਏਜੀਸ ਵਿੱਚ ਗੋਤਾਖੋਰੀ ਵਿੱਚ ਸਹਾਇਕ ਸਵਦੇਸ਼ੀ ਤੌਰ ‘ਤੇ ਡਿਜਾਈਨ ਅਤੇ ਨਿਰਮਾਣ ਕੀਤੇ ਪਹਿਲੇ ਜਹਾਜ਼ ‘ਡੀਐੱਸਸੀ ਏ20’ ਨੂੰ ਆਪਣੀ ਸੇਵਾ ਵਿੱਚ ਸ਼ਾਮਲ ਕਰੇਗੀ। ਦੱਖਣੀ ਨੇਵੀ ਕਮਾਨ ਦੇ ਫਲੈਗ ਆਫਿਸਰ ਕਮਾਂਡਿੰਗ-ਇਨ-ਚੀਫ, ਵਾਈਸ ਐਡਮਿਰਲ ਸਮੀਰ ਸਕਸੈਨਾ ਦੀ ਮੌਜੂਦਗੀ ਵਿੱਚ ਆਯੋਜਿਤ ਹੋਣ ਵਾਲਾ ਇਹ ਰਸਮੀ ਸਮਾਰੋਹ, ਨੇਵੀ ਦੀਆਂ ਚਾਲਨ ਸਮਰੱਥਾਵਾਂ ਵਿੱਚ ਇੱਕ ਮਹੱਤਵਪੂਰਨ ਵਾਧੇ ਦਾ ਪ੍ਰਤੀਕ ਹੋਵੇਗਾ। ਡੀਐੱਸਸੀ ਏ20 ਦਾ ਸ਼ਾਮਲ ਹੋਣਾ ਨੇਵੀ ਦੇ ਬੇੜੇ ਲਈ ਇੱਕ ਪ੍ਰਮੁੱਖ ਉਪਲਬਧੀ ਹੈ। ਇਸ ਦੇ ਰਾਹੀਂ ਇੰਡੀਅਨ ਨੇਵੀ ਦੀ ਗੋਤਾਖੋਰੀ ਅਤੇ ਜਲ ਅੰਦਰ ਸਹਾਇਤਾ ਸਮਰੱਥਾ ਵਿੱਚ ਜ਼ਿਕਰਯੋਗ ਤੇਜ਼ੀ ਆਵੇਗੀ।

ਡੀਐੱਸਸੀ ਏ20 ਕੋਲਕਾਤਾ ਸਥਿਤ ਮੇਸਰਸ ਟਿਟਾਗੜ੍ਹ ਰੇਲ ਸਿਸਟਮਸ ਲਿਮਿਟੇਡ (ਟੀਆਰਐੱਸਐੱਲ) ਦੁਆਰਾ ਨਿਰਮਾਣ ਕੀਤੇ 5 ਡਾਈਵਿੰਗ ਸਪੋਰਟ ਕਰਾਫਟ ਸੀਰੀਜ਼ ਦਾ ਪਹਿਲਾ ਜਹਾਜ਼ ਹੈ। ਇਸ ਨੂੰ ਤੱਟਵਰਤੀ ਜਲ ਖੇਤਰ ਵਿੱਚ ਵੱਖ-ਵੱਖ ਤਰ੍ਹਾਂ ਦੇ ਗੋਤਾਖੋਰੀ ਅਤੇ ਜਲ ਅਭਿਆਨਾਂ ਲਈ ਵਿਸ਼ੇਸ਼ ਤੌਰ ‘ਤੇ ਡਿਜਾਇਨ ਕੀਤਾ ਗਿਆ। ਇਹ ਜਹਾਜ਼ ਉੱਨਤ ਅਤੇ ਅਤਿ-ਆਧੁਨਿਕ ਗੋਤਾਖੋਰੀ ਪ੍ਰਣਾਲੀਆਂ ਨਾਲ ਲੈਸ ਹੈ, ਜੋ ਸੁਰੱਖਿਆ, ਭਰੋਸੇਯੋਗਤਾ ਅਤੇ ਚਾਲਨ ਕੁਸ਼ਲਤਾ ਦੇ ਸਰਵਉੱਚ ਮਾਪਢੰਡਾਂ ਨੂੰ ਯਕੀਨੀ ਬਣਾਉਂਦਾ ਹੈ। 

ਕੈਟਾਮਾਰਨ-ਅਧਾਰਿਤ ਪਤਵਾਰ ਸੰਰਚਨਾ ਵਾਲਾ ਇਹ ਜਹਾਜ਼ ਸ਼ਾਨਦਾਰ ਸਥਿਰਤਾ, ਵਿਸਤਾਰਿਤ ਡੈੱਕ ਖੇਤਰ ਅਤੇ ਬਿਹਤਰ ਸਮੁੰਦਰੀ ਯੋਗਤਾ ਪ੍ਰਦਾਨ ਕਰਦਾ ਹੈ। ਲਗਭਗ 390 ਟਨ ਦੇ ਵਿਸਥਾਪਨ ਵਾਲੇ ਇਸ ਜਹਾਜ਼ ਨੂੰ ਇੰਡੀਅਨ ਰਜਿਸਟਰ ਔਫ ਸ਼ਿਪਿੰਗ (ਆਈਆਰਐੱਸ) ਦੇ ਨੇਵੀ ਨਿਯਮਾਂ ਅਤੇ ਕਾਨੂੰਨਾਂ ਦੇ ਅਨੁਸਾਰ ਡਿਜਾਇਨ ਅਤੇ ਨਿਰਮਾਣ ਕੀਤੇ ਗਏ ਹਨ। ਡੀਐੱਸਸੀ ਏ20 ਦਾ ਵਿਸ਼ਾਖਾਪਟਨਮ ਸਥਿਤ ਨੇਵੀ ਵਿਗਿਆਨ ਅਤੇ ਤਕਨਾਲੋਜੀ ਵਰਕਸ਼ਾਪ (ਐੱਨਐੱਸਟੀਐੱਲ) ਵਿੱਚ ਵਿਆਪਕ ਹਾਈਡ੍ਰੋਡਾਇਨਾਮਿਕ ਵਿਸ਼ਲੇਸ਼ਣ ਅਤੇ ਮਾਡਲ ਪਰੀਖਣ ਕੀਤਾ ਗਿਆ, ਜਿਸ ਨਾਲ ਇਸ ਦੇ ਅਨੁਕੂਲ ਪ੍ਰਦਰਸ਼ਨ, ਸਥਿਰਤਾ ਅਤੇ ਲੰਬੇ ਸਮੇਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਇਆ ਗਿਆ।

ਡੀਐੱਸਸੀ ਏ20 ਦਾ ਸ਼ਾਮਲ ਹੋਣਾ ਭਾਰਤ ਦੀ ਆਤਮ ਨਿਰਭਰਤਾ ਦੇ ਰਾਹ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਹੈ ਅਤੇ ਸਮੁੰਦਰੀ ਖੇਤਰ ਵਿੱਚ ‘ਮੇਕ ਇਨ ਇੰਡੀਆ’ ਪਹਿਲਕਦਮੀ ਦੀ ਜ਼ਿਕਰਯੋਗ ਸਫਲਤਾ ਦਾ ਸਸ਼ਕਤ ਉਦਾਹਰਣ ਪੇਸ਼ ਕਰਦਾ ਹੈ। ਇਹ ਉੱਨਤ ਪਲੈਟਫਾਰਮ ਇੰਡੀਅਨ ਨੇਵੀ, ਸਵਦੇਸ਼ੀ ਜਹਾਜ਼-ਨਿਰਮਾਣ ਉਦਯੋਗ ਅਤੇ ਰਾਸ਼ਟਰੀ ਖੋਜ ਸੰਸਥਾਨਾਂ ਦਰਮਿਆਨ ਸੁਚਾਰੂ ਅਤੇ ਨਤੀਜਾ-ਮੁਖੀ ਸਹਿਯੋਗ ਦਾ ਪ੍ਰਤੀਕ ਬਣ ਗਿਆ ਹੈ।

ਇਸ ਜਹਾਜ਼ ਦੇ ਸ਼ਾਮਲ ਹੋਣ ਨਾਲ ਇੰਡੀਅਨ ਨੇਵੀ ਦੀ ਗੋਤਾਖੋਰੀ ਸਹਾਇਤਾ, ਜਲ ਦੇ ਅੰਦਰ ਪਰੀਖਣ, ਬਚਾਅ ਅਭਿਆਨਾਂ ਅਤੇ ਤੱਟਵਰਤੀ ਖੇਰਤਾਂ ਵਿੱਚ ਚਾਲਨ ਤੈਨਾਤੀ ਦੀਆਂ ਸਮਰੱਥਾਵਾਂ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ। ਡੀਐੱਸਸੀ ਏ20 ਨੂੰ ਕੋਚੀ ਵਿੱਚ ਤੈਨਾਤ ਕੀਤਾ ਜਾਵੇਗਾ, ਜਿੱਥੇ ਇਹ ਦੱਖਣੀ ਨੇਵੀ ਕਮਾਨ ਅਧੀਨ ਆਪਣੀ ਚਾਲਨ ਭੂਮਿਕਾਵਾਂ ਨਿਭਾਏਗਾ।

****

ਵੀਐੱਮ/ਐੱਸਕੇਐੱਸ/ਏਕੇ


(रिलीज़ आईडी: 2203163) आगंतुक पटल : 6
इस विज्ञप्ति को इन भाषाओं में पढ़ें: English , Urdu , Marathi , हिन्दी