ਵਿੱਤ ਮੰਤਰਾਲਾ
azadi ka amrit mahotsav

ਯੂਪੀਆਈ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ ਨੇ ਦੁਨੀਆ ਦਾ ਸਭ ਤੋਂ ਵੱਡਾ ਰੀਅਲ-ਟਾਈਮ ਪੇਮੈਂਟ ਸਿਸਟਮ ਮੰਨਿਆ; ਗਲੋਬਲ ਟ੍ਰਾਂਜੈਕਸ਼ਨ ਵਿੱਚ 49% ਹਿੱਸੇਦਾਰੀ


ਪੀਆਈਡੀਐੱਫ-ਸਮਰਥਿਤ ਇਨਫ੍ਰਾਸਟ੍ਰਕਚਰ, ਭੀਮ-ਯੂਪੀਆਈ ਇਨਸੈਨਟਿਵ ਅਤੇ ਰੂਪੈ-ਯੂਪੀਆਈ ਵਿਸਤਾਰ ਜਿਹੇ ਲਕਸ਼ਿਤ ਉਪਾਵਾਂ ਨਾਲ ਪੂਰੇ ਭਾਰਤ ਵਿੱਚ ਡਿਜੀਟਲ ਪੇਮੈਂਟ ਅਪਣਆਉਣ ਵਿੱਚ ਤੇਜ਼ੀ ਆ ਰਹੀ ਹੈ

प्रविष्टि तिथि: 08 DEC 2025 7:31PM by PIB Chandigarh

ਅੰਤਰਰਾਸ਼ਟਰੀ ਮੁਦਰਾ ਫੰਡ (ਆਈਐੱਮਐੱਫ) ਦੀ ਜੂਨ 2025 ਦੀ ਰਿਪੋਰਟ ‘ਗ੍ਰੋਇੰਗ ਰਿਟੇਲ ਡਿਜੀਟਲ ਪੇਮੈਂਟਸ (ਦ ਵੈਲਿਊ ਆਫ਼ ਇੰਟਰਓਪਰੇਬਿਲਿਟੀ)’ ਵਿੱਚ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਨੂੰ ਟ੍ਰਾਂਜੈਕਸ਼ਨ ਵੌਲਿਊਮ ਦੇ ਹਿਸਾਬ ਨਾਲ ਦੁਨੀਆ ਦਾ ਸਭ ਤੋਂ ਵੱਡਾ ਰਿਟੇਲ ਫਾਸਟ-ਪੇਮੈਂਟ ਸਿਸਟਮ (ਐੱਫਪੀਐੱਸ) ਮੰਨਿਆ ਗਿਆ ਹੈ। ਇਸ ਤੋਂ ਇਲਾਵਾ, ਏਸੀਆਈ ਵਰਲਡਵਾਈਡ ਦੀ 2024 ਦੀ ਰਿਪੋਰਟ ‘ਪ੍ਰਾਈਮ ਟਾਈਮ ਫਾਰ ਰੀਅਲ-ਟਾਈਮ’ ਦੇ ਅਨੁਸਾਰ, ਯੂਪੀਆਈ ਦੀ ਗਲੋਬਲ ਰੀਅਲ-ਟਾਈਮ ਪੇਮੈਂਟ ਸਿਸਟਮ ਟ੍ਰਾਂਜੈਕਸ਼ਨ ਵੌਲਿਊਮ ਵਿੱਚ ਲਗਭਗ 49% ਹਿੱਸੇਦਾਰੀ ਹੈ।

ਯੂਪੀਆਈ ਦੀ ਮੌਜੂਦਾ ਸਥਿਤੀ ਅਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਰੀਅਲ-ਟਾਈਮ ਪੇਮੈਂਟ ਪਲੈਟਫਾਰਮ ਦੀ ਤੁਲਨਾ ਵਿੱਚ ਮਾਰਕਿਟ ਸ਼ੇਅਰ ਦਾ ਵਿਸਤ੍ਰਿਤ ਤੁਲਨਾਤਮਕ ਵੇਰਵਾ ਹੇਠਾਂ ਦਿੱਤੀ ਗਈ ਸਾਰਣੀ ਵਿੱਚ ਦਿੱਤਾ ਗਿਆ ਹੈ।

ਯੂਪੀਆਈ ਸਮੇਤ ਡਿਜੀਟਲ ਪੇਮੈਂਟ ਸਿਸਟਮ ਨੂੰ ਅਪਣਾਉਣ ਵਿੱਚ ਛੋਟੇ ਵਪਾਰੀਆਂ ਦੀ ਮਦਦ ਕਰਨ ਲਈ, ਸਰਕਾਰ, ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਅਤੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਨਪੀਸੀਆਈ) ਨੇ ਸਮੇਂ-ਸਮੇਂ ‘ਤੇ ਕਈ ਪਹਿਲਕਦਮੀਆਂ ਕੀਤੀਆਂ ਹਨ। ਇਨ੍ਹਾਂ ਵਿੱਚ ਘੱਟ ਵੈਲਿਊ ਵਾਲੇ ਭੀਮ-ਯੂਪੀਆਈ ਟ੍ਰਾਂਜੈਕਸ਼ਨ ਨੂੰ ਹੁਲਾਰਾ ਦੇਣ ਲਈ ਇਨਸੈਂਟਿਵ ਸਕੀਮ, ਅਤੇ ਪੇਮੈਂਟਸ ਇਨਫ੍ਰਾਸਟ੍ਰਕਚਰ ਡਿਵੈਲਪਮੈਂਟ ਫੰਡ (ਪੀਆਈਡੀਐੱਫ) ਸ਼ਾਮਲ ਹਨ, ਜੋ ਟੀਅਰ-3 ਤੋਂ 6 ਕੇਂਦਰਾਂ ਵਿੱਚ ਡਿਜੀਟਲ ਪੇਮੈਂਟ ਇਨਫ੍ਰਾਸਟ੍ਰਕਚਰ (ਜਿਵੇਂ ਪੀਓਐੱਸ ਟਰਮੀਨਲ ਅਤੇ ਕਿਊਆਰ ਕੋਡ) ਲਗਾਉਣ ਲਈ ਬੈਂਕਾਂ ਅਤੇ ਫਿਨਟੈਕ ਕੰਪਨੀਆਂ ਨੂੰ ਗ੍ਰਾਂਟ ਸਹਾਇਤਾ ਪ੍ਰਦਾਨ ਕਰਦਾ ਹੈ। 31 ਅਕਤੂਬਰ, 2025 ਤੱਕ, ਪੀਆਈਡੀਐੱਫ ਦੇ ਰਾਹੀਂ ਟੀਅਰ-3 ਤੋਂ 6 ਕੇਂਦਰਾਂ ਵਿੱਚ ਲਗਭਗ 5.45 ਕਰੋੜ ਡਿਜੀਟਲ ਟਚ ਪੁਆਇੰਟ ਲਗਾਏ ਗਏ ਹਨ। ਇਸ ਤੋਂ ਇਲਾਵਾ, ਵਿੱਤ ਵਰ੍ਹੇ 2024-25 ਤੱਕ, ਲਗਭਗ 6.5 ਕਰੋੜ ਵਪਾਰੀਆਂ ਨੂੰ ਕੁੱਲ 56.86 ਕਰੋੜ ਕਿਊਆਰ ਕੋਡ ਦਿੱਤੇ ਗਏ।

ਸਰਕਾਰ, ਭਾਰਤੀ ਰਿਜ਼ਰਵ ਬੈਂਕ ਅਤੇ ਐੱਨਪੀਸੀਆਈ ਨੇ ਪੂਰੇ ਦੇਸ਼ ਵਿੱਚ ਜਨਤਕ ਸੇਵਾਵਾਂ, ਆਵਾਜਾਈ ਅਤੇ ਈ-ਕਾਮਰਸ ਪਲੈਟਫਾਰਮ ਸਮੇਤ ਸਾਰੇ ਬਿਜ਼ਨਸ ਵਿੱਚ ਰੂਪੇ ਅਤੇ ਯੂਪੀਆਈ ਦੇ ਜ਼ਰੀਏਂ ਡਿਜੀਟਲ ਟ੍ਰਾਂਜੈਕਸ਼ਨ ਨੂੰ ਹੁਲਾਰਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਹੋਰ ਪ੍ਰਮੁੱਖ ਅੰਤਰਰਾਸ਼ਟਰੀ ਰੀਅਲ-ਟਾਈਮ ਪੇਮੈਂਟ ਪਲੈਟਫਾਰਮ ਦੀ ਤੁਲਨਾ ਵਿੱਚ ਯੂਪੀਆਈ ਦੀ ਸਥਿਤੀ

ਦੇਸ਼

ਲੈਣ-ਦੇਣ ਦੀ ਮਾਤਰਾ (ਅਰਬਾਂ ਵਿੱਚ)

ਗਲੋਬਲ ਰੀਅਲ-ਟਾਈਮ ਭੁਗਤਾਨ ਪਲੈਟਫਾਰਮ ਦਾ % ਹਿੱਸਾ

ਭਾਰਤ

129.3

49%

ਬ੍ਰਾਜ਼ੀਲ

37.4

14%

ਥਾਈਲੈਂਡ

20.4

8%

ਚੀਨ

17.2

6%

ਸਾਊਥ ਕੋਰੀਆ

9.1

3%

ਹੋਰ

52.8

20%

ਕੁੱਲ

266.2

100%

ਸਰੋਤ: ਏਸੀਆਈ ਵਰਲਡਵਾਈਡ ਦੀ ‘ਪ੍ਰਾਈਮ ਟਾਈਮ ਫਾਰ ਰੀਅਲ-ਟਾਈਮ’ 2024 ਰਿਪੋਰਟ

ਇਹ ਜਾਣਕਾਰੀ ਵਿੱਤ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਨਬੀ/ਪੀਕੇ


(रिलीज़ आईडी: 2200850) आगंतुक पटल : 5
इस विज्ञप्ति को इन भाषाओं में पढ़ें: English , Gujarati , Urdu , हिन्दी , Marathi , Bengali , Telugu