ਜਲ ਸ਼ਕਤੀ ਮੰਤਰਾਲਾ
ਜਲ ਸ਼ਕਤੀ ਮੰਤਰਾਲੇ ਦਾ ‘ਸੁਜਲਾਮ ਭਾਰਤ ਵਿਜ਼ਨ’ 2025 ‘ਤੇ ਦੋ ਦਿਨਾਂ ਸ਼ਿਖਰ ਸੰਮੇਲਨ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ
ਕੇਂਦਰੀ ਮੰਤਰੀ ਸ਼੍ਰੀ ਸੀ.ਆਰ. ਪਾਟਿਲ ਨੇ ਜਲ-ਸੁਰੱਖਿਆ ਅਤੇ ਸਸ਼ਕਤ ਭਾਈਚਾਰਾ ਬਣਾਉਣ ਲਈ ਸੁਜਲਾਮ ਭਾਰਤ ਨੂੰ ਇੱਕ ਸਮੂਹਿਕ ਰਾਸ਼ਟਰੀ ਯਤਨ ਦੱਸਿਆ
ਸ਼ਿਖਰ ਸੰਮੇਲਨ ਵਿੱਚ ਜਲ ਸੁਰੱਖਿਆ, ਸਥਿਰਤਾ ਅਤੇ ਭਾਈਚਾਰਕ ਭਾਈਵਾਲੀ ਲਈ ਰਾਸ਼ਟਰੀ ਏਜੰਡਾ ਨਿਰਧਾਰਿਤ ਕੀਤਾ ਗਿਆ
प्रविष्टि तिथि:
28 NOV 2025 4:45PM by PIB Chandigarh
ਜਲ ਸ਼ਕਤੀ ਮੰਤਰਾਲੇ ਦੁਆਰਾ ਆਯੋਜਿਤ ‘ਸੁਜਲਾਮ ਭਾਰਤ ਦੇ ਲਈ ਵਿਜ਼ਨ’ ਸ਼ਿਖਰ ਸੰਮੇਲਨ 2025 ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਅੱਜ ਸ਼ੁਰੂ ਹੋਇਆ ਅਤੇ 28-29 ਨਵੰਬਰ, 2025 ਤੱਕ ਚਲੇਗਾ। ਸ਼ਿਖਰ ਸੰਮੇਲਨ ਦੇ ਉਦਘਾਟਨੀ ਸਮਾਰੋਹ ਵਿੱਚ ਲਗਭਗ 250 ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਕੇਂਦਰੀ ਮੰਤਰਾਲਿਆਂ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ, ਤਕਨੀਕੀ ਮਾਹਰ, ਪੰਚਾਇਤ ਮੈਂਬਰ, ਗੈਰ ਸਰਕਾਰੀ ਸੰਗਠਨ, ਸਵੈ ਸਹਾਇਤਾ ਸਮੂਹ (ਐੱਸਐੱਚਜੀ), ਭਾਈਚਾਰਕ ਸੰਗਠਨ ਅਤੇ ਰਾਸ਼ਟਰੀ ਜਲ ਪੁਰਸਕਾਰ ਅਤੇ ਜਲ ਸੰਚਈ ਜਨ ਭਾਗੀਦਾਰੀ ਪੁਰਸਕਾਰ ਦੇ ਪ੍ਰਾਪਤਕਰਤਾ ਸ਼ਾਮਲ ਸਨ।
ਪ੍ਰੋਗਰਾਮ ਦੀ ਸੁਰੂਆਤ ਰਸਮੀ ਜਲ ਕਲਸ਼ ਸਮਾਰੋਹ ਨਾਲ ਹੋਈ।

ਇਕੱਠ ਨੂੰ ਸੰਬੋਧਨ ਕਰਦੇ ਹੋਏ, ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਸੀ.ਆਰ. ਪਾਟਿਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ, ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਜਲ ਸ਼ਕਤੀ ਮੰਤਰਾਲੇ ਦੀ ਅਗਵਾਈ ਹੇਠ ਅਤੇ ਨੀਤੀ ਆਯੋਗ ਨਾਲ ਨੇੜਿਓਂ ਤਾਲਮੇਲ ਕਰਕੇ ਸੁਜਲਾਮ ਭਾਰਤ ਸ਼ਿਖਰ ਸੰਮੇਲਨ ਦਾ ਉਦੇਸ਼ ਰਾਸ਼ਟਰੀ ਫੈਸਲੇ ਲੈਣ ਵਿੱਚ ਜ਼ਮੀਨੀ ਪੱਧਰ ਦੇ ਦ੍ਰਿਸ਼ਟੀਕੋਣਾਂ ਨੂੰ ਸ਼ਾਮਲ ਕਰਨਾ ਹੈ, ਜਿਸ ਦਾ ਉਦੇਸ਼ ਦੇਸ਼ ਭਰ ਵਿੱਚ ਪਾਣੀ ਪ੍ਰਬੰਧਨ, ਸਵੱਛਤਾ ਅਤੇ ਟਿਕਾਊ ਅਭਿਆਸਾਂ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸ਼ਿਖਰ ਸੰਮੇਲਨ ਲੰਬੇ ਸਮੇਂ ਦੀ ਜਲ ਸੁਰੱਖਿਆ ਲਈ ਵਿਗਿਆਨਿਕ ਪਹੁੰਚਾਂ, ਟਿਕਾਊ ਅਭਿਆਸਾਂ ਅਤੇ ਭਾਈਚਾਰਕ ਭਾਗੀਦਾਰੀ ਨੂੰ ਇੱਕ ਢਾਂਚੇ ਵਿੱਚ ਜੋੜਨ ਲਈ ਇੱਕ ਵਿਆਪਕ ਰਾਸ਼ਟਰੀ ਯਤਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਸ਼ਵ ਦੀ ਲਗਭਗ 18% ਆਬਾਦੀ ਅਤੇ ਸਿਰਫ਼ ਕਰੀਬ 4% ਤਾਜ਼ੇ ਪਾਣੀ ਦੇ ਸਰੋਤਾਂ ਦੇ ਨਾਲ, ਦੇਸ਼ ਨੂੰ ਤੇਜ਼ੀ ਨਾਲ ਵਧਦੇ ਸ਼ਹਿਰੀਕਰਣ, ਉਦਯੋਗਿਕ ਵਿਕਾਸ, ਬਦਲਦੇ ਭੂਮੀ-ਵਰਤੋਂ ਦੇ ਪੈਟਰਨਾਂ ਅਤੇ ਜਲਵਾਯੂ ਪਰਿਵਰਤਨਸ਼ੀਲਤਾ ਤੋਂ ਪੈਦਾ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਸਰਗਰਮ ਭਾਈਚਾਰਕ ਭਾਗੀਦਾਰੀ ਨਾਲ ਜਲ-ਸੰਭਾਲ ਢਾਂਚਿਆਂ ਦੇ ਨਿਰਮਾਣ ਵਿੱਚ ਸ਼ਾਮਲ ਹੈ।
ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਮੰਤਰੀ ਨੇ ਜ਼ਿਕਰ ਕੀਤਾ ਕਿ ਜਲ ਸ਼ਕਤੀ ਅਭਿਆਨ (JSA) ਅਤੇ ਜਲ ਸੰਚਯ ਜਨ ਭਾਗੀਦਾਰੀ (JSJB) ਰਾਹੀਂ ਵੱਡੇ ਪੱਧਰ 'ਤੇ ਪਾਣੀ-ਸੰਭਾਲ ਅਤੇ ਰੀਚਾਰਜ ਪਹਿਲਕਦਮੀਆਂ ਜਾਰੀ ਹਨ। ਉਨ੍ਹਾਂ ਅੱਗੇ ਕਿਹਾ ਕਿ ਨਮਾਮਿ ਗੰਗੇ ਪ੍ਰੋਗਰਾਮ ਗੰਗਾ ਬੇਸਿਨ ਵਿੱਚ ਨਦੀ ਦੀ ਸਿਹਤ ਨੂੰ ਬਹਾਲ ਕਰਨ ਦਾ ਯਤਨ ਕਰ ਰਿਹਾ ਹੈ, ਜਦਕਿ ਜਲ ਜੀਵਨ ਮਿਸ਼ਨ (JJM) ਅਤੇ ਸਵੱਛ ਭਾਰਤ ਮਿਸ਼ਨ (SBM) ਪੀਣ ਵਾਲੇ ਪਾਣੀ ਦੀ ਪਹੁੰਚ ਅਤੇ ਸਫਾਈ ਦੇ ਨਤੀਜਿਆਂ ਵਿੱਚ ਸੁਧਾਰ ਕਰਕੇ ਇਨ੍ਹਾਂ ਉਪਾਵਾਂ ਨੂੰ ਹੋਰ ਮਜ਼ਬੂਤ ਕਰ ਰਹੇ ਹਨ।

ਉਦਘਾਟਨੀ ਸੈਸ਼ਨ ਦੇ ਤਹਿਤ, ਕੇਂਦਰੀ ਜਲ ਸ਼ਕਤੀ ਮੰਤਰੀ ਨੇ ਜਲ ਸੰਚਯ ਜਨ ਭਾਗੀਦਾਰੀ 1.0 'ਤੇ ਕਿਤਾਬ ਜਾਰੀ ਕੀਤੀ, ਜਿਸ ਵਿੱਚ ਦੇਸ਼ ਭਰ ਦੇ ਭਾਈਚਾਰੇ ਦੀ ਅਗਵਾਈ ਵਾਲੇ ਭੂਮੀਗਤ ਪਾਣੀ ਰੀਚਾਰਜ ਯਤਨਾਂ ਅਤੇ ਸਫਲ ਜਲ ਸੰਭਾਲ ਮਾਡਲਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸੰਭਾਲ ਯੋਜਨਾਬੰਦੀ ਲਈ ਬਰਾਕ ਨਦੀ ਬੇਸਿਨ ਦੀ ਵਾਤਾਵਰਣ ਸਬੰਧੀ ਸਥਿਤੀ ਦੇ ਮੁਲਾਂਕਣ 'ਤੇ ਇੱਕ ਰਿਪੋਰਟ ਵੀ ਲਾਂਚ ਕੀਤੀ ਗਈ, ਜੋ ਬੇਸਿਨ-ਵਿਆਪੀ ਬਹਾਲੀ ਰਣਨੀਤੀਆਂ ਦਾ ਮਾਰਗਦਰਸ਼ਨ ਕਰਨ ਲਈ ਮਹੱਤਵਪੂਰਨ ਵਿਗਿਆਨਿਕ ਸੂਝ ਪ੍ਰਦਾਨ ਕਰਦੀ ਹੈ। ਇਸ ਤੋਂ ਇਲਾਵਾ, ਗੰਗਾ ਪਲਸ ਪਬਲਿਕ ਪੋਰਟਲ ਦਾ ਉਦਘਾਟਨ ਕੀਤਾ ਗਿਆ, ਜੋ ਅਸਲ-ਸਮੇਂ ਦੀ ਜਾਣਕਾਰੀ ਤੱਕ ਜਨਤਕ ਪਹੁੰਚ ਨੂੰ ਵਧਾਉਣ ਅਤੇ ਨਦੀ ਸਿਹਤ ਨਿਗਰਾਨੀ ਵਿੱਚ ਵਿਆਪਕ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਏਕੀਕ੍ਰਿਤ ਡਿਜੀਟਲ ਪਲੈਟਫਾਰਮ ਦੀ ਪੇਸ਼ਕਸ਼ ਕਰਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਕਮਾਂਡ ਏਰੀਆ ਵਿਕਾਸ ਅਤੇ ਜਲ ਪ੍ਰਬੰਧਨ (SAMRIDHI-MCAD) ਦਾ ਆਧੁਨਿਕੀਕਰਣ ਦਬਾਅ ਅਤੇ ਵਿਗਿਆਨਿਕ ਸਿੰਚਾਈ ਪ੍ਰਣਾਲੀਆਂ ਰਾਹੀਂ ਸਿੰਚਾਈ ਕੁਸ਼ਲਤਾ ਨੂੰ ਵਧਾ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਲ ਸ਼ਕਤੀ ਅਭਿਆਨ: ਕੈਚ ਦ ਰੇਨ (JSA:CTR 2025) ਦੇ ਤਹਿਤ 22.5 ਲੱਖ ਜਲ-ਸੰਭਾਲ ਕਾਰਜਾਂ ਅਤੇ 42 ਲੱਖ ਤੋਂ ਵੱਧ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਦੀ ਸਿਰਜਣਾ ਕੀਤੀ ਗਈ ਹੈ।
ਉਨ੍ਹਾਂ ਨੇ ਤਾਕੀਦ ਕੀਤੀ ਕਿ ਸੁਜਲਾਮ ਭਾਰਤ ਦਾ ਦ੍ਰਿਸ਼ਟੀਕੋਣ, ਇੱਕ ਟਿਕਾਊ ਪਾਣੀ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਭਾਰਤ ਦੇ ਸਮੂਹਿਕ ਯਤਨਾਂ ਦਾ ਮਾਰਗਦਰਸ਼ਨ ਕਰੇਗਾ, ਅਤੇ ਵਿਸ਼ਵਾਸ ਪ੍ਰਗਟ ਕੀਤਾ ਕਿ ਸਾਰੇ ਹਿਤਧਾਰਕ ਆਪਣੇ ਸੁਝਾਅ ਸਾਂਝੇ ਕਰਨਗੇ, ਆਪਣੇ ਖੇਤਰੀ ਅਨੁਭਵਾਂ ਵਿੱਚ ਯੋਗਦਾਨ ਦੇਣਗੇ, ਅਤੇ ਸਰਗਰਮ ਭਾਈਚਾਰਕ ਭਾਗੀਦਾਰੀ ਨਾਲ ਇੱਕ ਪਾਣੀ-ਸੁਰੱਖਿਅਤ ਅਤੇ ਜਲਵਾਯੂ-ਲਚਕੀਲੇ ਭਾਰਤ ਲਈ ਇੱਕ ਵਿਵਹਾਰਕ, ਅਗਾਂਹਵਧੂ ਰੋਡਮੈਪ ਨੂੰ ਸੁਧਾਰਨ ਵਿੱਚ ਮਦਦ ਕਰਨਗੇ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਿਖਰ ਸੰਮੇਲਨ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਜਲਾਮ, ਟਿਕਾਊ ਅਤੇ ਖੁਸ਼ਹਾਲ ਭਾਰਤ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦਾ ਸੰਕਲਪ ਲਿਆ ਜਾਣਾ ਚਾਹੀਦਾ ਹੈ।
ਰਾਜ ਮੰਤਰੀ, ਸ਼੍ਰੀ ਵੀ. ਸੋਮੰਨਾ ਨੇ ਕਿਹਾ ਕਿ ਸ਼ਿਖਰ ਸੰਮੇਲਨ ਦਾ ਉਦੇਸ਼ ਜ਼ਮੀਨੀ ਪੱਧਰ ਦੀ ਸੂਝ, ਰਾਜ ਦੇ ਤਜ਼ਰਬਿਆਂ ਅਤੇ ਸੰਸਥਾਗਤ ਦ੍ਰਿਸ਼ਟੀਕੋਣਾਂ ਨੂੰ ਇਕੱਠਾ ਕਰਕੇ ਇੱਕ ਏਕੀਕ੍ਰਿਤ ਰਾਸ਼ਟਰੀ ਢਾਂਚੇ ਦੇ ਅੰਦਰ ਇਕੱਠਾ ਕਰਕੇ ਭਾਰਤ ਦੀ ਲੰਬੇ ਸਮੇਂ ਦੀ ਪਾਣੀ ਅਤੇ ਸਵੱਛਤਾ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ।

ਉਨ੍ਹਾਂ ਕਿਹਾ ਕਿ ਸੁਜਲਾਮ ਭਾਰਤ ਸਿਰਫ਼ ਇੱਕ ਪ੍ਰੋਗਰਾਮ ਨਹੀਂ ਹੈ, ਸਗੋਂ ਪਾਣੀ-ਸੁਰੱਖਿਅਤ, ਸਿਹਤਮੰਦ ਅਤੇ ਸਸ਼ਕਤ ਭਾਈਚਾਰਿਆਂ ਦੇ ਨਿਰਮਾਣ ਦਾ ਇੱਕ ਸਮੂਹਿਕ ਰਾਸ਼ਟਰੀ ਯਤਨ ਹੈ। ਉਨ੍ਹਾਂ ਨੇ ਭਾਗੀਦਾਰਾਂ ਨੂੰ ਆਪਣੇ ਵਿਚਾਰ ਸਾਂਝਾ ਕਰਨ, ਸਥਾਨਕ ਨਵੀਨਤਾਵਾਂ ਨੂੰ ਉਜਾਗਰ ਕਰਨ ਅਤੇ ਅੱਗੇ ਦੇ ਰਸਤੇ ਨੂੰ ਬਿਹਤਰ ਬਣਾਉਣ ਵਿੱਚ ਸਾਰਥਕ ਯੋਗਦਾਨ ਪਾਉਣ ਦੀ ਅਪੀਲ ਕੀਤੀ।
ਰਾਜ ਮੰਤਰੀ, ਸ਼੍ਰੀ ਰਾਜ ਭੂਸ਼ਣ ਚੌਧਰੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਣੀ ਦੀ ਸੁਰੱਖਿਆ ਸਿਰਫ਼ ਇੱਕ ਵਾਤਾਵਰਣ ਸਬੰਧੀ ਜਾਂ ਆਰਥਿਕ ਮੁੱਦਾ ਨਹੀਂ ਹੈ - ਇਹ ਸਨਮਾਨ, ਸਿਹਤ ਅਤੇ ਸਮਾਜਿਕ ਸਮਾਨਤਾ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਜਦੋਂ ਭਾਈਚਾਰਿਆਂ ਨੂੰ ਸਾਫ਼ ਪਾਣੀ ਤੱਕ ਪਹੁੰਚ ਯਕੀਨੀ ਬਣਾਈ ਜਾਂਦੀ ਹੈ, ਤਾਂ ਇਹ ਸਤਿਕਾਰ ਅਤੇ ਸਸ਼ਕਤੀਕਰਣ ਲਿਆਉਂਦਾ ਹੈ, ਖਾਸ ਕਰਕੇ ਉਨ੍ਹਾਂ ਮਹਿਲਾਵਾਂ ਲਈ ਜੋ ਰਵਾਇਤੀ ਤੌਰ 'ਤੇ ਪਾਣੀ ਇਕੱਠਾ ਕਰਨ ਦਾ ਭਾਰ ਚੁੱਕਦੀਆਂ ਹਨ। ਉਨ੍ਹਾਂ ਕਿਹਾ ਕਿ ਭਰੋਸੇਯੋਗ ਪਾਣੀ ਦੀ ਸਪਲਾਈ, ਸਵੱਛਤਾ ਵਿੱਚ ਸੁਧਾਰ ਕਰਦੀ ਹੈ, ਬਿਮਾਰੀਆਂ ਨੂੰ ਘਟਾਉਂਦੀ ਹੈ, ਰੋਜ਼ੀ-ਰੋਟੀ ਨੂੰ ਸਹਾਰਾ ਦਿੰਦੀ ਹੈ, ਪੋਸ਼ਣ ਵਧਾਉਂਦੀ ਹੈ, ਅਤੇ ਜੀਵਨ ਦੀ ਸਮੁੱਚੀ ਗੁਣਵੱਤਾ ਨੂੰ ਬਿਹਤਰ ਬਣਾਉਂਦੀ ਹੈ। ਪਾਣੀ ਤੱਕ ਪਹੁੰਚ ਮੌਕਿਆਂ ਤੱਕ ਪਹੁੰਚ ਹੈ –ਜਿਸ ਨਾਲ ਬੱਚੇ ਸਕੂਲ ਜਾ ਸਕਦੇ ਹਨ, ਕਿਸਾਨ ਫਸਲਾਂ ‘ਚ ਵਿਭਿੰਨਤਾ ਲਿਆ ਸਕਦੇ ਹਨ ਅਤੇ ਪਰਿਵਾਰ ਸਿਹਤਮੰਦ, ਵਧੇਰੇ ਸਨਮਾਨਜਨਕ ਜੀਵਨ ਜੀਉਣ ਦੇ ਯੋਗ ਬਣ ਪਾਉਂਦੇ ਹਨ। ਉਨ੍ਹਾਂ ਅੱਗੇ ਜ਼ੋਰ ਦੇ ਕੇ ਕਿਹਾ ਕਿ ਭਾਈਚਾਰਕ ਭਾਗੀਦਾਰੀ ਅਤੇ ਰਵਾਇਤੀ ਗਿਆਨ, ਮਿਲ ਕੇ ਭਾਰਤ ਦੀਆਂ ਜਲ ਪ੍ਰਣਾਲੀਆਂ ਨੂੰ ਬਦਲਣ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣਗੇ।

ਸੈਸ਼ਨ ਦੌਰਾਨ ਸਮ੍ਰਿੱਧੀ ਯੋਜਨਾ ਦੇ ਉਦੇਸ਼ਾਂ ਨੂੰ ਉਜਾਗਰ ਕਰਨ ਵਾਲੀ ਇੱਕ ਛੋਟੀ ਫਿਲਮ ਵੀ ਦਿਖਾਈ ਗਈ।
ਇਹ ਸ਼ਿਖਰ ਸੰਮੇਲਨ ਛੇ ਮੁੱਖ ਵਿਸ਼ਿਆਂ 'ਤੇ ਥੀਮੈਟਿਕ ਸੈਸ਼ਨਾਂ ਨੂੰ ਕਵਰ ਕਰਦਾ ਹੈ, ਅਰਥਾਤ:
(i) ਦਰਿਆਵਾਂ ਅਤੇ ਝਰਨਿਆਂ ਦੀ ਪੁਨਰ ਸੁਰਜੀਤੀ - ਅਵਿਰਲ (ਨਿਰੰਤਰ) ਅਤੇ ਨਿਰਮਲ (ਸਾਫ਼) ਧਾਰਾ, ਸਪਰਿੰਗ-ਸ਼ੈੱਡ ਪ੍ਰਬੰਧਨ, ਕੈਚਮੈਂਟ ਸੁਰੱਖਿਆ, ਵੈੱਟਲੈਂਡ ਬਹਾਲੀ, ਨਦੀ ਕਿਨਾਰੇ ਵਿਕਾਸ, ਅਤੇ ਭਾਈਚਾਰੇ ਦੀ ਅਗਵਾਈ ਵਾਲੀ ਨਦੀ ਪ੍ਰਬੰਧਨ ਨੂੰ ਯਕੀਨੀ ਬਣਾਉਣਾ;
(ii) ਪੀਣ ਵਾਲੇ ਪਾਣੀ ਦੀ ਸਥਿਰਤਾ - ਸਰੋਤ-ਟਿਕਾਊਤਾ ਯੋਜਨਾਬੰਦੀ, ਜਲਵਾਯੂ-ਅਨੁਕੂਲ ਬੁਨਿਆਦੀ ਢਾਂਚੇ, ਭਾਈਚਾਰੇ-ਅਧਾਰਿਤ ਓ ਐਂਡ ਐੱਮ, ਅਤੇ ਡਿਜੀਟਲ ਸ਼ਾਸਨ ਸਾਧਨਾਂ ਰਾਹੀਂ ਢੁਕਵੇਂ ਅਤੇ ਸੁਰੱਖਿਅਤ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣਾ;
(iii) ਕੁਸ਼ਲ ਜਲ ਪ੍ਰਬੰਧਨ ਲਈ ਤਕਨਾਲੋਜੀ—ਮੰਗ-ਪੱਖੀ ਪਾਣੀ ਪ੍ਰਬੰਧਨ ਲਈ ਡਿਜੀਟਲ ਉਪਕਰਣਾਂ ਨੂੰ ਅਪਣਾਉਣਾ, ਏਆਈ-ਸੰਚਾਲਿਤ ਪਾਣੀ ਦੀ ਨਿਗਰਾਨੀ, ਸੂਖਮ-ਸਿੰਚਾਈ, ਨੁਕਸਾਨ ਘਟਾਉਣਾ, ਲੀਕੇਜ਼ ਦੀ ਖੋਜ ਕਰਨਾ ਅਤੇ ਸਟੀਕ ਖੇਤੀਬਾੜੀ;
(iv) ਜਲ ਸੰਭਾਲ ਅਤੇ ਰੀਚਾਰਜ—ਸਮੁਦਾਏ ਦੀ -ਅਗਵਾਈ ਵਿੱਚ ਭੂਮੀਗਤ ਪ੍ਰਸ਼ਾਸਨ, ਪ੍ਰਬੰਧਿਤ ਜਲ-ਭੰਡਾਰ ਰੀਚਾਰਜ, ਰਵਾਇਤੀ ਪ੍ਰਣਾਲੀਆਂ ਦੀ ਪੁਨਰ ਸੁਰਜੀਤੀ, ਅਤੇ ਜੀਵਨ-ਅਨੁਕੂਲ ਵਿਵਹਾਰਕ ਦਖਲਅੰਦਾਜ਼ੀ;
(v) ਗ੍ਰੇਵਾਟਰ ਪ੍ਰਬੰਧਨ ਅਤੇ ਮੁੜ ਵਰਤੋਂ—ਵਿੱਤੀ ਮਾਡਲਾਂ, ਕੀਮਤ ਨਿਰਧਾਰਣ ਢਾਂਚੇ, ਕੁਦਰਤ-ਅਧਾਰਿਤ ਹੱਲ, ਸੈਪਟੇਜ ਪ੍ਰਬੰਧਨ, ਅਤੇ ਘਰੇਲੂ, ਉਦਯੋਗਿਕ ਅਤੇ ਸ਼ਹਿਰੀ ਖੇਤਰਾਂ ਵਿੱਚ ਮੁੜ ਵਰਤੋਂ ਰਾਹੀਂ ਸਰਕੂਲਰ ਪਾਣੀ ਦੀ ਵਰਤੋਂ ਨੂੰ ਵਧਾਉਣਾ; ਅਤੇ
(vi) ਵਿਵਹਾਰ ਤਬਦੀਲੀ ਲਈ ਭਾਈਚਾਰਕ ਅਤੇ ਸੰਸਥਾਗਤ ਸ਼ਮੂਲੀਅਤ—ਜਲ ਸੰਪਤੀਆਂ ਦੀ ਲੰਬੇ ਸਮੇਂ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਭਾਈਚਾਰਕ ਸੰਸਥਾਵਾਂ, ਫਰੰਟਲਾਈਨ ਵਰਕਰਾਂ ਅਤੇ ਅੰਤਰ-ਵਿਭਾਗੀ ਕਨਵਰਜੈਂਸ ਨੂੰ ਮਜ਼ਬੂਤ ਕਰਨਾ।
ਭਾਗੀਦਾਰਾਂ ਤੋਂ ਪ੍ਰਾਪਤ ਫੀਡਬੈਕ ਦੇ ਅਧਾਰ 'ਤੇ, ਮੰਤਰਾਲਾ ਮੁੱਖ ਨੁਕਤਿਆਂ ਨੂੰ ਕਾਰਵਾਈਯੋਗ ਸਿਫ਼ਾਰਸ਼ਾਂ ਦੇ ਇੱਕ ਢਾਂਚਾਗਤ ਸਮੂਹ ਵਿੱਚ ਇਕਜੁੱਟ ਕਰੇਗਾ, ਜੋ ਸਬੰਧਿਤ ਵਿਭਾਗਾਂ ਅਤੇ ਭਾਈਵਾਲ ਸੰਸਥਾਵਾਂ ਵਿੱਚ ਲਾਗੂ ਕਰਨ ਦੇ ਅਗਲੇ ਪੜਾਅ ਦੀ ਅਗਵਾਈ ਕਰੇਗਾ।
***
ਐੱਨਡੀ/ਬਲਜੀਤ
(रिलीज़ आईडी: 2197677)
आगंतुक पटल : 14