ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਐੱਨਐੱਚਏ ਨੇ ਸਬੂਤ-ਅਧਾਰਿਤ ਸਿਹਤ ਸੰਭਾਲ ਸੇਵਾਵਾਂ ਸਬੰਧੀ ਫੈਸਲੇ ਲੈਣ ਨੂੰ ਮਜ਼ਬੂਤ ​​ਕਰਨ ਲਈ ਡੀਐੱਚਆਰ ਅਤੇ ਆਈਸੀਐੱਮਆਰ ਨਾਲ ਆਪਣੇ ਸਹਿਮਤੀ ਪੱਤਰ (ਐੱਮਓਯੂ) ਦਾ ਨਵੀਨੀਕਰਣ ਕੀਤਾ


ਇਹ ਸਮਝੌਤਾ ਏਬੀ-ਪੀਐੱਮਜੇਏਵਾਈ ਅਧੀਨ ਮੈਡੀਕਲ ਟੈਕਨੋਲੋਜੀਆਂ ਦੀ ਕਲੀਨਿਕਲ ਪ੍ਰਭਾਵਸ਼ੀਲਤਾ, ਲਾਗਤ-ਪ੍ਰਭਾਵਸ਼ੀਲਤਾ ਅਤੇ ਬਿਨਾ ਭੇਦਭਾਵ ਪ੍ਰਭਾਵ ਦਾ ਮੁਲਾਂਕਣ ਕਰਨ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ

ਐੱਨਐੱਚਏ, ਡੀਐੱਚਆਰ ਅਤੇ ਆਈਸੀਐੱਮਆਰ ਨੇ ਸਿਹਤ ਸੰਭਾਲ ਕੀਮਤਾਂ ਨਿਰਧਾਰਣ ਨੂੰ ਯੋਜਨਾਬੱਧ ਕਰਨ, ਇਲਾਜ ਨੂੰ ਸੁਚਾਰੂ ਬਣਾਉਣ ਅਤੇ ਅਗਾਂਹਵਧੂ ਕਾਰਜਸ਼ੀਲ ਖੋਜ ਨੂੰ ਅੱਗੇ ਵਧਾਉਣ ਲਈ ਹੱਥ ਮਿਲਾਇਆ

Posted On: 10 NOV 2025 7:32PM by PIB Chandigarh

ਰਾਸ਼ਟਰੀ ਸਿਹਤ ਅਥਾਰਿਟੀ (ਐੱਨਐੱਚਏ), ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਨੇ ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐੱਮਆਰ) ਨਾਲ ਆਪਣੇ ਸਹਿਮਤੀ ਪੱਤਰ (ਐੱਮਓਯੂ) ਨੂੰ ਮੁੜ ਤੋਂ ਲਾਗੂ ਕਰ ਦਿੱਤਾ ਹੈ।

ਨਵੇਂ ਸਿਰ੍ਹੇ ਤੋਂ ਸਹਿਯੋਗ ਦਾ ਉਦੇਸ਼ ਸਿਹਤ ਸੰਭਾਲ ਸਰੋਤਾਂ ਦੀ ਵੰਡ ਨੂੰ ਬਿਹਤਰ ਬਣਾਉਣ ਅਤੇ ਭਾਰਤ ਦੀਆਂ ਪ੍ਰਮੁੱਖ ਸਿਹਤ ਯੋਜਨਾਵਾਂ ਵਿੱਚ ਗੁਣਵੱਤਾ ਵਧਾਉਣ ਲਈ ਸਬੂਤ ਅਧਾਰਿਤ ਫੈਸਲਾ ਲੈਣ ਲਈ ਤਕਨੀਕੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। 

ਇਸ ਸਹਿਮਤੀ ਪੱਤਰ ‘ਤੇ ਰਾਸ਼ਟਰੀ ਸਿਹਤ ਅਥਾਰਿਟੀ ਦੇ ਸੀਈਓ ਡਾ. ਸੁਨੀਲ ਕੁਮਾਰ ਬਰਨਵਾਲ ਅਤੇ ਸਿਹਤ ਖੋਜ ਵਿਭਾਗ ਦੇ ਸਕੱਤਰ ਅਤੇ ਆਈਸੀਐੱਮਆਰ ਦੇ ਡਾਇਰੈਕਟਰ ਜਨਰਲ ਡਾ. ਰਾਜੀਵ ਬਹਿਲ ਨੇ ਰਸਮੀ ਤੌਰ ‘ਤੇ ਹਸਤਾਖਰ ਕੀਤੇ। ਇਸ ਮੌਕੇ ‘ਤੇ ਵਧੀਕ ਸਕੱਤਰ (ਏਬੀ-ਪੀਐੱਮਜੇਏਵਾਈ) ਕੁਮਾਰੀ ਜਯੋਤੀ ਯਾਦਵ, ਡਾਇਰੈਕਟਰ (ਐੱਨਐੱਚਏ) ਪੰਕਜ ਅਰੋੜਾ ਅਤੇ ਰੈੱਡ ਕਰੌਸ ਸੋਸਾਇਟੀ ਦੇ ਨੁਮਾਇੰਦਿਆਂ ਸਮੇਤ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

ਐੱਨਐੱਚਏ ਅਤੇ ਡੀਐੱਚਆਰ/ਆਈਸੀਐੱਮਆਰ ਦਰਮਿਆਨ ਨਵੰਬਰ 2019 ਵਿੱਚ ਸ਼ੁਰੂ ਹੋਈ ਸਾਂਝੇਦਾਰੀ ਨੇ ਏਬੀ-ਪੀਐੱਮਜੇਏਵਾਈ ਸਿਹਤ ਲਾਭ ਪੈਕੇਜਾਂ (ਐੱਚਬੀਪੀ) ਨੂੰ ਬਿਹਤਰ ਬਣਾਉਣ ਵਿੱਚ ਐੱਨਐੱਚਏ ਦਾ ਸਮਰਥਨ ਕਰਨ ਲਈ ਸਿਹਤ ਟੈਕਨੋਲੋਜੀ ਮੁਲਾਂਕਣ (ਐੱਚਟੀਏ) ਸਿਧਾਂਤਾਂ ਦਾ ਸਫਲਤਾਪੂਰਵਕ ਲਾਭ ਉਠਾਇਆ। ਨਵੇਂ ਸਿਰ੍ਹੇ ਤੋਂ ਇਹ ਸਹਿਮਤੀ ਪੱਤਰ ਇਸ ਯੋਜਨਾ ਦੇ ਤਹਿਤ ਸ਼ਾਮਲ ਮੈਡੀਕਲ ਟੈਕਨੋਲੋਜੀਆਂ, ਕਾਰਜ-ਵਿਧੀਆਂ ਅਤੇ ਉਪਕਰਣਾਂ ਦੇ ਮੁਲਾਂਕਣ ਲਈ ਸਾਂਝੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦਾ ਹੈ। 

ਇਸ ਦੇ ਦਾਇਰੇ ਦਾ ਵਿਸਤਾਰ ਕਰਦੇ ਹੋਏ, ਨਵੇਂ ਸਿਰ੍ਹੇ ਤੋਂ ਬਣੇ ਇਸ ਸਮਝੌਤੇ ਨਾਲ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਵਿੱਚ ਸਹਿਯੋਗ ਵਧੇਗਾ। ਇਸ ਦੇ ਤਹਿਤ, ਡੀਐੱਚਆਰ ਅਤੇ ਆਈਸੀਐੱਮਆਰ, ਹੈਲਥ ਟੈਕਨੋਲੋਜੀ ਅਸੈਸਮੈਂਟ ਇੰਡੀਆ (ਐੱਚਟੀਏਆਈਐੱਨ) ਪਹਿਲ ਦੇ ਜ਼ਰੀਏ ਡਿਜੀਟਲ ਸਿਹਤ ਉਪਾਵਾਂ ਦਾ ਮੁਲਾਂਕਣ ਕਰਨ ਲਈ ਡੇਟਾ ਸੰਚਾਲਿਤ ਜਾਣਕਾਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ, ਜਿੰਨ੍ਹਾਂ ਵਿੱਚ ਇਲੈਕਟ੍ਰੌਨਿਕ ਸਿਹਤ ਰਿਕਾਰਡ (ਈਐੱਚਆਰ), ਟੈਲੀਮੈਡਿਸਨ ਪਲੈਟਫਾਰਮ ਅਤੇ ਏਆਈ ਅਧਾਰਿਤ ਡਾਇਗਨੌਸਟਿਕਸ ਸ਼ਾਮਲ ਹਨ ਤਾਂ ਜੋ ਏਬੀਡੀਐੱਮ ਈਕੋਸਿਸਟਮ ਦੇ ਅੰਦਰ ਉਨ੍ਹਾਂ ਦੀ ਸਮਰੱਥਾ, ਕੁਸ਼ਲਤਾ ਅਤੇ ਸਥਿਰਤਾ ਨੂੰ ਯਕੀਨੀ ਬਣਾਇਆ ਜਾ ਸਕੇ।

ਸਹਿਯੋਗ ਦੇ ਮੁੱਖ ਖੇਤਰਾਂ ਵਿੱਚ ਸ਼ਾਮਲ ਹਨ:

ਸਿਹਤ ਸੰਭਾਲ ਸੇਵਾਵਾਂ ਦੀ ਲਾਗਤ ਨਿਰਧਾਰਣ - ਪੀਐੱਮ-ਜੇਏਵਾਈ ਦੇ ਤਹਿਤ ਜਨਤਕ ਅਤੇ ਨਿਜੀ ਦੋਵਾਂ ਖੇਤਰਾਂ ਵਿੱਚ ਸਿਹਤ ਸੰਭਾਲ ਪ੍ਰਕਿਰਿਆਵਾਂ ਲਈ ਅਦਾਇਗੀ ਦਰਾਂ ਨੂੰ ਤਰਕਸੰਗਤ ਬਣਾਉਣ ਲਈ ਰਾਸ਼ਟਰੀ ਲਾਗਤ ਪਹਿਲਕਦਮੀ ਨਾਲ ਲਾਗਤ ਡੇਟਾ ਦੀ ਵਰਤੋਂ ਕਰਨਾ।

 

ਮਿਆਰੀ ਇਲਾਜ ਕਾਰਜਪ੍ਰਵਾਹ: ਡੀਐੱਚਆਰ/ਆਈਸੀਐੱਮਆਰ ਦੀਆਂ ਮਾਹਰ ਕਮੇਟੀਆਂ ਦੁਆਰਾ ਵਿਕਸਿਤ ਕੀਤੇ ਗਏ ਮਿਆਰੀ ਇਲਾਜ ਕਾਰਜਪ੍ਰਵਾਹ (ਐੱਸਟੀਡਬਲਿਊ) ਨੂੰ ਲਾਗੂ ਕਰਨਾ ਤਾਂ ਜੋ ਢੁਕਵੇਂ ਰੋਗ ਪ੍ਰਬੰਧਨ ਨੂੰ ਯਕੀਨੀ ਬਣਾਇਆ ਜਾ ਸਕੇ, ਗ਼ੈਰ-ਜ਼ਰੂਰੀ ਦੇਖਭਾਲ ਨੂੰ ਘਟਾਇਆ ਜਾ ਸਕੇ ਅਤੇ ਗੁਣਵੱਤਾ ਵਾਲੀ ਸੇਵਾ ਪ੍ਰਦਾਨ ਕੀਤੀ ਜਾ ਸਕੇ।

ਸੰਚਾਲਨ ਖੋਜ: ਏਬੀ-ਪੀਐੱਮਜੇਏਵਾਈ ਵਿੱਚ ਲਾਗੂ ਕਰਨ ਦੀਆਂ ਚੁਣੌਤੀਆਂ ਨੂੰ ਹੱਲ ਕਰਨ, ਮਰੀਜ਼ਾਂ ਦੀ ਸੁਰੱਖਿਆ ਵਿੱਚ ਸੁਧਾਰ ਕਰਨ ਅਤੇ ਸਿਹਤ ਸੰਭਾਲ ਵੰਡ ਨੂੰ ਮਜ਼ਬੂਤ ​​ਕਰਨ ਲਈ ਨਿਸ਼ਾਨਾਬੱਧ ਸਿਹਤ ਪ੍ਰਣਾਲੀਆਂ ਦੀ ਖੋਜ ਕਰਨਾ।

ਇਹ ਨਵੀਨੀਕਰਣ ਸਾਂਝੇਦਾਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ, ਰਾਸ਼ਟਰੀ ਸਿਹਤ ਅਥਾਰਿਟੀ ਅਤੇ ਭਾਰਤੀ ਮੈਡੀਕਲ ਖੋਜ ਪਰਿਸ਼ਦ ਦੇ ਸਾਰੇ ਲਾਭਾਰਥੀਆਂ ਲਈ ਸੁਰੱਖਿਅਤ, ਉੱਚ ਗੁਣਵੱਤਾ ਅਤੇ ਕਿਫਾਇਤੀ ਸਿਹਤ ਸੰਭਾਲ ਤੱਕ ਸਮਾਨ ਪਹੁੰਚ ਨੂੰ ਯਕੀਨੀ ਬਣਾ ਕੇ ਬਰਾਬਰ ਸਿਹਤ ਕਵਰੇਜ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਮੰਤਰਾਲੇ ਦੀ ਸਮੂਹਿਕ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।

 

************

ਐੱਸਆਰ/ਏਕੇ

HFW- NHM MoU with DHR and ICMR/10th Nov 2025/3


(Release ID: 2189214) Visitor Counter : 5