ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਕੇਂਦਰੀ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ 44ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ 2025) ਵਿਖੇ ਐੱਮਈਆਈਟੀਵਾਈ। ਪਵੇਲੀਅਨ ਦਾ ਉਦਘਾਟਨ ਕੀਤਾ
ਵਪਾਰ ਮੇਲੇ ਵਿੱਚ ਐੱਮਈਆਈਟੀਵਾਈ ਪਵੇਲੀਅਨ ਵਿੱਚ ਵਿਜ਼ਿਟਰਾਂ ਦੀ ਭੀੜ ਦੇਖਣ ਨੂੰ ਮਿਲੀ, ਪਵੇਲੀਅਨ ਵਿੱਚ ਸੁਰੱਖਿਅਤ, ਭਰੋਸੇਮੰਦ ਅਤੇ ਸਮਾਵੇਸ਼ੀ ਏਆਈ ਈਕੋਸਿਸਟਮ ਦੇ ਨਿਰਮਾਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਇਆ ਗਿਆ ਹੈ
ਪਵੇਲੀਅਨ ਵਿੱਚ ਡਿਜੀਟਲ ਇੰਡੀਆ, ਇੰਡੀਆ ਏਆਈ ਅਤੇ ਮਾਈਗੌਵ ਦੇ ਤਿੰਨ ਪ੍ਰਮੁੱਖ ਵਿਸ਼ਾ ਖੇਤਰਾਂ ਨੂੰ ਇਕੱਠੇ ਦਰਸਾਇਆ ਗਿਆ ਹੈ ਜੋ ਵਿਜ਼ਿਟਰਾਂ ਨੂੰ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ ਲਈ ਭਾਰਤ ਦੀ ਕਲਪਨਾ ਦਾ ਇੱਕ ਵਿਆਪਕ ਦ੍ਰਿਸ਼ਟੀਕੋਣ ਪ੍ਰਦਾਨ ਕਰਦੇ ਹਨ
ਇੰਡੀਆ ਏਆਈ ਜ਼ੋਨ ਵਿੱਚ ਇੰਡੀਆ ਏਆਈ ਇਮਪੈਕਟ ਸਮਿਟ 2026 ਤੋਂ ਪਹਿਲੇ ਜ਼ਿੰਮੇਵਾਰ ਏਆਈ ਵਿੱਚ ਕੰਮ ਤੋਂ ਲੈ ਕੇ ਪ੍ਰਭਾਵ ਤੱਕ ਦੀ ਭਾਰਤ ਦੀ ਯਾਤਰਾ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ
Posted On:
15 NOV 2025 12:11PM by PIB Chandigarh
ਭਾਰਤ ਸਰਕਾਰ ਨੇ ਇਲੈਕਟ੍ਰੌਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (ਐੱਮਈਆਈਟੀਵਾਈ) ਦੇ ਮਾਣਯੋਗ ਰਾਜ ਮੰਤਰੀ ਸ਼੍ਰੀ ਜਿਤਿਨ ਪ੍ਰਸਾਦ ਨੇ ਭਾਰਤ ਪਵੇਲੀਅਨ ਵਿੱਚ 44ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ (ਆਈਆਈਟੀਐੱਫ) ਵਿੱਚ ਐੱਮਈਆਈਟੀਵਾਈ ਪਵੇਲੀਅਨ ਦਾ ਉਦਘਾਟਨ ਕੀਤਾ।
ਇਸ ਪਵੇਲੀਅਨ ਵਿੱਚ ਤਿੰਨ ਪ੍ਰਮੁੱਖ ਵਿਸ਼ਾ ਖੇਤਰਾਂ -ਡਿਜੀਟਲ ਇੰਡੀਆ, ਇੰਡੀਆਏਆਈ ਅਤੇ ਮਾਈਗੌਵ – ਨੂੰ ਇਕੱਠੇ ਦਰਸਾਇਆ ਗਿਆ ਹੈ। ਇਹ ਵਿਜ਼ਿਟਰਾਂ ਨੂੰ ਡਿਜੀਟਲ ਪਬਲਿਕ ਇਨਫ੍ਰਾਸਟ੍ਰਕਚਰ, ਸਮਾਜਿਕ ਭਲਾਈ ਲਈ ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਸਹਿਭਾਗੀ ਸ਼ਾਸਨ ਦੇ ਲਈ ਭਾਰਤ ਦੀ ਕਲਪਨਾ ਦੇ ਇੱਕ ਵਿਆਪਕ ਦ੍ਰਿਸ਼ਟੀਕੋਣ ਤੋਂ ਜਾਣੂ ਕਰਵਾਉਂਦਾ ਹੈ।

ਇੰਡੀਆ ਏਆਈ ਇਮਪੈਕਟ ਸਮਿਟ 2026 ਦੀ ਤਿਆਰੀ ਦੇ ਤਹਿਤ, ਪਵੇਲੀਅਨ ਵਿੱਚ ਇੱਕ ਪ੍ਰਮੁੱਖ ਪਹਿਲ ਇੰਡੀਆ ਏਆਈ ਜ਼ੋਨ ਬਣਾਇਆ ਗਿਆ ਹੈ। ਇਹ ਸੁਰੱਖਿਅਤ, ਭਰੋਸੇਯੋਗ ਅਤੇ ਸਮਾਵੇਸ਼ੀ ਏਆਈ ਈਕੋਸਿਸਟਮ ਦੇ ਨਿਰਮਾਣ ਲਈ ਭਾਰਤ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। “ਕੰਮ ਤੋਂ ਪ੍ਰਭਾਵ ਤੱਕ” ਭਾਰਤ ਦੀ ਯਾਤਰਾ ਨੂੰ ਦਰਸਾਉਣ ਲਈ ਡਿਜ਼ਾਈਨ ਕੀਤਾ ਗਿਆ ਇਹ ਜ਼ੋਨ, ਜ਼ਿੰਮੇਵਾਰ ਏਆਈ ਦੇ ਖੇਤਰ ਵਿੱਚ ਦੇਸ਼ ਦੀ ਤਰੱਕੀ ਨੂੰ ਪ੍ਰਦਰਸ਼ਿਤ ਕਰਦਾ ਹੈ ਅਤੇ ਵਿਜ਼ਿਟਰਾਂ ਨੂੰ ਸਮਿਟ ਦੀ ਇੱਕ ਆਕਰਸ਼ਕ ਝਲਕ ਪ੍ਰਦਾਨ ਕਰਦਾ ਹੈ।
ਮਾਣਯੋਗ ਮੰਤਰੀ ਨੇ ਇੰਡੀਆ ਏਆਈ ਪਵੇਲੀਅਨ ਦੇ ਸਮਰਪਿਤ ਅਨੁਭਵ ਖੇਤਰ ਦਾ ਵੀ ਦੌਰਾ ਕੀਤਾ ਜਿਸ ਵਿੱਚ ਇੰਡੀਆ ਏਆਈ ਮਿਸ਼ਨ ਦੇ ਸੱਤ ਪ੍ਰਮੁੱਖ ਥੰਮ੍ਹਾਂ-ਏਆਈ ਕੋਸ਼, ਐਪਲੀਕੇਸ਼ਨਾਂ, ਫਿਊਚਰ ਸਕਿੱਲਜ਼, ਸਟਾਰਟਅੱਪਸ, ਕੰਪਿਊਟ, ਫਾਊਂਡੇਸ਼ਨਲ ਮਾਡਲ ਅਤੇ ਸੁਰੱਖਿਅਤ ਅਤੇ ਭਰੋਸੇਯੋਗ ਏਆਈ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।

ਉਨ੍ਹਾਂ ਨੇ ਏਆਈ ਕੋਸ਼, ਅਸਲ ਦੁਨੀਆ ਦੀਆਂ ਏਆਈ ਐਪਲੀਕੇਸ਼ਨਾਂ, ਭਾਵੀ ਕੌਸ਼ਲ ਪਹਿਲਕਦਮੀਆਂ ਅਤੇ ਮਿਸ਼ਨ ਦੇ ਤਹਿਤ ਬਣਾਏ ਜਾ ਰਹੇ ਵਿਆਪਕ ਈਕੋਸਿਸਟਮ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੰਟਰਐਕਟਿਵ ਸਕ੍ਰੀਨ ਦਾ ਵੀ ਉਦਘਾਟਨ ਕੀਤਾ। ਮਾਣਯੋਗ ਮੰਤਰੀ ਨੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ ਅਤੇ ਪਵੇਲੀਅਨ ਦੇ ਵਿਜ਼ਿਟਰਾਂ ਅਤੇ ਇੰਡੀਆ ਏਆਈ ਟੀਮ ਦੇ ਨਾਲ ਗਰਮਜੋਸ਼ੀ ਨਾਲ ਗੱਲਬਪਾਤ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀ ਏਆਈ ਯਾਤਰਾ ਨੂੰ ਗਤੀ ਦੇਣ ਲਈ ਪ੍ਰੇਰਿਤ ਕੀਤਾ।
ਪਵੇਲੀਅਨ ਵਿੱਚ ਇੰਡੀਆ ਏਆਈ ਇਮਪੈਕਟ ਐਕਸਪੋ, ਪਿਚ ਫੇਸਟ, ਗਲੋਬਲ ਇਮਪੈਕਟ ਚੈਲੇਂਜਸ ਅਤੇ ਇੰਡੀਆ ਏਆਈ ਇਮਪੈਕਟ ਸਮਿਟ 2026 ਤੋਂ ਸਬੰਧਿਤ ਕਈ ਹੋਰ ਪਹਿਲਕਦਮੀਆਂ ਦਾ ਪ੍ਰਦਰਸ਼ਨ ਕੀਤਾ ਗਿਆ:
-
ਗਲੋਬਲ ਇਮਪੈਕਟ ਚੈਲੇਂਜ: ਇਸ ਖੇਤਰ ਵਿੱਚ ਸਮਿਟ ਦੇ ਤਿੰਨ ਪ੍ਰਮੁਖ ਗਲੋਬਲ ਇਮਪੈਕਟ ਚੈਲੇਂਜ ਸ਼ਾਮਲ ਹਨ ਜਿਨ੍ਹਾਂ ਵਿੱਚ 6 ਕਰੋੜ ਰੁਪਏ ਤੱਕ ਦਾ ਸੰਯੁਕਤ ਪੁਰਸਕਾਰ ਪੂਲ ਹੈ, ਜਿਸ ਵਿੱਚ ਮਾਰਗਦਰਸ਼ਨ, ਨਿਵੇਸ਼ਕ ਪਹੁੰਚ ਅਤੇ ਕਲਾਊਡ ਕ੍ਰੈਡਿਟ ਦੀ ਪੇਸ਼ਕਸ਼ ਕੀਤੀ ਗਈ ਹੈ।
-
ਸਾਰਿਆਂ ਲਈ ਏਆਈ: ਸਮਾਵੇਸ਼ੀ, ਉੱਚ-ਪ੍ਰਭਾਵ ਵਾਲੇ ਨਵੀਨਤਾ ਨੂੰ ਹੁਲਾਰਾ ਦੇਣ ਲਈ ਪ੍ਰਮੁੱਖ ਖੇਤਰਾਂ ਵਿੱਚ ਸਕੇਲੇਬਲ ਏਆਈ ਸਮਾਧਾਨਾਂ ਨੂੰ ਸੱਦਾ ਦਿੱਤਾ ਹੈ।
-
ਏਆਈ ਬਾਏ ਹਰ: ਮਹਿਲਾ ਉੱਦਮਤਾ ਪਲੈਟਫਾਰਮ ਦੇ ਨਾਲ ਸਾਂਝੇਦਾਰੀ ਵਿੱਚ ਸਮਰਪਿਤ ਦ੍ਰਿਸ਼ਟੀ ਅਤੇ ਸੰਸਾਧਨਾਂ ਰਾਹੀਂ ਮਹਿਲਾਵਾਂ ਦੀ ਅਗਵਾਈ ਵਾਲੇ ਏਆਈ ਨਵੀਨਤਾਵਾਂ ਦਾ ਸਮਰਥਨ ਕਰਦਾ ਹੈ।
- ਯੁਵ ਏਆਈ: 13-21 ਸਾਲ ਦੀ ਉਮਦ ਦੇ ਯੁਵਾ ਇਨੋਵੇਟਰਸ ਨੂੰ ਏਆਈ-ਫਾਰ-ਗੁੱਡ ਪ੍ਰੋਜੈਕਟਸ ਬਣਾਉਣ ਅਤੇ ਗਲੋਬਲ ਪਲੈਟਫਾਰਮ ‘ਤੇ ਆਪਣੇ ਵਿਚਾਰਾਂ ਨੂੰ ਪ੍ਰਦਰਸ਼ਿਤ ਕਰਨ ਵਿੱਚ ਯੋਗ ਬਣਾਉਂਦਾ ਹੈ।
-
ਏਆਈ ਅਤੇ ਇਸ ਦੇ ਪ੍ਰਭਾਵ ‘ਤੇ ਖੋਜ ਸਿੰਪੋਜ਼ੀਅਮ: ਭਾਰਤ ਅਤੇ ਗਲੋਬਲ ਸਾਊਥ ਦੇ ਮੋਹਰੀ ਖੋਜਕਰਤਾਵਾਂ ਨੂੰ ਮੋਹਰੀ, ਨੀਤੀ-ਪ੍ਰਾਸੰਗਿਕ ਏਆਈ ਕਾਰਜ ਪੇਸ਼ ਕਰਨ ਲਈ ਇਕੱਠੇ ਲਿਆਉਂਦਾ ਹੈ।
-
ਇੰਡੀਆ ਏਆਈਆ-ਆਈਈਏ ਇੰਟਰਨੈਸ਼ਨਲ ਕਾਲ ਫਾਰ ਐਬਸਟ੍ਰੈਕਟਸ: ਊਰਜਾ ਖੇਤਰ ਵਿੱਚ ਏਈ ਦੇ ਅਸਲ-ਵਿਸ਼ਵ ਪ੍ਰਭਾਵ ‘ਤੇ ਇੱਕ ਕੇਸਬੁੱਕ ਲਈ ਐਬਸਟ੍ਰੈਕਟਸ ਕਾਲ ਨੂੰ ਪ੍ਰਦਰਸ਼ਿਤ ਕਰਦਾ ਹੈ। ਇਸ ਨੂੰ ਇੰਡੀਆ ਏਆਈ ਇਮਪੈਕਟ ਸਮਿਟ 2026 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ।
-
ਏਆਈ ਐਕਸਪੋ ਸ਼ੋਅਕੇਸ: ਸਮਿਟ ਦੇ ਵਿਸ਼ਵਵਿਆਪੀ ਪੱਧਰ ਦੇ ਏਆਈ ਐਕਸਪੋ ਦੀ ਸ਼ੁਰੂਆਤੀ ਝਲਕ ਪੇਸ਼ ਕਰਦਾ ਹੈ ਜਿਸ ਵਿੱਚ ਉਦਯੋਗਾਂ ਅਤੇ ਸਮਾਜ ਨੂੰ ਬਦਲਣ ਵਾਲੀਆਂ ਸਫਲ ਐਪਲੀਕੇਸ਼ਨਾਂ ਅਤੇ ਲਾਗੂਕਰਨ ਯੋਗ ਸੰਵਾਦ ਸ਼ਾਮਲ ਹਨ।
-
ਇੰਡੀਆ ਏਆਈ ਟਿੰਕਰਪ੍ਰੀਨਿਓਰ: ਕਲਾਸ 6-12 ਤੱਕ ਦੇ ਵਿਦਿਆਰਥੀਆਂ ਲਈ ਬੁਨਿਆਦੀ ਏਆਈ ਕੌਸ਼ਲ ਦਾ ਨਿਰਮਾਣ ਕਰਨ ਅਤੇ ਸਮਾਜਿਕ ਤੌਰ ‘ਤੇ ਪ੍ਰਭਾਵਸਾਲੀ ਇਨੋਵੇਸ਼ਨ ਨੂੰ ਹੁਲਾਰਾ ਦੇਣ ਲਈ ਇੱਕ ਰਾਸ਼ਟਰੀ ਟ੍ਰੇਨਿੰਗ ਕੈਂਪ ਬਾਰੇ ਦੱਸਦਾ ਹੈ।
ਆਈਆਈਟੀਐੱਫ 2025 ਵਿੱਚ ਐੱਮਈਆਈਟੀਵਾਈ ਦਾ ਪਵੇਲੀਅਨ ਸਮਾਵੇਸ਼, ਇਨੋਵੇਸ਼ਨ ਅਤੇ ਗਲੋਬਲ ਸਹਿਯੋਗ ਨੂੰ ਹੁਲਾਰਾ ਦੇਣ ਲਈ ਤਕਨਾਲੋਜੀ ਦਾ ਲਾਭ ਉਠਾਉਣ ਦੀ ਭਾਰਤ ਦੀ ਯਾਤਰਾ ਨੂੰ ਦਰਸਾਉਂਦਾ ਹੈ। ਵਿਜ਼ਿਟਰ ਆਕਰਸ਼ਕ ਪ੍ਰਦਰਸ਼ਨੀਆਂ ਦੀ ਪੜਚੋਲ ਕਰ ਸਕਦੇ ਹਨ, ਅਸਲ ਦੁਨੀਆ ਵਿੱਚ ਉਪਯੋਗ ਦੇ ਖੇਤਰਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਪ੍ਰਤੱਖ ਅਨੁਭਵ ਕਰ ਸਕਦੇ ਹਨ ਕਿ ਭਾਰਤ ਕਿਸ ਤਰ੍ਹਾਂ ਇੱਕ ਨਾਗਰਿਕ-ਪ੍ਰਥਮ, ਭਵਿੱਖ-ਮੁਖੀ ਡਿਜੀਟਲ ਅਰਥਵਿਵਸਥਾ ਨੂੰ ਆਕਾਰ ਦੇ ਰਿਹਾ ਹੈ।
****
ਧਰਮੇਂਦਰ ਤਿਵਾਰੀ/ਨਵੀਨ ਸ਼੍ਰੀਜੀਤ
(Release ID: 2190399)
Visitor Counter : 2