ਜਲ ਸ਼ਕਤੀ ਮੰਤਰਾਲਾ
azadi ka amrit mahotsav

ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ

प्रविष्टि तिथि: 11 DEC 2025 4:02PM by PIB Chandigarh

ਬਾਹਰੀ ਫੰਡਿੰਡ ਡੈਮ ਪੁਨਰਵਾਸ ਅਤੇ ਸੁਧਾਰ ਪ੍ਰੋਜੈਕਟ (ਡੀਆਰਆਈਪੀ) ਪੜਾਅ II ਅਤੇ ਪੜਾਅ-III ਦੇ ਸਬੰਧ ਵਿੱਚ ਕੇਂਦਰੀ ਕੈਬਨਿਟ ਦੀ ਦਿੱਤੀ ਗਈ ਮਨਜ਼ੂਰੀ ਅਨੁਸਾਰ, 19 ਰਾਜਾਂ ਅਤੇ 2 ਕੇਂਦਰੀ ਏਜੰਸੀਆਂ ਵਿੱਚ ਕੁੱਲ 736 ਡੈਮਾਂ ਦੀ ਪੁਨਰਵਾਸ ਅਤੇ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸੁਧਾਰ ਲਈ ਪਛਾਣ ਕੀਤੀ ਗਈ ਹੈ। ਪਛਾਣ ਕੀਤੇ ਗਏ ਇਨ੍ਹਾਂ ਡੈਮਾਂ ਦਾ ਰਾਜ-ਵਰ ਵੇਰਵਾ ਅਨੁਬੰਧ I ‘ਤੇ ਦਿੱਤਾ ਗਿਆ ਹੈ। 

ਕੇਂਦਰੀ ਕੈਬਨਿਟ ਦੀ ਪ੍ਰਵਾਨਗੀ ਦੇ ਅਨੁਸਾਰ, ਡੀਆਰਆਈਪੀ, ਪੜਾਅ II ਅਤੇ III ਯੋਜਨਾ ਦੀ ਕੁੱਲ ਲਾਗਤ 10,211 ਕਰੋੜ ਰੁਪਏ ਹੈ। ਇਸ ਦੇ ਅਧੀਨ 19 ਰਾਜਾਂ ਅਤੇ 3 ਕੇਂਦਰੀ ਏਜੰਸੀਆਂ ਸ਼ਾਮਲ ਹਨ, ਜਿਸ ਦੀ ਵਰਤੋਂ 10 ਵਰ੍ਹਿਆਂ ਦੀ ਮਿਆਦ (ਸਾਲ 2021–2031) ਵਿੱਚ ਕੀਤੀ ਜਾਵੇਗੀ। ਇਸ ਵਿੱਚੋਂ ਪੜਾਅ II ਲਈ 5,107 ਕਰੋੜ ਰੁਪਏ ਅਲਾਟ ਕੀਤੇ ਗਏ ਹਨ, ਜਦੋਂ ਕਿ ਪੜਾਅ III ਲਈ 5,104 ਕਰੋੜ ਰੁਪਏ ਦਾ ਆਉਟਲੇਅ ਨਿਰਧਾਰਿਤ ਕੀਤਾ ਗਿਆ ਹੈ।

ਇਹ ਯੋਜਨਾ ਜਨਰਲ ਸ਼੍ਰੇਣੀ ਦੇ ਰਾਜਾਂ ਲਈ 70:30, ਵਿਸ਼ੇਸ਼ ਸ਼੍ਰੇਣੀ ਦੇ ਰਾਜਾਂ ਲਈ 80:20, ਅਤੇ ਕੇਂਦਰੀ ਏਜੰਸੀਆਂ ਲਈ 50:50 ਦੇ ਫੰਡਿੰਗ ਪੈਟਰਨ (ਬਾਹਰੀ: ਸਹਿਯੋਗੀ) ਦੀ ਪਾਲਣਾ ਕਰਦੀ ਹੈ। "ਬਾਹਰੀ" ਕੰਪੋਨੈਂਟ ਤੋਂ ਮਤਲਬ ਉਸ ਲੋਨ ਸਹਾਇਤਾ ਤੋਂ ਹੈ ਜੋ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟ੍ਰਕਚਰ ਇਨਵੈਸਟਮੈਂਟ ਬੈਂਕ (ਏਆਈਆਈਬੀ) ਦੁਆਰਾ ਉਪਲਬਧ ਕਰਵਾਈ ਜਾਂਦੀ ਹੈ। ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਕੀਤੇ ਗਏ ਖਰਚੇ ਦੇ ਅਨੁਸਾਰ ਲੋਨ ਦੀ ਵੰਡ ਤਿਮਾਹੀ ਅਧਾਰ ‘ਤੇ ਕੀਤੀ ਜਾਂਦੀ ਹੈ।

15 ਨਵੰਬਰ 2025 ਤੱਕ ਫੰਡ ਐਲੋਕੇਸ਼ਨ ਅਤੇ ਖ਼ਰਚ ਦਾ ਏਜੰਸੀ-ਵਾਰ ਵੇਰਵਾ ਅਨੁਬੰਧ II ‘ਤੇ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ, ਦਾਦਰਾ ਅਤੇ ਨਗਰ ਹਵੇਲੀ ਕੇਂਦਰ ਸ਼ਾਸਿਤ ਖੇਤਰ ਡੀਆਰਆਈਪੀ ਪੜਾਅ- II ਅਤੇ III ਯੋਜਨਾ ਦਾ ਹਿੱਸਾ ਨਹੀਂ ਹੈ।

30 ਨਵੰਬਰ 2025 ਤੱਕ, ਡੀਆਰਆਈਪੀ ਪੜਾਅ- II ਅਧੀਨ 31 ਡੈਮਾਂ ਸਬੰਧੀ ਪ੍ਰਮੁੱਖ ਵਾਸਤਵਿਕ ਪੁਨਰਵਾਸ ਕਾਰਜਾਂ ਨੂੰ ਪੂਰਾ ਕਰ ਲਿਆ ਗਿਆ ਹੈ। 

ਡੀਆਰਆਈਪੀ ਪੜਾਅ II ਦੇ ਅਧੀਨ, ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਨਿਯਮਿਤ ਤੌਰ ‘ਤੇ ਸ਼ੁਰੂਆਤੀ ਚੇਤਾਵਨੀ ਸਿਸਟਮ (ਈਡਬਲਿਊਐੱਸ) ਦੀ ਸਥਾਪਨਾ ਅਤੇ ਐਂਮਰਜੈਂਸੀ ਕਾਰਜ ਯੋਜਨਾ (ਈਏਪੀ) ਤਿਆਰ ਕਰਨ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾਂਦਾ ਹੈ। ਰਾਜਾਂ ਨੂੰ ਡੀਆਰਆਈਪੀ ਫੰਡ ਦੀ ਵਰਤੋਂ ਰਾਹੀਂ ਮੁੱਖ ਗੈਰ-ਸੰਰਚਨਾਤਮਕ ਸੁਰੱਖਿਆ ਉਪਾਅ ਵਜੋਂ ਈਡਬਲਿਊਯੂਐੱਸ ਸਥਾਪਿਤ ਕਰਨ ਲਈ  ਪ੍ਰੋਤਸਾਹਿਤ ਕੀਤਾ ਜਾਂਦਾ ਹੈ। ਰਾਜਾਂ ਨੂੰ ਪ੍ਰਭਾਵਸ਼ਾਲੀ ਸੁਰੱਖਿਆ ਯੋਜਨਾਵਾਂ ਤਿਆਰ ਕਰਨ ਵਿੱਚ ਮਾਰਗ ਦਰਸ਼ਨ ਪ੍ਰਦਾਨ ਕਰਨ ਲਈ ਡੈਮ ਬ੍ਰੇਕ ਵਿਸ਼ਲੇਸ਼ਣ ਵਿੱਚ ਸਹਾਇਤਾ ਪ੍ਰਦਾਨ ਕਰਨ ਅਤੇ ਡੈਮ-ਵਿਸ਼ੇਸ਼ ਈਏਪੀ ਤਿਆਰ ਕਰਨ ਲਈ ਟ੍ਰੇਨਿੰਗ ਪ੍ਰੋਗਰਾਮ ਸਮੇਤ ਤਕਨਾਲੋਜੀ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।

ਵਿਸ਼ਵ ਬੈਂਕ ਤੋਂ ਪ੍ਰਾਪਤ ਵਿੱਤੀ ਸਹਾਇਤਾ ਨਾਲ ਲਾਗੂ ਕੀਤੇ ਗਏ ਡੀਆਰਆਈਪੀ ਪੜਾਅ- I (ਵਰ੍ਹੇ 2012-2021) ਦੌਰਾਨ, ਸੱਤ ਰਾਜਾਂ ਯਾਨੀ ਝਾਰਖੰਡ(3), ਕਰਨਾਟਕ (22), ਕੇਰਲ (51), ਮੱਧ ਪ੍ਰਦੇਸ਼ (25), ਓਡੀਸ਼ਾ (22), ਤਮਿਲ ਨਾਡੂ (85) ਅਤੇ ਉੱਤਰਾਖੰਡ (2) ਦੇ 210 ਡੈਮਾਂ ਸਬੰਧੀ ਐਂਮਰਜੈਂਸੀ ਕਾਰਜ ਯੋਜਨਾਵਾਂ ਤਿਆਰ ਕੀਤੀਆਂ ਗਈਆਂ। ਇਸ ਪ੍ਰਗਤੀ ਦੇ ਅਧਾਰ ‘ਤੇ, ਚੱਲ ਰਹੇ ਡੀਆਰਆਈਪੀ ਪੜਾਅ- II ਅਧੀਨ, ਲਾਗੂ ਕਰਨ ਏਜੰਸੀਆਂ ਦੁਆਰਾ ਹੁਣ ਤੱਕ 12 ਡੈਮਾਂ ਦੇ ਸਬੰਧ ਵਿੱਚ ਈਏਪੀ ਤਿਆਰ ਕੀਤੀ ਗਈ ਹੈ। 

ਇਹ ਜਾਣਕਾਰੀ ਜਲ ਸ਼ਕਤੀ ਰਾਜ ਮੰਤਰੀ ਸ਼੍ਰੀ ਰਾਜ ਭੂਸ਼ਣ ਚੌਧਰੀ ਦੁਆਰਾ ਲੋਕ ਸਭਾ ਵਿੱਚ ਲਿਖਤੀ ਸਵਾਲ ਦੇ ਜਵਾਬ ਵਿੱਚ ਪ੍ਰਦਾਨ ਕੀਤੀ ਗਈ ਹੈ।

***

ਐੱਨਡੀ

(ਲੋਕ ਸਭਾ USQ 1900) 

ਅਨੁਬੰਧ- I

ਲੜੀ

ਨੰਬਰ

ਰਾਜ/ਏਜੰਸੀ

DRIP-II ਅਤੇ III ਸਕੀਮ ਅਧੀਨ ਪੁਨਰਵਾਸ ਲਈ ਪਛਾਣੇ ਗਏ ਡੈਮਾਂ ਦੀ ਗਿਣਤੀ

ਪੀਐੱਚ II

ਪੀਐੱਚ III

ਕੁੱਲ

1

ਆਂਧਰਾ ਪ੍ਰਦੇਸ਼ ਡਬਲਿਊਆਰਡੀ

19

12

31

2

ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀਬੀਐੱਮਬੀ)

1

1

2

3

ਛੱਤੀਸਗੜ੍ਹ ਡਬਲਿਊਆਰਡੀ

5

0

5

4

ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ)

4

1

5

5

ਗੋਆ ਡਬਲਿਊਆਰਡੀ 

2

0

2

6

ਗੁਜਰਾਤ ਡਬਲਿਊਆਰਡੀ

6

0

6

7

ਝਾਰਖੰਡ ਡਬਲਿਊਆਰਡੀ

4

31

35

8

ਕਰਨਾਟਕ ਡਬਲਿਊਆਰਡੀ

12

29

41

9

ਕੇਰਲ ਐੱਸਈਬੀਐੱਲ

8

4

12

ਕੇਰਲ ਡਬਲਿਊਆਰਡੀ

16

0

16

10

ਮਹਾਰਾਸ਼ਟਰ ਡਬਲਿਊਆਰਡੀ

154

13

167

11

ਮਣੀਪੁਰ ਡਬਲਿਊਆਰਡੀ

2

0

2

12

ਮੇਘਾਲਿਆ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ (ਐੱਮਈਪੀਜੀਸੀਐੱਲ)

6

0

6

13

ਮੱਧ ਪ੍ਰਦੇਸ਼ ਡਬਲਿਊਆਰਡੀ

27

0

27

14

ਓਡੀਸ਼ਾ ਡਬਲਿਊਆਰਡੀ

35

1

36

15

ਪੰਜਾਬ ਡਬਲਿਊਆਰਡੀ

8

4

12

16

ਰਾਜਸਥਾਨ ਡਬਲਿਊਆਰਡੀ

175

14

189

17

ਤਮਿਲ ਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ (ਟੀਐੱਨਜੀਈਸੀਐੱਲ)

16

6

22

ਤਮਿਲ ਨਾਡੂ ਡਬਲਿਊਆਰਡੀ

29

8

37

18

ਤੇਲੰਗਾਨਾ ਡਬਲਿਊਆਰਡੀ

20

9

29

19

ਉੱਤਰਾਖੰਡ ਜਲ ਵਿਦਯੁਤ ਨਿਗਮ ਲਿਮਿਟੇਡ (ਉੱਜਵਲ)

2

4

6

20

ਯੂਪੀ ਆਈ ਐਂਡ ਡਬਲਿਊਆਰਡੀ

37

2

39

21

ਪੱਛਮ ਬੰਗਾਲ ਡਬਲਿਊਆਰਡੀ

9

0

9

 

ਕੁੱਲ

597

139

736

 

ਅਨੁਬੰਧ-11

ਲੜੀ ਨੰਬਰ

ਰਾਜ/ ਏਜੰਸੀ

15.11.2025 ਤੱਕ DRIP ਪੜਾਅ II ਅਧੀਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਐਲੋਕੇਸ਼ਨ

15.11.2025 ਤੱਕ ਹੋਇਆ ਖਰਚ (ਰੁਪਏ ਕਰੋੜ ਵਿੱਚ)

 

 

 

1

ਭਾਖੜਾ ਬਿਆਸ ਮੈਨਜਮੈਂਟ ਬੋਰਡ (ਬੀਬੀਐੱਮਬੀ)

70

0

 

2

ਛੱਤੀਸਗੜ੍ਹ ਡਬਲਿਊਆਰਡੀ

170

51.91

 

3

ਦਾਮੋਦਰ ਵੈਲੀ ਕਾਰਪੋਰੇਸ਼ਨ (ਡੀਵੀਸੀ)

44

1.17

 

4

ਗੋਆ ਡਬਲਿਊਆਰਡੀ

58

0

 

5

ਗੁਜਰਾਤ ਡਬਲਿਊਆਰਡੀ

350

229.39

 

6

ਝਾਰਖੰਡ ਡਬਲਿਊਆਰਡੀ

0

0

 

7

ਕਰਨਾਟਕ ਡਬਲਿਊਆਰਡੀ

699

268.71

 

8

ਕੇਰਲ ਐੱਸਈਬੀਐੱਲ

90

57.84

 

ਕੇਰਲ ਡਬਲਿਊਆਰਡੀ

130

45.15

 

9

ਮਹਾਰਾਸ਼ਟਰ ਡਬਲਿਊਆਰਡੀ

379

65.87

 

10

ਮਣੀਪੁਰ ਡਬਲਿਊਆਰਡੀ

98

59.71

 

11

ਮੇਘਾਲਿਆ ਪਾਵਰ ਜਨਰੇਸ਼ਨ ਕਾਰਪੋਰੇਸ਼ਨ ਲਿਮਿਟੇਡ

150

71.9

 

12

ਮੱਧ ਪ੍ਰਦੇਸ਼ ਡਬਲਿਊਆਰਡੀ

186

30.18

 

13

ਓਡੀਸ਼ਾ ਡਬਲਿਊਆਰਡੀ

100

36.55

 

14

ਪੰਜਾਬ ਡਬਲਿਊਆਰਡੀ

71

0.36

 

15

ਰਾਜਸਾਥਨ ਡਬਲਿਊਆਰਡੀ

503

163.86

 

16

ਤਮਿਲ ਨਾਡੂ ਜਨਰੇਸ਼ਨ ਐਂਡ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ (ਟੀਐੱਨਜੀਈਸੀਐੱਲ)

260

148.32

 

ਤਮਿਲ ਨਾਡੂ ਡਬਲਿਊਆਰਡੀ

510

277.35

 

17

ਤੇਲੰਗਾਨਾ ਡਬਲਿਊਆਰਡੀ

100

0

 

18

ਉੱਤਰਾਖੰਡ ਜਲ ਵਿਦਯੁਤ ਨਿਗਮ ਲਿਮਿਟੇਡ (ਉੱਜਵਲਾ)                                                                                                                                                    

300

206.55

 

19

ਯੂਪੀ ਆਈ ਐਂਡ ਡਬਲਿਊਆਰਡੀ

354

21.05

 

20

ਪੱਛਮ ਬੰਗਾਲ ਡਬਲਿਊਆਰਡੀ

200

54.33

 

21

ਸੀਡਬਲਿਊਸੀ

285

141.02

 

 

ਕੁੱਲ

5107

1931.22

 

 

****************


(रिलीज़ आईडी: 2202976) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी