ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਪੰਜਾਬ ਅਤੇ ਹਰਿਆਣਾ ਵਿੱਚ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਜਲਾਉਣ ਦੀਆਂ ਘਟਨਾਵਾਂ ਵਿੱਚ ਜ਼ਿਕਰਯੋਗ ਕਮੀ ਦੇ ਨਾਲ ਹੀ ਇਸ ਵਰ੍ਹੇ ਝੋਨੇ ਦੀ ਕਟਾਈ ਦਾ ਮੌਸਮ ਸੰਪੰਨ
ਰਾਜ ਦੀ ਵਿਸ਼ੇਸ਼ ਕਾਰਜ ਯੋਜਨਾਵਾਂ ਦੇ ਕੇਂਦ੍ਰਿਤ ਲਾਗੂਕਰਨ, ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਵੱਡੇ ਪੱਧਰ 'ਤੇ ਤੈਨਾਤੀ ਅਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੇ ਸਖ਼ਤ ਉਪਾਵਾਂ ਨਾਲ ਉਦੇਸ਼ਪੂਰਨ ਨਤੀਜੇ ਪ੍ਰਾਪਤ ਹੋਏ
ਖੇਤਰ ਵਿੱਚ ਆਉਣ ਵਾਲੇ ਸਾਲਾਂ ਵਿੱਚ ਸਮੁੱਚੀ ਹਵਾ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਦੀ ਉਮੀਦ
प्रविष्टि तिथि:
01 DEC 2025 7:35PM by PIB Chandigarh
ਪੰਜਾਬ ਅਤੇ ਹਰਿਆਣਾ ਵਿੱਚ ਫਸਲਾਂ ਦੀ ਰਹਿੰਦ-ਖੂੰਹਦ-ਪਰਾਲੀ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਦੇ ਨਾਲ ਹੀ ਇਸ ਵਰ੍ਹੇ ਝੋਨੇ ਦੀ ਕਟਾਈ ਦਾ ਮੌਸਮ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਪਰਾਲੀ ਸਾੜਨ ਦੀਆਂ ਘਟਨਾਵਾਂ ਨੂੰ ਅਧਿਕਾਰਤ ਤੌਰ ‘ਤੇ ਦਰਜ ਕਰਨ, ਉਨ੍ਹਾਂ ਦੀ ਨਿਗਰਾਨੀ ਅਤੇ ਮੁਲਾਂਕਣ ਦੀ ਮਿਆਦ ਵੀ ਖਤਮ ਹੋ ਗਈ ਹੈ। ਇਸਰੋ ਦੁਆਰਾ ਵਿਕਸਿਤ ਕੀਤੇ ਗਏ ਮਿਆਰੀ ਪ੍ਰੋਟੋਕੋਲ ਦੇ ਅਨੁਸਾਰ ਹਰ ਸਾਲ 15 ਸਤੰਬਰ ਤੋਂ 30 ਨਵੰਬਰ ਤੱਕ ਇਹ ਪ੍ਰਕਿਰਿਆ ਚਲਾਈ ਜਾਂਦੀ ਹੈ।

ਖੇਤਰ ਵਿੱਚ ਝੋਨੇ ਦੀ ਪਰਾਲੀ ਸਾੜਨ ਦੀਆਂ ਘਟਨਾਵਾਂ ‘ਤੇ ਪਾਬੰਦੀ ਲਗਾਉਣ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੇ ਤਾਲਮੇਲਪੂਰਨ ਢਾਂਚੇ ਨਾਲ ਹਾਲ ਹੀ ਦੇ ਵਰ੍ਹਿਆਂ ਵਿੱਚ ਇਸ ਵਿੱਚ ਲਗਾਤਾਰ ਕਮੀ ਦਰਜ ਕੀਤੀ ਗਈ ਹੈ। ਜਦਕਿ ਮੌਸਮ ਸੰਬੰਧੀ ਸਥਿਤੀਆਂ ਵੀ ਦਿੱਲੀ-ਐੱਨਸੀਆਰ ਖੇਤਰ ਵਿੱਚ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੀਆਂ ਹਨ, ਪਰ ਇਸ ਮੌਸਮ ਵਿੱਚ ਖੇਤਾਂ ਵਿੱਚ ਫਸਲ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਕਾਫ਼ੀ ਕਮੀ ਨੇ ਸੰਭਾਵਿਤ ਹਵਾ ਦੇ ਪ੍ਰਦੂਸ਼ਣ ਨੂੰ ਕਾਫ਼ੀ ਹੱਦ ਤੱਕ ਸੀਮਤ ਕਰ ਦਿੱਤਾ ਹੈ।
ਸਾਲ 2025 ਵਿੱਚ ਝੋਨੇ ਦੀ ਕਟਾਈ ਦੇ ਮੌਸਮ ਵਿੱਚ ਪਰਾਲੀ ਸਾੜਨ ਦੀ ਸਭ ਤੋਂ ਘੱਟ ਘਟਨਾ ਦਰਜ ਕੀਤੀ ਗਈ। ਪੰਜਾਬ ਵਿੱਚ ਅਜਿਹੀਆਂ 5114 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ, ਜੋ ਕਿ ਸਾਲ 2024 ਦੇ ਮੁਕਾਬਲੇ 53 ਫੀਸਦੀ ਘੱਟ ਹੈ। ਇਹ ਸਾਲ 2023 ਦੀ ਤੁਲਨਾ ਵਿੱਚ 86 ਫੀਸਦੀ, 2022 ਦੀ ਤੁਲਨਾ ਵਿੱਚ 90 ਫੀਸਦੀ ਅਤੇ ਸਾਲ 2021 ਦੀ ਤੁਲਨਾ ਵਿੱਚ 93 ਫੀਸਦੀ ਘੱਟ ਰਹੀ।

ਇਸੇ ਤਰ੍ਹਾਂ, ਹਰਿਆਣਾ ਵਿੱਚ ਵੀ ਬਿਹਤਰ ਨਿਗਰਾਨੀ ਨਾਲ ਇਸ ਵਰ੍ਹੇ ਸਿਰਫ਼ 662 ਪਰਾਲੀ ਸਾੜਨ ਦੀਆਂ ਘਟਨਾਵਾਂ ਹੋਈਆਂ। ਰਾਜ ਵਿੱਚ 2024 ਦੀ ਤੁਲਨਾ ਵਿੱਚ 53 ਫੀਸਦੀ, 2023 ਦੀ ਤੁਲਨਾ ਵਿੱਚ 71 ਫੀਸਦੀ, 2022 ਦੀ ਤੁਲਨਾ ਵਿੱਚ 81 ਫੀਸਦੀ ਅਤੇ 2021 ਦੀ ਤੁਲਨਾ ਵਿੱਚ 91 ਫੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਇਹ ਅੰਕੜੇ ਹਵਾ ਦੀ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀ ਯੋਜਨਾ ਅਨੁਸਾਰ ਰਾਜ-ਵਿਸ਼ੇਸ਼ ਫਸਲ ਰਹਿੰਦ-ਖੂੰਹਦ ਪ੍ਰਬੰਧਨ ਉਪਾਅ ਸ਼ੁਰੂ ਕਰਨ ਤੋਂ ਬਾਅਦ ਮਹੱਤਵਪੂਰਨ ਗਿਰਾਵਟ ਨੂੰ ਦਰਸਾਉਂਦੇ ਹਨ।

ਪੰਜਾਬ ਅਤੇ ਹਰਿਆਣਾ ਵਿੱਚ ਪਰਾਲੀ ਸਾੜਨ ਦੀ ਘਟਨਾ ਵਿੱਚ ਕਮੀ ਰਾਜ ਅਤੇ ਜ਼ਿਲ੍ਹਾ –ਵਿਸ਼ੇਸ਼ ਕਾਰਜ ਯੋਜਨਾ ਲਾਗੂਕਰਨ, ਫਸਲ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਰੀ ਦੀ ਵਿਆਪਕ ਤੈਨਾਤੀ ਅਤੇ ਸਖਤ ਲਾਗੂਕਰਨ ਉਪਾਵਾਂ ਕਾਰਨ ਸੰਭਵ ਹੋਈ ਹੈ। ਇਸ ਤੋਂ ਇਲਾਵਾ, ਝੋਨੇ ਦੀ ਪਰਾਲੀ ਦੇ ਹੋਰ ਉਪਯੋਗ, ਬਾਇਓਮਾਸ-ਅਧਾਰਿਤ ਊਰਜਾ ਉਤਪਾਦਨ, ਉਦਯੋਗਿਕ ਬੌਇਲਰਾਂ ਵਿੱਚ ਇਨ੍ਹਾਂ ਦੀ ਵਰਤੋਂ, ਬਾਇਓ-ਈਥੈਨੌਲ ਦੇ ਉਤਪਾਦਨ, ਥਰਮਲ ਪਾਵਰ ਪਲਾਂਟਾਂ/ਇੱਟਾਂ ਭੱਠਿਆਂ ਵਿੱਚ ਜਲਾਉਣ ਲਈ ਝੋਨੇ ਦੀ ਪਰਾਲੀ ਦੀ ਵਰਤੋਂ/ਬ੍ਰਿਕੇਟਸ ਦੀ ਲਾਜਮੀ ਵਰਤੋਂ ਅਤੇ ਪੈਕੇਜਿੰਗ ਅਤੇ ਵੱਖ-ਵੱਖ ਹੋਰ ਵਪਾਰਕ ਅਭਿਆਸਾਂ ਨਾਲ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ।
ਕਮਿਸ਼ਨ ਨੇ ਰਾਜ ਖੇਤੀਬਾੜੀ ਵਿਭਾਗਾਂ ਅਤੇ ਜ਼ਿਲ੍ਹਾ ਪ੍ਰਸ਼ਾਸਨਾਂ ਦੇ ਦਰਮਿਆਨ ਨਿਰੰਤਰ ਤਾਲਮੇਲ ਨੂੰ ਯਕੀਨੀ ਬਣਾਇਆ ਹੈ ਅਤੇ ਜਿੱਥੇ ਵੀ ਫਸਲਾਂ ਦੀ ਰਹਿੰਦ-ਖੂੰਹਦ ਸਾੜਨ ਦੀਆਂ ਘਟਨਾਵਾਂ ਸਾਹਮਣੇ ਆਈਆਂ, ਉੱਥੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕੀਤੀ। ਫਲਾਇੰਗ ਸਕੂਐਡਸ/ਪਰਾਲੀ ਸੁਰੱਖਿਆ ਬਲ/ਖੇਤਰ ਅਧਿਕਾਰੀਆਂ ਦੁਆਰਾ ਜ਼ਮੀਨੀ ਪੱਧਰ ‘ਤੇ ਨਿਰੀਖਣ ਅਤੇ ਲਾਗੂਕਰਨ, ਹੌਟਸਪੌਟ ਜ਼ਿਲ੍ਹਿਆਂ ਵਿੱਚ ਤੈਨਾਤ ਟੀਮਾਂ ਦੁਆਰਾ ਨਿਰੰਤਰ ਨਿਗਰਾਨੀ, ਕਿਸਾਨਾਂ ਲਈ ਕੇਂਦ੍ਰਿਤ ਸੂਚਨਾ ਅਤੇ ਸੰਚਾਰ ਤਕਨਾਲੋਜੀ ਅਭਿਆਨ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੀ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਰਹੀ। ਇਸ ਤੋਂ ਇਲਾਵਾ, ਚੰਡੀਗੜ੍ਹ ਵਿੱਚ ਇੱਕ ਸਮਰਪਿਤ ਸੀਏਕਿਊਐੱਮ ਸੈੱਲ (CAQM Cell) ਸਥਾਪਿਤ ਕੀਤਾ ਗਿਆ ਹੈ, ਜਿਸ ਦਾ ਕੰਮ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਸਬੰਧਿਤ ਪ੍ਰਦੂਸ਼ਣ ਗਤੀਵਿਧੀਆਂ ਦੀ ਸਾਲ ਭਰ ਨਿਗਰਾਨੀ ਕਰਨਾ ਹੈ।
ਪੰਜਾਬ, ਹਰਿਆਣਾ ਅਤੇ ਦਿੱਲੀ ਐੱਨਸੀਆਰ ਰਾਜਾਂ ਵਿੱਚ ਝੋਨੇ ਦੀ ਪਰਾਲੀ ਸਾੜਨ ਦੀ ਰਵਾਇਤ ਪੂਰੀ ਤਰ੍ਹਾਂ ਖਤਮ ਕਰਨ ਦੇ ਟਿਕਾਊ ਅਤੇ ਮਜ਼ਬੂਤ ਲਾਗੂਕਰਨ ਅਤੇ ਇਸ ਲਈ ਟੀਚੇ ਨਿਰਧਾਰਿਤ ਕੀਤੇ ਜਾਣ ਨਾਲ ਆਉਣ ਵਾਲੇ ਵਰ੍ਹਿਆਂ ਵਿੱਚ ਪੂਰੇ ਖੇਤਰ ਦੀ ਸੰਪੂਰਨ ਹਵਾ ਦੀ ਗੁਣਵੱਤਾ ਵਿੱਚ ਨਿਰੰਤਰ ਸੁਧਾਰ ਹੋਣ ਦੀ ਉਮੀਦ ਹੈ।
*****
ਵੀਐੱਮ/ਐੱਸਕੇ/ਏਕੇ
(रिलीज़ आईडी: 2197394)
आगंतुक पटल : 19