ਖੇਤੀਬਾੜੀ ਮੰਤਰਾਲਾ
ਖੇਤੀਬਾੜੀ ਖੇਤਰ ਵਿੱਚ ਹਰਿਤ ਈਂਧਨ ਅਧਾਰਿਤ ਤਕਨਾਲੋਜੀਆਂ ਨੂੰ ਅਪਣਾਉਣ ਦੀ ਖੇਤੀਬਾੜੀ ਮੰਤਰਾਲੇ ਦੀ ਵਕਾਲਤ ਨਾਲ ਈਆਈਐੱਮਏ ਐਗਰੀਮੈਚ ਇੰਡੀਆ 2025 ਦੀ ਸਮਾਪਤੀ
ਪ੍ਰਦਰਸ਼ਨੀ ਵਿੱਚ 20 ਹਜ਼ਾਰ ਕਿਸਾਨਾਂ, 4 ਹਜ਼ਾਰ ਤੋਂ ਵੱਧ ਘਰੇਲੂ ਡੀਲਰਾਂ ਅਤੇ ਡਿਸਟ੍ਰੀਬਿਉਟਰਸ, 100 ਤੋਂ ਵੱਧ ਵਿਦੇਸ਼ੀ ਖਰੀਦਦਾਰਾਂ ਅਤੇ 180 ਤੋਂ ਵੱਧ ਕੰਪਨੀਆਂ ਨੇ ਹਿੱਸਾ ਲਿਆ
ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਫਿੱਕੀ ਅਤੇ ਫੈਡੇਰੁਨਾਕੋਮਾ ਨੇ ਪ੍ਰੋਗਰਾਮ ਦਾ ਸਫਲਤਾਪੂਰਵਕ ਆਯੋਜਨ ਕੀਤਾ
ਖੇਤੀਬਾੜੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਇਟਲੀ ਦੇ ਰਾਜਦੂਤ ਪ੍ਰੋਗਰਾਮ ਵਿੱਚ ਸ਼ਾਮਲ ਹੋਏ
प्रविष्टि तिथि:
29 NOV 2025 4:22PM by PIB Chandigarh
ਖੇਤੀਬਾੜੀ ਮਸ਼ੀਨਰੀ, ਉਪਕਰਣ ਅਤੇ ਖੇਤੀਬਾੜੀ ਤਕਨੀਕੀ ਸਮਾਧਾਨ 'ਤੇ 9ਵੀਂ ਅੰਤਰਰਾਸ਼ਟਰੀ ਪ੍ਰਦਰਸ਼ਨੀ ਅਤੇ ਸੰਮੇਲਨ 'ਈਆਈਐੱਮਏ' ਐਗਰੀਮੈਚ ਇੰਡੀਆ 2025' ਦੀ ਸਮਾਪਤੀ ਅੱਜ ਭਵਿੱਖ ਵਿੱਚ ਹਰਿਤ ਈਂਧਨ ਅਧਾਰਿਤ ਖੇਤੀਬਾੜੀ ਮਸ਼ੀਨਰੀ 'ਤੇ ਫੋਕਸ ਕਰਨ ਦੇ ਸੱਦੇ ਨਾਲ ਹੋਈ। ਇਸ ਦਾ ਆਯੋਜਨ ਫਿੱਕੀ ਅਤੇ ਇਤਾਲਵੀ ਖੇਤੀਬਾੜੀ ਉਦਯੋਗ ਸੰਸਥਾ ਫੈਡੇਰੁਨਾਕੋਮਾ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕੀਤਾ ਸੀ।
ਨਵੀਂ ਦਿੱਲੀ ਵਿੱਚ ਪੂਸਾ ਸਥਿਤ ਆਈਏਆਰਆਈ ਮੈਦਾਨ ਵਿੱਚ 27-29 ਨਵੰਬਰ, 2025 ਨੂੰ ਆਯੋਜਿਤ ਇਸ ਪ੍ਰਦਰਸ਼ਨੀ ਵਿੱਚ ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਓਡੀਸਾ ਦੇ ਲਗਭਗ 20,000 ਕਿਸਾਨਾਂ, 4000 ਤੋਂ ਜ਼ਿਆਦਾ ਘਰੇਲੂ ਡੀਲਰਾਂ ਅਤੇ ਡਿਸਟ੍ਰੀਬਿਉਟਰਾਂ, 180 ਤੋਂ ਜ਼ਿਆਦਾ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ, ਅਤੇ ਅਲਜੀਰੀਆ, ਨੇਪਾਲ, ਸ਼੍ਰੀਲੰਕਾ, ਕੀਨੀਆ, ਓਮਾਨ, ਮਲੇਸ਼ੀਆ, ਮੋਰੋਕੋ, ਨਾਈਜੀਰੀਆ, ਯੂਗਾਂਡਾ, ਵਿਅਤਨਾਮ, ਜ਼ਿੰਬਾਬਵੇ, ਦੱਖਣ ਕੋਰੀਆ ਅਤੇ ਥਾਈਲੈਂਡ ਦੇ 100 ਤੋਂ ਜ਼ਿਆਦਾ ਵਿਦੇਸ਼ੀ ਖਰੀਦਦਾਰਾਂ ਨੇ ਹਿੱਸਾ ਲਿਆ। ਇਟਲੀ ਇਸ ਪ੍ਰਦਰਸ਼ਨੀ ਦਾ ਭਾਗੀਦਾਰ ਦੇਸ਼ ਸੀ। ਨੀਦਰਲੈਂਡ, ਜਾਪਾਨ, ਅਮਰੀਕਾ ਅਤੇ ਪੌਲੈਂਡ ਨੇ ਵੀ ਇਸ ਪ੍ਰਦਰਸ਼ਨੀ ਵਿੱਚ ਹਿੱਸਾ ਲਿਆ।
ਪ੍ਰਦਰਸ਼ਨੀ ਵਿੱਚ ਖੇਤੀਬਾੜੀ ਮਸ਼ੀਨਰੀ ਦੀ ਇੱਕ ਵਿਸ਼ਾਲ ਸ਼੍ਰੇਣੀ ਪ੍ਰਦਰਸ਼ਿਤ ਕੀਤੀ ਗਈ, ਜੋ ਸਾਡੇ ਦੇਸ਼ ਦੇ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋ ਸਕਦੀ ਹੈ। ਇਸ ਤੋਂ ਇਲਾਵਾ, ਇਸ ਆਯੋਜਨ ਨੇ ਖੇਤੀਬਾੜੀ ਖੇਤਰ ਦੀਆਂ ਸੰਪੂਰਨ ਮੁੱਲ ਲੜੀਆਂ ਨੂੰ ਪੂਰਾ ਕਰਨ ਵਾਲੇ ਭਾਰਤੀ ਅਤੇ ਵਿਦੇਸ਼ੀ ਦੋਵਾਂ ਹੀ ਤਰ੍ਹਾਂ ਦੇ ਉੱਦਮੀਆਂ ਨੂੰ ਸ਼ਾਨਦਾਰ ਮੌਕੇ ਪ੍ਰਦਾਨ ਕੀਤੇ ।
ਉਦਘਾਟਨ ਸੈਸ਼ਨ ਵਿੱਚ ਮੁੱਖ ਭਾਸ਼ਣ ਦਿੰਦੇ ਹੋਏ, ਖੇਤੀਬਾੜੀ ਅਤੇ ਕਿਸਾਨ ਭਲਾਈ ਸਕੱਤਰ ਡਾ.ਦੇਵੇਸ਼ ਚਤੁਰਵੇਦੀ ਨੇ ਉਦਯੋਗ ਜਗਤ ਤੋਂ ਤਾਕੀਦ ਕੀਤੀ ਕਿ ਉਹ ਹਰਿਤ ਈਂਧਨ (ਵਾਤਾਵਰਣ ਵਿੱਚ ਘਟੋਂ ਘਟ ਕਾਰਬਨ ਛੱਡਣ ਵਾਲਾ ਈਂਧਨ) ਅਧਾਰਿਤ ਮਸ਼ੀਨੀਕਰਣ ਨੂੰ ਤਰਜੀਹ ਦੇ ਕੇ ਭਾਰਤੀ ਖੇਤੀਬਾੜੀ ਖੇਤਰ ਦੇ 2047 ਦੇ ਵਿਜ਼ਨ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਅਤੇ ਕਾਰਜ ਭਾਰ ਨੂੰ ਘੱਟ ਕਰਨ ਲਈ ਮਹਿਲਾ-ਪਰੁਸ਼ ਨਿਰਪੱਖ ਖੇਤੀਬਾੜੀ ਉਪਕਰਣ ਬਣਾ ਕੇ ਮਹਿਲਾ ਕਿਸਾਨਾਂ ਦੇ ਕਸ਼ਟ ਭਰੇ ਕੰਮ ਨੂੰ ਘੱਟ ਕਰਨ।
ਡਾ. ਚਤੁਰਵੇਦੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਕਿਹਾ,"ਅਗਲੇ 5-10 ਵਰ੍ਹਿਆਂ ਵਿੱਚ, ਸਾਨੂੰ ਆਪਣੀਆਂ ਤਕਨਾਲੋਜੀਆਂ ਨੂੰ ਹਰਿਤ ਈਂਧਣ 'ਤੇ ਅਧਾਰਿਤ ਕਰ ਦੇਣਾ ਚਾਹੀਦਾ ਹੈ-ਭਾਵੇਂ ਉਹ ਇਲੈਕਟ੍ਰਿਕ ਟਰੈਕਟਰ ਹੋਣ ਜਾਂ ਪੇਂਡੂ ਸੀਬੀਜੀ ਪਲਾਂਟਾਂ ਲਈ ਉਪਲਬਧ ਸੀਬੀਜੀ (ਕੰਪ੍ਰੈਸਡ ਬਾਇਓਗੈਸ) 'ਤੇ ਚੱਲਣ ਵਾਲੀਆਂ ਮਸ਼ੀਨਾਂ। ਇਸ ਬਦਲਾਅ ਨਾਲ ਕਿਸਾਨਾਂ ਦੇ ਰੱਖ-ਰਖਾਅ ਅਤੇ ਸੰਚਾਲਨ ਲਾਗਤਾਂ, ਦੋਵਾਂ ਵਿੱਚ ਕਮੀ ਆਵੇਗੀ। ਸਾਡੀਆਂ ਯੋਜਨਾਵਾਂ ਵਿੱਚ ਹਰਿਤ ਈਂਧਨ-ਅਧਾਰਿਤ ਤਕਨਾਲੋਜੀਆਂ ਨੂੰ ਤਰਜੀਹ ਦਿੱਤੀ ਜਾਵੇਗੀ। ਮੈਂ ਆਪਣੇ ਇਤਾਲਵੀ ਉਦਯੋਗ ਸਾਥੀਆਂ ਨਾਲ ਇਸ ਖੇਤਰ ਵਿੱਚ ਸਹਿਯੋਗ ਕਰਨ ਦੀ ਅਪੀਲ ਕਰਦਾ ਹਾਂ।"
ਵਿਜ਼ਨ 2047 ਨੂੰ ਹਾਸਲ ਕਰਨ ਵਿੱਚ ਮਹਿਲਾ ਕਿਸਾਨਾਂ ਨੂੰ ਮਹੱਤਵਪੂਰਨ ਦੱਸਦੇ ਹੋਏ, ਸਕੱਤਰ ਨੇ ਉਦਯੋਗ ਜਗਤ ਦਾ ਧਿਆਨ ਮਹਿਲਾ-ਪਰੁਸ਼ ਸਮਾਨਤਾ ਨੂੰ ਹੁਲਾਰਾ ਦੇਣ ਵਾਲੇ ਬਜਟ (ਜੇਂਡਰ ਬਜਟਿੰਗ) ਵੱਲ ਆਕਰਸ਼ਿਤ ਕੀਤਾ ਅਤੇ ਉਨ੍ਹਾਂ ਨਾਲ ਮਹਿਲਾਵਾਂ ਦੇ ਅਨੁਕੂਲ ਉਪਕਰਣਾਂ ਦੇ ਉਤਪਾਦਨ 'ਤੇ ਧਿਆਨ ਕੇਂਦ੍ਰਿਤ ਕਰਨ ਦਾ ਸੱਦਾ ਦਿੱਤਾ।
ਡਾ. ਚਤੁਰਵੇਦੀ ਨੇ ਇਹ ਵੀ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 2026 ਨੂੰ ਅੰਤਰਰਾਸ਼ਟਰੀ ਮਹਿਲਾ ਕਿਸਾਨ ਵਰ੍ਹੇ ਐਲਾਨ ਕੀਤਾ ਹੈ। ਇਸ ਲਈ, ਅਜਿਹੇ ਉਪਕਰਣ ਡਿਜਾਈਨ ਕੀਤੇ ਜਾਣੇ ਚਾਹੀਦੇ ਹਨ ਜੋ ਮਹਿਲਾਵਾਂ ਨੂੰ ਔਖੇ ਕੰਮ ਤੋਂ ਰਾਹਤ ਦਿਲਵਾਉਣ ਦਾ ਕੰਮ ਕਰਨ। ਉਨ੍ਹਾਂ ਨੇ ਕਿਹਾ ਕਿ ਅਕਸਰ ਨੀਤੀ ਨਿਰਮਾਤਾ ਇਹ ਮੰਨ ਲੈਂਦੇ ਹਨ ਕਿ 'ਜੇਂਡਰ ਬਜਟਿੰਗ' ਦਾ ਮਤਲਬ ਸਿਰਫ਼ ਮਹਿਲਾਵਾਂ ਨੂੰ ਮਸ਼ੀਨਰੀ ਦੀ ਮਾਲਕੀ ਦੇਣਾ ਹੈ, ਪਰ ਸਿਰਫ ਇਸ ਨਾਲ ਉਨ੍ਹਾਂ ਦੀ ਮੁਸ਼ਕਿਲ ਮਹਿਨਤ ਘਟ ਨਹੀਂ ਹੁੰਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਜ਼ਿਆਦਾਤਰ ਮੁਸ਼ਕਿਲ ਖੇਤੀਬਾੜੀ ਕਾਰਜ ਮਹਿਲਾਵਾਂ ਕਰਦੀਆਂ ਹਨ, ਅਤੇ ਇਸ ਲਈ ਸਾਨੂੰ ਮਹਿਲਾਵਾਂ ਦੇ ਵਧੇਰੇ ਅਨੁਕੂਲ ਉਪਕਰਣਾਂ ਦੀ ਜ਼ਰੂਰਤ ਹੈ, ਚਾਹੇ ਉਹ ਮੈਨੁਅਲ ਹੋਵੇ ਜਾ ਮੋਟਰ ਨਾਲ ਚੱਲਣ ਵਾਲੇ, ਜੋ ਵਾਸਤਵ ਵਿੱਚ ਉਨ੍ਹਾਂ ਦੇ ਕਾਰਜਭਾਰ ਨੂੰ ਘੱਟ ਕਰਨ।"
ਭਾਰਤ ਵਿੱਚ ਇਟਲੀ ਦੇ ਰਾਜਦੂਤ ਸ਼੍ਰੀ ਐਂਟੋਨੀਆ ਬਾਰਟੋਲੀ ਨੇ ਉਮੀਦ ਪ੍ਰਗਟ ਕੀਤੀ ਕਿ ਦੋਵਾਂ ਦੇਸ਼ਾਂ ਦਰਮਿਆਨ ਖੇਤੀਬਾੜੀ ਖੇਤਰ ਵਿੱਚ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਭਾਰਤ ਵਿੱਚ ਇਤਾਲਵੀ ਦੂਤਾਵਾਸ ਵਿੱਚ ਜ਼ਲਦੀ ਹੀ ਇੱਕ ਖੇਤੀਬਾੜੀ ਅਟੈਚੀ (ਇੱਕ ਅਜਿਹਾ ਅਧਿਕਾਰੀ ਜੋ ਖੇਤੀਬਾੜੀ ਖੇਤਰ ਦਾ ਮਾਹਿਰ ਹੋਵੇ ਅਤੇ ਦੋਵਾਂ ਦੇਸ਼ਾਂ ਦਰਮਿਆਨ ਖੇਤੀਬਾੜੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਵੱਖ-ਵੱਖ ਧਿਰਾਂ ਦਾ ਧਿਆਨ ਰੱਖਣ) ਦੀ ਨਿਯੁਕਤੀ ਕੀਤੀ ਜਾਵੇਗੀ।
ਪ੍ਰਦਰਸ਼ਨੀ ਦੇ ਆਖ਼ਰੀ ਦਿਨ ਦੌਰਾ ਕਰਨ ਵਾਲੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀ ਅਨਬਲਗਨ ਪੀ ਨੇ ਪ੍ਰਦਰਸ਼ਨੀ ਅਤੇ ਸੰਮੇਲਨ ਦੀ ਉਪਲਬਧੀ 'ਤੇ ਸੰਤੋਸ਼ ਪ੍ਰਗਟ ਕੀਤਾ, ਉਨ੍ਹਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਕਿਸਾਨਾਂ ਦੀ ਭਾਗੀਦਾਰੀ ਅਤੇ ਘਰੇਲੂ ਅਤੇ ਵਿਦੇਸ਼ੀ ਕੰਪਨੀਆਂ, ਡਿਸਟ੍ਰੀਬਿਉਟਰਸ ਦੀ ਪ੍ਰਮੁੱਖ ਮੌਜੂਦਗੀ ਇਸ ਆਯੋਜਨ ਦੀ ਸਫਲਤਾ ਨੂੰ ਦਰਸਾਉਂਦੀ ਹੈ।
ਈਆਈਐੱਮਏ ਐਗਰੀਮੈਚ ਇੰਡੀਆ ਦੇ ਆਯੋਜਨ ਕਮੇਟੀ ਦੇ ਪ੍ਰਧਾਨ ਅਤੇ ਟੈਫੇ ਦੇ ਬੋਰਡ ਨਿਦੇਸ਼ਕ ਅਤੇ ਸਮੂਹ ਪ੍ਰਧਾਨ ਸ਼੍ਰੀ ਟੀ.ਆਰ. ਕੇਸਵਨ ਨੇ ਖੇਤੀਬਾੜੀ ਨੂੰ ਸੇਵਾ ਵਜੋਂ ਹੁਲਾਰਾ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਕਿਉਂਕਿ ਕਿਸਾਨਾਂ ਨੂੰ ਸਿਰਫ ਕੁਝ ਦਿਨਾਂ ਦੇ ਲਈ ਇਸਤੇਮਾਲ ਹੋਣ ਵਾਲਾ ਸੀਡਰ ਖਰੀਦਣਾ ਮਹਿੰਗਾ ਪਏਗਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਸੇਵਾ ਵਜੋਂ ਸੀਡਰ ਮਦਦਗਾਰ ਸਾਬਿਤ ਹੋ ਸਕਦਾ ਹੈ। ਇਸ ਲਈ, ਸਾਨੂੰ ਸੇਵਾ ਵਜੋਂ ਖੇਤੀਬਾੜੀ ਦਾ ਇੱਕ ਨਵਾਂ ਖੇਤਰ ਬਣਾਉਣ ਦੀ ਜ਼ਰੂਰਤ ਹੈ। ਉਦਯੋਗ ਨੇ ਖੇਤੀਬਾੜੀ ਮੰਤਰਾਲੇ ਦੇ ਨਾਲ ਇਸ 'ਤੇ ਚਰਚਾ ਕੀਤੀ ਹੈ ਅਤੇ ਇਸ ਦਿਸ਼ਾ ਵਿੱਚ ਕੁਝ ਪ੍ਰਗਤੀ ਵੀ ਹੋਈ ਹੈ।
ਖੇਤੀਬਾੜੀ ਖੇਤਰ ਵਿੱਚ ਭਾਰਤ-ਇਟਲੀ ਸਹਿਯੋਗ ਦੇ ਭਵਿੱਖ ਨੂੰ ਲੈ ਕੇ ਉਤਸਾਹਿਤ ਫੈਡੇਰੁਨਾਕੋਮਾ ਦੀ ਡਾਇਰੈਕਟਰ ਸੁਸ਼ੀ ਸਿਮੋਨਾ ਰਾਪਸਟੇਲਾ ਨੇ ਕਿਹਾ ਕਿ ਭਾਰਤ 'ਤੇ ਇਤਾਲਵੀ ਵਪਾਰ ਏਜੰਸੀ (ਆਈਸੀਈ) ਦੀ ਰਿਪੋਰਟ ਦੇ ਅਨੁਸਾਰ, ਇਹ ਖੇਤਰ 2023 ਵਿੱਚ ਕੁੱਲ 13.7 ਅਰਬ ਅਮਰੀਕੀ ਡਾਲਰ ਦਾ ਸੀ ਅਤੇ ਅਗਲੇ 10 ਵਰ੍ਹਿਆਂ ਵਿੱਚ ਇਸ ਵਿੱਚ ਜ਼ਿਕਰਯੋਗ ਵਾਧਾ ਹੋਣ ਦੀ ਉਮੀਦ ਹੈ, ਜੋ 2033 ਵਿੱਚ 31.6 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਜਾਵੇਗਾ। ਇਸ ਦਾ ਸਲਾਨਾ ਵਾਧਾ ਦਰ ਲਗਭਗ
ਫਿੱਕੀ ਰਾਸ਼ਟਰੀ ਖੇਤੀਬਾੜੀ ਕਮੇਟੀ ਦੇ ਸਹਿ-ਚੇਅਰਪਰਸਨ ਅਤੇ ਕੌਰਟੇਵਾ ਐਗਰੀਸਾਇੰਸ ਦੇ ਦੱਖਣ ਏਸ਼ੀਆ ਦੇ ਪ੍ਰਧਾਨ ਸ਼੍ਰੀ ਸੁਬਰੋਤੋ ਗੀਦ ਨੇ ਕਿਹਾ, "ਭਾਰਤ ਲਈ ਆਪਣੇ ਖੁਰਾਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਉਤਪਾਦਕਤਾ ਵਧਾਉਣਾ ਬਹੁਤ ਜ਼ਰੂਰੀ ਹੈ। ਸਾਨੂੰ ਕਿਸਾਨਾਂ ਨੂੰ ਉੱਚ-ਗੁਣਵੱਤਾ ਵਾਲੇ ਬੀਜਾਂ ਅਤੇ ਖੇਤੀਬਾੜੀ ਉਤਪਾਦਕਤਾ ਵਧਾਉਣ ਦੇ ਸਾਧਨਾਂ ਜਿਹੀਆਂ ਸਹੀ ਇਨਪੁਟਸ ਤੱਕ ਪਹੁੰਚ ਪ੍ਰਦਾਨ ਕਰਕੇ ਸ਼ੁਰੂਆਤ ਕਰਨੀ ਹੋਵੇਗੀ। ਸਾਨੂੰ ਅਜਿਹੇ ਆਧੁਨਿਕ ਤਰੀਕਿਆਂ ਦੀ ਜ਼ਰੂਰਤ ਹੈ ਜੋ ਕਿਰਤ ਨੂੰ ਘਟਾਉਣ ਅਤੇ ਕੁਸ਼ਲਤਾ ਵਿੱਚ ਸੁਧਾਰ ਕਰਨ। ਮਸ਼ੀਨੀਕਰਣ ਇਸ ਪਰਿਵਰਤਨ ਦਾ ਇੱਕ ਪ੍ਰਮੁੱਖ ਹਿੱਸਾ ਹੈ, ਜਿਸ ਨੂੰ ਤਕਨਾਲੋਜੀ ਅਤੇ ਪ੍ਰਗਤੀਸ਼ੀਲ ਸੁਧਾਰਾਂ ਨਾਲ ਮਦਦ ਮਿਲੇਗੀ। ਇਨ੍ਹਾਂ ਸਾਰੇ ਕਦਮਾਂ ਨਾਲ ਮਿਲ ਕੇ, ਇੱਕ ਅਜਿਹੀ ਮਜ਼ਬੂਤ ਖੇਤੀਬਾੜੀ ਪ੍ਰਣਾਲੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿਸਾਨਾਂ ਅਤੇ ਰਾਸ਼ਟਰ ਦੋਵਾਂ ਲਈ ਲਾਭਕਾਰੀ ਹੋਵੇ।"
ਪ੍ਰੋਗਰਾਮ ਦੌਰਾਨ ਫਿੱਕੀ-ਪੀਡਬਲਿਊਸੀ ਦੀ ਰਿਪੋਰਟ 'ਫਾਰਮ ਮੈਕੇਨਾਈਜ਼ੇਸ਼ਨ: ਦ ਪਾਥ ਟੂਵਾਰਡਜ਼ ਫਿਊਚਰ ਰੇਡੀ ਇੰਡੀਆ' ਵੀ ਜਾਰੀ ਕੀਤੀ ਗਈ।
ਇਟਾਲੀਅਨ ਟ੍ਰੇਡ ਏਜੰਸੀ ਦੀ ਡਿਪਟੀ ਟ੍ਰੇਡ ਕਮਿਸ਼ਨਰ, ਸੁਸ਼੍ਰੀ ਸਬਰੀਨਾ ਮੰਗਿਆਲਾਵੋਰੀ ਨੇ ਕਿਹਾ ਕਿ ਭਾਰਤੀ ਕਿਸਾਨ ਆਧੁਨਿਕ ਮਸ਼ੀਨੀਕਰਣ ਸਮਾਧਾਨ, ਜਿਵੇਂ ਕਿ ਵਾਹੀ, ਬਿਜਾਈ, ਸਿੰਚਾਈ, ਫਸਲ ਸੁਰੱਖਿਆ ਅਤੇ ਥਰੈਸ਼ਿੰਗ ਨਾਲ ਅਨਾਜ਼ ਜਾਂ ਦਾਣਿਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ (ਥ੍ਰੇਸਿੰਗ) ਨੂੰ ਅਪਣਾ ਰਹੇ ਹਨ।
ਇਸ ਆਯੋਜਨ ਦਾ 10ਵਾਂ ਐਡੀਸ਼ਨ ਅਗਲੇ ਵਰ੍ਹੇ ਇਟਲੀ ਵਿੱਚ ਆਯੋਜਿਤ ਕੀਤਾ ਜਾਵੇਗਾ।
******
ਆਰਸੀ/ਏਆਰ
(रिलीज़ आईडी: 2197512)
आगंतुक पटल : 14