ਸੱਭਿਆਚਾਰ ਮੰਤਰਾਲਾ
ਸਾਹਿਤ ਅਕਾਦਮੀ-ਬਾਲ ਸਾਹਿਤ ਪੁਰਸਕਾਰ 2025
Posted On:
12 NOV 2025 3:25PM by PIB Chandigarh
ਸਾਹਿਤ ਅਕਾਦਮੀ ਦੁਆਰਾ ਬਾਲ ਸਾਹਿਤ ਦੀ ਸ਼ੈਲੀ ਵਿੱਚ ਸਲਾਨਾ ਪੁਰਸਕਾਰ – ਬਾਲ ਸਾਹਿਤ ਪੁਰਸਕਾਰ 2025, ਸ਼ੁੱਕਰਵਾਰ, 14 ਨਵੰਬਰ 2025 ਨੂੰ ਨਵੀਂ ਦਿੱਲੀ ਦੇ ਤਾਨਸੇਨ ਮਾਰਗ ਸਥਿਤ ਤ੍ਰਿਵੇਣੀ ਆਡੀਟੋਰੀਅਮ ਵਿੱਚ ਪ੍ਰਦਾਨ ਕੀਤੇ ਜਾਣਗੇ। ਇਹ ਪੁਰਸਕਾਰ ਅਕਾਦਮੀ ਦੇ ਪ੍ਰੈਜ਼ੀਡੈਂਟ ਸ਼੍ਰੀ ਮਾਧਵ ਕੌਸ਼ਿਕ ਦੁਆਰਾ ਪ੍ਰਦਾਨ ਕੀਤੇ ਜਾਣਗੇ। ਇਸ ਮੌਕੇ ‘ਤੇ ਪ੍ਰਸਿੱਧ ਗੁਜਰਾਤੀ ਲੇਖਿਕਾ ਵਰਸ਼ਾ ਦਾਸ ਮੁੱਖ ਮਹਿਮਾਨ ਹੋਣਗੇ ਅਤੇ ਅਕਾਦਮੀ ਦੇ ਵਾਈਸ ਪ੍ਰੈਜ਼ੀਡੈਂਟ ਕੁਮੁਦ ਸ਼ਰਮਾ ਧੰਨਵਾਦ ਦਾ ਮਤਾ ਪੇਸ਼ ਕਰਨਗੇ। ਸਾਹਿਤ ਅਕਾਦਮੀ ਦੀ ਸਕੱਤਰ ਪੱਲਵੀ ਪ੍ਰਸ਼ਾਂਤ ਹੋਲਕਰ ਸੁਆਗਤੀ ਭਾਸ਼ਣ ਦੇਣਗੇ।
ਪੁਰਸਕਾਰ ਪ੍ਰਾਪਤ ਕਿਤਾਬਾਂ ਅਤੇ ਪੁਰਸਕਾਰ ਜੇਤੂ ਹਨ: ਅਸਮੀਆ-ਮੈਨਾਹੰਤਾਰ ਪਦਯ (ਕਵਿਤਾ), ਸੁਰੇਂਦਰ ਮੋਹਨ ਦਾਸ; ਬੰਗਾਲੀ- ਏਖੋਨੇ ਗਏ ਕਾਂਤਾ ਦਏ (ਕਹਾਣੀਆਂ), ਤ੍ਰਿਦੀਬ ਕੁਮਾਰ ਚੱਟੋਪਾਧਿਆਏ; ਬੋਡੋ-ਖਾਂਥੀ ਬਸਵਨ ਅਰਵ ਅਖੁ ਦਾਨਈ (ਕਹਾਣੀਆਂ), ਬਿਨਯ ਕੁਮਾਰ ਬ੍ਰਹਮਾ; ਡੋਗਰੀ- ਨੰਨ੍ਹੀ ਤੋਰ (ਕਵਿਤਾ), ਪੀਐੱਲ ਪਰਿਹਾਰ ‘ਸ਼ੌਕ’; ਅੰਗਰੇਜ਼ੀ –ਦੱਖਣ; ਸਾਊਥ ਇੰਡੀਅਨ ਮਿਥਸ ਐਂਡ ਫੈਬਲਜ਼ ਰਿਟੋਲਡ (ਕਹਾਣੀਆਂ), ਨਿਤਿਨ ਕੁਸ਼ਲੱਪਾ ਐੱਮਪੀ; ਗੁਜਰਾਤੀ- ਤਿਨਚਕ (ਕਵਿਤਾ), ਕੀਰਤੀਦਾ ਬ੍ਰਹਮਭੱਟ; ਹਿੰਦੀ-ਏਕ ਬਟੇ ਬਾਰਹ (ਨੌਨ-ਫਿਕਸ਼ਨ ਅਤੇ ਯਾਦ), ਸੁਸ਼ੀਲ ਸ਼ੁਕਲਾ; ਕੰਨੜ੍ਹ-ਨੋਟਬੁੱਕ (ਸ਼ੌਰਟ ਸਟੋਰੀਜ਼), ਕੇ. ਸ਼ਿਪਲਿੰਗੱਪਾ ਹੰਡੀਹਾਲ; ਕਸ਼ਮੀਰੀ –ਸ਼ੁਰੇ ਤੇ ਤਚੁਰੇ ਗਯੁਸ਼ (ਸ਼ੌਰਟ ਸਟੋਰੀਜ਼), ਇਜ਼ਹਾਰ ਮੁਬਾਸ਼ਿਰ; ਕੋਂਕਣੀ -ਬੇਲਾਬਾਈਚੋ ਸ਼ੰਕਰ ਅਨੀ ਵਾਰਿਸ ਕਾਨਯੋ (ਕਹਾਣੀਆਂ), ਨਯਨਾ ਅਦਾਰਕਰ; ਮੈਥਿਲੀ-ਚੁੱਕਾ (ਸ਼ੋਰਟ ਸਟੋਰੀਜ਼), ਮੁੰਨੀ ਕਾਮਤ; ਮਲਿਆਲਮ- ਪੇਂਗੁਇਨੁਕਾਲੁਡੇ ਵੰਕਾਰਾਵਿਲ (ਨਾਵਲ), ਸ੍ਰੀਜਿਤ ਮੂਥੇਦਥ; ਮਣੀਪੁਰੀ –ਅੰਗਾਂਗਸ਼ਿੰਗ- ਜੀਸ਼ੰਨਾਬੁੰਗਸ਼ਿਦਾ (ਨਾਟਕ), ਸ਼ਾਂਤੋ ਐੱਮ; ਮਰਾਠੀ ਅਭਯਮਾਯਾ (ਕਵਿਤਾ), ਸੁਰੇਸ਼ ਗੋਵਿੰਦਰਾਓ ਸਾਵੰਤ; ਨੇਪਾਲੀ-ਸ਼ਾਂਤੀ ਵਨ (ਨਾਵਲ), ਸੰਗਮੂ ਲੇਪਚਾ; ਉਡੀਆ-ਕੇਤੇ ਫੁਲਾ ਫੂਟਿਚੀ (ਕਵਿਤਾ), ਰਾਜਕਿਸ਼ੋਰ ਪਾਰਹੀ; ਪੰਜਾਬੀ ਜੱਦੂ ਪੱਤਾ (ਨਾਵਲ), ਪਾਲੀ ਖਾਦਿਮ (ਅੰਮ੍ਰਿਤ ਪਾਲ ਸਿੰਘ); ਰਾਜਸਥਾਨੀ –ਪੰਖੇਰੂਵ ਨੀ ਪੀੜਾ (ਨਾਟਕ), ਭੋਗੀਲਾਲ ਪਾਟੀਦਾਰ; ਸੰਸਕ੍ਰਿਤ –ਬਾਲਵਸਵਮ (ਕਵਿਤਾ), ਪ੍ਰੀਤੀ ਆਰ. ਪੁਜਾਰਾ; ਸੰਤਾਲੀ –ਸੋਨਾ ਮਿਰੂ-ਅਗ ਸੰਦੇਸ਼ (ਕਵਿਤਾ), ਹਰਲਾਲ ਮੁਰਮੂ; ਸਿੰਧੀ-ਅਸਮਾਨੀ ਪਰੀ (ਕਵਿਤਾ), ਹੀਨਾ ਅਗਨਾਨੀ ‘ਹੀਰ’; ਤਮਿਲ ਓਟ੍ਰਾਈ ਸਿਰਗੁ ਓਵਿਯਾ (ਨਾਵਲ), ਵਿਸ਼ਨੂੰਪੁਰਮ ਸਰਵਾਨਨ; ਤੇਲੁਗੁ-ਕਾਬੁਰਲਾ ਦੇਵਤਾ (ਕਹਾਣੀ), ਗੰਗੀਸੇੱਟੀ ਸ਼ਿਵਕੁਮਾਰ; ਉਰਦੂ-ਕੌਮੀ ਸਿਤਾਰੇ (ਲੇਖ), ਗ਼ਜ਼ਨਫ਼ਰ ਇਕਬਾਲ।
ਪੁਰਸਕਾਰ ਜੇਤੂਆਂ ਨੂੰ ਉਨ੍ਹਾਂ ਦੇ ਕਾਰਜਾਂ ਦੇ ਸਨਮਾਨ ਵਿੱਚ 50-50 ਹਜ਼ਾਰ ਰੁਪਏ ਦਾ ਚੈੱਕ ਅਤੇ ਇੱਕ bronze plaque ਪ੍ਰਦਾਨ ਕੀਤੀ ਜਾਵੇਗੀ।
ਅਗਲੇ ਦਿਨ ਯਾਨੀ 15 ਨਵੰਬਰ 2025 ਨੂੰ ਅਕਾਦਮੀ ਦੇ ਨਵੀਂ ਦਿੱਲੀ ਦੇ ਫਿਰੋਜਸ਼ਾਹ ਰੋਡ ਸਥਿਤ ਆਡੀਟੋਰੀਅਮ ਰਵਿੰਦਰ ਭਵਨ ਵਿਖੇ ਪੁਰਸਕਾਰ ਜੇਤੂਆਂ ਦੀ ਬੈਠਕ ਆਯੋਜਿਤ ਕੀਤੀ ਜਾਵੇਗੀ। ਇਸ ਬੈਠਕ ਵਿੱਚ ਪੁਰਸਕਾਰ ਜੇਤੂ ਆਪਣੇ ਰਚਨਾਤਮਕ ਤਜ਼ਰਬਿਆਂ ‘ਤੇ ਵਿਚਾਰ-ਵਟਾਂਦਰਾ ਕਰਨਗੇ, ਜਿਸ ਦੀ ਪ੍ਰਧਾਨਗੀ ਅਕਾਦਮੀ ਦੀ ਵਾਈਸ ਪ੍ਰੈਜ਼ੀਡੈਂਟ ਕੁਮੁਦ ਸ਼ਰਮਾ ਕਰਨਗੇ।
****
ਸੁਨੀਲ ਕੁਮਾਰ ਤਿਵਾਰੀ/ਐੱਸਜੇ
pibculture[at]gmail[dot]com
(Release ID: 2189740)
Visitor Counter : 2