ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਦੇ 128ਵੇਂ ਐਪੀਸੋਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ
प्रविष्टि तिथि:
30 NOV 2025 5:25PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਮਨ ਕੀ ਬਾਤ’ ਦੇ 128ਵੇਂ ਐਪੀਸੋਡ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ।
ਸ਼੍ਰੀ ਮੋਦੀ ਨੇ ਐੱਕਸ ’ਤੇ ਵੱਖ-ਵੱਖ ਪੋਸਟਾਂ ਵਿੱਚ ਲਿਖਿਆ:
“ਨਵੰਬਰ ਮਹੀਨਾ ਕਈ ਪ੍ਰੇਰਨਾਵਾਂ ਲੈ ਕੇ ਆਇਆ। #MannKiBaat”
“ਅਨਾਜ ਪੈਦਾਵਾਰ ਵਿੱਚ ਭਾਰਤ ਨੇ ਇੱਕ ਇਤਿਹਾਸਕ ਰਿਕਾਰਡ ਬਣਾਇਆ ਹੈ। #MannKiBaat”
“ਪ੍ਰਧਾਨ ਮੰਤਰੀ @narendramodi ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਕਿਵੇਂ ਪੂਨੇ ਦੇ ਨੌਜਵਾਨਾਂ ਦੀ ਇੱਕ ਟੀਮ ਨੇ ਇਸਰੋ ਵੱਲੋਂ ਆਯੋਜਿਤ ਇੱਕ ਵਿਲੱਖਣ ਡ੍ਰੋਨ ਮੁਕਬਾਲੇ ਵਿੱਚ ਸਫ਼ਲਤਾ ਹਾਸਲ ਕੀਤੀ। #MannKiBaat”
“ਪੂਰੇ ਭਾਰਤ ਵਿੱਚ ਇੱਕ ਮਿਠਾਸ ਭਰੀ ਕ੍ਰਾਂਤੀ! #MannKiBaat”
“ਯੂਰਪ ਤੋਂ ਲੈ ਕੇ ਸਾਊਦੀ ਅਰਬ ਤੱਕ... ਪ੍ਰਧਾਨ ਮੰਤਰੀ @narendramodi ਦੱਸ ਕਰਦੇ ਹਨ ਕਿ ਦੁਨੀਆ ਕਿਵੇਂ ਗੀਤਾ ਦਾ ਜਸ਼ਨ ਮਨਾ ਰਹੀ ਹੈ।
#MannKiBaat”
"ਜਾਮ ਸਾਹਿਬ ਦਾ ਸ਼ਾਨਦਾਰ ਯੋਗਦਾਨ ਜਿਸ ਨੂੰ ਅੱਜ ਦੁਨੀਆ ਸਨਮਾਨਿਤ ਕਰ ਰਹੀ ਹੈ... #MannKiBaat”
“ਪ੍ਰਧਾਨ ਮੰਤਰੀ @narendramodi ਨੇ ਕਿਹਾ ਇਹ ਦੇਖ ਕੇ ਖ਼ੁਸ਼ੀ ਹੁੰਦੀ ਹੈ ਕਿ ਅੱਜ ਬਹੁਤ ਸਾਰੇ ਨੌਜਵਾਨ ਅਤੇ ਉੱਚ ਸਿੱਖਿਆ ਪ੍ਰਾਪਤ ਪੇਸ਼ਾਵਰ ਕੁਦਰਤੀ ਖੇਤੀ ਨੂੰ ਅਪਨਾ ਰਹੇ ਹਨ। #MannKiBaat”
“ਚੌਥਾ ਕਾਸ਼ੀ-ਤਾਮਿਲ ਸੰਗਮਮ 2 ਦਸੰਬਰ ਨੂੰ ਕਾਸ਼ੀ ਦੇ ਨਮੋ ਘਾਟ ਵਿਖੇ ਸ਼ੁਰੂ ਹੋ ਰਿਹਾ ਹੈ।
ਪ੍ਰਧਾਨ ਮੰਤਰੀ @narendramodi ਨੇ ਸਾਰਿਆਂ ਨੂੰ ਕਾਸ਼ੀ-ਤਾਮਿਲ ਸੰਗਮਮ ਦਾ ਹਿੱਸਾ ਬਣਨ ਦੀ ਅਪੀਲ ਕੀਤੀ। #MannKiBaat”
“ਆਈਐੱਨਐੱਸ ਮਾਹੇ ਨੂੰ ਭਾਰਤੀ ਜਲ-ਸੈਨਾ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਸਵਦੇਸ਼ੀ ਡਿਜ਼ਾਈਨ ਦੀ ਵਿਆਪਕ ਪ੍ਰਸ਼ੰਸਾ ਹੋ ਰਹੀ ਹੈ। #MannKiBaat”
“ਉਤਰਾਖੰਡ ਵਿੱਚ ਸਰਦੀਆਂ ਦਾ ਸੈਰ-ਸਪਾਟਾ ਬਹੁਤ ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। #MannKiBaat”
“ਕਈ ਦੇਸ਼ਾਂ ਵਿੱਚ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਲਈ ਉਤਸ਼ਾਹ ਦੇਖਿਆ ਗਿਆ ਹੈ। ਦੁਨੀਆ ਭਰ ਵਿੱਚ ਲੋਕਾਂ ਨੇ ਬੁੱਧ ਅਵਸ਼ੇਸ਼ ਭੇਜਣ ਲਈ ਭਾਰਤ ਦਾ ਧੰਨਵਾਦ ਕੀਤਾ। #MannKiBaat”
“ਵੋਕਲ ਫਾਰ ਲੋਕਲ! #MannKiBaat”
“ਭਾਰਤ ਦਾ ਸੁਪਰਹਿਟ ਖੇਡ ਮਹੀਨਾ! #MannKiBaat”
"ਨਵੰਬਰ ਦਾ ਮਹੀਨਾ ਕਈ ਅਜਿਹੇ ਮੌਕਿਆਂ ਵਾਲਾ ਰਿਹਾ ਹੈ ਜੋ 140 ਕਰੋੜ ਭਾਰਤੀਆਂ ਨੂੰ ਮਾਣ ਦਿਵਾਏਗਾ, ਜਿਨ੍ਹਾਂ ਵਿੱਚੋਂ ਕੁਝ ਹਨ:
• ਅਯੁੱਧਿਆ ਵਿੱਚ ਧਰਮ ਧਵਜਾਰੋਹਣ ਉਤਸਵ।
• ਭਗਵਾਨ ਬਿਰਸਾ ਮੁੰਡਾ ਦੀ 150ਵੀਂ ਜਯੰਤੀ ਸਮਾਗਮ।
• ਵੰਦੇ ਮਾਤਰਮ ਦੇ 150 ਸਾਲ।
• ਭਾਰਤ ਗਲੋਬਲ ਐੱਮਆਰਓ (ਐੱਮਆਰਓ) ਹੱਬ ਬਣਨ ਦੇ ਨੇੜੇ ਪਹੁੰਚਿਆ।
• ਆਈਐੱਨਐੱਸ ਮਾਹੇ ਦਾ ਕਮਿਸ਼ਨਿੰਗ, ਜੋ ਤਾਕਤ ਅਤੇ ਆਤਮ-ਨਿਰਭਰਤਾ ਦਾ ਇੱਕ ਜੀਵਿਤ ਪ੍ਰਤੀਕ ਹੈ।
• ਸਕਾਈਰੂਟ ਏਅਰੋਸਪੇਸ ਦੇ ਇਨਫਿਨਿਟੀ ਕੈਂਪਸ ਦਾ ਉਦਘਾਟਨ।
• ਭਾਰਤ ਨੇ ਅਨਾਜ ਪੈਦਾਵਾਰ ਵਿੱਚ ਇੱਕ ਰਿਕਾਰਡ ਕਾਇਮ ਕੀਤਾ।
#MannKiBaat”
“ਜਦੋਂ ਤਕਨੀਕ ਅਤੇ ਨਵੀਨਤਾ ਦੀ ਗੱਲ ਆਉਂਦੀ ਹੈ ਤਾਂ ਭਾਰਤ ਦੀ Gen Z ਕਮਾਲ ਕਰ ਰਹੀ ਹੈ। ਇੱਕ ਅਜਿਹੇ ਯਤਨ ’ਤੇ ਚਾਨਣਾ ਪਾਇਆ ਗਿਆ, ਜੋ ਡ੍ਰੋਨਾਂ ਦੇ ਪ੍ਰਤੀ ਸਾਡੇ ਨੌਜਵਾਨਾਂ ਦੇ ਜਨੂਨ ਨੂੰ ਦਰਸਾਉਂਦਾ ਹੈ। #MannKiBaat”
“ਜੰਮੂ-ਕਸ਼ਮੀਰ ਤੋਂ ਲੈ ਕੇ ਕਰਨਾਟਕ ਅਤੇ ਨਾਗਾਲੈਂਡ ਤੱਕ, ਭਾਰਤ ਦੇ ਕਿਸਾਨ ਸ਼ਹਿਦ ਬਣਾਉਣ ਵਿੱਚ ਬਹੁਤ ਚੰਗੀ ਸਫ਼ਲਤਾ ਪਾ ਰਹੇ ਹਨ। ਇਸ ਖੇਤਰ ਵਿੱਚ ਕੇਵੀਆਈਸੀ ਦੇ ਯਤਨਾਂ ਦੀ ਵੀ ਸ਼ਲਾਘਾ ਬਣਦੀ ਹੈ। #MannKiBaat”
ਸਾਊਦੀ ਅਰਬ ਅਤੇ ਲਾਤਵੀਆ ਵਿੱਚ ਗੀਤਾ ਮਹੋਤਸਵ ਮਹੱਤਵਪੂਰਨ ਯਤਨ ਹੈ, ਜੋ ਭਾਰਤੀ ਪ੍ਰਵਾਸੀਆਂ ਅਤੇ ਭਾਰਤੀ ਸਭਿਆਚਾਰ ਅਤੇ ਅਧਿਆਤਮਕਤਾ ਪ੍ਰਤੀ ਭਾਵੁਕ ਲੋਕਾਂ ਨਾਲ ਸਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਦੇ ਹਨ।
#MannKiBaat”
“ਇਜ਼ਰਾਈਲ ਵਿੱਚ ਇੱਕ ਵਿਸ਼ੇਸ਼ ਭਾਵ ਬਾਰੇ ਗੱਲ ਕੀਤੀ ਗਈ, ਜਿਸ ਨੇ ਜਾਮ ਸਾਹਿਬ ਦਿਗਵਿਜੈ ਸਿੰਘ ਜੀ ਦੀ ਮਾਨਵਤਾਵਾਦੀ ਭਾਵਨਾ ਨੂੰ ਸ਼ਰਧਾਂਜਲੀ ਦਿੱਤੀ।
#MannKiBaat”
“ਕਾਸ਼ੀ ਤਾਮਿਲ ਸੰਗਮਮ ਦੀ ਮੇਜ਼ਬਾਨੀ ਦੇ ਲਈ ਕਾਸ਼ੀ ਉਤਸੁਕ ਹੈ!
#MannKiBaat”
“ਆਓ, ਭਾਰਤ ਵਿੱਚ ਵਿਆਹ ਕਰੋ!
#MannKiBaat”
"ਭਾਰਤ ਤੋਂ ਬੌਧੀ ਅਵਸ਼ੇਸ਼ਾਂ ਦਾ ਭੂਟਾਨ, ਥਾਈਲੈਂਡ, ਰੂਸ, ਮੰਗੋਲੀਆ ਅਤੇ ਹੋਰ ਦੇਸ਼ਾਂ ਵਿੱਚ ਬਹੁਤ ਹੀ ਵਿਸ਼ੇਸ਼ ਸਵਾਗਤ ਕੀਤਾ ਗਿਆ ਹੈ, ਜੋ ਇਹ ਦਰਸਾਉਂਦਾ ਹੈ ਕਿ ਕਿਵੇਂ ਭਗਵਾਨ ਬੁੱਧ ਦੀਆਂ ਸਿੱਖਿਆਵਾਂ ਸਾਨੂੰ ਜੋੜਦੀਆਂ ਹਨ ਅਤੇ ਪ੍ਰੇਰਿਤ ਕਰਦੀਆਂ ਹਨ। #MannKiBaat”
“ಜಮ್ಮು ಮತ್ತು ಕಾಶ್ಮೀರದಿಂದ ಕರ್ನಾಟಕ ಮತ್ತು ನಾಗಾಲ್ಯಾಂಡ್ ವರೆಗೆ, ಭಾರತದ ರೈತರು ಜೇನು ಉತ್ಪಾದನೆಯಲ್ಲಿ ಉತ್ತಮ ಯಶಸ್ಸನ್ನು ಕಾಣುತ್ತಿದ್ದಾರೆ. ಈ ವಲಯದಲ್ಲಿ ಕೆವಿಐಸಿಯ ಪ್ರಯತ್ನಗಳನ್ನೂ ಶ್ಲಾಘಿಸಿಲಾಯಿತು.
#MannKiBaat”
“காசி தமிழ் சங்கமத்தை நடத்துவதற்கு, காசி நகரம் ஆவலுடன் எதிர்நோக்கியுள்ளது!
#MannKiBaat”
"ਉੱਤਰਾਖੰਡ ਵਿੱਚ 'ਆਦਿ ਕੈਲਾਸ਼ ਪਰਿਕ੍ਰਮਾ ਰਨ' ਤੋਂ ਬਾਅਦ, ਹੁਣ ਇੱਥੋਂ ਦੇ ਲੋਕਾਂ ਵਿੱਚ ਸਰਦੀਆਂ ਦੀਆਂ ਖੇਡਾਂ ਲਈ ਬਹੁਤ ਉਤਸ਼ਾਹ ਹੈ। ਸੂਬਿਆਂ ਵਿੱਚ ਸਰਦੀਆਂ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸੰਪਰਕ ਅਤੇ ਬੁਨਿਆਦੀ ਢਾਂਚੇ 'ਤੇ ਧਿਆਨ ਕੇਂਦ੍ਰਿਤ ਕਰਨਾ ਪੂਰੇ ਦੇਸ਼ ਲਈ ਪ੍ਰੇਰਨਾਦਾਇਕ ਹੈ।
#MannKiBaat”
"ਇਹ ਦੇਖ ਕੇ ਬਹੁਤ ਸੰਤੁਸ਼ਟੀ ਹੁੰਦੀ ਹੈ ਕਿ ਅੱਜ 'ਵੋਕਲ ਫਾਰ ਲੋਕਲ' ਦੀ ਭਾਵਨਾ ਨੂੰ ਦੇਸ਼ ਭਰ ਦੇ ਕਰੋੜਾਂ ਲੋਕਾਂ ਨੇ ਆਪਣੇ ਜੀਵਨ ਦੇ ਹਿੱਸੇ ਵਜੋਂ ਅਪਣਾਇਆ ਹੈ। ਮੈਂ ਵੀ ਦੱਖਣੀ ਅਫਰੀਕਾ ਵਿੱਚ ਜੀ-20 ਸਿਖਰ ਸੰਮੇਲਨ ਦੌਰਾਨ ਆਪਣੇ ਦੇਸ਼ ਵਾਸੀਆਂ ਵੱਲੋਂ ਵਿਸ਼ਵ ਆਗੂਆਂ ਨੂੰ ਜੋ ਤੋਹਫ਼ੇ ਭੇਟ ਕੀਤੇ, ਉਨ੍ਹਾਂ ਵਿੱਚ ਇਸ ਭਾਵਨਾ ਦਾ ਧਿਆਨ ਰੱਖਿਆ ਹੈ।
#MannKiBaat”
************
ਐੱਮਜੇਪੀਐੱਸ/ਐੱਸਆਰ
(रिलीज़ आईडी: 2197020)
आगंतुक पटल : 4
इस विज्ञप्ति को इन भाषाओं में पढ़ें:
Malayalam
,
Kannada
,
English
,
Urdu
,
Marathi
,
हिन्दी
,
Manipuri
,
Bengali
,
Bengali-TR
,
Gujarati
,
Odia
,
Tamil
,
Telugu