ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) ‘ਤੇ ਅਪਡੇਟ


31 ਅਕਤੂਬਰ, 2025 ਤੱਕ ਦੇਸ਼ ਭਰ ਵਿੱਚ 1,80,906 ਆਯੁਸ਼ਮਾਨ ਆਰੋਗਯ ਮੰਦਿਰ ਸੰਚਾਲਿਤ

ਐੱਨਪੀ-ਐੱਨਸੀਡੀ ਪ੍ਰੋਗਰਾਮ ਦੇ ਤਹਿਤ 38.79 ਕਰੋੜ ਹਾਈਪਰਟੈਂਸ਼ਨ ਦੀ ਜਾਂਚ ਕੀਤੀ ਗਈ

ਅਕਤੂਬਰ, 2025 ਤੱਕ, ਐੱਨਪੀ-ਐੱਨਸੀਡੀ ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ 36.05 ਕਰੋੜ ਡਾਇਬੀਟੀਜ਼ ਦੀ ਜਾਂਚ ਕੀਤੀ ਗਈ

31 ਅਕਤੂਬਰ, 2025 ਤੱਕ ਐੱਨਪੀ-ਐੱਨਸੀਡੀ ਪੋਰਟਲ ‘ਤੇ ਦੇਸ਼ ਭਰ ਵਿੱਚ 31.88 ਕਰੋੜ ਓਰਲ ਕੈਂਸਰ, 14.98 ਕਰੋੜ ਬ੍ਰੈਸਟ ਕੈਂਸਰ ਅਤੇ 8.15 ਕਰੋੜ ਸਰਵਾਈਕਲ ਕੈਂਸਰ ਦੀ ਜਾਂਚ ਕੀਤੀ ਗਈ

31 ਅਕਤੂਬਰ, 2025 ਤੱਕ ਏਏਐੱਮ ਰਾਹੀਂ 41.14 ਕਰੋੜ ਟੈਲੀ-ਮਸ਼ਵਰੇ ਦਿੱਤੇ ਗਏ

प्रविष्टि तिथि: 09 DEC 2025 2:28PM by PIB Chandigarh

ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਏਏਐੱਮ ਪੋਰਟਲ ‘ਤੇ ਉਪਲਬਧ ਵੇਰਵੇ ਦੇ ਅਨੁਸਾਰ, 31.10.2025 ਤੱਕ ਭਾਰਤ ਵਿੱਚ ਉਪ-ਸਿਹਤ ਕੇਂਦਰਾਂ (ਐੱਸਐੱਚਸੀਜ਼) ਅਤੇ ਮੁੱਢਲੇ ਸਿਹਤ ਕੇਂਦਰਾਂ (ਪੀਐੱਚਸੀਜ਼) ਨੂੰ ਮਜ਼ਬੂਤ ਕਰਕੇ ਕੁੱਲ 1,80,906 ਆਯੁਸ਼ਮਾਨ ਆਰੋਗਯ ਮੰਦਿਰ (ਏਏਐੱਮ) (ਪੁਰਾਣੇ ਆਯੁਸ਼ਮਾਨ ਭਾਰਤ ਸਿਹਤ ਅਤੇ ਤੰਦਰੁਸਤੀ ਕੇਂਦਰ (AB-HWCs) ਸੰਚਾਲਿਤ ਹਨ।

ਏਏਐੱਮ ਲੜੀਵਾਰ ਰੂਪ ਵਿੱਚ ਮੁੱਢਲੀ ਸਿਹਤ ਦੇਖਭਾਲ ਸੇਵਾਵਾਂ ਦੇ 12 ਪੈਕੇਜ ਪ੍ਰਦਾਨ ਕਰਦੇ ਹਨ, ਜਿਨ੍ਹਾਂ ਵਿੱਚ ਪ੍ਰਜਨਨ ਅਤੇ ਸ਼ਿਸ਼ੂ ਦੇਖਭਾਲ ਸੇਵਾਵਾਂ, ਛੂਤ ਦੀਆਂ ਬਿਮਾਰੀਆਂ, ਗੈਰ-ਛੂਤ ਦੀਆਂ ਬਿਮਾਰੀਆਂ (NCDs), ਪੈਲੀਏਟਿਵ ਕੇਅਰ ਅਤੇ ਬਜ਼ੁਰਗਾਂ ਦੀ ਦੇਖਭਾਲ, ਆਮ ਮਾਨਸਿਕ ਵਿਕਾਰਾਂ ਦੀ ਦੇਖਭਾਲ, ਨਿਊਰੋਲੌਜੀਕਲ ਸਥਿਤੀਆਂ (Epilepsy, dementia) ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਵਿਕਾਰ ਪ੍ਰਬੰਧਨ (ਤੰਬਾਕੂ, ਸ਼ਰਾਬ, ਨਸ਼ੇ), ਓਰਲ ਹੈਲਥ, ਈਐੱਨਟੀ ਦੇਖਭਾਲ, ਅਤੇ ਮੁੱਢਲੀ ਐਮਰਜੈਂਸੀ ਦੇਖਭਾਲ ਸ਼ਾਮਲ ਹਨ। ਵਿਸਤ੍ਰਿਤ ਸੇਵਾਵਾਂ ਦੇ ਪੂਰਕ ਵਜੋਂ, ਜ਼ਰੂਰੀ ਦਵਾਈਆਂ ਅਤੇ ਡਾਇਗਨੌਸਟਿਕਸ ਦੀ ਸੂਚੀ ਦਾ ਵਿਸਤਾਰ ਕੀਤਾ ਗਿਆ ਹੈ ਤਾਂ ਜੋ ਮੁੱਢਲੇ ਸਿਹਤ ਕੇਂਦਰਾਂ –ਏਏਐੱਮ ਵਿੱਚ 172 ਦਵਾਈਆਂ ਅਤੇ 63 ਡਾਇਗਨੌਸਟਿਕਸ ਅਤੇ ਰਾਜ ਸਿਹਤ ਕੇਂਦਰਾਂ-ਏਏਐੱਮ ਵਿੱਚ 106 ਦਵਾਈਆਂ ਅਤੇ 14 ਡਾਇਗਨੌਸਟਿਕਸ ਉਪਲਬਧ ਕਰਵਾਏ ਜਾ ਸਕਣ।

ਉਪਲਬਧ ਮੁੱਖ ਸੇਵਾਵਾਂ ਵਿੱਚ ਪੰਜ ਸਧਾਰਣ ਛੂਤ ਦੀਆਂ ਬਿਮਾਰੀਆਂ (NCDs) ਭਾਵ ਹਾਈਪਰਟੈਂਸ਼ਨ, ਡਾਇਬੀਟੀਜ਼, ਓਰਲ ਕੈਂਸਰ, ਬ੍ਰੈਸਟ ਕੈਂਸਰ ਅਤੇ ਸਰਵਾਈਕਲ ਕੈਂਸਰ ਲਈ ਵਿਆਪਕ ਜਾਂਚ ਸੇਵਾਵਾਂ ਸ਼ਾਮਲ ਹਨ। ਰਾਸ਼ਟਰੀ ਛੂਤ ਦੀਆਂ ਬਿਮਾਰੀਆਂ ਇਲਾਜ ਅਤੇ ਨਿਯੰਤਰਣ ਪ੍ਰੋਗਰਾਮ (ਐੱਨਪੀ-ਐੱਨਸੀਡੀ) ਪੋਰਟਲ ਦੇ ਅਨੁਸਾਰ, 31.10.2025 ਤੱਕ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਦੇ ਐੱਸਐੱਚਸੀ ਅਤੇ ਪੀਐੱਚਸੀ ਵਿੱਚ ਏਏਐੱਮ ਸਮੇਤ ਹਾਈਪਰਟੈਂਸ਼ਨ ਲਈ 38.79 ਕਰੋੜ, ਡਾਇਬੀਟੀਜ਼ ਲਈ 36.05 ਕਰੋੜ, ਓਰਲ ਕੈਂਸਰ ਲਈ 31.88 ਕਰੋੜ, ਬ੍ਰੈਸਟ ਕੈਂਸਰ ਲਈ 14.98 ਕਰੋੜ ਅਤੇ ਸਰਵਾਈਕਲ ਕੈਂਸਰ ਲਈ 8.15 ਕਰੋੜ ਸਕ੍ਰੀਨਿੰਗਸ ਕੀਤੀਆਂ ਜਾ ਚੁੱਕੀਆਂ ਹਨ। 

ਇਸ ਤੋਂ ਇਲਾਵਾ, ਦੇਸ਼ ਭਰ ਵਿੱਚ ਸੰਚਾਲਿਤ ਸਾਰੇ ਏਏਐੱਮਜ਼ ਵਿੱਚ ਉਪਲਬਧ ਟੈਲੀ-ਮਸ਼ਵਰਾ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਮਾਹਿਰ ਸੇਵਾਵਾਂ ਤੱਕ ਪਹੁੰਚ ਕਾਇਮ ਕਰਨ ਵਿੱਚ ਸਮਰੱਥ ਬਣਾਉਂਦੀਆਂ ਹਨ, ਜਿਸ  ਨਾਲ ਨਿਜੀ ਤੌਰ ‘ਤੇ ਉੱਥੇ ਇਨ੍ਹਾਂ ਸੇਵਾਵਾਂ ਤੱਕ ਪਹੁੰਚਣ, ਸਰਵਿਸ ਪ੍ਰੋਵਾਈਡਰਾਂ ਦੀ ਕਮੀ ਜਿਹੀਆਂ ਚਿੰਤਾਵਾਂ ਦਾ ਸਮਾਧਾਨ ਹੁੰਦਾ ਹੈ ਅਤੇ ਦੇਖਭਾਲ ਦੀ ਨਿਰੰਤਰਤਾ ਯਕੀਨੀ ਹੁੰਦੀ ਹੈ। 31 ਅਕਤੂਬਰ, 2025 ਤੱਕ ਏਏਐੱਮ ਵਿੱਚ ਕੁੱਲ 41.14 ਕਰੋੜ ਟੈਲੀ-ਮਸ਼ਵਰੇ ਕੀਤੇ ਗਏ।

ਫੰਡਸ ਅਤੇ ਅਪਰੂਵਲ ਦੇ ਸਬੰਧ ਵਿੱਚ, ਪਿਛਲੇ 3 ਵਰ੍ਹਿਆਂ ਦੌਰਾਨ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਦੇ ਤਹਿਤ ਦੇਸ਼ ਭਰ ਵਿੱਚ ਏਏਐੱਮ ਲਈ ਰਾਜ ਪ੍ਰੋਗਰਾਮ ਲਾਗੂਕਰਨ ਯੋਜਨਾ (ਐੱਸਪੀਆਈਪੀ) ਮਨਜ਼ੂਰੀ ਅਤੇ ਖਰਚ (ਕਰੋੜ ਰੁਪਏ ਵਿੱਚ) ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਵਿੱਤੀ ਵਰ੍ਹਾ

ਐੱਸਪੀਆਈਪੀ ਮਨਜ਼ੂਰੀ

ਖਰਚ 

2022-23

4,346.60

2,233.53

2023-24

3,909.67

1,590.70

2024-25

3,051.15

1,211.02

 

ਹੈਲਥ ਡਾਇਨਾਮਿਕਸ ਆਫ਼ ਇੰਡੀਆ (ਐੱਚਡੀਆਈ- ਇਨਫ੍ਰਾਸਟ੍ਰਕਚਰ ਅਤੇ ਹਿਊਮਨ ਰਿਸੋਰਸਿਜ਼), ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੁਆਰਾ ਰਿਪੋਰਟ ਕੀਤੇ ਗਏ ਸਿਹਤ ਸੇਵਾ ਸਬੰਧੀ ਪ੍ਰਸ਼ਾਸਨਿਕ ਅੰਕੜਿਆਂ ‘ਤੇ ਅਧਾਰਿਤ ਇੱਕ ਸਲਾਨਾ ਪ੍ਰਕਾਸ਼ਨ ਹੈ। ਦੇਸ਼ ਭਰ ਵਿੱਚ ਏਏਐੱਮ ਸਮੇਤ ਐੱਸਐੱਚਸੀ ਅਤੇ ਪੀਐੱਚਸੀ ਵਿੱਚ ਮੌਜੂਦ ਹਿਊਮਨ ਰਿਸੋਰਸਿਜ਼ ਅਤੇ ਇਨਫ੍ਰਾਸਟ੍ਰਕਚਰ ਦਾ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼-ਵਾਰ ਵੇਰਵਾ ਐੱਚਡੀਆਈ 2022-23 ਦੇ ਹੇਠ ਲਿਖੇ ਲਿੰਕ ‘ਤੇ ਦੇਖਿਆ ਜਾ ਸਕਦਾ ਹੈ:

https://mohfw.gov.in/sites/default/files/Health%20Dynamics%20of%20India%20%28Infrastructure%20%26%20Human%20Resources%29%202022-23_RE%20%281%29.pdf

ਨੀਤੀ ਆਯੋਗ ਦੇ ਤਹਿਤ ਵਿਕਾਸ ਨਿਗਰਾਨੀ ਅਤੇ ਮੁਲਾਂਕਣ ਦਫ਼ਤਰ (ਡੀਐੱਮਈਓ) ਨੇ ਜੁਲਾਈ 2024 ਵਿੱਚ ਏਏਐੱਮ ਪ੍ਰੋਗਰਾਮ ਦੇ ਲਾਗੂਕਰਨ ਅਤੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਇਸ ਦਾ ਮੁਲਾਂਕਣ ਸ਼ੁਰੂ ਕੀਤਾ ਹੈ। ਅਧਿਐਨ ਵਿੱਚ ਕਈ ਉਤਸ਼ਾਹਪੂਰਵਕ ਨਤੀਜਿਆਂ ‘ਤੇ ਚਾਨਣਾ ਪਾਇਆ ਗਿਆ ਹੈ, ਜਿਸ ਵਿੱਚ ਇਨਫ੍ਰਾਸਟ੍ਰਕਚਰ ਵਿੱਚ ਮਹੱਤਵਪੂਰਨ ਸੁਧਾਰ ਅਤੇ ਵਿਆਪਕ ਮੁੱਢਲੀ ਸਿਹਤ ਦੇਖਭਾਲ ਸੇਵਾਵਾਂ ਤੱਕ ਵਿਆਪਕ ਪਹੁੰਚ ਦੇ ਕਾਰਨ ਵਿਸ਼ੇਸ਼ ਤੌਰ ‘ਤੇ ਐੱਨਸੀਡੀ ਪ੍ਰਬੰਧਨ, ਸਧਾਰਨ ਆਉਟ-ਪੇਸ਼ੈਂਟ ਵਿਭਾਗ (ਓਪੀਡੀ) ਦੇਖਭਾਲ, ਮੁਫ਼ਤ ਦਵਾਈਆਂ ਅਤੇ ਡਾਇਗਨੌਸਟਿਕਸ ਦੇ ਸੰਦਰਭ ਵਿੱਚ ਭਾਈਚਾਰਕ ਪੱਧਰ ‘ਤੇ ਵਾਧਾ ਸ਼ਾਮਲ ਹੈ। ਭਾਈਚਾਰਕ ਸਿਹਤ ਅਧਿਕਾਰੀਆਂ ਦੀ ਸ਼ੁਰੂਆਤ ਨੇ ਫਰੰਟ ਲਾਈਨ ਸਰਵਿਸ ਡਿਲੀਵਰੀ ਨੂੰ ਮਜ਼ਬੂਤ ਕੀਤਾ ਹੈ ਅਤੇ ਈ-ਸੰਜੀਵਨੀ ਜਿਹੇ ਡਿਜੀਟਲ ਉਪਕਰਣਾਂ ਨੇ ਮਾਹਿਰ ਦੇਖਭਾਲ ਤੱਕ ਪਹੁੰਚ ਦਾ ਵਿਸਤਾਰ ਕੀਤਾ ਹੈ। ਹਾਲਾਂਕਿ, ਹਿਊਮਨ ਰਿਸੋਰਸਿਜ਼ ਦੀ ਉਪਲਬਧਤਾ ਅਤੇ ਕੌਸ਼ਲ-ਅਧਾਰਿਤ ਟ੍ਰੇਨਿੰਗ, ਦਵਾਈਆਂ ਅਤੇ ਡਾਇਗਨੌਸਟਿਕ ਦੀ ਨਿਰੰਤਰ ਉਪਲਬਧਤਾ, ਡਿਜੀਟਲ ਇੰਟਰਔਪਰੇਬਿਲਿਟੀ ਅਤੇ ਡੇਟਾ ਸੰਚਾਲਿਤ ਯੋਜਨਾ, ਅੰਤਰ-ਵਿਭਾਗੀ ਕਨਵਰਜੈਂਸ ਅਤੇ ਪੂਰਨ-ਸੇਵਾ ਪੈਕੇਜਾਂ ਦੀ ਵਰਤੋਂ ਅਤੇ ਜਾਗਰੂਕਤਾ ਨੂੰ ਹੁਲਾਰਾ ਦੇਣ ਲਈ ਭਾਈਚਾਰਕ ਜੁੜਾਅ ਨੂੰ ਹੋਰ ਵੀ ਮਜ਼ਬੂਤ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।

 

ਐੱਨਐੱਚਐੱਮ ਦੇ ਤਹਿਤ, ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੱਖ-ਵੱਖ ਸਿਹਤ ਪ੍ਰੋਗਰਾਮਾਂ ਦਾ ਪ੍ਰਦਰਸ਼ਨ ਦੀ ਨਿਯਮਿਤ ਤੌਰ ‘ਤੇ ਨਿਗਰਾਨੀ ਕੀਤੀ ਜਾਂਦੀ ਹੈ, ਜਿਸ ਵਿੱਚ ਸਮੀਖਿਆ ਬੈਠਕਾਂ, ਪ੍ਰਮੁੱਖ ਕਾਰਜਾਂ ਦੀ ਮੱਧ-ਅਵਧੀ ਸਮੀਖਿਆ, ਸੀਨੀਅਰ ਅਧਿਕਾਰੀਆਂ ਦਾ ਖੇਤਰੀ ਦੌਰਾ, ਸਰਵਿਸ ਡਿਲੀਵਰੀ ਦੇ ਲਈ ਮਿਆਰ ਸਥਾਪਿਤ ਕਰਕੇ ਪ੍ਰਦਰਸ਼ਨ ਨੂੰ ਹੁਲਾਰਾ ਦੇਣਾ ਅਤੇ ਉਪਲਬਧੀਆਂ ਨੂੰ ਸਨਮਾਨਿਤ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਯੋਜਨਾ ਦੇ ਤਹਿਤ ਪ੍ਰਗਤੀ ਅਤੇ ਲਾਗੂਕਰਨ ਦੀ ਸਥਿਤੀ ਦਾ ਮੁਲਾਂਕਣ ਅਤੇ ਨਿਗਰਾਨੀ ਕਰਨ ਲਈ ਪ੍ਰਤੀ ਵਰ੍ਹੇ ਸਧਾਰਣ ਸਮੀਖਿਆ ਮਿਸ਼ਨ (ਸੀਆਰਐੱਮ) ਆਯੋਜਿਤ ਕੀਤੇ ਜਾਂਦੇ ਹਨ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਸ਼੍ਰੀ ਪ੍ਰਤਾਪਰਾਓ ਜਾਧਵ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

************

ਐੱਸਆਰ/ਏਕੇ

HFW/ Update on AAMs /2025/1


(रिलीज़ आईडी: 2201986) आगंतुक पटल : 2
इस विज्ञप्ति को इन भाषाओं में पढ़ें: English , Urdu , हिन्दी , Marathi , Tamil