ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਨਰਸਿੰਗ ਨੀਤੀ ਦੀਆਂ ਤਰਜੀਹਾਂ ਅਤੇ ਸਰਵੋਤਮ ਅਭਿਆਸਾਂ ਬਾਰੇ ਤਿੰਨ ਦਿਨਾਂ ਰਾਸ਼ਟਰੀ ਵਿਚਾਰ-ਵਟਾਂਦਰੇ 'ਤੇ ਵਰਕਸ਼ਾਪ ਸਫਲਤਾਪੂਰਵਕ ਸਮਾਪਤ ਹੋਈ


ਨੈਸ਼ਨਲ ਵਰਕਸ਼ਾਪ ਨੇ ਨਰਸਿੰਗ ਉੱਤਮਤਾ ਨੂੰ ਅੱਗੇ ਵਧਾਉਣ ਅਤੇ ਭਵਿੱਖ ਲਈ ਤਿਆਰ ਕਾਰਜਬਲ ਨਿਰਮਾਣ ਪ੍ਰਤੀ ਭਾਰਤ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ

प्रविष्टि तिथि: 14 NOV 2025 7:05PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ  ਝਪੀਗੋ (Jhpiego) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਹਿਯੋਗ ਨਾਲ, ਅੱਜ ਨਵੀਂ ਦਿੱਲੀ ਵਿੱਚ ਭਾਰਤ ਵਿੱਚ ਨਰਸਿੰਗ ਨੀਤੀ ਤਰਜੀਹਾਂ ਅਤੇ ਸਭ ਤੋਂ ਵਧੀਆ ਅਭਿਆਸਾਂ 'ਤੇ ਤਿੰਨ ਦਿਨਾਂ ਰਾਸ਼ਟਰੀ ਵਿਚਾਰ-ਵਟਾਂਦਰਾ ਅਤੇ ਅਨੁਭਵ ਸਾਂਝਾ ਕਰਨ ਵਾਲੀ ਵਰਕਸ਼ਾਪ ਦਾ ਸਮਾਪਨ ਕੀਤਾ।

ਇਸ ਵਰਕਸ਼ਾਪ ਨੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ, ਨਰਸਿੰਗ ਪ੍ਰਮੁੱਖਾਂ, ਅਕਾਦਮਿਕ ਮਾਹਿਰਾਂ ਅਤੇ ਵਿਕਾਸ ਭਾਈਵਾਲਾਂ ਨੂੰ ਇਕੱਠਾ ਕੀਤਾ, ਅਤੇ ਨਰਸਿੰਗ ਅਤੇ ਮਿਡਵਾਈਫਰੀ (midwifery) ਦੇ ਸੁਧਾਰਾਂ 'ਤੇ ਰਾਸ਼ਟਰੀ ਏਜੰਡੇ ਨੂੰ ਅੱਗੇ ਵਧਾਉਣ ਲਈ ਇੱਕ ਪਲੈਟਫਾਰਮ ਵਜੋਂ ਕੰਮ ਕੀਤਾ।

ਵਰਕਸ਼ਾਪ ਨੇ ਯੋਜਨਾਬੱਧ ਕਾਰਜਬਲ ਯੋਜਨਾਬੰਦੀ ਅਤੇ ਪ੍ਰਬੰਧਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਰਾਜਾਂ ਅਤੇ ਮਾਹਰਾਂ ਨੇ ਦੇਖਭਾਲ ਦੇ ਵੱਖ-ਵੱਖ ਪੱਧਰਾਂ ਵਿੱਚ ਢੁਕਵੇਂ ਸਟਾਫਿੰਗ ਪੱਧਰਾਂ ਨੂੰ ਨਿਰਧਾਰਿਤ ਕਰਨ, ਤੈਨਾਤੀ ਵਿੱਚ ਸੁਧਾਰ ਕਰਨ ਅਤੇ ਨਰਸ ਅਤੇ ਮਰੀਜ਼ ਦੇ  ਅਨੁਕੂਲ ਅਨੁਪਾਤ ਨੂੰ ਯਕੀਨੀ ਬਣਾਉਣ ਲਈ ਵਿਗਿਆਨਕ ਯੋਜਨਾਬੰਦੀ ਸਾਧਨਾਂ ਨੂੰ ਅਪਣਾਉਣ ਦੀ ਸਿਫਾਰਸ਼ ਕੀਤੀ। ਵਿਚਾਰ-ਵਟਾਂਦਰੇ ਨੇ ਸਪਸ਼ਟ ਅਤੇ ਪ੍ਰਗਤੀਸ਼ੀਲ ਕਰੀਅਰ ਮਾਰਗ ਬਣਾਉਣ ਦੀ ਜ਼ਰੂਰਤ ਨੂੰ ਵੀ ਉਜਾਗਰ ਕੀਤਾ ਜੋ ਨਰਸਾਂ ਨੂੰ ਉੱਨਤ ਅਭਿਆਸ, ਜਨਤਕ ਸਿਹਤ ਅਤੇ ਲੀਡਰਸ਼ਿਪ ਭੂਮਿਕਾਵਾਂ ਨਿਭਾਉਣ ਦੇ ਯੋਗ ਬਣਾਉਂਦੇ ਹਨ। ਭਾਗੀਦਾਰਾਂ ਨੇ ਸਹਿਮਤੀ ਪ੍ਰਗਟਾਈ ਕਿ ਬਿਹਤਰ ਕਾਰਜ ਸਥਾਨ ਦੀਆਂ ਸਥਿਤੀਆਂ, ਸਲਾਹ ਪ੍ਰਣਾਲੀਆਂ ਅਤੇ ਸਹਾਇਕ ਨਿਗਰਾਨੀ ਬਿਹਤਰ ਅਤੇ ਪੇਸ਼ੇਵਰ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ।

ਸੇਵਾ ਪ੍ਰਦਾਨ ਕਰਨ 'ਤੇ ਚਰਚਾਵਾਂ ਵਿੱਚ ਦੇਸ਼ ਭਰ ਤੋਂ ਸਬੂਤ-ਅਧਾਰਿਤ ਨਰਸਿੰਗ ਅਭਿਆਸਾਂ ਨੂੰ ਵਧਾਉਣ 'ਤੇ ਜ਼ੋਰ ਦਿੱਤਾ। ਰਾਜਾਂ ਨੇ ਨਰਸ-ਅਗਵਾਈ ਵਾਲੇ ਦੇਖਭਾਲ ਮਾਡਲਾਂ, ਗੁਣਵੱਤਾ ਸੁਧਾਰ ਪਹਿਲਕਦਮੀਆਂ, ਅਤੇ ਕਮਿਊਨਿਟੀ-ਅਧਾਰਿਤ ਸੇਵਾ ਪ੍ਰਦਾਨ ਕਰਨ ਵਿੱਚ ਨਵੀਨਤਾਵਾਂ ਦੀਆਂ ਉਦਾਹਰਣਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਰਾਸ਼ਟਰੀ ਪੱਧਰ 'ਤੇ ਦੁਹਰਾਇਆ ਜਾ ਸਕਦਾ ਹੈ।

ਮਾਹਰਾਂ ਅਤੇ ਰਾਜ ਦੇ ਨੁਮਾਇੰਦਿਆਂ ਨੇ ਭਾਰਤ ਭਰ ਦੇ ਸਫਲ ਮਾਡਲਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਕਾਰਜਬਲ ਯੋਜਨਾਬੰਦੀ ਨਵੀਨਤਾਵਾਂ, ਗੁਣਵੱਤਾ ਸੁਧਾਰ ਢਾਂਚੇ ਅਤੇ ਸਮਰੱਥਾ-ਨਿਰਮਾਣ ਪਹਿਲਕਦਮੀਆਂ ਸ਼ਾਮਲ ਹਨ। ਵਰਕਸ਼ਾਪ ਨੇ ਨਰਸਾਂ ਲਈ ਲੀਡਰਸ਼ਿਪ ਭੂਮਿਕਾਵਾਂ ਦਾ ਵਿਸਤਾਰ, ਕਾਰਜ ਸਥਾਨ ਦੇ ਵਾਤਾਵਰਣ ਨੂੰ  ਬਿਹਤਰ ਬਣਾਉਣਾ, ਅਤੇ ਭਾਰਤ ਦੇ ਨਰਸਿੰਗ ਈਕੋਸਿਸਟਮ ਨੂੰ ਵਿਸ਼ਵ ਪੱਧਰੀ ਮਿਆਰਾਂ ਨਾਲ ਜੋੜਨ ਵਰਗੀਆਂ ਮੁੱਖ ਤਰਜੀਹਾਂ 'ਤੇ ਵੀ ਵਿਚਾਰ-ਵਟਾਂਦਰਾ ਕੀਤਾ।

ਸਮਾਪਤੀ ਸੈਸ਼ਨ ਵਿੱਚ ਬੋਲਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਮੈਡੀਕਲ ਸਿੱਖਿਆ ਦੇ ਵਧੀਕ ਸਕੱਤਰ ਡਾ. ਵਿਨੋਦ ਕੋਟਵਾਲ ਨੇ ਕੇਂਦਰੀ ਸਿਹਤ ਸਕੱਤਰ ਦੁਆਰਾ ਪ੍ਰਗਟਾਈਆਂ ਭਾਵਨਾਵਾਂ ਨੂੰ ਦੁਹਰਾਇਆ ਅਤੇ ਪੁਸ਼ਟੀ ਕੀਤੀ ਕਿ "ਨਰਸਾਂ ਸਿਹਤ ਸੰਭਾਲ ਪ੍ਰਣਾਲੀ ਦਾ ਦਿਲ ਹਨ।" ਉਨ੍ਹਾਂ ਇਸ ਗੱਲ ‘ਤੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਨਰਸਿੰਗ ਕਾਰਜਬਲ ਦੀ ਸ਼ਕਤੀ, ਸਮਰਪਣ ਅਤੇ ਕਲੀਨਿਕਲ ਯੋਗਤਾ ਦੇਖਭਾਲ ਦੇ ਹਰ ਪੱਧਰ 'ਤੇ ਸੇਵਾ ਪ੍ਰਦਾਨ ਕਰਨ ਦੀ ਨੀਂਹ ਹਨ।

ਡਾ. ਕੋਟਵਾਲ ਨੇ ਇਹ ਵੀ ਕਿਹਾ ਕਿ ਵਰਕਸ਼ਾਪ ਨਾਲ ਉੱਭਰਨ ਵਾਲੀਆਂ ਸਿਫ਼ਾਰਸ਼ਾਂ ਬਹੁਤ ਮਹੱਤਵ ਰੱਖਦੀਆਂ ਹਨ, ਕਿਉਂਕਿ ਇਹ ਰਾਜਾਂ ਦੇ ਭਾਗੀਦਾਰਾਂ, ਕਲੀਨਿਕਲ ਨਰਸਾਂ, ਪ੍ਰਸ਼ਾਸਕਾਂ ਅਤੇ ਰੈਗੂਲੇਟਰਾਂ ਦੇ ਜੀਵਨ ਅਨੁਭਵਾਂ ਵਿੱਚ ਜੁੜੀਆਂ ਹੋਈਆਂ ਹਨ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਰਕਸ਼ਾਪ ਦੇ ਸਭ ਤੋਂ ਮਹੱਤਵਪੂਰਨ ਪਹਿਲੂਆਂ ਵਿੱਚੋਂ ਇੱਕ ਗਿਆਨ ਦੀ ਸਮੂਹਿਕ ਸਾਂਝ ਸੀ, ਜਿਸ ਵਿੱਚ ਹਰੇਕ ਰਾਜ ਆਪਣੀਆਂ ਪ੍ਰਾਪਤੀਆਂ, ਚੁਣੌਤੀਆਂ ਅਤੇ ਨਵੀਨਤਾਵਾਂ ਨੂੰ ਪੇਸ਼ ਕਰਦਾ ਹੈ।

ਉਨ੍ਹਾਂ ਨੇ ਭਾਰਤ ਦੀਆਂ ਸਰੋਤ-ਸੀਮਤ ਸੈਟਿੰਗਾਂ ਦੇ ਅਨੁਸਾਰ ਵਿਵਹਾਰਕ, ਸਮਾਧਾਨ-ਮੁਖੀ ਰਣਨੀਤੀਆਂ ਵਿਕਸਿਤ ਕਰਨ ਦੀ ਮਹੱਤਤਾ 'ਤੇ ਹੋਰ ਜ਼ੋਰ ਦਿੱਤਾ। ਉਨ੍ਹਾਂ ਨੇ ਭਾਗੀਦਾਰਾਂ ਨੂੰ ਅਜਿਹੇ ਦਖਲਅੰਦਾਜ਼ੀ ਡਿਜ਼ਾਈਨ ਕਰਨ ਲਈ ਉਤਸ਼ਾਹਿਤ ਕੀਤਾ ਜੋ ਵਿਵਹਾਰਕ, ਟਿਕਾਊ ਅਤੇ ਮੌਜੂਦਾ ਸਮਰੱਥਾਵਾਂ ਨਾਲ ਮੇਲ ਖਾਂਦੇ ਹੋਣ, ਨਾਲ ਹੀ ਨਿਰੰਤਰ ਸੁਧਾਰ ਲਈ ਵੀ ਜ਼ੋਰ ਦਿੱਤਾ।

ਇਸ ਮੌਕੇ 'ਤੇ ਬੋਲਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਨਰਸਿੰਗ ਅਤੇ ਦੰਦਾਂ ਦੇ ਡਿਪਟੀ ਸਕੱਤਰ, ਸ਼੍ਰੀਮਤੀ ਅਕਾਂਕਸ਼ਾ ਰੰਜਨ ਨੇ ਤਿੰਨ ਦਿਨਾਂ ਵਰਕਸ਼ਾਪ ਦੌਰਾਨ ਨਰਸਿੰਗ ਪ੍ਰਮੁੱਖਾਂ, ਅਕਾਦਮਿਕਾਂ ਅਤੇ ਰਾਜ ਦੇ ਪ੍ਰਤੀਨਿਧੀਆਂ ਦੁਆਰਾ ਕੀਤੇ ਗਈ ਸਰਗਰਮ ਭਾਗੀਦਾਰੀ ਅਤੇ ਵਿਚਾਰਸ਼ੀਲ ਯੋਗਦਾਨ ਦੀ ਸ਼ਲਾਘਾ ਕੀਤੀ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਵਰਕਸ਼ਾਪ ਨਰਸਿੰਗ ਐਜੂਕੇਸ਼ਨ, ਸੇਵਾ ਪ੍ਰਦਾਨ ਕਰਨ ਅਤੇ ਸ਼ਾਸਨ ਵਿੱਚ ਮਹੱਤਵਪੂਰਨ ਕਮੀਆਂ ਦੀ ਪਛਾਣ ਕਰਨ ਵਿੱਚ ਬਹੁਤ ਉਪਯੋਗੀ ਰਹੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਸਲਾਹ-ਮਸ਼ਵਰੇ ਦਾ ਉਦੇਸ਼ ਨਾ ਸਿਰਫ਼ ਇਹਨਾਂ ਕਮੀਆਂ ਨੂੰ ਪਛਾਣਨ ਵਿੱਚ ਹੈ, ਸਗੋਂ ਵਿਵਹਾਰਕ, ਹੱਲ-ਮੁਖੀ ਪਹੁੰਚ ਪੈਦਾ ਕਰਨ ਵਿੱਚ ਵੀ ਹੈ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਚਰਚਾ ਕੀਤੇ ਗਏ ਬਹੁਤ ਸਾਰੇ ਹੱਲ ਵੱਖ-ਵੱਖ ਰਾਜਾਂ ਦੀਆਂ ਵਿਲੱਖਣ ਚੁਣੌਤੀਆਂ ਨੂੰ ਹੱਲ ਕਰਨ ਲਈ ਤਿਆਰ ਕੀਤੇ ਗਏ ਸਨ, ਜੋ ਸਹਿਯੋਗੀ ਸਮੱਸਿਆ-ਹੱਲ ਅਤੇ ਸਾਂਝੀ ਸਿੱਖਿਆ ਦੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ।

ਉਨ੍ਹਾਂ ਨੇ ਅਕਾਦਮਿਕ-ਕਲੀਨਿਕਲ ਸਬੰਧਾਂ ਨੂੰ ਮਜ਼ਬੂਤ ​​ਕਰਨ, ਸੰਸਥਾਗਤ ਸਮਰੱਥਾਵਾਂ ਨੂੰ ਵਧਾਉਣ, ਅਤੇ ਇਹ ਯਕੀਨੀ ਬਣਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਕਿ ਨਰਸਿੰਗ ਐਜੂਕੇਸ਼ਨ ਸਿਹਤ ਪ੍ਰਣਾਲੀ ਦੀਆਂ ਵਿਕਸਿਤ ਹੋ ਰਹੀਆਂ ਜ਼ਰੂਰਤਾਂ ਦੇ ਨਾਲ ਇਕਸਾਰ ਬਣੀ ਰਹਿਣ ।

ਮੌਜੂਦ ਇਕੱਠ ਨੂੰ ਸੰਬੋਧਨ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਸਿਹਤ ਸੇਵਾ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਦੀ ਨਰਸਿੰਗ ਸਲਾਹਕਾਰ, ਡਾ. ਦੀਪਿਕਾ ਸੀ. ਖਾਖਾ ਨੇ ਵਰਕਸ਼ਾਪ ਦੌਰਾਨ ਨਰਸਿੰਗ ਪੇਸ਼ੇਵਰਾਂ ਅਤੇ ਰਾਜ ਦੇ ਪ੍ਰਤੀਨਿਧੀਆਂ ਦੁਆਰਾ ਦਿਖਾਈ ਗਈ ਵਚਨਬੱਧਤਾ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਕਿਹਾ ਕਿ ਵਰਕਸ਼ਾਪ ਨੇ ਭਾਰਤ ਦੇ ਨਰਸਿੰਗ ਈਕੋਸਿਸਟਮ ਵਿੱਚ ਕਾਰਵਾਈਯੋਗ ਕੰਮ ਅਤੇ ਠੋਸ ਸੁਧਾਰਾਂ ਲਈ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਵਾਤਾਵਰਣ ਸਥਾਪਿਤ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦਕਿ ਚੁਣੌਤੀਆਂ ਬਾਰੇ ਗੱਲ ਕਰਨਾ ਅਕਸਰ ਅਸਾਨ ਹੁੰਦਾ ਹੈ, ਸੱਚੀ ਅਗਵਾਈ ਪ੍ਰਣਾਲੀ ਦੀਆਂ ਸਮਰੱਥਾਵਾਂ ਅਤੇ ਸੀਮਾਵਾਂ ਦੇ ਅੰਦਰ ਹੱਲਾਂ ਬਾਰੇ ਸੋਚਣ ਵਿੱਚ ਮੌਜੂਦ ਹੈ।

ਇਸ ਗੱਲ ਦੇ ਜੋਰ ਦਿੰਦੇ ਹੋਏ ਕਿ ਵਰਕਸ਼ਾਪ "ਨਰਸਾਂ ਲਈ, ਅਤੇ ਨਰਸਾਂ ਦੁਆਰਾ" ਆਯੋਜਿਤ ਕੀਤੀ ਗਈ ਸੀ, ਉਨ੍ਹਾਂ ਨੇ ਭਾਗੀਦਾਰਾਂ ਦੁਆਰਾ ਪ੍ਰਦਰਸ਼ਿਤ ਆਪਸੀ ਸਹਾਇਤਾ ਅਤੇ ਸਹਿਯੋਗੀ ਸਿਖਲਾਈ ਦੀ ਭਾਵਨਾ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ, ਡਾ. ਖਾਖਾ ਨੇ ਯੋਗਤਾ-ਅਧਾਰਿਤ ਪਾਠਕ੍ਰਮ ਨੂੰ ਮਜ਼ਬੂਤ ​​ਕਰਨ, ਨਿਰੰਤਰ ਫੈਕਲਟੀ ਵਿਕਾਸ ਵਿੱਚ ਨਿਵੇਸ਼ ਕਰਨ ਅਤੇ ਭਵਿੱਖ ਲਈ ਤਿਆਰ ਨਰਸਿੰਗ ਲੀਡਰਸ਼ਿਪ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ  ਕਿ ਫਿਲੀਪੀਨਜ਼ ਤੋਂ ਬਾਅਦ ਭਾਰਤ ਵਿਸ਼ਵ ਪੱਧਰ 'ਤੇ ਪ੍ਰਵਾਸੀ ਨਰਸਾਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ, ਜੋ ਕਿ ਭਾਰਤੀ ਨਰਸਾਂ ਦੀ ਉੱਚ ਮੰਗ ਅਤੇ ਸੁਰੱਖਿਅਤ, ਨੈਤਿਕ ਅਤੇ ਚੰਗੀ ਤਰ੍ਹਾਂ ਸਮਰਥਿਤ ਪ੍ਰਵਾਸ ਮਾਰਗਾਂ ਨੂੰ ਯਕੀਨੀ ਬਣਾਉਣ ਲਈ ਸ਼ਾਸਨ ਵਿਧੀਆਂ ਨੂੰ ਮਜ਼ਬੂਤ ​​ਕਰਨ ਦੀ ਜ਼ਰੂਰਤ ਦੋਵਾਂ ਨੂੰ ਦਰਸਾਉਂਦਾ ਹੈ।

ਆਪਣੇ ਸਮਾਪਤੀ ਭਾਸ਼ਣ ਵਿੱਚ, ਉਨ੍ਹਾਂ ਨੇ ਕਿਹਾ ਕਿ, ਅੱਗੇ ਵਧਣ ਦਾ ਰਸਤਾ ਨਰਸਿੰਗ ਸਿੱਖਿਆ, ਨਿਯਮ ਅਤੇ ਸਮੁੱਚੇ ਸ਼ਾਸਨ ਨੂੰ ਮਜ਼ਬੂਤ ​​ਕਰਨ ਲਈ ਇੱਕ ਏਕੀਕ੍ਰਿਤ ਟੀਮ ਵਜੋਂ ਇਕੱਠੇ ਕੰਮ ਕਰਨ 'ਤੇ ਕੇਂਦ੍ਰਿਤ ਹੋਣਾ ਚਾਹੀਦਾ ਹੈ।

ਇਹ ਪ੍ਰੋਗਰਾਮ ਸਿਫ਼ਾਰਸ਼ਾਂ ਨੂੰ ਅੱਗੇ ਵਧਾਉਣ ਅਤੇ ਇੱਕ ਸਸ਼ਕਤ, ਹੁਨਰਮੰਦ ਅਤੇ ਪ੍ਰੇਰਿਤ ਨਰਸਿੰਗ ਕਾਰਜਬਲ ਦਾ ਨਿਰਮਾਣ ਜਾਰੀ ਰੱਖਣ ਦੇ ਸਾਂਝੇ ਸੰਕਲਪ ਨਾਲ ਸਮਾਪਤ ਹੋਇਆ ਜੋ ਦੇਸ਼ ਦੀਆਂ ਵਿਕਸਿਤ ਹੋ ਰਹੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰ ਸਕੇ। ਮੰਤਰਾਲੇ ਨੇ ਦੁਹਰਾਇਆ ਕਿ ਨਰਸਿੰਗ ਵਿੱਚ ਨਿਵੇਸ਼ ਕਰਨਾ ਗੁਣਵੱਤਾ ਵਾਲੀ ਸਿਹਤ ਸੰਭਾਲ ਪ੍ਰਾਪਤ ਕਰਨ ਅਤੇ ਯੂਨੀਵਰਸਲ ਹੈਲਥ ਕਵਰੇਜ ਵੱਲ ਭਾਰਤ ਦੀ ਤਰੱਕੀ ਨੂੰ ਤੇਜ਼ ਕਰਨ ਲਈ ਬਹੁਤ ਜ਼ਰੂਰੀ ਹੈ।

ਇਸ ਸਮਾਗਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਜੱਚਾ ਅਤੇ ਬੱਚਾ ਸਿਹਤ ਦੇ ਸਾਬਕਾ ਵਧੀਕ ਸਕੱਤਰ ਡਾ. ਮਨੋਹਰ ਅਗਨਾਨੀ, ਰਾਜ ਦੇ ਸੀਨੀਅਰ ਅਧਿਕਾਰੀ ਅਤੇ ਨਰਸਿੰਗ ਪੇਸ਼ੇ ਦੇ ਭਾਗੀਦਾਰ ਵੀ ਮੌਜੂਦ ਸਨ।

****

ਐਸ.ਆਰ./ਏਕੇ


(रिलीज़ आईडी: 2191104) आगंतुक पटल : 3
इस विज्ञप्ति को इन भाषाओं में पढ़ें: English , Urdu , हिन्दी