ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ ਭਾਰਤ 6G ਮਿਸ਼ਨ ਦੇ ਤਹਿਤ ਅਪੈਕਸ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ


2030 ਤੱਕ 6G ਵਿੱਚ ਗਲੋਬਲ ਲੀਡਰਸ਼ਿਪ ਪ੍ਰਾਪਤ ਕਰਨ ਲਈ ਕੇਂਦ੍ਰਿਤ ਰੋਡਮੈਪ ਲਈ ਸੱਦਾ

100 5G ਲੈਬਸ 'ਤੇ ਬੁੱਕਲੈਟਾਂ ਨੂੰ ਰਿਲੀਜ਼ ਕੀਤਾ: ਬੁਨਿਆਦੀ ਢਾਂਚੇ ਤੋਂ ਨਵੀਨਤਾ ਤੱਕ; 5G ਇਨੋਵੇਸ਼ਨ ਹੈਕਾਥੌਨ 2025 ਅਤੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੀਆਂ ਲੈਬਸ ਨੂੰ ਸਨਮਾਨਿਤ

ਬੀ6GA ਨੇ 6G ਖੋਜ ਅਤੇ ਨਵੀਨਤਾ ਵਿੱਚ ਸੱਤ ਕਾਰਜ ਸਮੂਹਾਂ ਵਿੱਚ ਸਫਲਤਾਪੂਰਵਕ ਪ੍ਰਗਤੀ ਕੀਤੀ

ਏਐਨਆਰਐਫ (ANRF) ਅਤੇ ਭਵਿੱਖ ਦੀਆਂ ਤਕਨਾਲੋਜੀਆਂ ਲਈ 1-ਲੱਖ ਕਰੋੜ ਰੁਪਏ ਦੇ ਆਰਡੀਆਈ (RDI) ਫੰਡ ਦੁਆਰਾ ਖੋਜ ਅਤੇ ਵਿਕਾਸ ਨੂੰ ਵੱਡਾ ਹੁਲਾਰਾ

ਅੰਤਰਰਾਸ਼ਟਰੀ ਸ਼ਮੂਲੀਅਤ ਅਤੇ ਗਲੋਬਲ ਮਿਆਰਾਂ ਅਤੇ 6G ਈਕੋਸਿਸਟਮ ਵਿੱਚ ਭਾਰਤ ਦੀ ਵਧਦੀ ਭੂਮਿਕਾ ਨੂੰ ਮਜ਼ਬੂਤ ​​ਕੀਤਾ

ਦੇਸ਼ ਦੇ 6G ਮਿਸ਼ਨ ਦੇ ਅਗਲੇ ਪੜਾਅ ਨੂੰ ਅੱਗੇ ਵਧਾਉਣ ਲਈ ਸਟੇਕਹੋਲਡਰ ਫੀਡਬੈਕ, ਸਹਿਯੋਗੀ ਰੋਡਮੈਪ ਅਤੇ ਤੇਜ਼ ਐਕਸੇਲਰੇਟਿਡ ਟੈਸਟਬੈੱਡ

प्रविष्टि तिथि: 09 DEC 2025 6:16PM by PIB Chandigarh

ਕੇਂਦਰੀ ਸੰਚਾਰ ਮੰਤਰੀ, ਜਯੋਤੀਰਾਦਿੱਤਿਆ ਐੱਮ. ਸਿੰਧਿਆ ਨੇ ਅੱਜ ਭਾਰਤ 6ਜੀ ਮਿਸ਼ਨ ਦੇ ਤਹਿਤ ਅਪੈਕਸ ਕੌਂਸਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਅਤੇ ਭਾਰਤ 6ਜੀ ਅਲਾਇੰਸ ਦੀ ਪ੍ਰਗਤੀ ਦੀ ਸਮੀਖਿਆ ਕੀਤੀ।

ਇਸ ਮੀਟਿੰਗ ਵਿੱਚ ਕੇਂਦਰੀ ਸੰਚਾਰ ਰਾਜ ਮੰਤਰੀ ਡਾ. ਚੰਦਰਸ਼ੇਖਰ ਪੈਮਾਸਾਨੀ, ਸਕੱਤਰ (ਟੈਲੀਕੌਮ) ਡਾ. ਨੀਰਜ ਮਿੱਤਲ, ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਪ੍ਰੋ. ਅਜੈ ਸੂਦ, ਮੁੱਖ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀ, ਅਕਾਦਮਿਕ ਸੰਸਥਾਵਾਂ ਦੇ ਪ੍ਰਤੀਨਿਧੀ, ਖੋਜ ਅਤੇ ਵਿਕਾਸ ਸੰਸਥਾਵਾਂ, ਦੂਰਸੰਚਾਰ ਸੇਵਾ ਪ੍ਰਦਾਤਾ, ਉਦਯੋਗ ਦੇ ਨੇਤਾ ਅਤੇ ਭਾਰਤ 6ਜੀ ਅਲਾਇੰਸ ਦੇ ਮੈਂਬਰ ਸ਼ਾਮਲ ਹੋਏ। ਉੱਚ-ਪੱਧਰੀ ਗੱਲਬਾਤ ਨੇ 2030 ਤੱਕ ਇੱਕ ਗਲੋਬਲ 6G ਲੀਡਰ ਵਜੋਂ ਉਭਰਨ ਵੱਲ ਭਾਰਤ ਦੀ ਤੇਜ਼ੀ ਨਾਲ ਹੋ ਰਹੀ ਪ੍ਰਗਤੀ ਨੂੰ ਉਜਾਗਰ ਕੀਤਾ ।

ਸਰਕਾਰ ਦਾ ਦ੍ਰਿਸ਼ਟੀਕੋਣ ਅਤੇ ਵਚਨਬੱਧਤਾ

ਮੀਟਿੰਗ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਮੰਤਰੀ ਸ਼੍ਰੀ ਸਿੰਧਿਆ ਨੇ ਭਾਰਤ ਨੂੰ ਉੱਭਰ ਰਹੀਆਂ ਸੰਚਾਰ ਤਕਨਾਲੋਜੀਆਂ ਵਿੱਚ ਮੋਹਰੀ ਬਣਾਉਣ ਲਈ 6ਜੀ ਨਵੀਨਤਾ ਨੂੰ ਤੇਜ਼ ਕਰਨ ਲਈ ਸਰਕਾਰ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕੀਤੀ। ਉਨ੍ਹਾਂ ਨੇ ਭਾਰਤ 6ਜੀ ਅਲਾਇੰਸ ਦੇ ਅੰਦਰ ਸੱਤ ਕਾਰਜ ਸਮੂਹਾਂ ਵਿੱਚ ਵਧੇਰੇ ਤਾਲਮੇਲ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੂੰ ਸਹਿਯੋਗ ਨੂੰ ਉਤਸ਼ਾਹਿਤ ਕਰਨ, ਟੀਮ ਵਰਕ ਨੂੰ ਮਜ਼ਬੂਤ ​​ਕਰਨ ਅਤੇ ਆਪਣੇ ਯਤਨਾਂ ਦੀ ਇਕਸਾਰਤਾ ਨੂੰ ਯਕੀਨੀ ਬਣਾਉਣ ਲਈ ਨਿਯਮਿਤ ਤੌਰ 'ਤੇ ਮੀਟਿੰਗਾਂ ਕਰਨ ਦੀ ਜ਼ੋਰਦਾਰ ਅਪੀਲ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਸਿੰਧਿਆ ਨੇ ਕੌਂਸਲ ਨੂੰ ਸੰਬੋਧਨ ਕਰਦੇ ਹੋਏ ਗਠਜੋੜ ਨੂੰ ਇਸ ਦੇ ਤੇਜ਼ ਵਿਕਾਸ ਲਈ ਵਧਾਈ ਦਿੱਤੀ ਅਤੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਭਾਰਤ ਨੂੰ ਹੁਣ ਵਿਸ਼ਵ ਲੀਡਰਸ਼ਿਪ ਵੱਲ ਵਿਸ਼ਵਾਸ ਨਾਲ ਅੱਗੇ ਵਧਣਾ ਚਾਹੀਦਾ ਹੈ। ਉਨ੍ਹਾਂ ਨੇ 6ਜੀ ਮਿਸ਼ਨ ਲਈ ਚਾਰ ਮੁੱਖ ਤਰਜੀਹਾਂ ਦੀ ਰੂਪਰੇਖਾ ਦਿੱਤੀ: ਨਿਰੰਤਰ ਪ੍ਰਗਤੀ ਜਾਰੀ ਰਖਣਾ, ਪੂਰੀ ਵੈਲਿਊ ਚੇਨ ਦੀ ਗਹਿਨ ਜਾਂਚ ਕਰਨਾ, ਗੁੰਝਲਦਾਰ ਤਕਨੀਕੀ ਚੁਣੌਤੀਆਂ ਨੂੰ ਹੱਲ ਕਰਨ ਦੇ ਯੋਗ ਹਿੱਸਿਆਂ ਵਿੱਚ ਵੰਡਣਾ ਅਤੇ ਹਰੇਕ ਕਾਰਜ ਸਮੂਹ ਲਈ ਮਾਪਣਯੋਗ ਤਿਮਾਹੀ ਟੀਚੇ ਨਿਰਧਾਰਿਤ ਕਰਨਾ। ਉਨ੍ਹਾਂ ਨੇ ਭਾਰਤ 6ਜੀ ਅਲਾਇੰਸ ਨਾਲ ਨਜ਼ਦੀਕੀ ਤਾਲਮੇਲ, ਨਿਯਮਿਤ ਪ੍ਰਗਤੀ ਸਮੀਖਿਆਵਾਂ ਅਤੇ ਸੁਤੰਤਰ ਮੁਲਾਂਕਣਾ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਲਪਨਾ ਅਨੁਸਾਰ ਇਹ ਯਕੀਨੀ ਬਣਾਇਆ ਜਾ ਸਕੇ ਕਿ 6ਜੀ ਦੇ ਲਾਭ ਪੇਂਡੂ ਭਾਈਚਾਰਿਆਂ ਸਮੇਤ ਦੇਸ਼ ਭਰ ਦੇ ਹਰ ਨਾਗਰਿਕ ਤੱਕ ਪਹੁੰਚ ਸਕਣ। 

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਉਦਯੋਗ, ਉੱਦਮੀਆਂ ਅਤੇ ਸਿੱਖਿਆ ਜਗਤ ਦੇ ਮਜ਼ਬੂਤ ​​ਸਹਿਯੋਗ ਨਾਲ, ਭਾਰਤ 6ਜੀ ਬੌਧਿਕ ਸੰਪਤੀ ਅਤੇ ਮਿਆਰਾਂ ਵਿੱਚ ਇੱਕ ਵਿਸ਼ਵ ਨੇਤਾ ਬਣਨ ਵੱਲ ਵਿਸ਼ਵਾਸ ਨਾਲ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿਰਫ਼ ਵਿਸ਼ਵਵਿਆਪੀ ਰੁਝਾਨਾਂ ਦੀ ਪਾਲਣਾ ਕਰਨ ਦੀ ਬਜਾਏ, ਦੂਰਸੰਚਾਰ ਤਕਨਾਲੋਜੀਆਂ ਦੇ ਭਵਿੱਖ ਨੂੰ ਆਕਾਰ ਦੇਣ ਲਈ ਪ੍ਰਤੀਬੱਧ ਹੈ।

ਕੇਂਦਰੀ ਸੰਚਾਰ ਰਾਜ ਮੰਤਰੀ ਡਾ. ਚੰਦਰ ਸ਼ੇਖਰ ਪੈਮਾਸਾਨੀ ਨੇ ਬੀ6Gਏ  ਵੱਲੋਂ ਸਪੈਕਟ੍ਰਮ, ਏਆਈ-ਨੇਟਿਵ ਨੈੱਟਵਰਕ, ਗ੍ਰੀਨ ਟੈਲੀਕੌਮ, ਉਭਰ ਰਹੀਆਂ ਐਪਲੀਕੇਸ਼ਨਾਂ ਅਤੇ ਆਰਐਫ ਸੈਂਸਿੰਗ ਨੂੰ ਕਵਰ ਕਰਨ ਵਾਲੀਆਂ ਅੱਠ ਤਕਨੀਕੀ ਰਿਪੋਰਟਾਂ ਅਤੇ ਵ੍ਹਾਈਟਪੇਪਰਾਂ ਦੇ ਜਾਰੀ ਹੋਣ 'ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ "ਇਹ ਪ੍ਰਾਪਤੀਆਂ ਦੇਸ਼ ਦੇ ਇੱਕ ਤਕਨਾਲੋਜੀ ਲਾਗੂਕਰਨ ਵਾਲੇ ਤੋਂ ਇੱਕ ਤਕਨਾਲੋਜੀ ਨਿਰਮਾਤਾ ਦੇ ਰੂਪ ਵੱਲ ਇਤਿਹਾਸਕ ਤਬਦੀਲੀ ਦਾ ਪ੍ਰਤੀਕ ਹਨ।" 

ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ, ਪ੍ਰੋ. ਅਜੈ ਕੁਮਾਰ ਸੂਦ ਨੇ ਉੱਭਰ ਰਹੀਆਂ ਤਕਨਾਲੋਜੀ ਪਹਿਲਕਦਮੀਆਂ ਨੂੰ ਇੱਕ ਮਿਸ਼ਨ-ਮੋਡ ਢਾਂਚੇ ਵਿੱਚ ਚਲਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜਿਸ ਵਿੱਚ ਸਪਸ਼ਟ ਤੌਰ 'ਤੇ ਪਰਿਭਾਸ਼ਿਤ ਡਿਲੀਵਰੇਬਲ ਹਨ, ਜਿਸ ਨਾਲ ਭਾਰਤ ਮਿਆਰੀ-ਸੈਟਿੰਗ, ਵਰਤੋਂ-ਕੇਸ ਵਿਕਾਸ, ਅਤੇ ਭਵਿੱਖ-ਤਕਨੀਕੀ ਰੋਡ-ਮੈਪਿੰਗ ਵਿੱਚ ਵਿਸ਼ਵਵਿਆਪੀ ਲੀਡਰਸ਼ਿਪ ਪ੍ਰਾਪਤ ਕਰ ਸਕੇ। ਉਨ੍ਹਾਂ ਨੇ ਏਆਈ ਅਤੇ 6G ਲਈ ਰਾਸ਼ਟਰੀ ਪਹੁੰਚ ਵਿੱਚ ਸਾਈਬਰ ਸੁਰੱਖਿਆ ਵਿਚਾਰਾਂ ਨੂੰ ਏਕੀਕ੍ਰਿਤ ਕਰਨ ਦੀ ਮਹੱਤਵਪੂਰਨ ਮਹੱਤਤਾ 'ਤੇ ਜ਼ੋਰ ਦਿੱਤਾ, ਇਹ ਨੋਟ ਕਰਦੇ ਹੋਏ ਕਿ ਸੁਰੱਖਿਅਤ ਆਰਕੀਟੈਕਚਰ ਬੁਨਿਆਦੀ ਹੋਣੇ ਚਾਹੀਦੇ ਹਨ। ਹੁਣ ਇੱਕ ਦੂਰ ਦੀ ਧਾਰਨਾ ਦੀ ਬਜਾਏ ਇੱਕ ਵਿਵਹਾਰਕ ਹਕੀਕਤ ਬਣ ਚੁੱਕੇ ਕੁਆਂਟਮ ਸੰਚਾਰ ਦੀ ਤੇਜ਼ ਤਰੱਕੀ ਨੂੰ ਉਜਾਗਰ ਕਰਦੇ ਹੋਏ - ਪ੍ਰੋ. ਸੂਦ ਨੇ ਮਾਹਿਰਾਂ ਨੂੰ ਕੁਆਂਟਮ ਤਕਨਾਲੋਜੀਆਂ, ਅਗਲੀ ਪੀੜ੍ਹੀ ਦੀਆਂ ਸੰਚਾਰ ਪ੍ਰਣਾਲੀਆਂ ਅਤੇ ਸਾਈਬਰ ਸੁਰੱਖਿਆ ਦੇ ਕਨਵਰਜੈਂਸ ਦੀ ਜਾਂਚ ਕਰਨ ਅਤੇ ਇਹ ਨਿਰਧਾਰਿਤ ਕਰਨ ਲਈ ਕਿਹਾ ਕਿ ਉਨ੍ਹਾਂ ਦੀ ਸੰਯੁਕਤ ਗਤੀ ਭਾਰਤ ਦੇ ਤਕਨੀਕੀ ਭਵਿੱਖ ਨੂੰ ਕਿਵੇਂ ਆਕਾਰ ਦੇ ਸਕਦੀ ਹੈ।

ਸਕੱਤਰ (ਤਕਨੀਕੀ) ਡਾ. ਨੀਰਜ ਮਿੱਤਲ ਨੇ ਪਿਛਲੀ ਸਮੀਖਿਆ ਤੋਂ ਮੁੱਖ ਵਿਚਾਰ-ਵਟਾਂਦਰੇ ਨੂੰ ਯਾਦ ਕੀਤਾ, ਜਿਸ ਵਿੱਚ ਸੁਧਾਰੀ ਦਈ ਸਪੈਕਟ੍ਰਮ ਸਮਾਂ-ਸੀਮਾਵਾਂ, ਭਾਰਤੀ ਸਿਲੀਕੌਨ ਰੋਡਮੈਪ, 2027-28 ਤੱਕ ਸਵਦੇਸ਼ੀ 6G  ਬੀਟੀਐੱਸ (BTS) ਅਤੇ 6G SoCs ਲਈ ਸਮਾਂ-ਸੀਮਾਵਾਂ, ਸਥਿਰਤਾ KPIs ਅਤੇ ਵਧੀ ਹੋਈ ਅੰਤਰਰਾਸ਼ਟਰੀ ਪਹੁੰਚ ਸ਼ਾਮਲ ਸੀ। ਉਨ੍ਹਾਂ ਨੇ ITU IMT-2030 (6ਜੀ) ਢਾਂਚੇ ਵਿੱਚ ਭਾਰਤ ਦੇ ਯੋਗਦਾਨ, "ਸਰਵਵਿਆਪੀ ਕਨੈਕਟੀਵਿਟੀ" ਨੂੰ ਸ਼ਾਮਲ ਕਰਨਾ ਅਤੇ ਭਾਰਤ ਦੀਆਂ ਸਮਰੱਥਾਵਾਂ ਦੀ ਵਿਸ਼ਵਵਿਆਪੀ ਮਾਨਤਾ ਨੂੰ ਮਜ਼ਬੂਤ ​​ਕਰਨਾ ਸ਼ਾਮਲ ਕੀਤਾ। ਡਾ. ਮਿੱਤਲ ਨੇ ਖੋਜ, ਮਿਆਰਾਂ, ਟੈਸਟਿੰਗ ਅਤੇ ਤੈਨਾਤੀ ਨੂੰ ਏਕੀਕ੍ਰਿਤ ਕਰਨ ਅਤੇ ਰਾਸ਼ਟਰੀ 6G  ਟੈਸਟਬੈੱਡ, ਆਈਪੀਆਰ (IPR) ਉਤਪਾਦਨ, ਡਿਵਾਈਸ ਵਿਕਾਸ ਅਤੇ ਸਿਲੀਕੌਨ ਈਕੋਸਿਸਟਮ ਵਿਕਾਸ ਨੂੰ ਤੇਜ਼ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ।

ਸਰਕਾਰ ਨੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧੀਨ ₹1 ਲੱਖ ਕਰੋੜ ਦੇ ਖੋਜ, ਵਿਕਾਸ ਅਤੇ ਨਵੀਨਤਾ (RDI) ਫੰਡ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਕਿ ਭਾਰਤ ਦੇ ਸਭ ਤੋਂ ਵੱਡੇ ਜਨਤਕ ਖੋਜ ਸਹਾਇਤਾ ਢਾਂਚੇ ਵਿੱਚੋਂ ਇੱਕ ਹੈ। ਏਐਨਆਰਐਫ (ANRF) ਦੇ ਤਹਿਤ ਸਥਾਪਿਤ ਕੀਤਾ ਗਿਆ, ਇਹ ਫੰਡ ਏਆਈ-ਨੇਟਿਵ ਨੈੱਟਵਰਕਾਂ, ਸੈਮੀਕੰਡਕਟਰਾਂ, ਫੋਟੋਨਿਕਸ, ਸੈਂਸਿੰਗ, ਸਾਈਬਰ ਸੁਰੱਖਿਆ ਅਤੇ ਸੈਟੇਲਾਈਟ-ਟੈਰੇਸਟ੍ਰੀਅਲ ਏਕੀਕਰਣ - ਭਵਿੱਖ ਦੇ 6G ਵਿਕਾਸ ਲਈ ਮਹੱਤਵਪੂਰਨ ਖੇਤਰਾਂ ਵਿੱਚ ਫਰੰਟੀਅਰ ਖੋਜ ਨੂੰ ਮਹੱਤਵਪੂਰਨ ਤੌਰ 'ਤੇ ਉਤਸ਼ਾਹਿਤ ਕਰਨ ਲਈ ਤਿਆਰ ਹੈ।

5ਜੀ ਲੈਬ ਬੁੱਕਲੈਟਸ ਨੂੰ ਰਿਲੀਜ਼ ਕਰਨਾ ਅਤੇ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਪੁਰਸਕਾਰ

 

ਭਾਰਤ ਦੇ 5ਜੀ ਇਨੋਵੇਸ਼ਨ ਈਕੋਸਿਸਟਮ ਦੀ ਤੇਜ਼ ਪ੍ਰਗਤੀ ਨੂੰ ਦਰਸਾਉਣ ਲਈ, ਕੇਂਦਰੀ ਮੰਤਰੀ ਨੇ ਤਿੰਨ ਬੁੱਕਲੈਟਸ ਜਾਰੀ ਕੀਤੀਆਂ, ਜੋ 100 5ਜੀ ਯੂਜ਼ ਕੇਸ ਲੈਬਾਂ ਦੀ ਸਥਾਪਨਾ, ਪ੍ਰਦਰਸ਼ਨ ਅਤੇ ਪ੍ਰਭਾਵ ਨੂੰ ਦਸਤਾਵੇਜ਼ੀ ਰੂਪ ਦਿੰਦੇ ਹਨ। ਨਾਲ ਹੀ, ਇਹ ਬੁੱਕਲੈਟਸ ਬੁਨਿਆਦੀ ਢਾਂਚੇ ਦੀ ਤੈਨਾਤੀ ਤੋਂ ਲੈ ਕੇ ਹੱਥੀਂ ਪ੍ਰਯੋਗ, ਪ੍ਰੋਟੋਟਾਈਪ ਵਿਕਾਸ ਅਤੇ ਰੀਅਲ-ਵਰਲਡ ਐਪਲੀਕੇਸ਼ਨਾਂ ਤੱਕ ਪ੍ਰਯੋਗਸ਼ਾਲਾਵਾਂ ਦੇ ਵਿਕਾਸ ਨੂੰ ਉਜਾਗਰ ਕਰਦੀਆਂ ਹਨ, ਇਹ ਦਰਸਾਉਂਦੇ ਹਨ ਕਿ ਕਿਵੇਂ ਪਹਿਲਕਦਮੀ ਨੇ ਇੱਕ ਜੀਵੰਤ ਖੋਜ ਅਤੇ ਨਵੀਨਤਾ ਈਕੋਸਿਸਟਮ ਲਈ ਇੱਕ ਮਜ਼ਬੂਤ, ਉਦਯੋਗ-ਅਨੁਕੂਲ ਨੀਂਹ ਰੱਖੀ ਹੈ। ਸੰਗ੍ਰਹਿ "5ਜੀ ਯੂਜ਼ ਕੇਸ ਲੈਬ: ਬੁਨਿਆਦੀ ਢਾਂਚੇ ਤੋਂ ਨਵੀਨਤਾ ਤੱਕ" ਉੱਚ-ਸਿੱਖਿਆ ਸੰਸਥਾਵਾਂ ਵਿੱਚ ਪ੍ਰਯੋਗਸ਼ਾਲਾਵਾਂ ਦੀ ਸਿਰਜਣਾ ਅਤੇ ਸਫਲ ਸੰਚਾਲਨ ਨੂੰ ਦਰਸਾਉਂਦੀਆਂ ਹਨ।  5ਜੀ ਲੈਬ ਬੁੱਕ - ਐਡੀਸ਼ਨ 1 : 5ਜੀ ਕੋਰ,  5G ਐਨਆਰ ਅਤੇ ਵਰਤੋਂ ਦੇ ਮਾਮਲੇ "ਖੋਜਕਰਤਾਵਾਂ ਅਤੇ ਐਂਡ-ਟੂ-ਐਂਡ 5ਜੀ ਸਿਸਟਮਾਂ 'ਤੇ ਕੰਮ ਕਰਨ ਵਾਲੇ ਵਿਦਿਆਰਥੀਆਂ ਲਈ ਤਕਨੀਕੀ, ਪ੍ਰਯੋਗ-ਮੁਖੀ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ; ਅਤੇ " 5ਜੀ ਹੈਕਾਥੌਨ ਬੁੱਕ "ਲੈਬਸ ਰਾਹੀਂ ਕਰਵਾਏ ਗਏ ਦੇਸ਼-ਵਿਆਪੀ ਨਵੀਨਤਾ ਚੁਣੌਤੀ ਨੂੰ ਦਰਸਾਉਂਦੀ ਹੈ, ਜਿਸ ਵਿੱਚ ਆਫ਼ਤ ਪ੍ਰਬੰਧਨ, ਸਿਹਤ ਸੰਭਾਲ, ਖੇਤੀਬਾੜੀ, ਉਦਯੋਗਿਕ ਆਟੋਮੇਸ਼ਨ ਅਤੇ ਸੁਰੱਖਿਆ ਵਰਗੇ ਖੇਤਰਾਂ ਵਿੱਚ ਪ੍ਰੋਟੋਟਾਈਪ ਸ਼ਾਮਲ ਹਨ।

ਪ੍ਰਕਾਸ਼ਨਾਂ ਦੇ ਜਾਰੀ ਹੋਣ ਤੋਂ ਬਾਅਦ, ਕੇਂਦਰੀ ਮੰਤਰੀ ਸ਼੍ਰੀ ਸਿੰਧਿਆ ਨੇ ਗ੍ਰੇਡੇਸ਼ਨ ਅਵਾਰਡ ਪ੍ਰਦਾਨ ਕੀਤੇ, ਜੋ "ਸ਼ਾਨਦਾਰ ਸ਼੍ਰੇਣੀ" ਦੇ ਤਹਿਤ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ 5ਜੀ ਵਰਤੋਂ ਕੇਸ ਲੈਬਸ ਨੂੰ ਮਾਨਤਾ ਦਿੰਦੇ ਹਨ। ਚਾਰ ਸੰਸਥਾਵਾਂ ਨੂੰ ਵਿਸ਼ੇਸ਼ ਤੌਰ 'ਤੇ ਮਿਸਾਲੀ ਨਵੀਨਤਾ, ਸਮਾਜਿਕ ਪ੍ਰਭਾਵ ਅਤੇ ਉਦਯੋਗ ਸਹਿਯੋਗ ਲਈ ਸਨਮਾਨਿਤ ਕੀਤਾ ਗਿਆ: ਪੰਜਾਬ ਇੰਜੀਨੀਅਰਿੰਗ ਕਾਲਜ , ਖੇਤੀਬਾੜੀ, ਸਿਹਤ ਸੰਭਾਲ ਅਤੇ ਸੁਰੱਖਿਆ ਵਿੱਚ ਮੋਹਰੀ ਪ੍ਰੋਟੋਟਾਈਪਾਂ ਲਈ ਅਤੇ ਵਿਦਿਆਰਥੀ ਖੋਜ ਅਤੇ ਸਟਾਰਟਅੱਪਸ ਨੂੰ ਇਸ ਦੇ ਮਜ਼ਬੂਤ ​​ਸਮਰਥਨ ਲਈ; ਬਨਸਥਲੀ ਵਿਦਿਆਪੀਠ , ਪ੍ਰਾਈਵੇਟ 5ਜੀ, MEC, AI ਅਤੇ ਆਟੋਮੇਸ਼ਨ ਵਿੱਚ ਲੀਡਰਸ਼ਿਪ ਲਈ, ਮਾਈਨਿੰਗ ਸੁਰੱਖਿਆ, ਨਿਗਰਾਨੀ, ਊਰਜਾ ਪ੍ਰਬੰਧਨ ਅਤੇ ਸਿੱਖਿਆ ਵਿੱਚ IMC ਵਿਖੇ ਪ੍ਰਦਰਸ਼ਿਤ ਸਮਾਧਾਨਾਂ ਨਾਲ; IIT ਰੁੜਕੀ (AMRIT) , ਡੂੰਘੀ-ਤਕਨੀਕੀ 5G/6G R&D ਵਿੱਚ ਰਾਸ਼ਟਰੀ ਮਾਪਦੰਡ ਸਥਾਪਿਤ ਕਰਨ ਲਈ, ਜਿਸ ਵਿੱਚ ਭਾਰਤ ਦੇ ਪਹਿਲੇ ਤੈਨਾਤ RIS, ਪ੍ਰਾਈਵੇਟ 5G-RIS ਸਿਸਟਮ, AI-ਐਜ ਸੌਲਿਊਸ਼ਨ, ਪੇਟੈਂਟ ਅਤੇ ਵਪਾਰੀਕਰਣ ਸ਼ਾਮਲ ਹਨ; ਅਤੇ ਥਾਪਰ ਯੂਨੀਵਰਸਿਟੀ, ਆਵਾਜਾਈ ਸੁਰੱਖਿਆ, ਪਹੁੰਚਯੋਗਤਾ ਅਤੇ ਜਨਤਕ ਬੁਨਿਆਦੀ ਢਾਂਚੇ ਵਿੱਚ ਸਮਾਧਾਨ -ਅਧਾਰਿਤ ਨਵੀਨਤਾਵਾਂ ਲਈ V2X ਕ੍ਰੈਸ਼ ਰੋਕਥਾਮ, ਬ੍ਰੇਲ-ਡਿਜੀਟਲ ਸਿਖਲਾਈ, ਟ੍ਰੈਕ ਡਿਟੈਕਟ ਵਿਸ਼ਲੇਸ਼ਣ ਅਤੇ ਡਰੋਨ ਡੀਟੈਕਸ਼ਨ ਸ਼ਾਮਲ ਹਨ।

ਅਲਾਇੰਸ ਨੇ ਮਜ਼ਬੂਤ ​​ਵਿਸਥਾਰ ਅਤੇ ਤਕਨੀਕੀ ਤਰੱਕੀ ਦੀ ਰਿਪੋਰਟ ਦਿੱਤੀ

ਭਾਰਤ 6ਜੀ ਅਲਾਇੰਸ ਨੇ ਸਪੈਕਟ੍ਰਮ, ਡਿਵਾਈਸਾਂ ਅਤੇ ਕੰਪੋਨੈਂਟਸ, ਤਕਨਾਲੋਜੀਆਂ, ਐਪਲੀਕੇਸ਼ਨਾਂ, ਸਥਿਰਤਾ, ਆਊਟਰੀਚ ਅਤੇ 6ਜੀ ਵਰਤੋਂ ਦੇ ਮਾਮਲਿਆਂ 'ਤੇ ਕੇਂਦ੍ਰਿਤ ਕਰਦੇ ਹੋਏ ਸੱਤ ਵਰਕਿੰਗ ਗਰੁੱਪਾਂ ਵਿੱਚ ਆਪਣੇ ਚੱਲ ਰਹੇ ਯਤਨਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਅਲਾਇੰਸ ਨੇ ਅਪੈਕਸ ਕੌਂਸਲ ਨੂੰ ਸੂਚਿਤ ਕੀਤਾ ਕਿ ਇਹ ਆਪਣੇ ਸ਼ੁਰੂਆਤੀ 16 ਸੰਸਥਾਪਕ ਮੈਂਬਰਾਂ ਤੋਂ ਵਧ ਕੇ 84 ਤੋਂ ਵੱਧ ਸੰਗਠਨਾਂ ਤੱਕ ਪਹੁੰਚ ਗਿਆ ਹੈ - ਜਿਸ ਵਿੱਚ ਸਟਾਰਟਅੱਪਸ, ਅਕਾਦਮਿਕ, ਉਦਯੋਗ ਦੇ ਲੀਡਰ, ਖੋਜ ਅਤੇ ਵਿਕਾਸ ਸੰਸਥਾਵਾਂ ਅਤੇ ਦੂਰਸੰਚਾਰ ਸੇਵਾ ਪ੍ਰਦਾਤਾ ਸ਼ਾਮਲ ਹਨ - ਸਵਦੇਸ਼ੀ 6G  ਨਵੀਨਤਾ ਪ੍ਰਤੀ ਵਧਦੀ ਰਾਸ਼ਟਰੀ ਵਚਨਬੱਧਤਾ ਦਾ ਪ੍ਰਦਰਸ਼ਨ ਕਰਦੇ ਹੋਏ। ਅਲਾਇੰਸ ਨੇ ਆਪਣੇ ਹਾਲੀਆ ਅੰਤਰਰਾਸ਼ਟਰੀ ਸਹਿਯੋਗਾਂ ਅਤੇ ਪ੍ਰਮੁੱਖ ਗਲੋਬਲ 6ਜੀ ਗਠਜੋੜਾਂ ਨਾਲ ਸਾਂਝੇ ਉਪਰਾਲਿਆਂ ਬਾਰੇ ਅਪਡੇਟਸ ਵੀ ਸਾਂਝਾ ਕੀਤੇ, ਜਿਨ੍ਹਾਂ ਨੂੰ ਕਈ ਸਮਝੌਤਿਆਂ ਅਤੇ ਕਰੌਸ-ਪਾਰਟਨਰ ਖੋਜ ਰੁਝੇਵਿਆਂ ਦੁਆਰਾ ਸਮਰਥਨ ਦਿੱਤਾ ਗਿਆ ਹੈ।

ਕਮੇਟੀ ਮੈਂਬਰਾਂ ਤੋਂ ਫੀਡਬੈਕ ਅਤੇ ਸੁਝਾਅ

ਅਪੈਕਸ ਕੌਂਸਲ ਅਤੇ ਕਾਰਜ ਸਮੂਹਾਂ ਦੇ ਸਤਿਕਾਰਯੋਗ ਮੈਂਬਰਾਂ ਨੇ ਭਾਰਤ ਦੇ 6ਜੀ ਮਿਸ਼ਨ ਦੇ ਅਗਲੇ ਪੜਾਅ ਨੂੰ ਮਜ਼ਬੂਤ ​​ਕਰਨ ਲਈ ਰਚਨਾਤਮਕ ਫੀਡਬੈਕ ਅਤੇ ਸੁਝਾਅ ਦਿੱਤੇ। ਇਹ ਇਨਪੁਟਸ ਆਉਣ ਵਾਲੇ ਸਮੀਖਿਆ ਚੱਕਰ ਲਈ ਮਿਆਰਾਂ, ਟੈਸਟਬੈੱਡਾਂ, ਈਕੋਸਿਸਟਮ ਵਿਕਾਸ ਅਤੇ ਕਾਰਵਾਈਯੋਗ ਰਣਨੀਤੀਆਂ ਦੇ ਸੁਧਾਰ ਦਾ ਸਮਰਥਨ ਕਰਨਗੇ।

ਭਾਰਤ 6G  ਅਲਾਇੰਸ (B6GA) ਬਾਰੇ

ਭਾਰਤ 6G  ਅਲਾਇੰਸ ਇੱਕ ਬਹੁ-ਹਿੱਸੇਦਾਰ ਸਹਿਯੋਗੀ ਪਲੈਟਫਾਰਮ ਹੈ ਜੋ ਭਾਰਤ ਵਿੱਚ ਇੱਕ ਵਿਸ਼ਵ-ਪੱਧਰੀ, ਭਵਿੱਖ-ਤਿਆਰ 6G  ਈਕੋਸਿਸਟਮ ਬਣਾਉਣ ਲਈ ਅਕਾਦਮਿਕ, ਉਦਯੋਗ, ਸਟਾਰਟਅੱਪਸ ਅਤੇ ਜਨਤਕ ਸੰਸਥਾਵਾਂ ਨੂੰ ਇਕੱਠਾ ਕਰਦਾ ਹੈ। ਖੋਜ ਅਤੇ ਵਿਕਾਸ, ਨਵੀਨਤਾ ਅਤੇ ਮਾਨਕੀਕਰਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਬੀ6ਜੀਏ ਅਗਲੀ ਪੀੜ੍ਹੀ ਦੀਆਂ ਸੰਚਾਰ ਤਕਨਾਲੋਜੀਆਂ ਵਿੱਚ ਵਿਸ਼ਵਵਿਆਪੀ ਲੀਡਰਸ਼ਿਪ ਦੇ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।

 

ਵਧੇਰੇ ਜਾਣਕਾਰੀ ਲਈ DoT ਹੈਂਡਲਜ਼ ਨੂੰ ਫਾਲੋ ਕਰੋ: -

ਐਕਸ - https://x.com/DoT_India

 

ਇੰਸਟਾ-  https://www.instagram.com/department_of_telecom?igsh=MXUxbHFjd3llZTU0YQ

ਫੇਸਬੁੱਕ - https://www.facebook.com/DoTIndia

ਯੂਟਿਊਬ: https://www.youtube.com/@departmentoftelecom

*****

ਐੱਮਆਈ/ਏਆਰਜੇ/ਏਕੇ


(रिलीज़ आईडी: 2202629) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी