ਵਿੱਤ ਮੰਤਰਾਲਾ
azadi ka amrit mahotsav

ਭਾਰਤੀ ਰਿਜ਼ਰਵ ਬੈਂਕ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਬੈਂਕਾਂ ਨੂੰ ਖੇਤਰੀ ਭਾਸ਼ਾਵਾਂ ਵਿੱਚ ਗਾਹਕ ਸੇਵਾਵਾਂ ਪ੍ਰਦਾਨ ਕਰਨ ਦੇ ਨਿਰਦੇਸ਼ ਸ਼ਾਮਲ ਹਨ


ਜਨਤਕ ਖੇਤਰ ਦੇ ਬੈਂਕਾਂ ਨੂੰ ਤਿੰਨ ਭਾਸ਼ਾਈ ਸਮੱਗਰੀ ਜਾਰੀ ਕਰਨ, ਸਥਾਨਕ ਅਧਿਕਾਰੀਆਂ ਦੀ ਨਿਯੁਕਤੀ ਕਰਨ ਅਤੇ ਪ੍ਰਭਾਵਸ਼ਾਲੀ ਗਾਹਕ ਸੰਪਰਕ ਲਈ ਕਰਮਚਾਰੀਆਂ ਦੀ ਸਥਾਨਕ ਭਾਸ਼ਾ ਦੀ ਮੁਹਾਰਤ ਨੂੰ ਯਕੀਨੀ ਬਣਾਉਣ ਦੀ ਸਲਾਹ ਦਿੱਤੀ ਗਈ ਹੈ

Posted On: 02 DEC 2025 5:52PM by PIB Chandigarh

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ ਬੈਂਕਾਂ ਲਈ ਗਾਹਕ ਸੇਵਾ ਦਿਸ਼ਾ-ਨਿਰਦੇਸ਼ ਖੇਤਰੀ ਭਾਸ਼ਾਵਾਂ ਦੀ ਵਰਤੋਂ ਬਾਰੇ ਵਿਆਪਕ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ ਤਾਂ ਜੋ ਬੈਂਕਾਂ ਨੂੰ ਆਪਣੀਆਂ ਸੇਵਾਵਾਂ ਨੂੰ ਖੇਤਰੀ ਜ਼ਰੂਰਤਾਂ ਅਨੁਸਾਰ ਤਿਆਰ ਕਰਨ ਦੇ ਯੋਗ ਬਣਾਇਆ ਜਾ ਸਕੇ। ਬੈਂਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਉਹ ਆਮ ਸ਼ਾਖਾ ਪ੍ਰਬੰਧਨ ਲਈ ਇੱਕ ਬੋਰਡ-ਪ੍ਰਵਾਨਿਤ ਨੀਤੀ ਤਿਆਰ ਕਰਨ। ਇਸ ਵਿੱਚ, ਹੋਰ ਚੀਜ਼ਾਂ ਦੇ ਨਾਲ-ਨਾਲ ਸਾਰੇ ਕਾਊਂਟਰਾਂ 'ਤੇ ਸਾਈਨਬੋਰਡ ਪ੍ਰਦਰਸ਼ਿਤ ਕਰਨਾ, ਗਾਹਕਾਂ ਨੂੰ ਬੈਂਕ ਵਿੱਚ ਉਪਲਬਧ ਸੇਵਾਵਾਂ ਅਤੇ ਸਹੂਲਤਾਂ ਦੇ ਸਾਰੇ ਵੇਰਵਿਆਂ ਵਾਲੇ ਪੈਂਫਲੇਟ ਪੁਸਤਿਕਾ ਪ੍ਰਦਾਨ ਕਰਨਾ, ਪ੍ਰਚੂਨ ਗਾਹਕਾਂ ਦੁਆਰਾ ਵਰਤੀ ਜਾਣ ਵਾਲੀ ਸਾਰੀ ਛਪੀ ਸਮੱਗਰੀ, ਜਿਵੇਂ ਕਿ ਖਾਤਾ ਖੋਲ੍ਹਣ ਦੇ ਫਾਰਮ, ਪੇਅ-ਸਲਿੱਪ, ਪਾਸਬੁੱਕ ਆਦਿ ਪ੍ਰਦਾਨ ਕਰਨਾ ਅਤੇ ਹਿੰਦੀ, ਅੰਗਰੇਜ਼ੀ ਅਤੇ ਸਬੰਧਿਤ ਖੇਤਰੀ ਭਾਸ਼ਾ ਵਿੱਚ ਗਾਹਕ ਨਿਵਾਰਣ ਸੇਵਾਵਾਂ ਪ੍ਰਦਾਨ ਕਰਨਾ ਸ਼ਾਮਲ ਹੈ। ਇਸ ਤੋਂ ਇਲਾਵਾ, ਬੈਂਕਾਂ ਕੋਲ ਖੇਤਰੀ ਭਾਸ਼ਾਵਾਂ ਵਿੱਚ ਬੈਂਕਿੰਗ ਸੇਵਾਵਾਂ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਬਹੁ-ਭਾਸ਼ਾਈ ਸੰਪਰਕ ਕੇਂਦਰ ਅਤੇ ਡਿਜੀਟਲ ਚੈਨਲ ਹਨ।

ਵਿੱਤੀ ਸੇਵਾਵਾਂ ਵਿਭਾਗ ਨੇ ਜਨਤਕ ਖੇਤਰ ਦੇ ਬੈਂਕਾਂ (ਪੀਐੱਸਬੀ) ਨੂੰ ਬੈਂਕਾਂ ਵਿੱਚ ਗਾਹਕ ਸੇਵਾ ਲਈ ਸਬੰਧਿਤ ਖੇਤਰੀ ਭਾਸ਼ਾਵਾਂ ਦੀ ਵਰਤੋਂ ਬਾਰੇ ਭਾਰਤੀ ਰਿਜ਼ਰਵ ਬੈਂਕ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਸਲਾਹ ਵੀ ਦਿੱਤੀ ਹੈ। ਇਸ ਤੋਂ ਇਲਾਵਾ, ਭਾਰਤੀ ਰਿਜ਼ਰਵ ਬੈਂਕ ਨੇ ਅਨੁਸੂਚਿਤ ਵਪਾਰਕ ਬੈਂਕਾਂ (ਐੱਸਸੀਬੀ) ਨੂੰ ਲਿਖੇ ਆਪਣੇ ਪੱਤਰ ਵਿੱਚ, ਦੁਹਰਾਇਆ ਹੈ ਕਿ ਗਾਹਕਾਂ ਨੂੰ ਸਾਰੇ ਸੰਚਾਰ ਇੱਕ ਤ੍ਰਿਭਾਸ਼ੀ ਫਾਰਮੈਟ - ਹਿੰਦੀ, ਅੰਗਰੇਜ਼ੀ ਅਤੇ ਖੇਤਰੀ ਭਾਸ਼ਾ ਵਿੱਚ ਜਾਰੀ ਕੀਤੇ ਜਾਣੇ ਚਾਹੀਦੇ ਹਨ। ਇਸ ਤੋਂ ਇਲਾਵਾ, ਇੰਡੀਅਨ ਬੈਂਕਸ ਐਸੋਸੀਏਸ਼ਨ (ਆਈਬੀਏ) ਨੇ ਸਾਰੇ ਜਨਤਕ ਖੇਤਰ ਦੇ ਬੈਂਕਾਂ ਨੂੰ ਲਿਖੇ ਆਪਣੇ ਪੱਤਰ ਵਿੱਚ, ਉਨ੍ਹਾਂ ਨੂੰ ਸਥਾਨਕ ਬੈਂਕ ਅਧਿਕਾਰੀਆਂ (ਐੱਲਬੀਓ) ਦੀ ਭਰਤੀ ਲਈ ਇੱਕ ਨੀਤੀ ਤਿਆਰ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਸਥਾਨਕ ਗਾਹਕਾਂ ਨਾਲ ਉਨ੍ਹਾਂ ਦੀ ਸਥਾਨਕ ਭਾਸ਼ਾ ਵਿੱਚ ਪ੍ਰਭਾਵਸ਼ਾਲੀ ਸੰਚਾਰ ਨੂੰ ਯਕੀਨੀ ਬਣਾਇਆ ਜਾ ਸਕੇ, ਖਾਸ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਕੇਂਦਰਾਂ ਵਿੱਚ, ਅਤੇ ਇਸਦਾ ਜਨਤਕ ਖੇਤਰ ਦੇ ਬੈਂਕਾਂ ਦੁਆਰਾ ਸਰਗਰਮੀ ਨਾਲ ਪਾਲਣ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਜਨਤਕ ਖੇਤਰ ਦੇ ਬੈਂਕਾਂ ਵਿੱਚ ਗਾਹਕ ਸੇਵਾ ਮੁੱਖ ਤੌਰ 'ਤੇ ਗਾਹਕ ਸੇਵਾ ਸਹਿਯੋਗੀਆਂ (ਸੀਐੱਸਏ) ਦੁਆਰਾ ਕੀਤੀ ਜਾਂਦੀ ਹੈ, ਜਿੱਥੇ ਭਰਤੀ ਪ੍ਰਕਿਰਿਆ ਦੌਰਾਨ, ਸੀਐੱਸਏ ਨੂੰ ਹੁਣ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਅਧਿਕਾਰਤ ਭਾਸ਼ਾ ਲਈ ਸਥਾਨਕ ਭਾਸ਼ਾ ਮੁਹਾਰਤ ਪ੍ਰੀਖਿਆ (ਐੱਲਪੀਟੀ) ਪਾਸ ਕਰਨੀ ਹੋਵੇਗੀ, ਜਿੱਥੇ ਕਰਮਚਾਰੀ ਤਾਇਨਾਤ ਹੋਣਗੇ। ਇਹ ਖੇਤਰੀ ਭਾਸ਼ਾਵਾਂ ਵਿੱਚ ਨਿਰਵਿਘਨ ਸੰਚਾਰ ਦੀ ਸਹੂਲਤ ਦਿੰਦਾ ਹੈ ਅਤੇ ਨਤੀਜੇ ਵਜੋਂ ਪ੍ਰਭਾਵਸ਼ਾਲੀ ਗਾਹਕ ਸੇਵਾਵਾਂ ਮਿਲਦੀਆਂ ਹਨ।

ਇਹ ਜਾਣਕਾਰੀ ਵਿੱਤ ਰਾਜ ਮੰਤਰੀ ਸ਼੍ਰੀ ਪੰਕਜ ਚੌਧਰੀ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

*****

 

ਐੱਨਬੀ/ਪੀਕੇ/ਬਲਜੀਤ


(Release ID: 2198250) ਵਿਜ਼ੀਟਰ ਕਾਊਂਟਰ : 39