ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿੱਚ ਕਿਸਾਨਾਂ ਨੂੰ ‘ਪਲਾਂਟ ਜੀਨੋਮ ਸੇਵੀਅਰ ਐਵਾਰਡਸ’ ਪ੍ਰਦਾਨ ਕੀਤੇ


ਪੀਪੀਵੀ ਅਤੇ ਐੱਫਆਰਏ ਐਕਟ ਦੀ ਸਿਲਵਰ ਜੁਬਲੀ ਅਤੇ ਅਥਾਰਿਟੀ ਦਾ 21ਵਾਂ ਸਥਾਪਨਾ ਦਿਵਸ ਮਨਾਇਆ ਗਿਆ

ਪੀਪੀਵੀ ਅਤੇ ਐੱਫਆਰਏ ਐਕਟ ਨੇ ਅਲੋਪ ਹੁੰਦੀ ਬੀਜ ਕਿਸਮਾਂ ਨੂੰ ਸੰਭਾਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ: ਸ਼੍ਰੀ ਚੌਹਾਨ

ਕਿਸਾਨਾਂ ਨੂੰ ਪੀਪੀਵੀ ਅਤੇ ਐੱਫਆਰਏ ਐਕਟ ਬਾਰੇ ਵਧੇਰੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ: ਸ਼੍ਰੀ ਸ਼ਿਵਰਾਜ ਸਿੰਘ ਚੌਹਾਨ


ਬੀਜਾਂ ਦੀਆਂ ਨਵੀਆਂ ਕਿਸਮਾਂ ਜ਼ਰੂਰੀ ਲੇਕਿਨ ਪੁਰਾਣੇ ਬੀਜਾਂ ਦੀਆਂ ਕਿਸਮਾਂ ਨੂੰ ਵੀ ਬਚਾਉਣਾ ਹੋਵੇਗਾ: ਕੇਂਦਰੀ ਖੇਤੀਬਾੜੀ ਮੰਤਰੀ
ਪੀਪੀਵੀ ਅਤੇ ਐੱਫਆਰਏ ਐਕਟ ਵਿੱਚ ਸੁਝਾਵਾਂ ਨੂੰ ਸ਼ਾਮਲ ਕਰਦੇ ਹੋਏ ਸੰਸ਼ੋਧਨ ਵੀ ਕੀਤਾ ਜਾਵੇਗਾ- ਸ਼੍ਰੀ ਚੌਹਾਨ

Posted On: 12 NOV 2025 6:22PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਗ੍ਰਾਮੀਣ ਵਿਕਾਸ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਅੱਜ ਨਵੀਂ ਦਿੱਲੀ ਦੇ ਪੂਸਾ ਕੈਂਪਸ ਸਥਿਤ ਸੀ. ਸੁਬਰਾਮਣਯਮ ਹਾਲ ਵਿੱਚ ‘ਪਲਾਂਟ ਜੀਨੋਮ ਸੇਵੀਅਰ ਐਵਾਰਡ ਸਮਾਰੋਹ ਅਤੇ ਪੀਪੀਵੀ ਅਤੇ ਐੱਫਆਰਏ ਐਕਟ, 2001 ਦੇ ਸਿਲਵਰ ਜੁਬਲੀ ਅਤੇ ਪੀਪੀਵੀ ਅਤੇ ਐੱਫਆਰਏ (ਪੌਦਿਆਂ ਦੀਆਂ ਕਿਸਮਾਂ ਅਤੇ ਕਿਸਾਨ ਅਧਿਕਾਰ ਸੁਰੱਖਿਆ ਅਥਾਰਿਟੀ) ਦੇ 21ਵੇਂ ਸਥਾਪਨਾ ਦਿਵਸ ਪ੍ਰੋਗਰਾਮ ਵਿੱਚ ਭਾਗੀਦਾਰੀ ਕੀਤੀ ਅਤੇ ਚੁਣੇ ਹੋਏ ਕਿਸਾਨ ਭਰਾਵਾਂ-ਭੈਣਾਂ ਨੂੰ ਪੁਰਸਕ੍ਰਿਤ ਕੀਤਾ। 

https://static.pib.gov.in/WriteReadData/userfiles/image/image001AVQU.jpg

ਇਸ ਮੌਕੇ ਕੇਂਦਰੀ ਮੰਤਰੀ ਨੇ ਤੇਲੰਗਾਨਾ ਦੇ ਕਮਿਊਨਿਟੀ ਸੀਡ ਬੈਂਕ, ਪੂਰਬ ਬਰਧਮਾਨ ਪੱਛਮ ਬੰਗਾਲ ਦੇ ਸਿੱਖਿਆ ਨਿਕੇਤਨ, ਮਿਥਿਲਾਂਚਲ ਮਖਾਨਾ ਉਤਪਾਦਕ ਸੰਘ, ਅਸਾਮ ਦੇ ਸੀਆਰਐੱਸ-ਐੱਨਏ ਦਿਹਿੰਗ ਤੇਂਗਾ ਯੂਨੀਅਨ ਕਮੇਟੀ, ਉੱਤਰਾਖੰਡ ਦੇ ਸ਼੍ਰੀ ਭੂਪੇਂਦਰ ਜੋਸ਼ੀ, ਕੇਰਲ ਦੇ ਸ਼੍ਰੀ ਟੀ. ਜੋਸੇਫ, ਸ਼੍ਰੀ ਲਕਸ਼ਣ ਪ੍ਰਮਾਣਿਕ, ਸ਼੍ਰੀ ਅਨੰਤਮੂਰਤੀ ਜੇ, ਬਿਹਾਰ ਦੇ ਸ਼੍ਰੀ ਨਕੁਲ ਸਿੰਘ, ਉੱਤਰਾਖੰਡ ਦੇ ਸ਼੍ਰੀ ਨਰੇਂਦਰ ਸਿੰਘ ਸਮੇਤ ਵੱਖ-ਵੱਖ ਹੋਰ ਸ਼੍ਰੇਣੀਆਂ ਵਿੱਚ ਕਿਸਾਨ ਭਰਾਵਾਂ-ਭੈਣਾਂ ਨੂੰ ਪੁਰਸਕਾਰ ਪ੍ਰਦਾਨ ਕੀਤੇ ਗਏ।

https://static.pib.gov.in/WriteReadData/userfiles/image/image0025MVX.jpg

ਆਪਣੇ ਸੰਬੋਧਨ ਵਿੱਚ, ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਿਛਲੇ ਦੋ ਦਹਾਕਿਆਂ ਵਿੱਚ ਪੌਦਿਆਂ ਦੀਆਂ ਕਿਸਮਾਂ ਅਤੇ ਕਿਸਾਨ ਅਧਿਕਾਰ ਸੁਰੱਖਿਆ ਅਥਾਰਿਟੀ (ਪੀਪੀਵੀ ਅਤੇ ਐੱਫਆਰਏ) ਦੀਆਂ ‘ਜ਼ਿਕਰਯੋਗ ਉਪਲਬਧੀਆਂ’ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਭਾਰਤੀ ਖੇਤੀਬਾੜੀ ਵਿਧੀਆਂ ਦੁਨੀਆ ਦੀ ਸਭ ਤੋਂ ਪ੍ਰਾਚੀਨ ਵਿਧੀਆਂ ਵਿੱਚੋਂ ਹਨ, ਜੋ ਦੇਸ਼ ਦੀ ਸੱਭਿਅਤਾ ਦੀ ਨੀਂਹ ਹਨ।

ਉਨ੍ਹਾਂ ਨੇ ਕਿਹਾ, “ਕਈ ਦੇਸ਼ੀ ਫਸਲ ਕਿਸਮਾਂ ਪੋਸ਼ਣ ਅਤੇ ਈਕੋਸਿਸਟਮ ਸੰਤੁਲਨ ਲਈ ਮਹੱਤਵਪੂਰਨ ਹਨ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਕਈ ਰਵਾਇਤੀ ਕਿਸਮਾਂ ਅਲੋਪ ਹੋਣ ਦੇ ਕੰਢੇ ‘ਤੇ ਸਨ, ਅਤੇ ਕਿਸਾਨਾਂ ਦੇ ਸਮਰਪਣ ਦੇ ਕਾਰਨ ਹੀ ਇਨ੍ਹਾਂ ਬੀਜਾਂ ਨੂੰ ਸੁਰੱਖਿਆ ਰਖਿਆ ਜਾ ਸਕਦਾ ਹੈ।https://static.pib.gov.in/WriteReadData/userfiles/image/image003BMW0.jpg

ਕੇਂਦਰੀ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੀਪੀਵੀ ਅਤੇ ਐੱਫਆਰਏ ਐਕਟ ਦੇ ਤਹਿਤ, ਸਰਕਾਰ ਬੀਜ ਕਿਸਮਾਂ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ 15 ਲੱਖ ਰੁਪਏ ਤੱਕ ਦੀ ਵਿੱਤੀ ਪ੍ਰੋਤਸਾਹਨ ਰਾਸ਼ੀ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਕਿਹਾ, “ਬੀਜ ਕਿਸਾਨ ਦੀ ਸਭ ਤੋਂ ਵੱਡੀ ਪੂੰਜੀ ਹੈ। ਇਹ ਸਾਡਾ ਮੌਲਿਕ ਅਧਿਕਾਰ ਹੈ ਜਿੱਥੇ ਨਵੀਂ ਅਤੇ ਉੱਚ ਉਪਜ ਦੇਣ ਵਾਲੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ, ਉੱਥੇ ਹੀ ਰਵਾਇਤੀ ਬੀਜਾਂ ਦੀ ਸੰਭਾਲ ਵੀ ਓਨੀ ਹੀ ਜ਼ਰੂਰੀ ਹੈ। ਦੋਵਾਂ ਦਰਮਿਆਨ ਸੰਤੁਲਨ ਹੋਣਾ ਜ਼ਰੂਰੀ ਹੈ।”

ਸੁਧਾਰਾਂ ਦੀ ਜ਼ਰੂਰਤ ਨੂੰ ਉਜਾਗਰ ਕਰਦੇ ਹੋਏ ਸ਼੍ਰੀ ਚੌਹਾਨ ਨੇ ਕਿਹਾ ਕਿ ਵੱਖ-ਵੱਖ ਹਿਤਧਾਰਕਾਂ ਤੋਂ ਪ੍ਰਾਪਤ ਨਵੇਂ ਸੁਝਾਵਾਂ ‘ਤੇ ਵਿਚਾਰ ਕੀਤਾ ਜਾਵੇਗਾ ਅਤੇ ਜਿੱਥੇ ਵੀ ਜ਼ਰੂਰੀ ਹੋਵੇਗਾ, ਪੀਪੀਵੀ ਅਤੇ ਐੱਫਆਰਏ ਐਕਟ ਦੇ ਆਉਣ ਵਾਲੇ ਸੰਸ਼ੋਧਨਾਂ ਵਿੱਚ ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਉਨ੍ਹਾਂ ਨੇ ਚਿੰਤਾ ਵਿਅਕਤ ਕੀਤੀ ਕਿ ਕਿਸਾਨਾਂ ਵਿੱਚ ਪੀਪੀਵੀ ਅਤੇ ਐੱਫਆਰਏ ਐਕਟ ਬਾਰੇ ਜਾਗਰੂਕਤਾ ਸੀਮਿਤ ਹੈ। ਉਨ੍ਹਾਂ ਨੇ ਕਿਹਾ, “ਅੱਜ ਵੀ, ਕਈ ਕਿਸਾਨ ਇਸ ਐਕਟ ਦੇ ਲਾਭਾਂ ਤੋਂ ਅਣਜਾਣ ਹਨ। ਰਜਿਸਟ੍ਰੇਸ਼ਨ ਵਿੱਚ ਪ੍ਰਕਿਰਿਆਤਮਕ ਗੁੰਝਲਾਂ ਹਨ ਜਿਨ੍ਹਾਂ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਸਾਨੂੰ ਪਾਰਦਰਸ਼ਿਤਾ ਵਧਾਉਣ ਅਤੇ ਇਹ ਯਕੀਨੀ ਬਣਾਉਣ ਦੀ ਵੀ ਜ਼ਰੂਰਤ ਹੈ ਕਿ ਅਸਲ ਲਾਭ ਜ਼ਮੀਨੀ ਪੱਧਰ ਤੱਕ ਪਹੁੰਚਣ।”

ਕੇਂਦਰੀ ਮੰਤਰੀ ਨੇ ਪੀਪੀਵੀ ਅਤੇ ਐੱਫਆਰਏ ਅਤੇ ਹੋਰ ਸਬੰਧਿਤ ਕਾਨੂੰਨਾਂ ਦੇ ਦਰਮਿਆਨ ਤਾਲਮੇਲ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਦੇਸੀ ਕਿਸਮਾਂ ਦੇ ਗਿਆਨ ਨੂੰ ਸੁਰੱਖਿਅਤ ਰੱਖਣ ਲਈ ਇੱਕ ਮਜ਼ਬੂਤ ਵਿਗਿਆਨਿਕ ਡੇਟਾਬੇਸ ਬਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ, “ਸਾਡੇ ਬੀਜਾਂ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਕਰਨ ਵਾਲੇ ਕਿਸਾਨ ਹੀ ਸਾਡੀ ਖੇਤੀਬਾੜੀ ਵਿਰਾਸਤ ਦੇ ਸੱਚੇ ਰੱਖਿਅਕ ਹਨ। ਉਨ੍ਹਾਂ ਨੂੰ ਮਾਨਤਾ, ਸਸ਼ਕਤੀਕਰਣ ਅਤੇ ਸਮਰਥਨ ਦਿੱਤਾ ਜਾਣਾ ਚਾਹੀਦਾ ਹੈ।”

ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਭਾਗੀਰਥ ਚੌਧਰੀ ਨੇ ਪੌਦਿਆਂ ਅਤੇ ਬੀਜਾਂ ਦੀਆਂ ਕਿਸਮਾਂ ਦੀ ਸੁਰੱਖਿਆ ਲਈ ਕਿਸਾਨਾਂ ਦੁਆਰਾ ਅਪਣਾਏ ਗਏ ਕੁਦਰਤੀ ਅਤੇ ਜੈਵਿਕ ਤਰੀਕਿਆਂ ਨੂੰ ਉਜਾਗਰ ਕੀਤਾ ਅਤੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੀਪੀਵੀ ਅਤੇ ਐੱਫਆਰਏ ਨੇ ਅਜਿਹੇ ਯਤਨਾਂ ਨੂੰ ਅੱਗੇ ਵਧਾਉਣ ਲਈ ਇੱਕ ਮਜ਼ਬੂਤ ਸੰਸਥਾਗਤ ਢਾਂਚਾ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਕਿਹਾ,

 “ਇਸ ਅਥਾਰਿਟੀ ਰਾਹੀਂ, ਸੁਰੱਖਿਆ ਕਾਰਜ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਅਤੇ ਇਹ ਸਸ਼ਕਤ ਪ੍ਰਣਾਲੀ ਬੀਜ ਅਤੇ ਪੌਦਿਆਂ ਦੀ ਸੰਭਾਲ ਵਿੱਚ ਹੋਰ ਵੀ ਵੱਡੀ ਭੂਮਿਕਾ ਨਿਭਾਉਂਦੀ ਰਹੇਗੀ ਅਤੇ ਕਿਸਾਨਾਂ ਦੀ ਭਲਾਈ ਵਿੱਚ ਨਵੇਂ ਅਧਿਆਏ ਜੋੜਦੀ ਰਹੇਗੀ।”

ਖੇਤੀਬਾੜੀ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ ਨੇ ‘ਮੰਡੂਆ’ ਜਿਹੀਆਂ ਰਵਾਇਤੀ ਫਸਲਾਂ ਦੇ ਬੀਜਾਂ ਦੀ ਸੁਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਅਥਾਰਿਟੀ ਨੂੰ ਇਸ ਸਬੰਧ ਵਿੱਚ ਹੋਰ ਵਧੇਰੇ ਸਰਗਰਮ ਕਦਮ ਚੁੱਕਣ ਦੀ ਅਪੀਲ ਕੀਤੀ ਅਤੇ ਕਈ ਦੇਸੀ ਫਸਲ ਕਿਸਮਾਂ ਦੇ ਔਸ਼ਧੀ ਮਹੱਤਵ ਵੱਲ ਧਿਆਨ ਆਕਰਸ਼ਿਤ ਕਰਦੇ ਹੋਏ ਉਨ੍ਹਾਂ ਦੀ ਸੰਭਾਲ ਅਤੇ ਖੋਜ-ਅਧਾਰਿਤ ਪ੍ਰਮੋਸ਼ਨ ਦਾ ਸੱਦਾ ਦਿੱਤਾ।

ਇਸ ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ ਸ਼੍ਰੀ ਭਾਗੀਰਥ ਚੌਧਰੀ, ਖੇਤੀਬਾੜੀ ਰਾਜ ਮੰਤਰੀ ਸ਼੍ਰੀ ਰਾਮਨਾਥ ਠਾਕੁਰ, ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਸਕੱਤਰ ਸ਼੍ਰੀ ਦੇਵੇਸ਼ ਚਤੁਰਵੇਦੀ, ਭਾਰਤੀ ਖੇਤੀਬਾੜੀ ਖੋਜ ਪਰਿਸ਼ਦ (ਆਈਸੀਏਆਰ) ਦੇ ਡਾਇਰੈਕਟਰ ਜਨਰਲ ਡਾ. ਮਾਂਗੀ ਲਾਲ ਜਾਟ, ਸੰਯੁਕਤ ਸਕੱਤਰ (ਖੇਤੀਬਾੜੀ) ਸ਼੍ਰੀ ਅਜੀਤ ਕੁਮਾਰ ਸਾਹੂ, ਪੀਪੀਵੀ ਐਂਡ ਐੱਫਆਰਏ ਦੇ ਪ੍ਰਧਾਨ ਡਾ. ਤ੍ਰਿਲੋਚਨ ਮਹਾਪਾਤਰਾ ਅਤੇ ਪੀਪੀਵੀ ਐਂਡ ਐੱਫਆਰਏ ਦੇ ਰਜਿਸਟਰਾਰ-ਜਨਰਲ ਡਾ. ਡੀਕੇ ਅਗਰਵਾਲ ਸਮੇਤ ਸੀਨੀਅਰ ਅਧਿਕਾਰੀ ਅਤੇ ਭਾਰਤ ਭਰ ਤੋਂ ਹਿੱਸਾ ਲੈਣ ਵਾਲੇ ਕਿਸਾਨ ਮੌਜੂਦ ਸਨ।

 

https://static.pib.gov.in/WriteReadData/userfiles/image/image004HE3M.jpg

ਪਿਛੋਕੜ:

ਪੌਦਿਆਂ ਦੀਆਂ ਕਿਸਮਾਂ ਅਤੇ ਕਿਸਾਨ ਅਧਿਕਾਰ ਸੁਰੱਖਿਆ ਅਥਾਰਿਟੀ (ਪੀਪੀਵੀ ਅਤੇ ਐੱਫਆਰਏ), ਭਾਰਤ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੇ ਅਧੀਨ, ਪੌਦਿਆਂ ਦੀਆਂ ਕਿਸਮਾਂ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ, 2001 ਦੇ ਤਹਿਤ ਸਥਾਪਿਤ ਇੱਕ ਕਾਨੂੰਨੀ ਸੰਸਥਾ ਹੈ। ਅਥਾਰਿਟੀ ਦਾ ਹੈੱਡਕੁਆਰਟਰ ਨਵੀਂ ਦਿੱਲੀ ਵਿੱਚ ਸਥਿਤ ਹੈ।

ਪੀਪੀਵੀ ਅਤੇ ਐੱਫਆਰਏ ਦੇ ਪ੍ਰਾਇਮਰੀ ਉਦੇਸ਼ ਹਨ:

*  ਪੌਦਿਆਂ ਦੀਆਂ ਕਿਸਮਾਂ ਦੇ ਵਿਕਾਸ ਵਿੱਚ ਉਨ੍ਹਾਂ ਦੀਆਂ ਨਵੀਨਤਾਵਾਂ ਲਈ ਪੌਦਾ ਪਾਲਕਾਂ ਨੂੰ ਬੌਧਿਕ ਸੰਪਦਾ ਅਧਿਕਾਰ ਪ੍ਰਦਾਨ ਕਰਨਾ

*  ਰਵਾਇਤੀ ਕਿਸਮਾਂ ਅਤੇ ਜੈਵ ਵਿਭਿੰਨਤਾ ਦੀ ਸੁਰੱਖਿਆ ਕਰਨ ਵਾਲੇ ਕਿਸਾਨਾਂ ਅਤੇ ਭਾਈਚਾਰਿਆਂ ਨੂੰ ਮਾਨਤਾ ਅਤੇ ਪੁਰਸਕਾਰ ਪ੍ਰਦਾਨ ਕਰਨਾ।

● ਰਜਿਸਟਰਡ ਕਿਸਮਾਂ ਦੇ ਖੇਤ ਵਿੱਚ ਸੁਰੱਖਿਅਤ ਬੀਜਾਂ ਨੂੰ ਬਚਾਉਣ, ਵਰਤੋਂ ਕਰਨ, ਬੀਜਣ, ਮੁੜ ਬੀਜਣ, ਮੈਨੂਫੈਕਚਰਿੰਗ ਕਰਨ, ਸਾਂਝੇ ਕਰਨ ਅਤੇ ਵੇਚਣ ਦੇ ਕਿਸਾਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ

●  ਪੌਦਿਆਂ ਦੇ ਪ੍ਰਜਨਨ ਅਤੇ ਖੇਤੀਬਾੜੀ ਵਿੱਚ ਖੋਜ ਅਤੇ ਨਵੀਨਤਾ ਨੂੰ ਪ੍ਰੋਤਸਾਹਿਤ ਕਰਨਾ

● ਨੈਸ਼ਨਲ ਰਜਿਸਟਰ ਆਫ ਪਲਾਂਟ ਵੈਰਾਈਟੀਜ਼ (ਐੱਨਆਰਪੀਵੀ) ਦਾ ਰੱਖ-ਰਖਾਅ ਕਰਨਾ ਅਤੇ ਕੀਮਤੀ ਜਰਮਪਲਾਜ਼ਮ ਸੰਸਾਧਨਾਂ ਦਾ ਦਸਤਾਵੇਜ਼ੀਕਰਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ

ਅਥਾਰਿਟੀ ਕਿਸਾਨਾਂ ਦੇ ਆਪਸੀ ਗਿਆਨ ਦੀ ਰੱਖਿਆ ਅਤੇ ਸਵਦੇਸ਼ੀ ਕਿਸਮਾਂ ਦੀ ਵਰਤੋਂ ਨਾਲ ਹੋਣ ਵਾਲੀ ਲਾਭ ਦੀ ਸਮਾਨ ਵੰਡ ਨੂੰ ਯਕੀਨੀ ਬਣਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਵਿਗਿਆਨਿਕ ਨਵੀਨਤਾ ਅਤੇ ਆਪਸੀ  ਰਵਾਇਤੀ ਗਿਆਨ ਦਰਮਿਆਨ ਪੁਲ ਬਣਾ ਕੇ, ਪੀਪੀਵੀ ਅਤੇ ਐੱਫਆਰਏ ਭਾਰਤ ਦੀ ਖੇਤੀਬਾੜੀ ਜੈਵ ਵਿਭਿੰਨਤਾ ਦੀ ਰੱਖਿਆ, ਬੀਜ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਅਤੇ ਟਿਕਾਊ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਇੱਕ ਪ੍ਰਮੁੱਖ ਸਾਧਨ ਦੇ ਰੂਪ ਵਿੱਚ ਉਭਰਿਆ ਹੈ।

ਪਿਛਲੇ 21 ਵਰ੍ਹਿਆਂ ਵਿੱਚ, ਪੀਪੀਵੀ ਅਤੇ ਐੱਫਆਰਏ ਨੇ ਹਜ਼ਾਰਾਂ ਨਵੀਆਂ ਅਤੇ ਰਵਾਇਤੀ ਕਿਸਮਾਂ ਨੂੰ ਰਜਿਸਟਰ ਕੀਤਾ ਹੈ, ਕਿਸਾਨ ਭਾਈਚਾਰਿਆਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ, ਅਤੇ ਵਿੱਤੀ ਅਤੇ ਸੰਸਥਾਗਤ ਮਾਨਤਾ ਰਾਹੀਂ ਸੁਰੱਖਿਅਤ ਯਤਨਾਂ ਨੂੰ ਪ੍ਰੋਤਸਾਹਿਤ ਕੀਤਾ ਹੈ।

ਐਕਟ ਦੀ ਸਿਲਵਰ ਜੁਬਲੀ ਅਤੇ ਅਥਾਰਿਟੀ ਦੇ 21ਵੇਂ ਸਥਾਪਨਾ ਦਿਵਸ ਦਾ ਉਤਸਵ, ਸਮਾਵੇਸ਼ੀ, ਟਿਕਾਊ ਅਤੇ ਕਿਸਾਨ-ਕੇਂਦ੍ਰਿਤ ਖੇਤੀਬਾੜੀ ਵਿਕਾਸ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ। ਅਥਾਰਿਟੀ ਆਤਮਨਿਰਭਰ ਭਾਰਤ ਦੇ ਸਿਧਾਂਤਾਂ ਦੇ ਅਨੁਸਾਰ ਇੱਕ ਲਚਕੀਲੇ ਅਤੇ ਜੈਵ-ਵਿਭਿੰਨਤਾ ਖੇਤੀਬਾੜੀ ਈਕੋਸਿਸਟਮ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਨਿਰੰਤਰ ਯਤਨ ਜਾਰੀ ਰੱਖਦੀ ਹੈ।

*****

ਆਰਸੀ/ਏਆਰ/ਐੱਸਜੇ


(Release ID: 2189735) Visitor Counter : 5