ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਦੁਆਰਾ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਗਏ ਸਰਗਰਮ ਕਦਮ
2025 ਤੱਕ ਹਰਿਆਣਾ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 65 ਪ੍ਰਤੀਸ਼ਤ ਤੋਂ ਵੱਧ ਅਤੇ ਪੰਜਾਬ ਵਿੱਚ ਲਗਭਗ 35 ਪ੍ਰਤੀਸ਼ਤ ਦੀ ਕਮੀ ਆਉਣ ਦਾ ਅਨੁਮਾਨ ਹੈ
ਰਾਸ਼ਟਰੀ ਰਾਜਧਾਨੀ ਖੇਤਰ ਦੇ ਤਹਿਤ ਆਉਣ ਵਾਲੇ ਸ਼ਹਿਰਾਂ ਵਿੱਚ ਨਗਰਪਾਲਿਕਾ ਠੋਸ ਕਚਰਾ ਪ੍ਰਬੰਧਨ ਦੇ ਬੁਨਿਆਦੀ ਢਾਂਚੇ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ
ਦਿੱਲੀ ਵਿੱਚ ਚੱਲਣ ਵਾਲੇ ਪਬਲਿਕ ਟ੍ਰਾਂਸਪੋਰਟ ਵਹੀਕਲਾਂ ਨੂੰ ਸਵੱਛ ਈਂਧਣ ਅਪਣਾਉਣ ਲਈ ਵਿਧਾਨਕ ਨਿਰਦੇਸ਼ ਜਾਰੀ ਕੀਤੇ ਗਏ
ਸਖ਼ਤ ਨਿਕਾਸੀ ਮਿਆਰਾਂ ਦੇ ਪ੍ਰਭਾਵ ਨਾਲ ਰਾਸ਼ਟਰੀ ਰਾਜਧਾਨੀ ਖੇਤਰ ਦੇ ਲਗਭਗ 96 ਪ੍ਰਤੀਸ਼ਤ ਉਦਯੋਗਿਕ ਪ੍ਰਤਿਸ਼ਠਾਨ ਹੁਣ ਮਨਜ਼ੂਰ ਸਵੱਛ ਈਂਧਣਾਂ ਵੱਲ ਸ਼ਿਫਟ ਹੋ ਰਹੇ ਹਨ
ਰਾਸ਼ਟਰੀ ਰਾਜਧਨੀ ਖੇਤਰ ਸਤੰਬਰ 2025 ਤੱਕ, ਹਰਿਤ ਯਤਨਾਂ ਦੇ ਤਹਿਤ 4.37 ਕਰੋੜ ਤੋਂ ਵੱਧ ਪੌਧੇ ਲਗਾਏ ਗਏ
Posted On:
10 NOV 2025 8:07PM by PIB Chandigarh
1 ਜਨਵਰੀ ਤੋਂ 9 ਨਵੰਬਰ, 2025 ਦੇ ਦਰਮਿਆਨ ਦਿੱਲੀ ਦਾ ਔਸਤ ਏਕਿਊਆਈ (AQI -ਹਵਾ ਗੁਣਵੱਤਾ ਸੂਚਕਾਂਕ) 175 ਦਰਜ ਕੀਤਾ ਗਿਆ, ਜੋ ਕਿ ਪਿਛਲੇ ਵਰ੍ਹੇ ਦੀ ਸਮਾਨ ਮਿਆਦ ਦੌਰਾਨ 189 ਰਿਹਾ ਸੀ। ਇਸ ਮਿਆਦ ਵਿੱਚ ਪੀਐੱਮ 2.5 (PM2.5) ਅਤੇ ਪੀਐੱਮ 10 ਦਾ ਔਸਤ ਗਾੜ੍ਹਾਪਣ ਪੱਧਰ ਕ੍ਰਮਵਾਰ 75 ਮਾਈਕ੍ਰੋਗ੍ਰਾਮ/ਮੀ³ ਅਤੇ 170 ਮਾਈਕ੍ਰੋਗ੍ਰਾਮ/ਮੀ³ ਰਹੀ, ਜਦਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਇਹ ਪੱਧਰ ਕ੍ਰਮਵਾਰ 87 ਮਾਈਕ੍ਰੋਗ੍ਰਾਮ/ਮੀ³ ਅਤੇ 191 ਮਾਈਕ੍ਰੋਗ੍ਰਾਮ/ਮੀ³ ਸੀ।
ਇਸ ਵਰ੍ਹੇ ਪੰਜਾਬ ਅਤੇ ਹਰਿਆਣਾ ਦੇ ਖੇਤਾਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ ਜ਼ਿਕਰਯੋਗ ਕਮੀ ਦਰਜ ਕੀਤੀ ਗਈ ਹੈ। 15 ਸਤੰਬਰ ਤੋਂ 9 ਨਵੰਬਰ, 2025 ਦੇ ਦਰਮਿਆਨ ਪੰਜਾਬ ਵਿੱਚ 4,062 ਇਸ ਤਰ੍ਹਾਂ ਦੀਆਂ ਘਟਨਾਵਾਂ ਦਰਜ ਹੋਈਆਂ, ਜਦਕਿ 2024 ਵਿੱਚ ਇਸੇ ਮਿਆਦ ਦੌਰਾਨ ਇਹ ਸੰਖਿਆ 6266 ਸੀ-ਯਾਨੀ ਲਗਭਗ 35.2 ਪ੍ਰਤੀਸ਼ਤ ਦੀ ਗਿਰਾਵਟ ਹੋਈ। ਇਸੇ ਤਰ੍ਹਾਂ, ਹਰਿਆਣਾ ਵਿੱਚ ਇਸ ਵਰ੍ਹੇ ਸਿਰਫ਼ 333 ਘਟਨਾਵਾਂ ਦਰਜ ਕੀਤੀਆਂ ਗਈਆਂ, ਜਦਕਿ ਪਿਛਲੇ ਵਰ੍ਹੇ ਇਸੇ ਸਮੇਂ 959 ਘਟਨਾਵਾਂ ਦੇਖੀਆਂ ਗਈਆਂ ਸਨ, ਜੋ ਕਿ 65.3 ਪ੍ਰਤੀਸ਼ਤ ਦੀ ਕਮੀ ਨੂੰ ਦਰਸਾਉਂਦੀਆਂ ਹਨ। ਰਾਸ਼ਟਰੀ ਰਾਜਧਾਨੀ ਖੇਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਲਗਾਤਾਰ ਪੰਜਾਬ ਅਤੇ ਹਰਿਆਣਾ ਦੀਆਂ ਰਾਜ ਸਰਕਾਰਾਂ ਅਤੇ ਸਬੰਧਿਤ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਜ਼ਮੀਨੀ ਸਥਿਤੀ ਦੀ ਸਮੀਖਿਆ ਕਰ ਰਿਹਾ ਹੈ। ਇਸ ਦਾ ਉਦੇਸ਼ ਵਿਧਾਨਕ ਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣਾ ਅਤੇ ਪਰਾਲੀ ਸਾੜਨ ਦੀ ਸਮੱਸਿਆ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਕਰਨਾ ਹੈ।
ਮਿਊਂਸੀਪਲ ਸੌਲਿਡ ਵੇਸਟ (MSW) ਮੈਨੇਜਮੈਂਟ: ਪੁਰਾਣੀ ਰਹਿੰਦ-ਖੂੰਹਦ ਦੀ ਪ੍ਰੋਸੈਸਿੰਗ ਲਗਾਤਾਰ ਅੱਗੇ ਵਧ ਰਹੀ ਹੈ, ਦਿੱਲੀ ਵਿੱਚ ਹੁਣ ਤੱਕ 23 ਲੱਖ ਟਨ ਤੋਂ ਵੱਧ ਡੰਪਸਾਈਟ ਰਹਿੰਦ-ਖੂੰਹਦ ਦੀ ਬਾਇਓ-ਮਾਈਨਿੰਗ ਕੀਤੀ ਗਈ ਹੈ। ਨਾਲ ਹੀ ਲਗਭਗ 7,000 ਟਨ ਪ੍ਰਤੀ ਦਿਨ (TPD) ਦੀ ਵਾਧੂ ਰਹਿੰਦ-ਖੂੰਹਦ ਤੋਂ ਊਰਜਾ ਸਮਰੱਥਾ ਅਤੇ 750 TPD ਬਾਇਓ-ਸੀਐੱਨਜੀ/ਸੀਬੀਜੀ ਉਤਪਾਦਨ ਸਮਰੱਥਾ ਵਿਕਸਿਤ ਕੀਤੀ ਜਾ ਰਹੀ ਹੈ। ਗੁਰੂਗ੍ਰਾਮ, ਨੋਇਡਾ, ਗ੍ਰੇਟਰ ਨੋਇਡਾ, ਫਰੀਦਾਬਾਦ ਅਤੇ ਗਾਜ਼ੀਆਬਾਦ ਵਿੱਚ ਵੀ ਸਮਾਨਾਂਤਰ ਯਤਨ ਜਾਰੀ ਹਨ, ਜੋ ਕਿ ਪੁਰਾਣੀ ਰਹਿੰਦ-ਖੂੰਹਦ ਦੇ ਸੰਪੂਰਨ ਨਿਪਟਾਰੇ ਦੀ ਦਿਸ਼ਾ ਵਿੱਚ ਲਗਾਤਾਰ ਅੱਗੇ ਵਧ ਰਹੇ ਹਨ। ਬੁਨਿਆਦੀ ਢਾਂਚੇ ਦੇ ਮਜ਼ਬੂਤੀਕਰਣ ਨਾਲ, CAQM ਨੇ ਲੈਂਡਫਿਲ ਸਾਈਟਾਂ 'ਤੇ ਅੱਗ ਅਤੇ ਨਿਕਾਸੀ ਨੂੰ ਰੋਕਣ ਲਈ CCTV ਕੈਮਰੇ, ਮੀਥੇਨ ਡਿਟੈਕਟਰ, ਅੱਗ-ਦਮਨ (ਬੁਝਾਉ) ਪ੍ਰਣਾਲੀਆਂ ਅਤੇ ਕਰਮਚਾਰੀਆਂ ਲਈ ਪੀਪੀਈ ਉਪਕਰਣ ਸਥਾਪਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਜੂਨ 2025 ਵਿੱਚ, ਕਮਿਸਨ (CAQM) ਨੇ ਖੁੱਲ੍ਹੇ ਵਿੱਚ ਰਹਿੰਦ-ਖੂੰਹਦ ਨੂੰ ਸਾੜਨ ਲਈ ਜ਼ੀਰੋ ਸਹਿਣਸ਼ੀਲਤਾ ਨੀਤੀ, ਰਾਤ ਦੇ ਸਮੇਂ ਨਿਗਰਾਨੀ ਵਧਾਉਣ ਅਤੇ ਆਰਡਬਲਿਊਏ (RWAs), ਉਦਯੋਗ ਸੰਗਠਨਾਂ ਅਤੇ ਸਥਾਨਕ ਸੰਸਥਾਵਾਂ ਦੇ ਸਹਿਯੋਗ ਨਾਲ ਨਾਗਰਿਕ ਜਾਗਰੂਕਤਾ ਮੁਹਿੰਮ ਨੂੰ ਤੇਜ਼ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਸਨ। ਇਨ੍ਹਾਂ ਉਪਾਵਾਂ ਨਾਲ ਪੂਰੇ NCR ਵਿੱਚ ਖੁੱਲ੍ਹੇ ਵਿੱਚ ਰਹਿੰਦ-ਖੂੰਹਦ ਨੂੰ ਸਾੜਨ ਦੀਆਂ ਘਟਨਾਵਾਂ ਵਿੱਚ ਜ਼ਿਕਰਯੋਗ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਖੇਤਰ ਦੀ ਹਵਾ ਗੁਣਵੱਤਾ ਅਤੇ ਵਾਤਾਵਰਣ ਸਬੰਧੀ ਸਿਹਤ ਵਿੱਚ ਸਕਾਰਾਤਮਕ ਸੁਧਾਰ ਹੋਵੇਗਾ।
ਐੱਨਸੀਆਰ ਵਿੱਚ ਗ੍ਰੈਪ (GRAP) ਪੜਾਅ I ਅਤੇ II ਲਾਗੂ : ਆਈਆਈਟੀਐੱਮ (IITM) ਦੁਆਰਾ ਤਿਆਰ ਕੀਤੇ ਗਏ ਗਤੀਸ਼ੀਲ ਮਾਡਲ ਅਤੇ ਮੌਸਮ ਅਤੇ ਹਵਾ ਗੁਣਵੱਤਾ ਦੀ ਭਵਿੱਖਬਾਣੀ ਦੇ ਅਧਾਰ ਤੇ, ਪੂਰੇ ਐੱਨਸੀਆਰ ਵਿੱਚ ਗ੍ਰੇਡਡ ਰਿਸਪੌਂਸ ਐਕਸ਼ਨ ਪਲਾਨ (GRAP) ਦੇ ਪੜਾਅ I ਅਤੇ II ਦੇ ਤਹਿਤ ਉਪਾਅ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤੇ ਗਏ ਹਨ। ਹਵਾ ਦੀ ਗੁਣਵੱਤਾ ਵਿੱਚ ਕਿਸੇ ਵੀ ਹੋਰ ਗਿਰਾਵਟ ਨੂੰ ਰੋਕਣ ਲਈ ਸਬੰਧਿਤ ਏਜੰਸੀਆਂ ਦੁਆਰਾ ਕਈ ਸਰਗਰਮ ਅਤੇ ਰੋਕਥਾਮ ਵਾਲੇ ਕਦਮ ਨਿਰੰਤਰ ਚੁੱਕੇ ਜਾ ਰਹੇ ਹਨ। ਗ੍ਰੈਪ ਦਾ ਪੜਾਅ-I (AQI 201–300) 14 ਅਕਤੂਬਰ, 2025 ਨੂੰ ਲਾਗੂ ਕੀਤਾ ਗਿਆ ਸੀ, ਜਦਕਿ ਪੜਾਅ-II (AQI 301 – 400) 19 ਅਕਤੂਬਰ 2025 ਨੂੰ ਪੂਰੇ ਐੱਨਸੀਆਰ ਵਿੱਚ ਲਾਗੂ ਕੀਤਾ ਗਿਆ ਸੀ। ਇਨ੍ਹਾਂ ਪੜਾਵਾਂ ਦੇ ਤਹਿਤ ਮਕੈਨੀਕਲ ਰੋਡ ਸਵੀਪਿੰਗ ਮਸ਼ੀਨਾਂ (MRSMs), ਦੀ ਤੈਨਾਤੀ, ਪਾਣੀ ਦੇ ਛਿੜਕਾਅ (ਸਪ੍ਰਿੰਕਲਰ), ਵਿੱਚ ਵਾਧਾ, ਐਂਟੀ-ਸਮੌਗ ਗਨਾਂ ਦੀ ਵਰਤੋਂ ਨੂੰ ਤੇਜ਼ ਕਰਨਾ, ਡੀਜੀ ਸੈੱਟਾਂ ਦੇ ਨਿਯੰਤ੍ਰਿਤ ਸੰਚਾਲਨ ਜਿਹੇ ਅਨੇਕਾਂ ਉਪਰਾਲੇ ਸ਼ਾਮਲ ਹਨ।
ਸਰੋਤ ‘ਤੇ ਵਾਹਨ ਨਿਕਾਸੀ ਨਿਯੰਤਰਣ: ਵਾਹਨਾਂ ਨਾਲ ਹੋਣ ਵਾਲੇ ਨਿਕਾਸੀ ਖੇਤਰ ਵਿੱਚ ਪਾਰਟੀਕੁਲੇਟ ਮੈਟਰ (ਪੀਐੱਮ) ਦੇ ਪੱਧਰ ਵਿੱਚ ਵਾਧੇ ਦਾ ਇੱਕ ਮੁੱਖ ਕਾਰਨ ਬਣਿਆ ਹੋਇਆ ਹੈ। ਇਸ ਚੁਣੌਤੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਿਪਟਣ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਕਈ ਟੀਚਾਬੱਧ ਅਤੇ ਵਿਧਾਨਕ ਨਿਰਦੇਸ਼ ਜਾਰੀ ਕੀਤੇ ਹਨ, ਜੋ ਇਸ ਪ੍ਰਕਾਰ ਹਨ-
-
ਐੱਨਸੀਆਰ ਰਾਜਾਂ ਤੋਂ ਦਿੱਲੀ ਆਉਣ ਵਾਲੀਆਂ ਸਾਰੀਆਂ ਅੰਤਰ-ਸ਼ਹਿਰ ਬੱਸਾਂ ਨੂੰ ਹੁਣ ਸਵੱਛ ਈਂਧਣ ਮੋਡ (ਈਵੀ/ਸੀਐੱਨਜੀ/ਬੀਐੱਸ- VI ਡੀਜਲ) ਵਿੱਚ ਬਦਲਿਆ ਜਾ ਚੁੱਕਾ ਹੈ। ਇਸੇ ਦਿਸ਼ਾ ਵਿੱਚ, ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਮੱਧ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਸਮੇਤ ਆਲੇ-ਦੁਆਲੇ ਦੇ ਰਾਜਾਂ ਤੋਂ ਆਉਣ ਵਾਲੀਆਂ ਅੰਤਰ-ਰਾਜੀ ਬੱਸਾਂ ਦੇ ਲਈ ਵੀ ਅਜਿਹੇ ਹੀ ਨਿਰਦੇਸ਼ ਜਾਰੀ ਕੀਤੇ ਗਏ ਹਨ।
-
01 ਨਵੰਬਰ, 2025 ਤੋਂ ਦਿੱਲੀ ਵਿੱਚ ਰਜਿਸਟਰਡ ਵਾਹਨਾਂ ਨੂੰ ਛੱਡ ਕੇ ਬੀਐੱਸ -।।। ਅਤੇ ਉਸ ਤੋਂ ਹੇਠਾਂ ਦੇ ਸਾਰੇ ਵਣਜ ਮਾਲ ਵਾਹਨਾਂ (HGVs, MGVs ਅਤੇ LGVs) ਦੇ ਦਿੱਲੀ ਵਿੱਚ ਦਾਖਲ ਹੋਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ।
-
ਇਸ ਤੋਂ ਇਲਾਵਾ, ਵਾਹਨ ਐਗ੍ਰੀਗੇਟਰਸ, ਡਿਲੀਵਰੀ ਸਰਵਿਸ ਪ੍ਰੋਵਾਈਡਰਜ਼ ਅਤੇ ਈ-ਸਰਵਿਸ ਸੰਸਥਾਵਾਂ ਦੇ ਮੌਜੂਦਾ ਬੇੜਿਆਂ ਵਿੱਚ ਸਿਰਫ਼ ਸਵੱਛ ਈਂਧਣ ਅਧਾਰਿਤ ਸੀਐੱਨਜੀ ਅਤੇ ਇਲੈਕਟ੍ਰਿਕ ਥ੍ਰੀ-ਵ੍ਹੀਲਰ ਆਟੋਰਿਕਸ਼ਾ ਨੂੰ ਸ਼ਾਮਲ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। 01 ਜਨਵਰੀ, 2026 ਤੋਂ ਡੀਜਲ ਜਾਂ ਪੈਟਰੋਲ ‘ਤੇ ਚੱਲਣ ਵਾਲੇ ਕਿਸੇ ਵੀ ਅੰਦਰੂਨੀ ਬਲਣ ਵਾਲੇ ਇੰਜਣ (Internal Combustion Engine) ਵਾਹਨ ਨੂੰ ਅਜਿਹੇ ਬੇੜਿਆਂ ਵਿੱਚ ਸ਼ਾਮਲ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ।
ਉਦਯੋਗਿਕ ਅਤੇ ਨਿਰਮਾਣ ਖੇਤਰ ਦੀ ਪਾਲਣਾ: ਸੀਏਕਿਊਐੱਮ (CAQM) ਨੇ ਉਦਯੋਗਿਕ ਖੇਤਰ ਵਿੱਚ ਸਾਫ਼-ਸੁਥਰੇ ਈਂਧਣ ਦੀ ਵਰਤੋਂ ਅਤੇ ਸਖ਼ਤ ਨਿਕਾਸੀ ਨਿਯਮਾਂ ਦੀ ਦਿਸ਼ਾ ਵਿੱਚ ਲਗਭਗ ਪੂਰੀ ਤਬਦੀਲੀ ਨੂੰ ਯਕੀਨੀ ਬਣਾਇਆ ਹੈ। ਐੱਨਸੀਆਰ ਦੇ 240 ਉਦਯੋਗਿਕ ਖੇਤਰਾਂ ਵਿੱਚੋਂ, 224 ਖੇਤਰਾਂ ਵਿੱਚ ਹੁਣ ਪਾਈਪਡ ਨੈਚੂਰਲ ਗੈਸ (ਪੀਐੱਨਜੀ) ਦਾ ਬੁਨਿਆਦੀ ਢਾਂਚਾ ਉਪਲਬਧ ਹੈ ਅਤੇ 96% ਤੋਂ ਵੱਧ ਉਦਯੋਗ ਇਕਾਈਆਂ ਪਹਿਲਾਂ ਹੀ ਪ੍ਰਵਾਨਿਤ ਈਂਧਣਾਂ ਵੱਲ ਤਬਦੀਲ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ, ਉਦਯੋਗਿਕ ਨਿਕਾਸੀ ਦੀ ਨਿਗਰਾਨੀ ਅਤੇ ਪਾਲਣਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ, ਕਮਿਸ਼ਨ ਨੇ ਔਨਲਾਈਨ ਟਿਕਾਊ ਨਿਕਾਸ ਨਿਗਰਾਨੀ ਪ੍ਰਣਾਲੀ (OCEMS) ਸੈੱਲ ਦੀ ਸਥਾਪਨਾ ਕੀਤੀ ਹੈ, ਜੋ ਕਿ ਦਿੱਲੀ –ਐੱਨਸੀਆਰ ਦੇ ਉਦਯੋਗਾਂ ਤੋਂ ਨਿਕਲਣ ਵਾਲੇ ਕਣ ਪਦਾਰਥ ਅਤੇ ਗੈਸ ਨਿਕਾਸ ਦੇ ਅਸਲ-ਸਮੇਂ ਵਿੱਚ ਨਿਗਰਾਨੀ ਕਰਦਾ ਹੈ। ਇਸ ਤੋਂ ਇਲਾਵਾ, ਕਮਿਸ਼ਨ ਦੇ ਫਲਾਇੰਗ ਸਕੁਐਡ ਦੁਆਰਾ 24,080 ਨਿਰੀਖਣ ਉਦਯੋਗਿਕ ਇਕਾਈਆਂ, ਨਿਰਮਾਣ ਅਤੇ ਢਾਹੁਣ ਵਾਲੀਆਂ ਥਾਵਾਂ ਅਤੇ ਹੋਰ ਇਕਾਈਆਂ ਵਿੱਚ ਨਿਰੀਖਣ ਕੀਤੇ ਗਏ ਹਨ। ਵਿਧਾਨਕ ਨਿਰਦੇਸ਼ਾਂ ਅਤੇ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਨ ਲਈ 1,556 ਇਕਾਈਆਂ ਵਿਰੁੱਧ ਬੰਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।
500 ਵਰਗ ਮੀਟਰ ਤੋਂ ਵੱਧ ਖੇਤਰਫਲ ਵਾਲੇ ਸਾਰੇ ਨਿਰਮਾਣ ਸਥਾਨਾਂ ਲਈ ਹੁਣ ਸਬੰਧਿਤ ਰਾਜ ਪ੍ਰਦੂਸ਼ਣ ਨਿਯੰਤਰਣ ਬੋਰਡਾਂ ਅਤੇ ਦਿੱਲੀ ਪ੍ਰਦੂਸ਼ਣ ਨਿਯੰਤਰਣ ਕਮੇਟੀ ਦੁਆਰਾ ਸੰਚਾਲਿਤ ਵੈੱਬ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਪ੍ਰੋਜੈਕਟ ਸਮਰਥਕਾਂ ਨੂੰ ਸਵੈ-ਆਡਿਟ ਕਰਨਾ ਅਤੇ ਸਮੇਂ-ਸਮੇਂ 'ਤੇ ਪਾਲਣਾ ਰਿਪੋਰਟਾਂ ਪੋਰਟਲ 'ਤੇ ਅਪਲੋਡ ਕਰਨ ਦੀ ਵੀ ਲੋੜ ਹੁੰਦੀ ਹੈ, ਜਿਸ ਨਾਲ ਪਾਰਦਰਸ਼ਿਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਇਆ ਜਾ ਸਕੇ। ਸਿਰਫ਼ 2025 ਵਿੱਚ ਹੀ, 6,000 ਤੋਂ ਵੱਧ ਨਿਰਮਾਣ ਸਾਈਟਾਂ ਐੱਨਸੀਆਰ ਵਿੱਚ ਰਜਿਸਟਰ਼ ਕੀਤੀਆਂ ਗਈਆਂ ਸਨ, ਅਤੇ 30,000 ਤੋਂ ਵੱਧ ਨਿਰੀਖਣ ਕੀਤੇ ਗਏ। ਇਹਨਾਂ ਨਿਰੀਖਣਾਂ ਦੇ ਨਤੀਜੇ ਵਜੋਂ 250 ਤੋਂ ਵੱਧ ਗੈਰ-ਅਨੁਕੂਲ ਸਾਈਟਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਜੁਰਮਾਨਾ ਵੀ ਲਗਾਇਆ ਗਿਆ। ਲਾਗੂ ਕਰਨ ਵਾਲੀਆਂ ਏਜੰਸੀਆਂ ਨਿਰਮਾਣ ਗਤੀਵਿਧੀਆਂ ਤੋਂ ਪੈਦਾ ਹੋਣ ਵਾਲੀ ਧੂੜ ਨੂੰ ਕੰਟਰੋਲ ਕਰਨ ਲਈ ਨਿਰਧਾਰਿਤ ਮਾਪਦੰਡਾਂ ਦੀ ਪਾਲਣਾ ਨੂੰ ਯਕੀਨੀ ਬਣਾ ਰਹੀਆਂ ਹਨ, ਜਿਨ੍ਹਾਂ ਵਿੱਚ ਧੂੜ ਦੀਆਂ ਰੁਕਾਵਟਾਂ ਦੀ ਸਥਾਪਨਾ, ਨਿਰਮਾਣ ਸਮੱਗਰੀ ਨੂੰ ਢਕਣ ਦੀ ਵਿਵਸਥਾ, ਨਿਯਮਿਤ ਪਾਣੀ ਦਾ ਛਿੜਕਾਅ, ਅਤੇ ਨਿਰਧਾਰਿਤ ਅਨੁਪਾਤ ਵਿੱਚ ਐਂਟੀ-ਸਮੌਗ ਗਨਜ਼ ਦੀ ਵਰਤੋਂ ਸ਼ਾਮਲ ਹੈ। ਇਸ ਦੇ ਨਾਲ ਹੀ, ਨਿਰਮਾਣ ਅਤੇ ਢਾਹੁਣ ਵਾਲੀ ਰਹਿੰਦ-ਖੂੰਹਦ ਦੀ ਪ੍ਰੋਸੈੱਸਿੰਗ ਸਮਰੱਥਾ ਨੂੰ ਰੋਜ਼ਾਨਾ ਰਹਿੰਦ-ਖੂੰਹਦ ਉਤਪਾਦਨ ਦੇ ਅਨੁਸਾਰ ਵਧਾਉਣ ਅਤੇ ਨਿਰਮਾਣ ਕਾਰਜਾਂ ਵਿੱਚ ਰੀਸਾਈਕਲ ਕੀਤੀਆਂ ਸਮੱਗਰੀਆਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਵੀ ਯਤਨ ਸਰਗਰਮੀ ਨਾਲ ਜਾਰੀ ਹਨ।
ਹਰਿਆਲੀ ਅਤੇ ਪੌਦੇ ਲਗਾਉਣਾ: ਵਰ੍ਹੇ 2025-26 (ਸਤੰਬਰ ਤੱਕ) ਵਿੱਚ, ਪੂਰੇ ਐੱਨਸੀਆਰ ਵਿੱਚ 4.37 ਕਰੋੜ ਤੋਂ ਵੱਧ ਪੌਦੇ ਲਗਾਏ ਗਏ ਹਨ, ਜੋ ਕਿ ਨਿਰਧਾਰਿਤ ਸਲਾਨਾ ਟੀਚਿਆਂ ਤੋਂ ਵੱਧ ਹਨ। ਕਮਿਸ਼ਨ ਮਿਆਵਾਕੀ ਤਕਨੀਕ ਦੀ ਵਰਤੋਂ ਕਰਕੇ ਸ਼ਹਿਰੀ ਜੰਗਲਾਂ ਦੀ ਸਿਰਜਣਾ, ਸੜਕਾਂ ਅਤੇ ਉਦਯੋਗਿਕ ਬੈਲਟਸ (industrial belts,) ਦੇ ਕਿਨਾਰੇ ਗ੍ਰੀਨ ਬਫਰਸ ਦੇ ਵਿਕਾਸ ਅਤੇ ਸਿੰਚਾਈ ਲਈ ਟ੍ਰੀਟ ਕੀਤੇ ਗੰਦੇ ਪਾਣੀ ਦੀ ਵਰਤੋਂ ਨੂੰ ਤਰਜੀਹ ਦਿੰਦਾ ਹੈ। ਇਸ ਤੋਂ ਇਲਾਵਾ, ਸਕੂਲਾਂ, ਰਿਹਾਇਸ਼ੀ ਭਲਾਈ ਐਸੋਸੀਏਸ਼ਨਾਂ (ਆਰਡਬਲਿਊਏਜ਼) ਅਤੇ ਜਨਤਕ ਸੰਸਥਾਵਾਂ ਨਾਲ ਸਾਂਝੇਦਾਰੀ ਰਾਹੀਂ ਪੌਦੇ ਲਗਾਉਣ ਦੀਆਂ ਮੁਹਿੰਮਾਂ ਵਿੱਚ ਜਨਤਕ ਭਾਗੀਦਾਰੀ ਨੂੰ ਵਿਆਪਕ ਤੌਰ ‘ਤੇ ਉਤਸ਼ਾਹਿਤ ਕੀਤਾ ਗਿਆ ਹੈ।
ਨੇੜਿਓਂ ਨਿਗਰਾਨੀ : ਸੀਕਿਊਏਐੱਮ ਦਿੱਲੀ ਐੱਨਸੀਆਰ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਹਵਾ ਦੀ ਗੁਣਵੱਤਾ ਦੀ ਸਮੁੱਚੀ ਸਥਿਤੀ ‘ਤੇ ਟਿਕਾਊ ਨਿਗਰਾਨੀ ਰੱਖ ਰਿਹਾ ਹੈ। ਕਮਿਸ਼ਨ ਇਹ ਯਕੀਨੀ ਬਣਾਉਣ ਲਈ ਐੱਨਸੀਆਰ ਰਾਜ ਸਰਕਾਰਾਂ, ਪ੍ਰਦੂਸ਼ਣ ਨਿਯੰਤਰਣ ਬੋਰਡਾਂ/ਕਮੇਟੀਆਂ ਅਤੇ ਸ਼ਹਿਰੀ ਸਥਾਨਕ ਸੰਸਥਾਵਾਂ ਦੀਆਂ ਸਬੰਧਿਤ ਏਜੰਸੀਆਂ ਦੇ ਨਾਲ ਨਿਰੰਤਰ ਤਾਲਮੇਲ ਬਣਾਇਆ ਹੋਇਆ ਹੈ ਕਿ ਸਾਰੇ ਵਿਧਾਨਕ ਨਿਰਦੇਸ਼ਾਂ ਦਾ ਪ੍ਰਭਾਵਸ਼ਾਲੀ ਅਤੇ ਸਮਾਂਬੱਧ ਲਾਗੂਕਰਨ ਹੋਵੇ। ਕਮਿਸ਼ਨ ਸੁਧਾਰ ਦੀ ਪ੍ਰਵਿਰਤੀ ਨੂੰ ਬਣਾਏ ਰੱਖਣ ਅਤੇ ਉਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਖੇਤਰ-ਵਿਸ਼ੇਸ਼ ਕਾਰਵਾਈਆਂ, ਪਾਲਣਾ ਸਥਿਤੀ ਅਤੇ ਪ੍ਰਭਾਵਸ਼ਾਲੀ ਸਿੱਟਿਆਂ ਦੀ ਨਿਰੰਤਰ ਸਮੀਖਿਆ ਕਰ ਰਿਹਾ ਹੈ।
*****
ਵੀਐੱਮ/ਬਲਜੀਤ
(Release ID: 2188772)
Visitor Counter : 4