ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਨਰਸਿੰਗ ਈਕੋਸਿਸਟਮ ਵਿੱਚ ਸਭ ਤੋਂ ਵਧੀਆ ਅਭਿਆਸਾਂ ‘ਤੇ ਅਨੁਭਵ ਸਾਂਝਾ ਕਰਨ ਵਾਲੀ ਵਰਕਸ਼ੌਪ ਦੇ ਦੂਸਰੇ ਦਿਨ ਨਰਸਿੰਗ ਸਿੱਖਿਆ ਵਿੱਚ ਯੋਗਤਾ-ਅਧਾਰਿਤ ਕੋਰਸ ਅਤੇ ਸਿਮੂਲੇਸ਼ਨ-ਅਧਾਰਿਤ ਸਿੱਖਿਆ ਦੀ ਜ਼ਰੂਰਤ ਰੇਖਾਂਕਿਤ ਕੀਤੀ ਗਈ
ਰਾਜਾਂ, ਸੰਸਥਾਨਾਂ ਅਤੇ ਭਾਗੀਦਾਰਾ ਨੇ ਨਰਿਸੰਗ ਸਿੱਖਿਆ ਅਤੇ ਕਾਰਜਬਲ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਇਨੋਵੇਟਰਸ ਨੂੰ ਸਾਂਝਾ ਕੀਤਾ
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਜੇਪੀਆਈਜੀਓ ਅਤੇ ਡਬਲਿਊਐੱਚਓ ਦੇ ਸਹਿਯੋਗ ਨਾਲ ਨਵੀਂ ਦਿੱਲੀ ਵਿੱਚ ਤਿੰਨ ਦਿਨਾਂ ਵਰਕਸ਼ੌਪ ਆਯੋਜਿਤ ਕਰ ਰਿਹਾ ਹੈ
प्रविष्टि तिथि:
13 NOV 2025 3:58PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਜੌਨਸ ਹੌਪਕਿਨਸ ਪ੍ਰੋਗਰਾਮ ਫਾਰ ਇੰਟਰਨੈਸ਼ਨਲ ਐਜੂਕੇਸ਼ਨ ਇਨ ਗਾਇਨੋਕੋਲੌਜੀ ਐਂਡ ਆਬਸਟੇਟ੍ਰਿਕਸ (ਜੇਐੱਚਪੀਇਗੋ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਸਹਿਯੋਗ ਨਾਲ ਅੱਜ ਨਵੀਂ ਦਿੱਲੀ ਵਿੱਚ ਭਾਰਤ ਭਰ ਵਿੱਚ ਨਰਸਿੰਗ ਈਕੋਸਿਸਟਮ ਵਿੱਚ ਸਭ ਤੋਂ ਵਧੀਆ ਕਾਰਜ ਪ੍ਰਣਾਲੀਆਂ ਨੂੰ ਸ਼ਾਮਲ ਕਰਨ ਲਈ ਇੱਕ ਅਨੁਭਵ ਸਾਂਝਾ ਵਰਕਸ਼ੌਪ ਦਾ ਆਯੋਜਨ ਕੀਤਾ।

12 ਨਵੰਬਰ, 2025 ਨੂੰ ਸ਼ੁਰੂ ਬਹੁ-ਦਿਨਾਂ ਵਰਕਸ਼ੌਪ ਦੇ ਦੂਸਰੇ ਦਿਨ ਕੇਂਦਰ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀ, ਨਰਸਿੰਗ ਪ੍ਰਮੁੱਖ, ਅਕਾਦਮਿਕ ਅਤੇ ਵਿਕਾਸ ਸਾਂਝੇਦਾਰ ਭਾਰਤ ਦੀ ਨਰਸਿੰਗ ਵਰਕਫੋਰਸ, ਸਿੱਖਿਆ ਪ੍ਰਣਾਲੀਆਂ ਤੇ ਸ਼ਾਸਨ ਵਿਧੀ ਨੂੰ ਮਜ਼ਬੂਤ ਕਰਨ ਦੀ ਕਾਰਜ ਨੀਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਕੱਠੇ ਹੋਏ।

ਵਰਕਸ਼ੌਪ ਦੇ ਪਹਿਲੇ ਦਿਨ ਨਰਸਿੰਗ ਸਿੱਖਿਆ ਸੁਧਾਰਾਂ ਅਤੇ ਵਰਕਫੋਰਸ ਮਜ਼ਬੂਤੀਕਰਣ ‘ਤੇ ਵਿਆਪਕ ਚਰਚਾ ਹੋਈ। ਪ੍ਰਤੀਭਾਗੀਆਂ ਨੇ ਸਮੂਹਿਕ ਤੌਰ ‘ਤੇ ਨਰਸਿੰਗ ਸਿੱਖਿਆ ਦੀਆਂ ਪ੍ਰਕਿਰਿਆਵਾਂ, ਢਾਂਚੇ ਅਤੇ ਨਤੀਜਿਆਂ ਵਿੱਚ ਬਦਲਾਅ ਲਿਆਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਜੋ ਸਮਰੱਥ ਅਤੇ ਭਵਿੱਖ-ਮੁੱਖੀ ਰੁਜ਼ਗਾਰ ਲਈ ਤਿਆਰ ਵਰਕਫੋਰਸ ਦਾ ਨਿਰਮਾਣ ਕੀਤਾ ਜਾ ਸਕੇ। ਉਹ ਇਸ ਗੱਲ ‘ਤੇ ਸਹਿਮਤ ਹੋਏ ਕਿ ਸਿੱਖਿਆ ਦਾ ਇੱਕ ਸਪਸ਼ਟ ਟੀਚਾ-ਨਰਸਿੰਗ ਗ੍ਰੈਜੂਏਟਾਂ ਨੂੰ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਬਣਾਉਣਾ ਅਤੇ ਵਿਸ਼ਵ ਭਰ ਵਿੱਚ ਸਿਹਤ ਸੰਭਾਲ ਪ੍ਰਣਾਲੀਆਂ ਵਿੱਚ ਪ੍ਰਭਾਵਸ਼ਾਲੀ ਯੋਗਦਾਨ ਦੇਣ ਵਿੱਚ ਯੋਗ ਬਣਾਉਣਾ ਹੋਣਾ ਚਾਹੀਦਾ ਹੈ।
ਦੂਸਰੇ ਦਿਨ, ਪ੍ਰਤੀਭਾਗੀਆਂ ਨੇ ਇੱਕ ਅਨੁਭਵ-ਸਾਂਝਾਕਰਣ ਵਰਕਸ਼ੌਪ ਵਿੱਚ ਹਿੱਸਾ ਲਿਆ, ਜਿਸ ਨੇ ਰਾਜਾਂ, ਸੰਸਥਾਨਾਂ ਅਤੇ ਪ੍ਰੋਫੈਸ਼ਨਲ ਸੰਗਠਨਾਂ ਨੂੰ ਵਿਵਹਾਰਿਕ ਮਾਡਲਾਂ ਅਤੇ ਨਵੀਨਤਾਵਾਂ ਨੂੰ ਰੇਖਾਂਕਿਤ ਕਰਨ ਲਈ ਇੱਕ ਪਲੈਟਫਾਰਮ ਪ੍ਰਦਾਨ ਕੀਤਾ। ਪੇਸ਼ਕਾਰੀਆਂ ਵਿੱਚ ਯੋਗਤਾ-ਅਧਾਰਿਤ ਕੋਰਸ ਅਪਣਾਉਣ, ਕਲੀਨਿਕਲ ਟ੍ਰੇਨਿੰਗ ਲਈ ਸਿਮੂਲੇਸ਼ਨ ਵਰਕਸ਼ੌਪਸ ਦੀ ਸਥਾਪਨਾ, ਮਾਨਤਾ ਪ੍ਰਣਾਲੀਆਂ ਵਿੱਚ ਰਾਜ-ਪੱਧਰੀ ਸੁਧਾਰ, ਨਿਰੰਤਰ ਸਿੱਖਣ ਲਈ ਡਿਜੀਟਲ ਪਲੈਟਫਾਰਮਾਂ ਦੀ ਵਰਤੋਂ ਅਤੇ ਢਾਂਚਾਗਤ ਟਿਕਾਊ ਨਰਸਿੰਗ ਸਿੱਖਿਆ ਪ੍ਰੋਗਰਾਮਾਂ ਦੀ ਸ਼ੁਰੂਆਤ ਜਿਹੀਆਂ ਪਹਿਲਕਦਮਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ।

ਚਰਚਾਵਾਂ ਵਿੱਚ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਨਰਸਿੰਗ ਅਗਵਾਈ, ਗੁਣਵੱਤਾ ਭਰੋਸਾ ਵਿਧੀ ਅਤੇ ਨਿਜੀ ਖੇਤਰ ਦੇ ਸੰਸਥਾਨਾਂ ਦੇ ਨਾਲ ਸਾਂਝੇਦਾਰੀ ਦੀ ਭੂਮਿਕਾ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੂਰਨ ਸੈਸ਼ਨਾਂ ਦੇ ਇਲਾਵਾ ਡੂੰਘੀ ਗੱਲਬਾਤ ਵਿੱਚ ਸਮਰੱਥ ਬਣਾਉਣ ਲਈ ਥੀਮੈਟਿਕ ਪੈਨਲ ਅਤੇ ਬ੍ਰੇਕਆਊਟ ਸਮੂਹ ਵੀ ਆਯੋਜਿਤ ਕੀਤਾ ਗਏ। ਰਾਜ ਪ੍ਰਤੀਨਿਧੀਆਂ ਨੇ ਨਰਸਿੰਗ ਸਿੱਖਿਆ ਅਤੇ ਕਾਰਜਬਲ ਪ੍ਰਬੰਧਨ ਵਿੱਚ ਵਿਲੱਖਣ ਚੁਣੌਤੀਆਂ ‘ਤੇ ਚਰਚਾ ਕੀਤੀ, ਨਾਲ ਹੀ ਸਥਾਨਕ ਪੱਧਰ ‘ਤੇ ਸੰਚਾਲਿਤ ਸਮਾਧਾਨਾਂ ਨੂੰ ਸਾਂਝਾ ਕੀਤਾ ਜਿਨ੍ਹਾਂ ਦੇ ਆਸ਼ਾਜਨਕ ਨਤੀਜੇ ਸਾਹਮਣੇ ਆਏ ਹਨ।
ਸਮੂਹ ਸੈਸ਼ਨਾਂ ਨੂੰ ਯੋਜਨਾਬੱਧ ਢੰਗ ਨਾਲ ਅਧਿਆਇ ਨੂੰ ਹਾਸਲ ਕਰਨ ਲਈ ਤਿਆਰ ਕੀਤਾ ਗਿਆ ਸੀ। ਇਸ ਨਾਲ ਪ੍ਰਤੀਭਾਗੀਆਂ ਨੂੰ ਸਕੇਲੇਬਲ ਨਵੀਨਤਾਵਾਂ ਦੀ ਪਹਿਚਾਣ ਕਰਨ ਅਤੇ ਠੋਸ ਸੁਝਾਅ ਵਿਕਸਿਤ ਕਰਨ ਵਿੱਚ ਮਦਦ ਮਿਲੀ। ਵਿਚਾਰ-ਵਟਾਂਦਰੇ ਵਿੱਚ ਨਾ ਸਿਰਫ਼ ਸਫਲਤਾ ਦੀਆਂ ਕਹਾਣੀਆਂ ਨੂੰ ਰੇਖਾਂਕਿਤ ਕੀਤਾ ਗਿਆ, ਸਗੋਂ ਫੈਕਲਟੀ ਵਿਕਾਸ ਦੀ ਜ਼ਰੂਰਤ, ਬਿਹਤਰ ਰੈਗੂਲੇਟਰੀ ਨਿਗਰਾਨੀ ਅਤੇ ਕਾਰੋਬਾਰੀ ਵਿਕਾਸ ਦੇ ਵਿਸਤਾਰਿਤ ਮੌਕਿਆਂ ਜਿਹੇ ਪਾੜਿਆਂ ਨੂੰ ਪੂਰਾ ਕਰਨ ਦੀ ਵੀ ਪਛਾਣ ਕੀਤੀ ਗਈ।

ਚਰਚਾਵਾਂ ਦਾ ਸਾਰ ਪੇਸ਼ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵਿੱਚ ਸਿਹਤ ਸੇਵਾ ਦੇ ਡਾਇਰੈਕਟਰ ਜਨਰਲ (ਡੀਜੀਐੱਚਐੱਸ) ਡਾ. ਦੀਪਿਕਾ ਖਾਖਾ ਨੇ ਵਿਚਾਰ-ਵਟਾਂਦਰੇ ਦੀ ਸਹਿਯੋਗਾਤਮਕ ਭਾਵਨਾ ਦੀ ਸ਼ਲਾਘਾ ਕੀਤੀ ਅਤੇ ਨੀਤੀ ਨਿਰਮਾਣ ਲਈ ਮੰਤਰਾਲੇ ਦੇ ਸਮਾਵੇਸ਼ੀ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ। ਇਸ ਵਿੱਚ ਰਾਜਾਂ, ਸਿੱਖਿਆ ਜਗਤ, ਰੈਗੂਲੇਟਰੀ ਸੰਸਥਾਵਾਂ ਅਤੇ ਸਾਂਝੇਦਾਰ ਸੰਗਠਨਾਂ ਦੇ ਹਿਤਧਾਰਕਾਂ ਨੂੰ ਇਕੱਠੇ ਲਿਆਂਦਾ ਗਿਆ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਿਭਿੰਨ ਦ੍ਰਿਸ਼ਟੀਕੋਣ ਭਵਿੱਖ ਦੀਆਂ ਨੀਤੀਆਂ ਨੂੰ ਸੂਚਿਤ ਕਰਨ।
ਸਿਹਤ ਅਤੇ ਪਰਿਵਾਰ ਭਲਾਈ ਮਤੰਰਾਲੇ ਦੀ ਉਪ-ਸਕੱਤਰ (ਨਰਸਿੰਗ ਅਤੇ ਡੈਂਟਲ) ਸੁਸ਼੍ਰੀ ਆਕਾਂਸ਼ਾ ਰੰਜਨ ਨੇ ਮੌਜੂਦਾ ਲੋਕਾਂ ਨੂੰ ਸੰਬੋਧਨ ਕਰਦੇ ਹੋਏ, “ਇੱਕ ਵਿਜ਼ਨ, ਇੱਕ ਏਜੰਡਾ: ਰਾਸ਼ਟਰੀ-ਰਾਜ ਸਹਿਯੋਗ ਰਾਹੀਂ ਨਰਸਿੰਗ ਅਤੇ ਮਿਡਵਾਈਫਰੀ ਦਾ ਮਜ਼ਬੂਤੀਕਰਣ” ਥੀਮ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਪ੍ਰਭਾਵੀ ਕਾਰਵਾਈ ਵਿੱਚ ਬਦਲਣ ਲਈ ਰਾਸ਼ਟਰੀ ਅਤੇ ਰਾਜ ਪ੍ਰਣਾਲੀਆਂ ਦਰਮਿਆਨ ਮਜ਼ਬੂਤ ਤਾਲਮੇਲ ਬਹੁਤ ਜ਼ਰੂਰੀ ਹੈ।

ਉਨ੍ਹਾਂ ਨੇ ਇਸ ਗੱਲ ਨੂੰ ਵੀ ਰੇਖਾਂਕਿਤ ਕੀਤਾ ਕਿ ਕੇਂਦਰ ਅਤੇ ਰਾਜਾਂ ਦਰਮਿਆਨ ਸਾਂਝੇ ਵਿਜ਼ਨ ਦਾ ਉਦੇਸ਼ ਨਰਸਿੰਗ ਅਤੇ ਮਿਡਵਾਈਫਰੀ ਈਕੋਸਿਸਟਮ ਨੂੰ ਭਾਰਤ ਦੀ ਸਿਹਤ ਸੰਭਾਲ ਪ੍ਰਣਾਲੀ ਦੇ ਇੱਕ ਏਕੀਕ੍ਰਿਤ, ਲਚਕੀਲੇ ਅਤੇ ਦੂਰਦਰਸ਼ੀ ਕੰਪੋਨੈਂਟ ਦੇ ਰੂਪ ਵਿੱਚ ਮਜ਼ਬੂਤ ਕਰਨਾ ਹੈ। ਉਨ੍ਹਾਂ ਨੇ ਸਮਾਵੇਸ਼ੀ, ਸਕੇਲੇਬਲ ਅਤੇ ਟਿਕਾਊ ਨਰਸਿੰਗ ਸੁਧਾਰਾਂ ਲਈ ਰੋਡਮੈਪ ਤਿਆਰ ਕਰਨ ਵਿੱਚ ਰਾਜਾਂ, ਪੇਸ਼ੇਵਰ ਕੌਂਸਲਾਂ ਅਤੇ ਸਹਿਯੋਗੀ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕੀਤੀ।
ਜੇਐੱਚਪੀਈਗੋ ਦੇ ਕੰਟਰੀ ਡਾਇਰੈਕਟਰ ਡਾ. ਅਮਿਤ ਅਰੁਣ ਸ਼ਾਹ ਨੇ ਇੱਕ ਜਵਾਬਦੇਹ; ਕੁਸ਼ਲ ਅਤੇ ਵਿਸ਼ਵ ਪੱਧਰ ‘ਤੇ ਪ੍ਰਤੀਯੋਗੀ ਨਰਸਿੰਗ ਵਰਕਫੋਰਸ ਤਿਆਰ ਕਰਨ ਵਿੱਚ ਯੋਗਤਾ-ਅਧਾਰਿਤ ਸਿੱਖਿਆ, ਅਗਵਾਈ ਵਿਕਾਸ ਅਤੇ ਡਿਜੀਟਲ ਨਵੀਨਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਪੂਰੇ ਭਾਰਤ ਵਿੱਚ ਨਰਸਿੰਗ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਤਕਨੀਕੀ ਸਹਾਇਤਾ, ਸਮਰੱਥਾ ਨਿਰਮਾਣ ਅਤੇ ਸਬੂਤ-ਅਧਾਰਿਤ ਦਖਲਅੰਦਾਜ਼ੀ ਰਾਹੀਂ ਰਾਜ ਅਤੇ ਰਾਸ਼ਟਰੀ ਸਰਕਾਰਾਂ ਦੀ ਸਹਾਇਤਾ ਕਰਨ ਦੀ ਜੇਐੱਚਪੀਈਗੋ ਦੀ ਵਚਨਬੱਧਤਾ ਦੁਹਰਾਈ।
ਗੇਟਸ ਫਾਊਂਡੇਸ਼ਨ ਦੇ ਡਿਪਟੀ ਡਾਇਰੈਕਟਰ ਅਤੇ ਕੰਟਰੀ ਲੀਡ ਡਾ. ਖੰਡੈਤ ਨੇ ਭਾਰਤ ਵਿੱਚ ਨਰਸਿੰਗ ਦੇ ਭਵਿੱਖ ‘ਤੇ ਉਤਸ਼ਾਹਜਨਕ ਅਤੇ ਦੂਰਦਰਸ਼ੀ ਦ੍ਰਿਸ਼ਟੀਕੋਣ ਦੇ ਨਾਲ ਮੌਜੂਦ ਲੋਕਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਸੈਕਟਰ ਵਿੱਚ ਆ ਰਹੀ ਪਰਿਵਰਤਨਕਾਰੀ ਗਤੀ ਦੇ ਪ੍ਰਤੀ ਉਮੀਦ ਪ੍ਰਗਟ ਕੀਤੀ ਅਤੇ ਸੁਧਾਰਾਂ ਨੂੰ ਅੱਗੇ ਵਧਾਉਣ ਵਿੱਚ ਮੰਤਰਾਲੇ, ਰਾਜਾਂ ਅਤੇ ਭਾਗੀਦਾਰਾਂ ਦੇ ਸਹਿਯੋਗਾਤਮਕ ਯਤਨਾਂ ਦੀ ਸ਼ਲਾਘਾ ਕੀਤੀ।

ਵਰਕਸ਼ੌਪ ਦਾ ਉਦੇਸ਼ ਵੱਖ-ਵੱਖ ਰਾਜਾਂ ਅਤੇ ਸੰਸਥਾਨਾਂ ਤੋਂ ਪ੍ਰਾਪਤ ਸੂਝ-ਬੂਝ ਨੂੰ ਇਕਜੁੱਟ ਕਰਨਾ ਹੈ, ਜਿਸ ਨਾਲ ਪੂਰੇ ਭਾਰਤ ਵਿੱਚ ਇੱਕ ਲਚਕੀਲੇ, ਸਮਰੱਥ ਅਤੇ ਸਸ਼ਕਤ ਨਰਸਿੰਗ ਵਰਕਫੋਰਸ ਦੇ ਨਿਰਮਾਣ ਲਈ ਸਭ ਤੋਂ ਵਧੀਆ ਪ੍ਰਣਾਲੀਆਂ ਨੂੰ ਅਪਣਾਉਣ ਅਤੇ ਵਧਾਉਣ ਦਾ ਰਾਹ ਪੱਧਰਾ ਹੋ ਸਕੇ।
**********
ਐੱਸਆਰ
(रिलीज़ आईडी: 2190057)
आगंतुक पटल : 6