ਆਯੂਸ਼
azadi ka amrit mahotsav

ਏਆਈਆਈਏ ਗੋਆ ਨੇ ਆਪਣਾ ਚੌਥਾ ਸਥਾਪਨਾ ਦਿਵਸ ਕਈ ਨਵੀਆਂ ਪਹਿਲਕਦਮੀਆਂ ਦੀ ਸ਼ੁਰੂਆਤ ਅਤੇ ਕੈਂਸਰ ਇਲਾਜ ਲਈ ਏਕੀਕ੍ਰਿਤ ਪ੍ਰੋਟੋਕੋਲ ਵਿਕਸਿਤ ਕਰਨ ‘ਤੇ ਇੱਕ ਨੈਸ਼ਨਲ ਵਰਕਸ਼ੌਪ ਦੇ ਆਯੋਜਨ ਦੇ ਨਾਲ ਮਨਾਇਆ


प्रविष्टि तिथि: 11 DEC 2025 7:20PM by PIB Chandigarh

ਆਲ-ਇੰਡੀਆ ਇੰਸਟੀਟਿਊਟ ਆਫ਼ ਆਯੁਰਵੇਦ (ਏਆਈਆਈਏ), ਗੋਆ ਨੇ ਅੱਜ, 11 ਦਸੰਬਰ ਨੂੰ ਆਪਣਾ ਚੌਥਾ ਸਥਾਪਨਾ ਦਿਵਸ ਮਨਾਇਆ। ਇਹ ਸੰਸਥਾਨ ਗੋਆ ਵਿੱਚ ਆਯੁਰਵੇਦ ਸਿੱਖਿਆ, ਖੋਜ ਅਤੇ ਮਰੀਜ਼ਾਂ ਦੀ ਦੇਖਭਾਲ ਲਈ ਉੱਤਮਤਾ ਦੇ ਇੱਕ ਨੈਸ਼ਨਲ ਸੈਂਟਰ ਦੇ ਰੂਪ ਵਿੱਚ ਆਪਣੀ ਤੇਜ਼ ਤਰੱਕੀ ਵਿੱਚ ਇੱਕ ਹੋਰ ਮਹੱਤਵਪੂਰਨ ਪੜਾਅ ‘ਤੇ ਪਹੁੰਚ ਗਿਆ ਹੈ। 2022 ਵਿੱਚ ਸਥਾਪਿਤ ਅਤੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਉਦਘਾਟਨ ਕੀਤੇ ਗਏ ਇਸ ਸੰਸਥਾਨ ਨੇ ਆਪਣੇ ਕਲੀਨਿਕਲ ਅਤੇ ਅਕਾਦਮਿਕ ਸੈਕਟਰ ਦਾ ਲਗਾਤਾਰ ਵਿਸਤਾਰ ਕੀਤਾ ਹੈ।

ਸੰਸਥਾਨ ਦੇ ਸਥਾਪਨਾ ਦਿਵਸ ਸਮਾਰੋਹਾਂ ਅਤੇ ਮਹੱਤਵਪੂਰਨ ਉਪਲਬਧੀਆਂ ‘ਤੇ ਬੋਲਦੇ ਹੋਏ, ਏਆਈਆਈਏ ਦੇ ਡਾਇਰੈਕਟਰ, ਪ੍ਰੋਫੈਸਰ ਪ੍ਰਦੀਪ ਕੁਮਾਰ ਪ੍ਰਜਾਪਤੀ ਨੇ ਖੇਤਰ ਵਿੱਚ ਆਯੁਰਵੈਦਿਕ ਸਿਹਤ ਸੰਭਾਲ, ਖੋਜ ਅਤੇ ਸਿੱਖਿਆ ਨੂੰ ਅੱਗੇ ਵਧਾਉਣ ਵਿੱਚ ਸੰਸਥਾਨ ਦੀਆਂ ਸਫਲਤਾਵਾਂ, ਤਰੱਕੀ ਅਤੇ ਭਵਿੱਖ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਕਿਹਾ, “ਏਆਈਆਈਏ ਗੋਆ ਉੱਚ ਗੁਣਵੱਤਾ ਵਾਲੀਆਂ ਕਲੀਨਿਕਲ ਸੇਵਾਵਾਂ, ਅਕਾਦਮਿਕ ਉੱਤਮਤਾ ਅਤੇ ਸਹਿਯੋਗਾਤਮਕ ਖੋਜ ਰਾਹੀਂ ਏਕੀਕ੍ਰਿਤ ਆਯੁਰਵੇਦ ਨੂੰ ਵਧਾਉਣ ਅਤੇ ਰਾਸ਼ਟਰ ਦੇ ਸਿਹਤ ਸੰਭਾਲ ਲੈਂਡਸਕੇਪ ਵਿੱਚ ਯੋਗਦਾਨ ਦੇਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ।” ਪ੍ਰੋਫੈਸਰ ਪ੍ਰਜਾਪਤੀ ਨੇ ਦੱਸਿਆ, “ਹਸਪਤਾਲ ਵਿੱਚ ਹੁਣ 25 ਵਿਸ਼ੇਸ਼ ਓਪੀਡੀ ਸੰਚਾਲਿਤ ਹਨ ਅਤੇ ਇਹ ਹਰ ਰੋਜ਼ 800 ਤੋਂ ਵੱਧ ਮਰੀਜ਼ਾਂ ਨੂੰ ਸੇਵਾ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚ ਸਾਰਿਆਂ ਨੂੰ ਆਯੁਰਵੈਦਿਕ ਦਵਾਈਆਂ ਮੁਫ਼ਤ ਮਿਲਦੀਆਂ ਹਨ। ਸਥਾਪਨਾ ਦੇ ਬਾਅਦ ਤੋਂ, ਇੱਥੇ 5.25 ਲੱਖ ਤੋਂ ਵੱਧ ਓਪੀਡੀ ਵਿਜ਼ਿਟ, 31,000 ਤੋਂ ਵੱਧ ਆਈਪੀਡੀ ਪ੍ਰਵੇਸ਼, 77,200 ਪੰਚਕ੍ਰਮਾ ਪ੍ਰਕਿਰਿਆਵਾਂ ਅਤੇ 1,35,000 ਰੇਡੀਓਲੌਜੀ ਅਤੇ ਲੈਬਸ ਜਾਂਚ ਹੋਈਆਂ ਹਨ। ਏਆਈਆਈਏ ਗੋਆ ਲਈ ਇਹ ਮਾਣ ਦੀ ਗੱਲ ਹੈ ਕਿ ਸੰਸਥਾਨ ਵਿੱਚ ਆਉਣ ਵਾਲੇ ਓਪੀਡੀ ਮਰੀਜ਼ਾਂ ਦੀ ਰੋਜ਼ਾਨਾ ਸੰਖਿਆ 800 ਨੂੰ ਪਾਰ ਕਰ ਗਈ ਹੈ। ਸਾਨੂੰ ਉਮੀਦ ਹੈ ਕਿ ਆਉਣ ਵਾਲੇ ਵਰ੍ਹਿਆਂ ਵਿੱਚ ਇਹ ਸੰਖਿਆ ਹੋਰ ਵਧੇਗੀ।”

 

ਇਸ ਮੌਕੇ ‘ਤੇ ਬੋਲਦੇ ਹੋਏ, ਏਆਈਆਈਏ ਗੋਆ ਦੀ ਡੀਨ, ਪ੍ਰੋਫੈਸਰ (ਡਾ.) ਸੁਜਾਤਾ ਕਦਮ ਨੇ ਨੈਸ਼ਨਲ ਐਕਰੀਡੇਸ਼ਨ ਬੋਰਡ ਫਾਰ ਹੌਸਪਿਟਲਜ਼ ਐਂਡ ਹੈਲਥਕੇਅਰ ਪ੍ਰੋਵਾਈਡਰਜ਼ (ਐੱਨਏਬੀਐੱਚ) ਦੁਆਰਾ ਸੰਸਥਾਨ ਨੂੰ ਮਾਨਤਾ ਪ੍ਰਾਪਤ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ, “ਐੱਨਏਬੀਐੱਚ ਮਾਨਤਾ ਗੁਣਵੱਤਾ ਅਤੇ ਮਰੀਜ਼ ਸੁਰੱਖਿਆ ਦੇ ਪ੍ਰਤੀ ਸਾਡੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦੀ ਹੈ। ਵਿਦਿਅਕ ਤੌਰ ‘ਤੇ ਏਆਈਆਈਏ ਗੋਆ ਵਿੱਚ 400 ਅੰਡਰਗ੍ਰੈਜੁਏਟ ਵਿਦਿਆਰਥੀ ਪੜ੍ਹਦੇ ਹਨ ਅਤੇ ਇਸ ਨੇ ਆਯੁਰਵੇਦ ਡਾਇਟੈਟਿਕਸ ਅਤੇ ਪੰਚਕ੍ਰਮਾ ਥੈਰੇਪੀ ਵਿੱਚ ਵਿਸ਼ੇਸ਼ ਕੋਰਸਾਂ ਦੇ ਨਾਲ-ਨਾਲ, ਕਈ ਵਿਸ਼ਿਆਂ ਵਿੱਚ ਆਪਣੇ ਪੋਸਟ ਗ੍ਰੈਜੁਏਟ ਪ੍ਰੋਗਰਾਮਾਂ ਦਾ ਵੀ 49 ਸਕੌਲਰਸ ਤੱਕ ਵਿਸਤਾਰ ਕੀਤਾ ਹੈ।”

ਪ੍ਰੋਫੈਸਰ ਕਦਮ ਨੇ ਕਿਹਾ ਕਿ ਸੰਸਥਾਨ ਟੂਰਿਜ਼ਮ ਵਿਭਾਗ, ਸੀਐੱਸਆਈਆਰ-ਐੱਨਆਈਓ, ਬਿਟਸ ਪਿਲਾਨੀ, ਗੋਆ ਰਾਜ ਜੈਵ ਵਿਭਿੰਨਤਾ ਬੋਰਡ, ਗੋਆ ਇੰਸਟੀਟਿਊਟ ਆਫ਼ ਮੈਨੇਜਮੈਂਟ ਅਤੇ ਏਸੀਟੀਆਰਈਸੀ-ਟਾਟਾ ਮੈਮੋਰੀਅਲ ਸੈਂਟਰ ਦੇ ਨਾਲ ਸਹਿਯੋਗ ਰਾਹੀਂ ਆਪਣੇ ਖੋਜ ਅਤੇ ਵਿਦਿਅਕ ਈਕੋਸਿਸਟਮ ਨੂੰ ਮਜ਼ਬੂਤ ਕਰਨ ਦੇ ਮਿਸ਼ਨ ‘ਤੇ ਰਿਹਾ ਹੈ। ਇਹ ਸਹਿਯੋਗ ਏਕੀਕ੍ਰਿਤ ਓਨਕੋਲੋਜੀ, ਜੈਵ ਵਿਭਿੰਨਤਾ, ਵੈੱਲਨੈੱਸ ਟੂਰਿਜ਼ਮ ਅਤੇ ਸਿਹਤ ਸੰਭਾਲ ਨਵੀਨਤਾ ਵਿੱਚ ਪਹਿਲਕਦਮੀਆਂ ਦਾ ਸਮਰਥਨ ਕਰਦਾ ਹੈ।

ਚੌਥੇ ਸਥਾਪਨਾ ਦਿਵਸ ਦੇ ਮੌਕੇ ‘ਤੇ, ਏਆਈਆਈਏ ਗੋਆ ਨੇ ਕੋਲੋਰੈਕਟਲ ਕਾਰਸੀਨੋਮਾ ਲਈ ਇੱਕ ਏਕੀਕ੍ਰਿਤ ਪ੍ਰੋਟੋਕੋਲ ਵਿਕਸਿਤ ਕਰਨ ‘ਤੇ ਦੋ ਦਿਨਾਂ ਨੈਸ਼ਨਲ ਵਰਕਸ਼ੌਪ ਦਾ ਆਯੋਜਨ ਕੀਤਾ, ਜਿਸ ਵਿੱਚ ਏਕੀਕ੍ਰਿਤ ਓਨਕੋਲੋਜੀ ਵਿੱਚ ਪ੍ਰਮਾਣ-ਅਧਾਰਿਤ ਦ੍ਰਿਸ਼ਟੀਕੋਣਾਂ ਨੂੰ ਅੱਗੇ ਵਧਾਉਣ ਲਈ ਮਾਹਿਰਾਂ ਨੂੰ ਇਕੱਠੇ ਲਿਆਂਦਾ ਗਿਆ।

ਸੰਸਥਾਨ ਨੇ ਨਵੀਆਂ ਸੁਵਿਧਾਵਾਂ ਦਾ ਵੀ ਉਦਘਾਟਨ ਕੀਤਾ, ਜਿਨ੍ਹਾਂ ਵਿੱਚ ਇੱਕ ਅਸੈਸਮੈਂਟ ਸਕ੍ਰੀਨਿੰਗ ਓਪੀਡੀ, ਇੱਕ ਡੈਂਟਲ ਓਪੀਡੀ, ਦੋ ਪੰਚਕ੍ਰਮਾ ਥਿਏਟਰ ਅਤੇ ਵਿਸਤਾਰਿਤ ਇਨਪੇਸ਼ੈਂਟ ਸਰਵਿਸਿਸ ਸ਼ਾਮਲ ਹਨ। ਵਿਦਿਆਰਥੀਆਂ ਨੇ ਆਯੁਰਵੈਦਿਕ ਖੁਰਾਕ ਵਿਗਿਆਨ ਸਿਧਾਂਤਾਂ ‘ਤੇ ਇੱਕ ਪ੍ਰੈਜੇਂਟੇਸ਼ਨ ਦੇ ਨਾਲ ਸਮਾਰੋਹਾਂ ਵਿੱਚ ਆਪਣਾ ਯੋਗਦਾਨ ਦਿੱਤਾ।

 ************

 ਪੀਆਈਬੀ/ਪਣਜੀ/ਰਿਆਸ ਬਾਬੂ/ਅੰਬਾਦਾਸ/ਯਾਦਵ/ਪ੍ਰੀਤੀ ਮਲੰਡਕਰ


(रिलीज़ आईडी: 2202974) आगंतुक पटल : 24
इस विज्ञप्ति को इन भाषाओं में पढ़ें: English , Urdu , हिन्दी , Marathi