ਘੱਟ ਗਿਣਤੀ ਮਾਮਲੇ ਮੰਤਰਾਲਾ
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜ਼ਿਜੂ ਨੇ ਸਾਊਦੀ ਅਰਬ ਵਿੱਚ ਮਦੀਨਾ-ਮੱਕਾ ਹਾਈਵੇਅ ‘ਤੇ ਹੋਏ ਦੁਖਦਾਈ ਬੱਸ ਹਾਦਸੇ ‘ਤੇ ਡੂੰਘਾ ਦੁਖ ਵਿਅਕਤ ਕੀਤਾ ਹੈ, ਇਸ ਹਾਦਸੇ ਵਿੱਚ ਕਈ ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ
ਘੱਟ ਗਿਣਤੀ ਮਾਮਲੇ ਮੰਤਰਾਲਾ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਨਾਲ ਨਿਰੰਤਰ ਸੰਪਰਕ ਵਿੱਚ ਹੈ, ਜੋ ਵਧੇਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ
Posted On:
19 NOV 2025 7:31PM by PIB Chandigarh
ਮਦੀਨਾ-ਮੱਕਾ ਹਾਈਵੇਅ ‘ਤੇ 17 ਨਵੰਬਰ 2025 ਨੂੰ ਇੱਕ ਦੁਖਦਾਈ ਸੜਕ ਹਾਦਸਾ ਹੋਇਆ, ਜਿਸ ਵਿੱਚ ਭਾਰਤੀ ਉਮਰ੍ਹਾ ਸ਼ਰਧਾਲੂਆਂ ਨੂੰ ਲਿਜਾ ਰਹੀ ਇੱਕ ਬੱਸ ਸ਼ਾਮਲ ਸੀ। ਖਬਰਾਂ ਮੁਤਾਬਕ, ਬੱਸ ਇੱਕ ਫਿਊਲ ਟੈਂਕਰ ਨਾਲ ਟਕਰਾ ਗਈ, ਜਿਸ ਦੇ ਨਤੀਜੇ ਵਜੋਂ ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ।
ਕੇਂਦਰੀ ਘੱਟ ਗਿਣਤੀ ਮਾਮਲੇ ਮੰਤਰੀ ਸ਼੍ਰੀ ਕਿਰੇਨ ਰਿਜ਼ਿਜੂ ਨੇ ਸਾਊਦੀ ਅਰਬ ਵਿੱਚ ਮਦੀਨਾ-ਮੱਕਾ ਹਾਈਵੇਅ ‘ਤੇ ਹੋਏ ਦੁਖਦਾਈ ਬੱਸ ਹਾਦਸੇ ‘ਤੇ ਡੂੰਘਾ ਦੁੱਖ ਵਿਅਕਤ ਕੀਤਾ ਹੈ, ਜਿਸ ਵਿੱਚ ਕਈ ਭਾਰਤੀ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ। ਸ਼੍ਰੀ ਰਿਜ਼ਿਜੂ ਨੇ ਦੁਖੀ ਪਰਿਵਾਰਾਂ ਪ੍ਰਤੀ ਦਿਲੋਂ ਹਾਰਦਿਕ ਸੰਵੇਦਨਾ ਪ੍ਰਗਟ ਕੀਤੀ ਹੈ।
ਰਿਆਧ (Riyadh) ਸਥਿਤ ਦੂਤਾਵਾਸ ਅਤੇ ਜੈੱਦਾਹ ਸਥਿਤ ਵਣਜ ਦੂਤਾਵਾਸ ਵੀ ਸਾਊਦੀ ਹੱਜ ਅਤੇ ਉਮਰਾਹ ਮੰਤਰਾਲੇ (Umrah Ministry) ਅਤੇ ਹੋਰ ਸਥਾਨਕ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਵਿੱਚ ਹਨ। ਜੈੱਦਾਹ ਵਿੱਚ ਭਾਰਤ ਦਾ ਕੌਂਸਲੇਟ ਜਨਰਲ (CGI) ਸਥਿਤੀ ਦੀ ਨੇੜਿਓਂ ਨਿਗਰਾਨੀ ਕਰ ਰਿਹਾ ਹੈ ਅਤੇ ਹਸਪਤਾਲ ਸਹਾਇਤਾ ਅਤੇ ਜ਼ਰੂਰੀ ਰਸਮਾਂ ਪੂਰੀਆਂ ਕਰਨ ਸਮੇਤ ਸਾਰੀਆਂ ਜ਼ਰੂਰੀ ਵਣਜ ਦੂਤਾਵਾਸ ਸਬੰਧੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਸੀਜੀਆਈ ਨੇ ਹਾਦਸੇ ਵਿੱਚ ਮਾਰੇ ਗਏ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਮਦੀਨਾ ਸਥਿਤ ਭਾਰਤੀ ਹੱਜ ਯਾਤਰੀ ਦਫਤਰ ਵਿਖੇ ਇੱਕ ਕੈਂਪ ਦਫ਼ਤਰ ਸਥਾਪਿਤ ਕੀਤਾ ਹੈ। ਇਸ ਤੋਂ ਇਲਾਵਾ, ਵਣਜ ਦੂਤਾਵਾਸ ਨੇ ਮ੍ਰਿਤਕ ਸ਼ਰਧਾਲੂਆਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇੱਕ ਟੋਲ-ਫ੍ਰੀ ਹੈਲਪਲਾਈਨ ਨੰਬਰ ਵੀ ਸ਼ੁਰੂ ਕੀਤਾ ਹੈ, ਜਿਸ ਵਿੱਚ ਪਰਿਵਾਰਕ ਮੈਂਬਰਾਂ ਨੂੰ ਤੁਰੰਤ ਸਹਾਇਤਾ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।
ਘੱਟ ਗਿਣਤੀ ਮਾਮਲੇ ਮੰਤਰਾਲਾ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ, ਜੋ ਵਧੇਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਹੇ ਹਨ। ਘੱਟ ਗਿਣਤੀ ਮਾਮਲੇ ਮੰਤਰਾਲੇ ਦਾ ਹੱਜ ਡਿਵੀਜ਼ਨ ਸੀਜੀਆਈ, ਜੈੱਦਾਹ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਜ਼ਮੀਨੀ ਪੱਧਰ ‘ਤੇ ਸਥਿਤੀ ਦਾ ਜਾਇਜ਼ਾ ਲੈਣ ਅਤੇ CGI ਨਾਲ ਫਾਲੋ-ਅੱਪ ਕਾਰਵਾਈ ਦਾ ਤਾਲਮੇਲ ਸਥਾਪਿਤ ਕਰਨ ਲਈ ਭਾਰਤੀ ਹੱਜ ਕਮੇਟੀ (HCOI) ਦੇ ਸੀਈਓ ਨੂੰ ਜੈੱਦਾਹ ਭੇਜਿਆ ਗਿਆ ਹੈ। ਰਿਆਧ ਵਿੱਚ ਭਾਰਤੀ ਰਾਜਦੂਤ ਵੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਸਬੰਧਿਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ। ਇਸ ਤੋਂ ਇਲਾਵਾ, ਮੁੰਬਈ ਵਿੱਚ HCOI ਦੇ ਸੀਈਓ ਇਸ ਘਟਨਾ ਦੇ ਸਬੰਧ ਵਿੱਚ ਤੇਲੰਗਾਨਾ ਹੱਜ ਕਮੇਟੀ ਨਾਲ ਤਾਲਮੇਲ ਕਰ ਰਹੇ ਹਨ। HCOI ਦੇ ਸੀਈਓ ਇਸ ਦੁਖਦਾਈ ਘਟਨਾ ਦੇ ਸਬੰਧ ਵਿੱਚ ਫਾਲੋ-ਅੱਪ ਕਾਰਵਾਈ ਲਈ CGI ਨਾਲ ਤਾਲਮੇਲ ਕਰਨ ਲਈ ਇਸ ਸਮੇਂ ਜੈੱਦਾਹ ਵਿੱਚ ਮੌਜੂਦ ਹਨ।
*****
ਏਕੇ/ਐੱਮਆਰ
(Release ID: 2192206)
Visitor Counter : 3