ਰੱਖਿਆ ਮੰਤਰਾਲਾ
azadi ka amrit mahotsav

ਯੂਐੱਸਆਈ ਨੇ ਨਵੀਂ ਦਿੱਲੀ ਵਿੱਚ ਤੀਜੇ ਸਲਾਨਾ ਭਾਰਤੀ ਫੌਜੀ ਵਿਰਾਸਤੀ ਉਤਸਵ ਦਾ ਆਯੋਜਨ ਕੀਤਾ


ਦੋ ਦਿਨਾ ਆਈਐੱਮਐੱਚਐੱਫ ਨੇ ਭਾਰਤ ਦੀ ਫੌਜੀ ਵਿਰਾਸਤ ਅਤੇ ਸੁਰੱਖਿਆ ਸਬੰਧੀ ਵਿਚਾਰਾਂ ਬਾਰੇ ਜਨਤਕ ਸਮਝ ਨੂੰ ਮਜ਼ਬੂਤ ​​ਕੀਤਾ

प्रविष्टि तिथि: 16 NOV 2025 3:02PM by PIB Chandigarh

ਯੂਨਾਈਟਿਡ ਸਰਵਿਸ ਇੰਸਟੀਟਿਊਸ਼ਨ ਆਫ਼ ਇੰਡੀਆ (ਯੂਐੱਸਆਈ) ਨੇ 14-15 ਨਵੰਬਰ, 2025 ਨੂੰ ਆਪਣੇ ਨਵੀਂ ਦਿੱਲੀ ਕੈਂਪਸ ਵਿੱਚ ਤੀਜਾ ਸਲਾਨਾ ਇੰਡੀਅਨ ਮਿਲਟਰੀ ਹੈਰੀਟੇਜ ਫੈਸਟੀਵਲ (ਆਈਐੱਮਐੱਚਐੱਫ) ਦਾ ਆਯੋਜਨ ਕੀਤਾ। ਇਸ ਸਮਾਗਮ ਨੇ ਸੀਨੀਅਰ ਫੌਜੀ ਲੀਡਰਾਂ, ਨੀਤੀ ਨਿਰਮਾਤਾਵਾਂ, ਡਿਪਲੋਮੈਟਾਂ, ਵਿਦਵਾਨਾਂ, ਲੇਖਕਾਂ, ਮਾਹਿਰ ਚਿੰਤਕਾਂ, ਉਦਯੋਗ ਪ੍ਰਤੀਨਿਧੀਆਂ ਅਤੇ ਆਮ ਜਨਤਾ ਨੂੰ ਇਕੱਠਾ ਕੀਤਾ। ਇਸ ਫੈਸਟੀਵਲ ਦਾ ਉਦਘਾਟਨ ਰੱਖਿਆ ਰਾਜ ਮੰਤਰੀ ਸ਼੍ਰੀ ਸੰਜੈ ਸੇਠ ਨੇ ਰੱਖਿਆ ਪ੍ਰਮੁੱਖ (ਚੀਫ਼ ਆਫ਼ ਡਿਫੈਂਸ ਸਟਾਫ) ਜਨਰਲ ਅਨਿਲ ਚੌਹਾਨ ਦੀ ਮੌਜੂਦਗੀ ਵਿੱਚ ਕੀਤਾ। ਇਸ ਫੈਸਟੀਵਲ ਨੇ ਭਾਰਤ ਦੀ ਫੌਜੀ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ, ਸਮਕਾਲੀ ਰਣਨੀਤਕ ਅਤੇ ਸੁਰੱਖਿਆ ਮੁੱਦਿਆਂ 'ਤੇ ਚਰਚਾ ਕਰਨ ਅਤੇ ਦੇਸ਼ ਦੇ ਰੱਖਿਆ ਵਾਤਾਵਰਣ ਨੂੰ ਆਕਾਰ ਦੇਣ ਲਈ ਉੱਭਰ ਰਹੇ ਵਿਚਾਰਾਂ ਨੂੰ ਉਜਾਗਰ ਕਰਨ ਲਈ ਇੱਕ ਮੰਚ ਪ੍ਰਦਾਨ ਕੀਤਾ।

ਤੀਜੇ ਸਲਾਨਾ ਐਡੀਸ਼ਨ ਵਿੱਚ ਲੈਫਟੀਨੈਂਟ ਕਰਨਲ ਅਰੁਲ ਰਾਜ (ਸੇਵਾਮੁਕਤ) ਦੁਆਰਾ ਪ੍ਰਤਿਸ਼ਠਿਤ ਫੌਜੀ ਪੇਂਟਿੰਗਾਂ ਦੀ ਇੱਕ ਪ੍ਰਦਰਸ਼ਨੀ ਅਤੇ ਕਰਨਲ ਪੀਕੇ ਗੌਤਮ (ਸੇਵਾਮੁਕਤ) ਦੀ ਕਿਤਾਬ "ਦ ਸੁਕ੍ਰਾਂਤੀ: ਸਟੇਟਕ੍ਰਾਫਟ ਐਂਡ ਵਾਰਕ੍ਰਾਫਟ", ਡਾ. ਏਕੇ ਮਿਸ਼ਰਾ ਦੁਆਰਾ ਲਿਖਿਤ "ਭਾਰਤੀ ਹਥਿਆਰਬੰਦ ਸੈਨਾਵਾਂ ਦੇ ਸਨਮਾਨ ਅਤੇ ਪੁਰਸਕਾਰ", ਅਤੇ ਮੇਜਰ ਜਨਰਲ ਪੀਕੇ ਗੋਸਵਾਮੀ, ਵੀਐੱਸਐੱਮ (ਸੇਵਾਮੁਕਤ) ਦੁਆਰਾ ਲਿਖਿਤ "75 ਇਮਰਸ ਆਫ਼ ਇੰਡੀਆਜ਼ ਕੰਟ੍ਰੀਬਿਊਸ਼ਨ ਟੂ ਯੂਐੱਨ ਪੀਸਕਿਪਿੰਗ" ਸਮੇਤ ਕਈ ਮਹੱਤਵਪੂਰਨ ਪ੍ਰਕਾਸ਼ਨਾਂ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਤਾਮਿਲਨਾਡੂ ਦੇ ਰਾਜਪਾਲ, ਸ਼੍ਰੀ ਆਰਐੱਨ ਰਵੀ ਅਤੇ ਸ਼੍ਰੀ ਸੰਭਾਜੀ ਰਾਜੇ ਛਤਰਪਤੀ ਵਰਗੇ ਪਤਵੰਤੇ ਵੀ ਮੌਜੂਦ ਸਨ।

ਪਹਿਲੇ ਦਿਨ ਵੱਖ-ਵੱਖ ਸੈਸ਼ਨਾਂ ਵਿੱਚ ਆਪਰੇਸ਼ਨ ਸਿੰਦੂਰ: ਆਤਮਨਿਰਭਰ ਭਾਰਤ ਨੂੰ ਤੇਜ਼ ਕਰਨਾ, ਭਾਰਤ ਦੁਆਰਾ ਭੁਲਾਇਆ ਗਿਆ ਯੁੱਧ, ਭਾਰਤ ਦੀ ਰਣਨੀਤਕ ਖੁਦਮੁਖਤਿਆਰੀ ਦੀ ਨੀਂਹ, ਭਵਿੱਖ ਦੇ ਟਕਰਾਅ ਅਤੇ ਰਣਨੀਤਕ ਦੂਰੀ, ਵਿਵਾਦਿਤ ਵੰਡ, ਅਤੇ ਤਕਨਾਲੋਜੀ ਅਤੇ ਰਣਨੀਤੀ: ਭਵਿੱਖ ਲਈ ਯੁੱਧ ਨੂੰ ਢਾਲਣਾ ਵਰਗੇ ਵਿਸ਼ਿਆਂ 'ਤੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਹੋਇਆ। ਦਿਨ ਦਾ ਸਮਾਪਨ ਸੀਨੀਅਰ ਪੱਤਰਕਾਰ ਸ਼੍ਰੀਮਤੀ ਸੁਹਾਸਿਨੀ ਹੈਦਰ ਅਤੇ ਰਾਜਦੂਤ ਰਾਜੀਵ ਸੀਕਰੀ, ਆਈਐੱਫਐੱਸ (ਸੇਵਾਮੁਕਤ) ਵਿਚਕਾਰ "ਰਾਈਜ਼ਿੰਗ ਇੰਡੀਆ ਐਂਗੇਜ਼ ਦ ਵਰਲਡ" ਸਿਰਲੇਖ ਵਾਲੀ ਭਾਰਤ ਦੀ ਵਿਕਸਿਤ ਹੋ ਰਹੀ ਵਿਦੇਸ਼ ਨੀਤੀ 'ਤੇ ਇੱਕ ਵਿਸ਼ੇਸ਼ ਗੱਲਬਾਤ ਨਾਲ ਹੋਇਆ।

ਦੂਜੇ ਦਿਨ ਦੇ ਸੈਸ਼ਨਾਂ ਵਿੱਚ ਮਹਾਨ ਭਾਰਤੀ ਫੌਜੀ ਨੇਤਾ ਅਤੇ ਫੌਜੀ ਪ੍ਰਣਾਲੀਆਂ, ਲਹਿਰਾਂ ਨੂੰ ਕੰਟਰੋਲ ਕਰਨਾ, ਫੌਜੀ ਜੀਵਨੀਆਂ, ਤਿੱਬਤ ਵਿੱਚ ਟਕਰਾਅ, ਅਸਾਮ ਦੀ ਆਧੁਨਿਕ ਯਾਤਰਾ, ਬੀਐੱਸਐੱਫ ਅਤੇ ਬੰਗਲਾਦੇਸ਼, ਬਹਾਦਰੀ ਅਤੇ ਸਨਮਾਨ: ਯੁਗਾਂ ਦੌਰਾਨ ਭਾਰਤੀ ਫੌਜ, ਅਤੇ 1965 ਦੇ ਭਾਰਤ-ਪਾਕਿਸਤਾਨ ਯੁੱਧ ਤੋਂ ਸਬਕ ਵਰਗੇ ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਹੋਇਆ। ਜਿਸ ਵਿੱਚ ਰਾਏਗੜ੍ਹ ਵਿੱਚ ਵਿਰਾਸਤ ਦੀ ਸੰਭਾਲ, ਹਥਿਆਰਬੰਦ ਸੈਨਾਵਾਂ ਵਿੱਚ ਔਰਤਾਂ ਬਾਰੇ ਇਤਿਹਾਸਕ ਫੈਸਲਾ, ਏਸ਼ੀਆਈ ਰਣਨੀਤਕ ਵਿਚਾਰ ਅਤੇ ਇਤਿਹਾਸਕ ਯਾਦ ਦੇ ਇੱਕ ਸਾਧਨ ਵਜੋਂ ਕਥਾ ਸਾਹਿਤਯ ਸ਼ਾਮਲ ਸਨ। ਇਸ ਮਹੋਤਸਵ ਦਾ ਸਮਾਪਨ ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ, ਸੀਡੀਐੱਸ ਅਤੇ ਏਕੀਕ੍ਰਿਤ ਰੱਖਿਆ ਸਟਾਫ ਦੇ ਮੁਖੀ ਦੇ ਵਿਦਾਇਗੀ ਭਾਸ਼ਣਾਂ, ਪ੍ਰਕਾਸ਼ਨਾਂ ਦੀ ਰਿਲੀਜ਼ ਅਤੇ ਇੱਕ ਬੈਂਡ ਪ੍ਰਦਰਸ਼ਨ ਨਾਲ ਹੋਇਆ।

2023 ਵਿੱਚ ਮਾਨੇਕਸ਼ਾਅ ਸੈਂਟਰ ਵਿਖੇ ਆਪਣੇ ਉਦਘਾਟਨ ਸਮਾਰੋਹ ਤੋਂ ਬਾਅਦ, 2025 ਦੇ ਇਸ ਸਮਾਗਮ ਨੇ ਭਾਰਤ ਦੀ ਫੌਜੀ ਵਿਰਾਸਤ ਦਾ ਜਸ਼ਨ ਮਨਾਉਣ ਵਾਲੇ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਆਪਣੀ ਭੂਮਿਕਾ ਨੂੰ ਹੋਰ ਮਜ਼ਬੂਤ ​​ਕਰਨ ਦੀ ਪਰੰਪਰਾ ਨੂੰ ਜਾਰੀ ਰੱਖਿਆ ਹੈ। ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਵੇਖੋ: https://usiofindia.org/milfest/

************


ਵੀਕੇ/ਐੱਸਆਰ/ਕੇਬੀ/ਏਕੇ


(रिलीज़ आईडी: 2190841) आगंतुक पटल : 4
इस विज्ञप्ति को इन भाषाओं में पढ़ें: English , Urdu , हिन्दी , Marathi , Tamil