ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇੰਡੀਆ-ਏਆਈ ਇਮਪੈਕਟ ਸਮਿਟ 2026 ਤੋਂ ਪਹਿਲਾਂ, ਇੰਡੀਆ ਏਆਈ ਮਿਸ਼ਨ ਅਤੇ ਗੁਜਰਾਤ ਸਰਕਾਰ ਸੁਸ਼ਾਸਨ ਲਈ ਏਆਈ 'ਤੇ ਖੇਤਰੀ ਸੰਮੇਲਨ ਦਾ ਆਯੋਜਨ ਕਰ ਰਹੇ ਹਨ


ਗਾਂਧੀਨਗਰ ਵਿੱਚ ਨੀਤੀ ਨਿਰਮਾਤਾਵਾਂ ਅਤੇ ਉਦਯੋਗ ਜਗਤ ਦੇ ਨਾਲ ਭਾਰਤ ਦੇ ਡਿਜੀਟਲ ਭਵਿੱਖ ਨੂੰ ਸਸ਼ਕਤ ਬਣਾਉਣ 'ਤੇ ਮਹੱਤਵਪੂਰਨ ਸਮਾਗਮ ਆਯੋਜਿਤ ਕੀਤਾ ਜਾਵੇਗਾ

प्रविष्टि तिथि: 11 DEC 2025 10:15AM by PIB Chandigarh

ਭਾਰਤ ਸਰਕਾਰ ਦੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਧੀਨ ਇੰਡੀਆਏਆਈ ਮਿਸ਼ਨ, ਗੁਜਰਾਤ ਸਰਕਾਰ ਅਤੇ ਇੰਡੀਅਨ ਇੰਸਟੀਚਿਊਟ ਆਫ਼ ਤਕਨਾਲੋਜੀ, ਗਾਂਧੀਨਗਰ ਦੇ ਸਹਿਯੋਗ ਨਾਲ, 11 ਦਸੰਬਰ, 2025 ਨੂੰ ਮਹਾਤਮਾ ਮੰਦਿਰ, ਗਾਂਧੀਨਗਰ ਵਿਖੇ ਇੱਕ ਖੇਤਰੀ ਪ੍ਰੀ-ਸਮਿਟ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਪਹਿਲਕਦਮੀ ਨਾਲ ਰਾਜਾਂ ਵਿੱਚ ਇੱਕ ਜ਼ਿੰਮੇਵਾਰ, ਸਮਾਵੇਸ਼ੀ, ਅਤੇ ਨਵੀਨਤਾ-ਸੰਚਾਲਿਤ ਏਆਈ ਈਕੋਸਿਸਟਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਵਚਨਬੱਧਤਾ ਨੂੰ ਮਜ਼ਬੂਤੀ ਮਿਲੇਗੀ।

ਇਹ ਖੇਤਰੀ ਸੰਮੇਲਨ ਇੰਡੀਆ-ਏਆਈ ਇਮਪੈਕਟ ਸਮਿਟ 2026 ਲਈ ਰਾਹ ਪੱਧਰਾ ਕਰੇਗਾ, ਜੋ ਕਿ 15-20 ਫਰਵਰੀ, 2026 ਨੂੰ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਆਯੋਜਿਤ ਕੀਤਾ ਜਾਵੇਗਾ।

ਇਹ ਖੇਤਰੀ ਸ਼ਿਖਰ ਸੰਮੇਲਨ ਸੀਨੀਅਰ ਨੀਤੀ ਨਿਰਮਾਤਾਵਾਂ, ਖੋਜਕਰਤਾਵਾਂ, ਤਕਨਾਲੋਜੀ ਅਤੇ ਉਦਯੋਗ ਜਗਤ ਦੇ ਮਾਹਿਰ ਇੱਕ ਮੰਚ ‘ਤੇ ਇਕੱਠੇ ਹੋਣਗੇ ਅਤੇ ਏਆਈ-ਸੰਚਾਲਿਤ ਆਰਥਿਕ, ਡਿਜੀਟਲ ਅਤੇ ਸਮਾਜਿਕ ਪਰਿਵਰਤਨ 'ਤੇ ਵਿਚਾਰ-ਵਟਾਂਦਰਾ ਕਰਨਗੇ ।

ਇਸ ਸੰਮੇਲਨ ਵਿੱਚ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਰਜਨੀਕਾਂਤ ਪਟੇਲ, ਗੁਜਰਾਤ ਦੇ ਉਪ ਮੁੱਖ ਮੰਤਰੀ ਸ਼੍ਰੀ ਹਰਸ਼ ਰਮੇਸ਼ਭਾਈ ਸੰਘਵੀ, ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਸ਼੍ਰੀ ਅਰਜੁਨਭਾਈ ਦੇਵਭਾਈ ਮੋਧਵਾਡੀਆ, ਗੁਜਰਾਤ ਸਰਕਾਰ ਦੇ ਮੁੱਖ ਸਕੱਤਰ ਸ਼੍ਰੀ ਮਨੋਜ ਕੁਮਾਰ ਦਾਸ, ਕੇਂਦਰ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਮੰਤਰਾਲੇ ਦੇ ਵਧੀਕ ਸਕੱਤਰ ਅਤੇ ਰਾਸ਼ਟਰੀ ਵਿਗਿਆਨ ਕਮਿਸ਼ਨ (ਐੱਨਆਈਸੀ) ਦੇ ਡਾਇਰੈਕਟਰ ਜਨਰਲ ਸ਼੍ਰੀ ਅਭਿਸ਼ੇਕ ਸਿੰਘ ਅਤੇ ਗੁਜਰਾਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਸਕੱਤਰ ਸ਼੍ਰੀਮਤੀ ਪੋਨੁਗੁਮਾਤਲਾ ਭਾਰਤੀ ਸਮੇਤ ਕਈ ਵਿਸ਼ੇਸ਼ ਪਤਵੰਤੇ ਸ਼ਾਮਲ ਹੋਣਗੇ। 

"ਸੁਸ਼ਾਸਨ ਲਈ ਏਆਈ: ਭਾਰਤ ਦੇ ਡਿਜੀਟਲ ਭਵਿੱਖ ਦੇ ਸਸ਼ਕਤੀਕਰਣ" ਵਿਸ਼ੇ 'ਤੇ ਅਧਾਰਿਤ ਇਸ ਪ੍ਰੋਗਰਾਮ ਵਿੱਚ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ, ਭਾਸ਼ਿਣੀ, ਗੂਗਲ ਕਲਾਉਡ, ਮਾਈਕ੍ਰੋਸਾਫਟ, ਆਈਬੀਐੱਮ ਰਿਸਰਚ, ਐੱਨਵੀਡੀਆ, ਓਰੇਕਲ ਅਤੇ ਏਡਬਲਿਊਐੱਸ ਦੇ ਰਾਸ਼ਟਰੀ ਅਤੇ ਵਿਸ਼ਵਵਿਆਪੀ ਮਾਹਿਰਾਂ ਦੁਆਰਾ ਸੰਚਾਲਿਤ ਮੁੱਖ ਸੈਸ਼ਨ ਸ਼ਾਮਲ ਹਨ। ਇਨ੍ਹਾਂ ਸੈਸ਼ਨਾਂ ਵਿੱਚ ਹੇਠ ਲਿਖੇ ਵਿਸ਼ਿਆਂ ‘ਤੇ ਚਰਚਾ ਕੀਤੀ ਜਾਵੇਗੀ :

  • ਸ਼ਾਸਨ ਅਤੇ ਜਨਤਕ ਸੇਵਾ ਪ੍ਰਦਾਨ ਕਰਨ ਲਈ ਏਆਈ

  • ਸ਼ਹਿਰੀ ਅਤੇ ਗ੍ਰਾਮੀਣ ਵਿਕਾਸ ਵਿੱਚ ਏਆਈ -ਸੰਚਾਲਿਤ ਪਰਿਵਰਤਨ

  • ਸਮਾਰਟ ਖੇਤੀਬਾੜੀ ਅਤੇ ਗ੍ਰਾਮੀਣ ਸਮ੍ਰਿੱਧੀ ਲਈ ਏਆਈ

  • ਜਨਰੇਟਿਵ ਏਆਈ ਅਤੇ ਭਵਿੱਖ ਦੇ ਇਨੋਵੇਸ਼ਨ

  • ਸਿਹਤ ਸੰਭਾਲ ਅਤੇ ਜਨਤਕ ਭਲਾਈ ਲਈ ਏਆਈ

  • ਫਿਨਟੈਕ ਅਤੇ ਡਿਜੀਟਲ ਸਮਾਵੇਸ਼ ਲਈ ਏਆਈ

  • ਬਹੁਭਾਸ਼ਾਈ ਏਆਈ ਅਤੇ ਭਾਸ਼ਾ ਪਹੁੰਚਯੋਗਤਾ ਨੂੰ ਸਮਰੱਥ ਬਣਾਉਣ ਵਿੱਚ ਭਾਸ਼ਿਣੀ ਦੀ ਭੂਮਿਕਾ

ਇਨ੍ਹਾਂ ਸੈਸ਼ਨਾਂ ਤੋਂ ਇਲਾਵਾ, ਭਾਗੀਦਾਰ ਨੈੱਟਵਰਕਿੰਗ ਸਬੰਧੀ ਗੱਲਬਾਤ ਵਿੱਚ ਸ਼ਾਮਲ ਹੋਣਗੇ ਅਤੇ ਇੰਡੀਆਏਆਈ ਅਤੇ ਡੀਐੱਸਟੀ ਗੁਜਰਾਤ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੇ ਗਏ ਐਕਸਪੀਰੀਅੰਸ ਜ਼ੋਨ’ ਦਾ ਦੌਰਾ ਕਰਨਗੇ, ਜਿਸ ਵਿੱਚ ਸ਼ਾਸਨ, ਸਿਹਤ , ਖੇਤੀਬਾੜੀ ਅਤੇ ਉਦਯੋਗ ਖੇਤਰਾਂ ਵਿੱਚ ਏਆਈ ਹੱਲਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ ।

ਗਾਂਧੀਨਗਰ ਖੇਤਰੀ ਪ੍ਰੀ-ਸਮਿਟ ਦਾ ਉਦੇਸ਼ ਸਰਕਾਰੀ ਅਧਿਕਾਰੀਆਂ, ਉਦਯੋਗ ਜਗਤ ਦੇ ਇਨੋਵੇਟਰਸ ਅਤੇ ਅਕਾਦਮਿਕ ਮਾਹਿਰਾਂ ਨੂੰ ਇੱਕ ਪਲੈਟਫਾਰਮ ‘ਤੇ ਲਿਆ ਕੇ ਭਾਰਤ ਦੇ ਏਆਈ ਈਕੋਸਿਸਟਮ ਨੂੰ ਵਿਆਪਕ, ਭਰੋਸੇਮੰਦ, ਅੰਤਰ-ਸੰਚਾਲਿਤ ਅਤੇ ਜਨਤਕ ਹਿੱਤ ਦੁਆਰਾ ਸੰਚਾਲਿਤ ਢਾਂਚੇ ਨਾਲ ਮਜ਼ਬੂਤ ​​ਕੀਤਾ ਜਾ ਸਕੇ। ਇਸ ਸੰਮੇਲਨ ਵਿੱਚ ਸਾਂਝੇ ਕੀਤੇ ਗਏ ਵਿਚਾਰ ਇੰਡਿਆ-ਏਆਈ ਇਮਪੈਕਟ ਸਮਿਟ 2026 ਦੇ ਏਜੰਡੇ ਅਤੇ ਨਤੀਜਿਆਂ ਨੂੰ ਸਿੱਧੇ ਤੌਰ 'ਤੇ ਪ੍ਰਭਾਵਿਤ ਕਰਨਗੇ ਜਿਸ ਵਿੱਚ ਭਵਿੱਖ ਵਿੱਚ ਸੁਰੱਖਿਅਤ, ਭਰੋਸੇਮੰਦ ਅਤੇ ਵਿਸ਼ਵ ਪੱਧਰ 'ਤੇ ਪ੍ਰਸੰਗਿਕ ਏਆਈ ਨੂੰ ਆਕਾਰ ਦੇਣ ਵਿੱਚ ਭਾਰਤ ਦੀ ਵਧਦੀ ਲੀਡਰਸ਼ਿਪ ਨੂੰ ਬਲ ਮਿਲੇਗਾ ।

************

ਐਮਐੱਸਜ਼ੈੱਡ


(रिलीज़ आईडी: 2203133) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Gujarati , Tamil