ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
azadi ka amrit mahotsav

ਕੇਂਦਰੀ ਵਾਤਾਵਰਣ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਬ੍ਰਾਜ਼ੀਲ ਦੇ ਬੇਲੇਮ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ‘ਚ ਪੱਖਕਾਰਾਂ ਦੇ 30ਵੇਂ ਸੈਸ਼ਨ (ਸੀਓਪੀ30) ਵਿੱਚ ਭਾਰਤ ਦਾ ਰਾਸ਼ਟਰੀ ਬਿਆਨ ਦਿੱਤਾ


ਭਾਰਤ ਨੇ ਸੀਓਪੀ30 ਨੂੰ ਲਾਗੂ ਕਰਨ ਅਤੇ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਸੀਓਪੀ ਦੇ ਰੂਪ ਵਿੱਚ ਅਪਨਾਉਣ ਦਾ ਸੱਦਾ ਦਿੱਤਾ ਹੈ

ਵਿਕਸਿਤ ਦੇਸ਼ਾਂ ਨੂੰ ਨੈੱਟ-ਜ਼ੀਰੋ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਅਰਬਾਂ ਨਹੀਂ, ਸਗੋਂ ਖਰਬਾਂ ਵਿੱਚ ਜਲਵਾਯੂ ਵਿੱਤ ਪ੍ਰਦਾਨ ਕਰਨਾ ਚਾਹੀਦਾ ਹੈ: ਸ਼੍ਰੀ ਭੁਪੇਂਦਰ ਯਾਦਵ

ਸ੍ਰੀ ਯਾਦਵ ਨੇ ਕਿਹਾ ਕਿ ਭਾਰਤ 2035 ਤੱਕ ਆਪਣੀ ਸੋਧੀ ਹੋਈ ਰਾਸ਼ਟਰੀ ਵਿਕਾਸ ਪ੍ਰੀਸ਼ਦ (ਐੱਨਡੀਸੀ) ਦਾ ਐਲਾਨ ਕਰੇਗਾ ਅਤੇ ਪਹਿਲੀ ਦੋ-ਵਰ੍ਹਿਆਂ ਦੀ ਪਾਰਦਰਸ਼ਿਤਾ ਰਿਪੋਰਟ ਪ੍ਰਕਾਸ਼ਿਤ ਕਰੇਗਾ

प्रविष्टि तिथि: 18 NOV 2025 2:22AM by PIB Chandigarh

ਕੇਂਦਰੀ ਵਾਤਾਵਰਣ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ, ਸ਼੍ਰੀ ਭੂਪੇਂਦਰ ਯਾਦਵ ਨੇ 17.11.2025 ਨੂੰ ਬ੍ਰਾਜ਼ੀਲ ਦੇ ਬੇਲੇਮ ਵਿੱਚ ਆਯੋਜਿਤ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਦੇ 30ਵੇਂ ਸੈਸ਼ਨ ਵਿੱਚ ਭਾਰਤ ਦਾ ਰਾਸ਼ਟਰੀ ਬਿਆਨ ਦਿੱਤਾ। ਸ਼੍ਰੀ ਭੂਪੇਂਦਰ ਯਾਦਵ ਨੇ ਸੀਓਪੀ30 ਨੂੰ ਲਾਗੂ ਕਰਨ ਅਤੇ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਸੀਓਪੀ ਦੇ ਰੂਪ ਵਿੱਚ ਅਪਨਾਉਣ ਦਾ ਸੱਦਾ ਦਿੱਤਾ।

ਸ਼੍ਰੀ ਭੂਪੇਂਦਰ ਯਾਦਵ ਨੇ ਬ੍ਰਾਜ਼ੀਲ ਸਰਕਾਰ ਅਤੇ ਲੋਕਾਂ ਪ੍ਰਤੀ ਭਾਰਤ ਵੱਲੋਂ ਸਾਡੇ ਗ੍ਰਹਿ ਦੀ ਵਾਤਾਵਰਣ ਸਬੰਧੀ ਸੰਪਦਾ ਦੇ ਇੱਕ ਜੀਵੰਤ ਪ੍ਰਤੀਕ, 'ਅਮੇਜ਼ਨ ਦੇ ਦਿਲ' ਵਿੱਚ ਸੀਓਪੀ30 ਦੀ ਮੇਜ਼ਬਾਨੀ ਕਰਨ ਲਈ ਭਾਰਤ ਦਾ ਧੰਨਵਾਦ ਕੀਤਾ।

ਸ਼੍ਰੀ ਭੂਪੇਂਦਰ ਯਾਦਵ ਨੇ ਵਿਕਸਿਤ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਪ੍ਰਤੀ ਅਤੇ ਵਧੇਰੇ ਇੱਛਾਵਾਂ ਦਰਸਾਉਣ ਲਈ ਆਪਣੀਆਂ ਵਚਨਬੱਧਤਾਵਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, "ਵਿਕਸਿਤ ਦੇਸ਼ਾਂ ਨੂੰ ਮੌਜੂਦਾ ਟੀਚੇ ਦੀਆਂ ਮਿਤੀਆਂ ਤੋਂ ਬਹੁਤ ਪਹਿਲਾਂ ਨੈੱਟ ਜ਼ੀਰੋ ਤੱਕ ਪਹੁੰਚਣਾ ਚਾਹੀਦਾ ਹੈ ਅਤੇ ਅਰਬਾਂ ਦੇ ਨਹੀਂ, ਸਗੋਂ ਖਰਬਾਂ ਦੇ ਪੈਮਾਨੇ 'ਤੇ ਨਵਾਂ, ਵਾਧੂ ਅਤੇ ਰਿਆਇਤੀ ਜਲਵਾਯੂ ਵਿੱਤ ਪ੍ਰਦਾਨ ਕਰਨਾ ਚਾਹੀਦਾ ਹੈ"। ਉਨ੍ਹਾਂ ਨੇ ਕਿਫਾਇਤੀ, ਪਹੁੰਚਯੋਗ ਜਲਵਾਯੂ ਤਕਨਾਲੋਜੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਜਲਵਾਯੂ ਤਕਨਾਲੋਜੀ ਪਾਬੰਦੀਸ਼ੁਦਾ ਬੌਧਿਕ ਸੰਪਤੀ ਰੁਕਾਵਟਾਂ ਤੋਂ ਮੁਕਤ ਹੋਣੀ ਚਾਹੀਦੀ ਹੈ।

 

ਸ਼੍ਰੀ ਭੂਪੇਂਦਰ ਯਾਦਵ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਸਫਲਤਾਪੂਰਵਕ ਇਹ ਦਰਸਾਇਆ ਹੈ ਕਿ ਵਿਕਾਸ ਅਤੇ ਵਾਤਾਵਰਣ ਸੁਰੱਖਿਆ ਇੱਕਠੇ ਅੱਗੇ ਵਧ ਸਕਦੇ ਹਨ। ਉਨ੍ਹਾਂ ਦੱਸਿਆ ਕਿ ਵਰ੍ਹੇ 2005 ਤੋਂ ਭਾਰਤ ਦੇ ਕਾਰਬਨ ਨਿਕਾਸ ਵਿੱਚ 36 ਪ੍ਰਤੀਸ਼ਤ ਤੋਂ ਵੱਧ ਦੀ ਗਿਰਾਵਟ ਆਈ ਹੈ, ਅਤੇ ਗੈਰ-ਜੀਵਾਸ਼ਮ ਸਰੋਤ ਹੁਣ ਸਾਡੀ ਕੁੱਲ ਬਿਜਲੀ ਸਥਾਪਿਤ ਸਮਰੱਥਾ (ਵਰਤਮਾਨ ਵਿੱਚ ਲਗਭਗ 256 ਗੀਗਾਵਾਟ) ਦੇ ਅੱਧੇ ਤੋਂ ਵੱਧ ਦਾ ਹਿੱਸਾ ਹਨ, ਜੋ ਇੱਕ ਰਾਸ਼ਟਰੀ ਵਿਕਾਸ ਟੀਚਾ ਹੈ ਜਿਸ ਨੂੰ ਅਸੀਂ 2030 ਦੇ ਟੀਚੇ ਤੋਂ ਪੰਜ ਵਰ੍ਹੇ ਪਹਿਲਾਂ ਪ੍ਰਾਪਤ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ 2035 ਤੱਕ ਆਪਣੇ ਸੋਧੇ ਹੋਏ ਰਾਸ਼ਟਰੀ ਵਿਕਾਸ ਟੀਚਿਆਂ (ਐੱਨਡੀਸੀ) ਦਾ ਐਲਾਨ ਕਰੇਗਾ ਅਤੇ ਆਪਣੀ ਪਹਿਲੀ ਦੋ-ਵਰ੍ਹਿਆਂ ਦੀ ਪਾਰਦਰਸ਼ਿਤਾ ਰਿਪੋਰਟ ਜਾਰੀ ਕਰੇਗਾ।

 

ਸ਼੍ਰੀ ਭੂਪੇਂਦਰ ਯਾਦਵ ਨੇ ਕਿਹਾ ਕਿ ਭਾਰਤ ਦੀ ਗਲੋਬਲ ਲੀਡਰਸ਼ਿਪ ਨੂੰ ਅੰਤਰਰਾਸ਼ਟਰੀ ਸੌਰ ਗਠਜੋੜ ਅਤੇ ਗਲੋਬਲ ਬਾਇਓਫਿਊਲ ਅਲਾਇੰਸ ਵਰਗੀਆਂ ਪਹਿਲਾਂ ਰਾਹੀਂ ਦਰਸਾਇਆ ਗਿਆ ਹੈ। ਉਨ੍ਹਾਂ ਨੇ ਵਰ੍ਹੇ 2070 ਤੱਕ ਭਾਰਤ ਦੇ ਸ਼ੁੱਧ ਜ਼ੀਰੋ ਕਾਰਬਨ ਨਿਕਾਸ ਦੇ ਟੀਚੇ ਨੂੰ ਅੱਗੇ ਵਧਾਉਣ ਵਿੱਚ ਨਿਊਕਲੀਅਰ ਮਿਸ਼ਨ ਅਤੇ ਗ੍ਰੀਨ ਹਾਈਡ੍ਰੋਜਨ ਮਿਸ਼ਨ ਦੀ ਭੂਮਿਕਾ 'ਤੇ ਵੀ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕਾਰਬਨ ਸਿੰਕ ਅਤੇ ਭੰਡਾਰਾਂ ਦੀ ਸੰਭਾਲ ਅਤੇ ਵਿਕਾਸ ਨਾਲ ਸਬੰਧਿਤ ਪੈਰਿਸ ਸਮਝੌਤੇ ਦੇ ਉਦੇਸ਼ਾਂ ਦੇ ਅਨੁਸਾਰ, ਇਸ ਕਮਿਊਨਿਟੀ-ਅਗਵਾਈ ਵਾਲੀ ਪਹਿਲਕਦਮੀ ਨੇ ਸਿਰਫ਼ ਸੋਲਾਂ ਮਹੀਨਿਆਂ ਵਿੱਚ 2 ਅਰਬ ਤੋਂ ਵੱਧ ਰੁੱਖ ਲਗਾਏ ਹਨ, ਜੋ ਸੱਚਮੁੱਚ ਸਮੂਹਿਕ ਜਲਵਾਯੂ ਕਾਰਵਾਈਆਂ ਦੀ ਸ਼ਕਤੀ ਦਾ ਪ੍ਰਮਾਣ ਹੈ।

ਸ਼੍ਰੀ ਭੂਪੇਂਦਰ ਯਾਦਵ ਨੇ ਵਿਸ਼ਵ ਜਲਵਾਯੂ ਸਹਿਯੋਗ ਅਤੇ ਨਿਆਂ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ ਉਮੀਦ ਪ੍ਰਗਟਾਈ ਕਿ "ਅਗਲਾ ਦਹਾਕਾ ਲਾਗੂਕਰਨ, ਲਚਕੀਲੇਪਣ ਅਤੇ ਸਾਂਝੀ ਜ਼ਿੰਮੇਵਾਰੀ ਦਾ ਦਹਾਕਾ ਹੋਵੇਗਾ।"

*****

ਵੀਐੱਮ/ਏਕੇ


(रिलीज़ आईडी: 2191691) आगंतुक पटल : 23
इस विज्ञप्ति को इन भाषाओं में पढ़ें: English , Urdu , Marathi , हिन्दी , Tamil