ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਲੀਦਾਨ ਨੂੰ ਸ਼ਰਧਾਂਜਲੀ ਅਰਪਿਤ ਕੀਤੀ
ਗੁਰੂ ਤੇਗ ਬਹਾਦਰ ਜੀ ਨੇ ਅਨਿਆਂ ਅਤੇ ਅਧਰਮ ਦਾ ਜਿਸ ਦਲੇਰੀ ਅਤੇ ਸ਼ੌਰਯ ਨਾਲ ਸਾਹਮਣਾ ਕੀਤਾ, ਉਹ ਹਰ ਭਾਰਤੀ ਦੇ ਲਈ ਪ੍ਰੇਰਣਾ ਦਾ ਕੇਂਦਰ ਹੈ
ਧਰਮ ਦੀ ਰੱਖਿਆ ਲਈ ਗੁਰੂ ਤੇਗ ਬਹਾਦਰ ਜੀ ਆਪਣੇ ਪ੍ਰਾਣਾਂ ਦਾ ਬਲੀਦਾਨ ਦੇਣ ਤੋਂ ਵੀ ਪਿੱਛੇ ਨਹੀਂ ਹਟੇ, ਉਨ੍ਹਾਂ ਦਾ ਜੀਵਨ ਭਾਰਤ ਦੀ ਅਧਿਆਤਮਿਕ ਚੇਤਨਾ, ਸਾਹਸ ਅਤੇ ਬਲੀਦਾਨ ਦੀ ਅਮਰ ਗਾਥਾ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਫੈਸਲਾ ਕੀਤਾ ਹੈ ਕਿ ਪੂਰਾ ਦੇਸ਼ ਕ੍ਰਿਤਘ (ਧੰਨਵਾਦੀ) ਭਾਵ ਨਾਲ ਗੁਰੂ ਸਾਹਿਬ ਦਾ 350ਵਾਂ ਬਲੀਦਾਨ ਦਿਵਸ ਮਨਾ ਕੇ ਸਾਰੇ ਧਰਮਾਂ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਯਾਦ ਕਰੇਗਾ
ਗੁਰੂ ਤੇਗ਼ ਬਹਾਦਰ ਜੀ ਦੇ ਤਿਆਗ, ਸਾਹਸ ਅਤੇ ਬਲੀਦਾਨ ਦੀਆਂ ਗਾਥਾਵਾਂ ਅਨੰਤ ਕਾਲ ਤੱਕ ਸਾਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ
प्रविष्टि तिथि:
24 NOV 2025 11:42PM by PIB Chandigarh
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਨੂੰ ਨਮਨ ਕਰਕੇ ਮੱਥਾ ਟੇਕਿਆ।

ਐਕਸ ‘ਤੇ ਇੱਕ ਪੋਸਟ ਵਿੱਚ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ “ਗੁਰੂ ਤੇਗ਼ ਬਹਾਦਰ ਜੀ ਨੇ ਅਨਿਆਂ ਅਤੇ ਅਧਰਮ ਦਾ ਜਿਸ ਦਲੇਰੀ ਅਤੇ ਸ਼ੌਰਯ ਨਾਲ ਸਾਹਮਣਾ ਕੀਤਾ, ਉਹ ਹਰ ਭਾਰਤੀ ਲਈ ਪ੍ਰੇਰਣਾ ਦਾ ਕੇਂਦਰ ਹੈ। ਧਰਮ ਦੀ ਰੱਖਿਆ ਲਈ ਉਹ ਆਪਣੇ ਪ੍ਰਾਣਾਂ ਦੀ ਬਲੀਦਾਨ ਦੇਣ ਤੋਂ ਵੀ ਪਿੱਛੇ ਨਹੀਂ ਹਟੇ। ਉਨ੍ਹਾਂ ਦਾ ਜੀਵਨ ਭਾਰਤ ਦੀ ਅਧਿਆਤਮਿਕ ਚੇਤਨਾ, ਸਾਹਸ ਅਤੇ ਬਲੀਦਾਨ ਦੀ ਅਮਰ ਗਾਥਾ ਹੈ।
ਸ਼੍ਰੀ ਸ਼ਾਹ ਨੇ ਕਿਹਾ, ਮੋਦੀ ਜੀ ਨੇ ਫੈਸਲਾ ਕੀਤਾ ਹੈ ਕਿ ਪੂਰਾ ਦੇਸ਼ ਕ੍ਰਿਤ ਭਾਵ ਨਾਲ ਗੁਰੂ ਸਾਹਿਬ ਦਾ 350ਵਾਂ ਬਲੀਦਾਨ ਦਿਵਸ ਮਨਾ ਕੇ ਸਾਰੇ ਧਰਮਾਂ ਅਤੇ ਸੱਭਿਆਚਾਰ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਯਾਦ ਕਰੇਗਾ। ਅੱਜ ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਦੇ ਬਲੀਦਾਨ ਨੂੰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਤਿਕਾਰ ਵਿੱਚ ਮੱਥਾ ਟੇਕਿਆ। ਗੁਰੂ ਤੇਗ਼ ਬਹਾਦਰ ਜੀ ਦੇ ਤਿਆਗ, ਸਾਹਸ ਅਤੇ ਬਲੀਦਾਨ ਦੀਆਂ ਗਾਥਾਵਾਂ ਅਨੰਤ ਕਾਲ ਤੱਕ ਸਾਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ।”


*****
ਆਰਕੇ/ਆਰਆਰ /ਪੀਐੱਸ /ਏਕੇ
(रिलीज़ आईडी: 2194207)
आगंतुक पटल : 5