ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਮੰਡਲ ਨੇ ਸਿੰਟਰਡ ਰੇਅਰ ਅਰਥ ਪਰਮਾਨੈਂਟ ਮੈਗਨੈੱਟ ਦੀ ਮੈਨੂਫੈਕਚਰਿੰਗ ਨੂੰ ਉਤਸਾਹਿਤ ਕਰਨ ਲਈ 7 ਹਜ਼ਾਰ 280 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ


ਇਹ ਆਰਈਪੀਐੱਮ ਈਕੋਸਿਸਟਮ ਨੂੰ ਉਤਸਾਹਿਤ ਕਰਨ, ਆਤਮ-ਨਿਰਭਰਤਾ ਵਧਾਉਣ ਅਤੇ ਗਲੋਬਲ ਆਰਈਪੀਐੱਮ ਬਜ਼ਾਰ ਵਿੱਚ ਭਾਰਤ ਨੂੰ ਇੱਕ ਮੁੱਖ ਨਿਰਮਾਣਕਰਤਾ ਦੇਸ਼ ਵਜੋਂ ਸਥਾਪਿਤ ਕਰਨ ਦੀ ਸਰਕਾਰ ਦੀ ਵਿਸ਼ੇਸ਼ ਪਹਿਲ ਹੈ

ਇਹ ਯੋਜਨਾ ਹਰ ਸਾਲ 6000 ਮੀਟ੍ਰਿਕ ਟਨ ਸਿੰਟਰਡ ਆਰਪੀਐੱਮ ਦੀ ਘਰੇਲੂ ਮੈਨੂਫੈਕਚਰਿੰਗ ਨੂੰ ਉਤਸ਼ਾਹਿਤ ਕਰੇਗੀ, ਆਟੋਮੋਟਿਵ, ਰੱਖਿਆ ਅਤੇ ਏਅਰੋਸਪੇਸ ਖੇਤਰਾਂ ਲਈ ਸਪਲਾਈ ਚੇਨ ਨੂੰ ਮਜ਼ਬੂਤੀ ਦੇਵੇਗੀ ਅਤੇ ਆਤਮ-ਨਿਰਭਰ ਭਾਰਤ ਅਭਿਆਨ ਅਤੇ 2070 ਤੱਕ ਭਾਰਤ ਦੀ ਨੈੱਟ ਜ਼ੀਰੋ ਵਚਨਬੱਧਤਾ ਵਿੱਚ ਸਹਾਇਕ ਹੋਵੇਗੀ

प्रविष्टि तिथि: 26 NOV 2025 4:07PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ ₹7,280 ਕਰੋੜ ਦੇ ਵਿੱਤੀ ਖਰਚ ਨਾਲ ਸਿੰਟਰਡ ਰੇਅਰ ਅਰਥ ਪਰਮਾਨੈਂਟ ਮੈਗਨੈੱਟ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਵਿਲੱਖਣ ਪਹਿਲਕਦਮੀ ਦਾ ਉਦੇਸ਼ ਭਾਰਤ ਵਿੱਚ ਪ੍ਰਤੀ ਸਾਲ 6,000 ਮੀਟ੍ਰਿਕ ਟਨ ਦੀ ਇੱਕ ਏਕੀਕ੍ਰਿਤ ਰੇਅਰ ਅਰਥ ਪਰਮਾਨੈਂਟ ਮੈਗਨੈੱਟ (REPM) ਨਿਰਮਾਣ ਸਮਰੱਥਾ ਸਥਾਪਿਤ ਕਰਨਾ ਹੈ। ਇਸ ਨਾਲ ਸਵੈ-ਨਿਰਭਰਤਾ ਵਧੇਗੀ ਅਤੇ ਭਾਰਤ ਨੂੰ ਵਿਸ਼ਵ REPM ਬਜ਼ਾਰ ਵਿੱਚ ਇੱਕ ਪ੍ਰਮੁੱਖ ਨਿਰਮਾਣਕਰਤਾ ਦੇਸ਼ ਵਜੋਂ ਸਥਾਪਿਤ ਹੋਵੇਗਾ।

ਰੇਅਰ ਅਰਥ ਪਰਮਾਨੈਂਟ ਮੈਗਨੈੱਟ ਸਥਾਈ ਚੁੰਬਕਾਂ ਦੀਆਂ ਸਭ ਤੋਂ ਮਜ਼ਬੂਤ ​​ਕਿਸਮਾਂ ਵਿੱਚੋਂ ਇੱਕ ਹੁੰਦੇ ਹਨ ਅਤੇ ਇਲੈਕਟ੍ਰਿਕ ਵਾਹਨਾਂ, ਅਖੁੱਟ ਊਰਜਾ, ਇਲੈਕਟ੍ਰੌਨਿਕਸ, ਏਰੋਸਪੇਸ ਅਤੇ ਰੱਖਿਆ ਐਪਲੀਕੇਸ਼ਨਾਂ ਲਈ ਮਹੱਤਵਪੂਰਨ ਹਨ। ਇਹ ਯੋਜਨਾ ਏਕੀਕ੍ਰਿਤ REPM ਨਿਰਮਾਣ ਸਹੂਲਤਾਂ ਦੀ ਸਿਰਜਣਾ ਦਾ ਸਮਰਥਨ ਕਰੇਗੀ, ਜਿਸ ਵਿੱਚ ਰੇਅਰ ਅਰਥ ਦੀਆਂ ਆਕਸਾਈਡਾਂ ਨੂੰ ਧਾਤਾਂ ਵਿੱਚ, ਧਾਤਾਂ ਨੂੰ ਮਿਸ਼ਰਿਤ ਧਾਤ ਵਿੱਚ, ਅਤੇ ਮਿਸ਼ਰਿਤ ਧਾਤ ਨੂੰ ਤਿਆਰ REPM ਵਿੱਚ ਬਦਲਣਾ ਸ਼ਾਮਲ ਹੈ।

ਇਲੈਕਟ੍ਰਿਕ ਵਾਹਨਾਂ, ਨਵਿਆਉਣਯੋਗ ਊਰਜਾ, ਉਦਯੋਗਿਕ ਉਪਯੋਗਾਂ ਅਤੇ ਖਪਤਕਾਰ ਇਲੈਕਟ੍ਰੌਨਿਕਸ ਦੀ ਤੇਜ਼ੀ ਨਾਲ ਵਧ ਰਹੀ ਮੰਗ ਦੇ ਕਾਰਨ, ਭਾਰਤ ਵਿੱਚ REPMs ਦੀ ਖਪਤ 2025 ਤੋਂ 2030 ਤੱਕ ਦੁੱਗਣੀ ਹੋਣ ਦੀ ਉਮੀਦ ਹੈ। ਹਾਲੇ, ਭਾਰਤ ਵਿੱਚ REPMs ਦੀ ਮੰਗ ਮੁੱਖ ਤੌਰ 'ਤੇ ਆਯਾਤ ਰਾਹੀਂ ਪੂਰੀ ਹੁੰਦੀ ਹੈ। ਇਸ ਪਹਿਲ ਨਾਲ, ਭਾਰਤ ਆਪਣੀਆਂ ਪਹਿਲੀਆਂ ਏਕੀਕ੍ਰਿਤ REPM ਨਿਰਮਾਣ ਸਹੂਲਤਾਂ ਸਥਾਪਿਤ ਕਰੇਗਾ, ਰੁਜ਼ਗਾਰ ਪੈਦਾ ਕਰੇਗਾ, ਸਵੈ-ਨਿਰਭਰਤਾ ਵਧੇਗੀ ਅਤੇ 2070 ਤੱਕ ਨੈੱਟ ਜ਼ੀਰੋ ਪ੍ਰਾਪਤ ਕਰਨ ਲਈ ਦੇਸ਼ ਦੀ ਵਚਨਬੱਧਤਾ ਨੂੰ ਬਲ ਮਿਲੇਗਾ।

ਇਸ ਯੋਜਨਾ ਦਾ ਕੁੱਲ ਵਿੱਤੀ ਖਰਚ 7,280 ਕਰੋੜ ਰੁਪਏ ਹੈ, ਜਿਸ ਵਿੱਚ ਪੰਜ (5) ਸਾਲਾਂ ਲਈ REPM ਵਿਕਰੀ 'ਤੇ 6,450 ਕਰੋੜ ਰੁਪਏ ਦੇ ਵਿਕਰੀ-ਲਿੰਕਡ ਪ੍ਰੋਤਸਾਹਨ ਅਤੇ 6,000 ਐੱਮਟੀਪੀਏ REPM ਨਿਰਮਾਣ ਸਹੂਲਤਾਂ ਸਥਾਪਿਤ ਕਰਨ ਲਈ 750 ਕਰੋੜ ਰੁਪਏ ਦੀ ਪੂੰਜੀ ਸਬਸਿਡੀ ਦਿੱਤੀ ਜਾਣੀ ਸ਼ਾਮਲ ਹੈ।

ਇਸ ਯੋਜਨਾ ਵਿੱਚ ਇੱਕ ਵਿਸ਼ਵਵਿਆਪੀ ਪ੍ਰਤੀਯੋਗੀ ਬੋਲੀ ਪ੍ਰਕਿਰਿਆ ਰਾਹੀਂ ਕੁੱਲ ਸਮਰੱਥਾ ਪੰਜ ਲਾਭਪਾਤਰੀਆਂ ਨੂੰ ਵੰਡਣ ਦਾ ਟੀਚਾ ਹੈ। ਹਰੇਕ ਲਾਭਪਾਤਰੀ ਨੂੰ 1,200 MTPA ਤੱਕ ਸਮਰੱਥਾ ਅਲਾਟ ਕੀਤੀ ਜਾਵੇਗੀ।

ਇਸ ਯੋਜਨਾ ਦੀ ਕੁੱਲ ਮਿਆਦ ਅਵਾਰਡ ਦੀ ਮਿਤੀ ਤੋਂ 7 ਸਾਲ ਹੋਵੇਗੀ, ਜਿਸ ਵਿੱਚ ਇੱਕ ਏਕੀਕ੍ਰਿਤ REPM ਨਿਰਮਾਣ ਦੀ ਸਹੂਲਤ ਸਥਾਪਿਤ ਕਰਨ ਲਈ 2 ਸਾਲ ਦੀ ਮਿਆਦ ਅਤੇ REPM ਦੀ ਵਿਕਰੀ 'ਤੇ ਪ੍ਰੋਤਸਾਹਨ ਵੰਡ ਲਈ 5 ਸਾਲ ਸ਼ਾਮਲ ਹਨ।

ਭਾਰਤ ਸਰਕਾਰ ਦੀ ਇਹ ਪਹਿਲ ਘਰੇਲੂ REPM ਨਿਰਮਾਣ ਈਕੋਸਿਸਟਮ ਨੂੰ ਮਜ਼ਬੂਤ ​​ਕਰਨ ਅਤੇ ਗਲੋਬਲ ਬਜ਼ਾਰਾਂ ਵਿੱਚ ਮੁਕਾਬਲੇਬਾਜ਼ੀ ਵਧਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਰੇਅਰ ਅਰਥ ਪਰਮਾਨੈਂਟ ਮੈਗਨੈੱਟ ਉਤਪਾਦਨ ਵਿੱਚ ਸਵਦੇਸ਼ੀ ਸਮਰੱਥਾਵਾਂ ਨੂੰ ਉਤਸ਼ਾਹਿਤ ਕਰਕੇ, ਇਹ ਯੋਜਨਾ ਨਾ ਸਿਰਫ਼ ਘਰੇਲੂ ਉਦਯੋਗਾਂ ਲਈ REPM ਸਪਲਾਈ ਚੇਨ ਨੂੰ ਸੁਰੱਖਿਅਤ ਕਰੇਗੀ ਸਗੋਂ ਦੇਸ਼ ਦੀ ਨੈੱਟ ਜ਼ੀਰੋ 2070 ਵਚਨਬੱਧਤਾ ਦਾ ਵੀ ਸਮਰਥਨ ਕਰੇਗੀ। ਇਹ ਵਿਕਾਸ ਭਾਰਤ @2047 ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, ਇੱਕ ਤਕਨੀਕੀ ਤੌਰ 'ਤੇ ਸਵੈ-ਨਿਰਭਰ, ਵਿਸ਼ਵ ਪੱਧਰ 'ਤੇ ਪ੍ਰਤੀਯੋਗੀ, ਅਤੇ ਟਿਕਾਊ ਉਦਯੋਗਿਕ ਅਧਾਰ ਬਣਾਉਣ ਲਈ ਸਰਕਾਰਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਤੀਕ ਹੈ।

 

************

ਐੱਮਜੇਪੀਐੱਸ/ਐੱਸਜੇ


(रिलीज़ आईडी: 2195192) आगंतुक पटल : 8
इस विज्ञप्ति को इन भाषाओं में पढ़ें: Marathi , English , Urdu , हिन्दी , Gujarati , Tamil , Malayalam