ਵਿੱਤ ਮੰਤਰਾਲਾ
azadi ka amrit mahotsav

ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਬੈਂਕਿੰਗ ਸੈਕਟਰ ਲਈ ਭਰਤੀ ਅਤੇ ਨਤੀਜਾ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ; ਇੰਸਟੀਟਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਪ੍ਰੀਖਿਆਵਾਂ ਵਿੱਚ ਪਾਰਦਰਸ਼ਿਤਾ ਵਧਾਈ


ਭਰਤੀ ਪ੍ਰਕਿਰਿਆ ਦੇ ਵਿਵਸਥਿਤ ਕ੍ਰਮ ਦੇ ਸੰਸ਼ੋਧਨ ਢਾਂਚੇ ਨਾਲ ਉਮੀਦਵਾਰਾਂ ਨੂੰ ਤਰਜੀਹ ਦੀ ਚੋਣ ਕਰਨ ਅਤੇ ਸੋਚ-ਸਮਝ ਕੇ ਫੈਸਲਾ ਲੈਣ ਦੀ ਸੁਵਿਧਾ ਹੋਵੇਗੀ

ਇਹ ਨਵਾਂ ਦ੍ਰਿਸ਼ਟੀਕੋਣ ਭਵਿੱਖਬਾਣੀ ਨੂੰ ਵਧਾਏਗਾ, ਭਰਤੀ ਸਥਿਰਤਾ ਵਿੱਚ ਸੁਧਾਰ ਕਰੇਗਾ, ਬੈਂਕਾਂ ਵਿੱਚ ਕਰਮਚਾਰੀਆਂ ਦੇ ਛੱਡਣ ਦੀ ਦਰ ਨੂੰ ਘੱਟ ਕਰੇਗਾ ਅਤੇ ਵਧੇਰੇ ਪ੍ਰਭਾਵਸ਼ਾਲੀ ਕਾਰਜਬਲ ਯੋਜਨਾਬੰਦੀ ਨੂੰ ਸਮਰੱਥ ਬਣਾਏਗਾ

प्रविष्टि तिथि: 11 DEC 2025 3:11PM by PIB Chandigarh

ਵਿੱਤ ਮੰਤਰਾਲੇ ਦੇ ਵਿੱਤੀ ਸੇਵਾਵਾਂ ਵਿਭਾਗ (ਡੀਐੱਫਐੱਸ) ਨੇ ਭਰਤੀ ਪ੍ਰਕਿਰਿਆਵਾਂ ਅਤੇ ਉਨ੍ਹਾਂ ਦੇ ਨਤੀਜਿਆਂ ਦੇ ਐਲਾਨ ਦੀ ਸਮਾਂ ਸੀਮਾ ਨੂੰ ਸੁਚਾਰੂ ਬਣਾਉਣ ਦੇ ਉਦੇਸ਼ ਨਾਲ ਕਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਭਾਰਤੀ ਸਟੇਟ ਬੈਂਕ (ਐੱਸਬੀਆਈ), ਰਾਸ਼ਟਰੀਕ੍ਰਿਤ ਬੈਂਕ (ਐੱਨਬੀ) ਅਤੇ ਖੇਤਰੀ ਗ੍ਰਾਮੀਣ ਬੈਂਕ (ਆਰਆਰਬੀ) ਵਿੱਚ ਭਰਤੀ ਸ਼ਾਮਲ ਹੈ। ਇਸ ਤੋਂ ਇਲਾਵਾ, ਇਨ੍ਹਾਂ ਪਹਿਲਕਦਮੀਆਂ ਦਾ ਉਦੇਸ਼ ਇੰਸਟੀਟਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ (ਆਈਬੀਪੀਐੱਸ) ਦੁਆਰਾ ਆਯੋਜਿਤ ਪ੍ਰੀਖਿਆਵਾਂ ਵਿੱਚ ਪਾਰਦਰਸ਼ਿਤਾ ਵਧਾਉਣਾ ਹੈ।

ਭਾਰਤੀ ਸਟੇਟ ਬੈਂਕ, ਰਾਸ਼ਟਰੀਕ੍ਰਿਤ ਬੈਂਕਾਂ ਅਤੇ ਖੇਤਰੀ ਗ੍ਰਾਮੀਣ ਬੈਂਕਾਂ ਵਿੱਚ ਭਰਤੀ ਸਬੰਧੀ ਬੈਂਕਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਆਈਬੀਪੀਐੱਸ ਪ੍ਰਕਿਰਿਆ ਰਾਹੀਂ ਕੀਤੀ ਜਾਂਦੀ ਹੈ। ਆਮ ਤੌਰ ‘ਤੇ ਖੇਤਰੀ ਗ੍ਰਾਮੀਣ ਬੈਂਕਾਂ ਦੀਆਂ ਪ੍ਰਕਿਰਿਆਵਾਂ ਰਾਸ਼ਟਰੀ ਬੈਂਕਾਂ ਅਤੇ ਭਾਰਤੀ ਸਟੇਟ ਬੈਂਕ ਦੀਆਂ ਪ੍ਰੀਖਿਆਵਾਂ ਤੋਂ ਪਹਿਲਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਨਤੀਜੇ ਵੀ  ਇਸੇ ਕ੍ਰਮ ਵਿੱਚ ਐਲਾਨ ਕੀਤੇ ਜਾਂਦੇ ਹਨ। ਹਾਲਾਂਕਿ, ਮਹੱਤਵਪੂਰਨ ਰੁਝਾਨ ਸਾਹਮਣੇ ਆਏ ਹਨ ਜਿਸ ਵਿੱਚ ਨਵੇਂ ਚੁਣੇ ਉਮੀਦਵਾਰ ਅਕਸਰ ਖੇਤਰੀ ਗ੍ਰਾਮੀਣ ਬੈਂਕਾਂ ਤੋਂ ਰਾਸ਼ਟਰੀਕ੍ਰਿਤ ਬੈਂਕਾਂ ਅਤੇ ਭਾਰਤੀ ਸਟੇਟ ਬੈਂਕ ਵਿੱਚ ਚਲੇ ਜਾਂਦੇ ਹਨ। ਇਸ ਟ੍ਰਾਂਸਫਰ ਦੇ ਕਾਰਨ ਬੈਂਕਾਂ ਵਿੱਚ ਕਰਮਚਾਰੀਆਂ ਦੀ ਸੰਖਿਆ ਵਿੱਚ ਬਹੁਤ ਕਮੀ ਆਈ ਹੈ ਅਤੇ ਸੰਚਾਲਨ ਸਬੰਧੀ ਚੁਣੌਤੀਆਂ ਪੈਦਾ ਹੋਈਆਂ ਹਨ।

ਉਪਰੋਕਤ ਮੁੱਦਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿੱਤੀ ਸੇਵਾਵਾਂ ਵਿਭਾਗ ਨੇ ਭਰਤੀ ਪ੍ਰੀਖਿਆਵਾਂ ਦੀ ਵਿਆਪਕ ਪ੍ਰਕਿਰਿਆ ਅਤੇ ਨਤੀਜਾ ਐਲਾਨ ਦੇ ਪੈਟਰਨ ਦੀ ਸਮੀਖਿਆ ਕੀਤੀ ਅਤੇ ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੂੰ ਤਿੰਨੋਂ ਸ਼੍ਰੇਣੀਆਂ ਦੇ ਬੈਂਕਾਂ ਵਿੱਚ ਭਰਤੀ ਨਤੀਜਿਆਂ ਦੇ ਐਲਾਨ ਲਈ ਇੱਕ ਮਿਆਰੀ ਅਤੇ ਤਰਕਪੂਰਨ ਕ੍ਰਮ ਲਾਗੂ ਕਰਨ ਦੀ ਸਲਾਹ ਦਿੱਤੀ। ਨਤੀਜੇ ਵਜੋਂ, ਇੱਕ ਸੰਸ਼ੋਧਿਤ ਢਾਂਚਾ ਸਥਾਪਿਤ ਕੀਤਾ ਗਿਆ ਹੈ, ਜਿਸ ਦੇ ਅਨੁਸਾਰ ਹੁਣ ਨਤੀਜੇ ਪਹਿਲਾਂ ਭਾਰਤੀ ਸਟੇਟ ਬੈਂਕ, ਫਿਰ ਰਾਸ਼ਟਰੀਕ੍ਰਿਤ ਬੈਂਕ ਅਤੇ ਅੰਤ ਵਿੱਚ ਖੇਤਰੀ ਗ੍ਰਾਮੀਣ ਬੈਂਕਾਂ ਲਈ ਐਲਾਨ ਕੀਤੇ ਜਾਣਗੇ। ਇਸ ਤੋਂ ਇਲਾਵਾ, ਇਨ੍ਹਾਂ ਸ਼੍ਰੇਣੀਆਂ ਦੇ ਤਹਿਤ ਸਾਰੀਆਂ ਅਧਿਕਾਰੀ-ਪੱਧਰੀ ਪ੍ਰੀਖਿਆਵਾਂ ਦੇ ਨਤੀਜੇ ਪਹਿਲਾਂ ਐਲਾਣ ਕੀਤੇ ਜਾਣਗੇ ਅਤੇ ਕਲੈਰੀਕਲ-ਪੱਧਰੀ ਪ੍ਰੀਖਿਆਵਾਂ ਦੇ ਨਤੀਜੇ ਉਸੇ ਕ੍ਰਮ ਵਿੱਚ ਬਾਅਦ ਵਿੱਚ ਐਲਾਨ ਕੀਤੇ ਜਾਣਗੇ। ਇਹ ਵਿਵਸਥਿਤ ਕ੍ਰਮ ਉਮੀਦਵਾਰਾਂ ਨੂੰ ਆਪਣੀਆਂ ਤਰਜੀਹਾਂ ਜਲਦੀ ਤੋਂ ਵਿਅਕਤ ਕਰਨ ਅਤੇ ਸੋਚ-ਸਮਝ ਕੇ ਫੈਸਲਾ ਲੈਣ ਵਿੱਚ ਸਹਾਇਤਾ ਕਰਨ ਲਈ ਬਣਾਇਆ ਗਿਆ ਹੈ। ਇਹ ਦ੍ਰਿਸ਼ਟੀਕੋਣ ਉਮੀਦਵਾਰਾਂ ਲਈ ਪੂਰਵ ਅਨੁਮਾਨ ਨੂੰ ਵਧਾਏਗਾ, ਭਰਤੀ ਸਥਿਰਤਾ ਵਿੱਚ ਸੁਧਾਰ ਕਰੇਗਾ, ਉਦਯੋਗ ਵਿੱਚ ਕਰਮਚਾਰੀਆਂ ਦੇ ਛੱਡਣ ਦੀ ਦਰ ਨੂੰ ਕਾਫੀ ਹੱਦ ਤੱਕ ਘੱਟ ਕਰੇਗਾ ਅਤੇ ਬੈਂਕਿੰਗ ਖੇਤਰ ਵਿੱਚ ਵਧੇਰੇ ਪ੍ਰਭਾਵਸ਼ਾਲੀ ਕਾਰਜਬਲ ਯੋਜਨਾਬੰਦੀ ਨੂੰ ਸਮਰੱਥ ਬਣਾਏਗਾ।

ਇਸ ਤੋਂ ਇਲਾਵਾ, ਪਾਰਦਰਸ਼ਿਤਾ ਵਧਾਉਣ ਲਈ, ਇੰਸਟੀਟਿਊਟ ਆਫ਼ ਬੈਂਕਿੰਗ ਪਰਸੋਲਨ ਸਿਲੈਕਸ਼ਨ (ਆਈਬੀਪੀਐੱਸ) ਆਗਾਮੀ ਵਰ੍ਹੇ 2026-27 ਆਮ ਭਰਤੀ ਪ੍ਰਕਿਰਿਆ ਚੱਕਰ ਨਾਲ ਉਮੀਦਵਾਰਾਂ ਨੂੰ ਉਨ੍ਹਾਂ ਦੀ ਰਿਸਪੌਂਸ ਸ਼ੀਟਸ ਅਤੇ ਸਹੀ ਉੱਤਰ ਕੁੰਜੀਆਂ (keys) ਤੱਕ ਲੌਗਇਨ-ਅਧਾਰਿਤ ਪਹੁੰਚ ਪ੍ਰਦਾਨ ਕਰੇਗਾ, ਜਿਸ ਨਾਲ ਜਨਤਕ ਭਰਤੀ ਪ੍ਰੀਖਿਆਵਾਂ ਵਿੱਚ ਪਾਰਦਰਸ਼ਿਤਾ ਨੂੰ ਮਜ਼ਬੂਤੀ ਮਿਲੇਗੀ।

*****

ਐੱਨਬੀ/ਪੀਕੇ


(रिलीज़ आईडी: 2202868) आगंतुक पटल : 12
इस विज्ञप्ति को इन भाषाओं में पढ़ें: English , Gujarati , Urdu , हिन्दी , Tamil