ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੌਰਨੀਆ ਡੋਨੇਸ਼ਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਨੂੰ ਉਤਸ਼ਾਹਿਤ ਕਰਨ ਲਈ ਕੌਰਨੀਆ ਟ੍ਰਾਂਸਪਲਾਂਟ ਨਿਯਮਾਂ ਦਾ ਸਰਲੀਕਰਣ
Posted On:
10 NOV 2025 5:56PM by PIB Chandigarh
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਸੇਵਾਵਾਂ ਤੱਕ ਨਿਆਂਸੰਗਤ ਪਹੁੰਚ ਨੂੰ ਉਤਸ਼ਾਹਿਤ ਕਰਨ ਦੇ ਸਰਕਾਰ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ, 6 ਨਵੰਬਰ, 2025 ਨੂੰ ਮਨੁੱਖੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ ਐਕਟ, 1994 ਦੇ ਤਹਿਤ ਮਨੁੱਖੀ ਅੰਗ ਅਤੇ ਟਿਸ਼ੂ ਟ੍ਰਾਂਸਪਲਾਂਟ (ਸੋਧ) ਨਿਯਮ, 2025 ਨੂੰ ਨੋਟੀਫਾਈ ਕੀਤਾ ਹੈ।
ਇਹ ਸੋਧ ਰਾਸ਼ਟਰੀ ਅੰਗ ਟ੍ਰਾਂਸਪਲਾਂਟ ਪ੍ਰੋਗਰਾਮ (NOTP) ਨੂੰ ਹੋਰ ਮਜ਼ਬੂਤ ਕਰੇਗੀ, ਜਿਸ ਦਾ ਉਦੇਸ਼ ਕੌਰਨੀਆ ਟ੍ਰਾਂਸਪਲਾਂਟ ਕੇਂਦਰਾਂ ਦੇ ਕੰਮਕਾਜ ਨੂੰ ਸੁਚਾਰੂ ਬਣਾਉਣਾ ਅਤੇ ਦੇਸ਼ ਭਰ ਵਿੱਚ ਅੱਖਾਂ ਦਾਨ ਅਤੇ ਟ੍ਰਾਂਸਪਲਾਂਟ ਸੇਵਾਵਾਂ ਤੱਕ ਵਿਆਪਕ ਪਹੁੰਚ ਨੂੰ ਸੁਵਿਧਾਜਨਕ ਬਣਾਉਣਾ ਹੈ।
ਇਸ ਸੋਧ ਦੇ ਤਹਿਤ, ਕੌਰਨੀਆ ਟ੍ਰਾਂਸਪਲਾਂਟ ਕੇਂਦਰਾਂ 'ਤੇ ਕਲੀਨਿਕਲ ਸਪੇਕੂਲਰ ਉਪਕਰਣਾਂ ਦੀ ਲਾਜ਼ਮੀ ਲੋੜ ਨੂੰ ਹੁਣ ਹਟਾ ਦਿੱਤਾ ਗਿਆ ਹੈ।
ਇਹ ਬਦਲਾਅ ਮਾਹਿਰਾਂ ਦੀਆਂ ਸਿਫ਼ਾਰਸ਼ਾਂ ਅਤੇ ਹਿਤਧਾਰਕਾਂ ਨਾਲ ਸਲਾਹ-ਮਸ਼ਵਰੇ ‘ਤੇ ਸਾਵਧਾਨੀ ਪੂਰਵਕ ਵਿਚਾਰ-ਵਟਾਂਦਰੇ ਤੋਂ ਬਾਅਦ ਪੇਸ਼ ਕੀਤਾ ਗਿਆ ਹੈ। ਇਸ ਸੋਧ ਤੋਂ, ਖਾਸ ਤੌਰ ‘ਤੇ ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਸਥਿਤ ਛੋਟੇ ਅੱਖਾਂ ਦੇ ਕੇਂਦਰਾਂ ਲਈ, ਬੁਨਿਆਦੀ ਢਾਂਚੇ ਅਤੇ ਸੰਚਾਲਨ ਚੁਣੌਤੀਆਂ ਨੂੰ ਘਟਾਉਣ ਦੀ ਉਮੀਦ ਹੈ, ਜਿਸ ਨਾਲ ਦੇਸ਼ ਵਿੱਚ ਕੌਰਨੀਆ ਟ੍ਰਾਂਸਪਲਾਂਟ ਸੇਵਾਵਾਂ ਦੀ ਸਮੁੱਚੀ ਉਪਲਬਧਤਾ ਅਤੇ ਪਹੁੰਚਯੋਗਤਾ ਵਿੱਚ ਵਾਧਾ ਹੋਵੇਗਾ।
ਇਹ ਪ੍ਰਗਤੀਸ਼ੀਲ ਸੋਧ ਦੇਸ਼ ਵਿੱਚ ਕੌਰਨੀਆ ਡੋਨੇਸ਼ਨ ਅਤੇ ਟ੍ਰਾਂਸਪਲਾਂਟ ਈਕੋਸਿਸਟਮ ਨੂੰ ਮਜ਼ਬੂਤ ਕਰਨ ਲਈ ਇੱਕ ਲੰਬੇ ਸਮੇਂ ਦੇ ਉਪਾਅ ਦੇ ਰੂਪ ਵਿੱਚ ਕੰਮ ਕਰੇਗੀ।
***
ਐੱਸਆਰ/ਏਕੇ
HFW- Corneal Transplant Rules Simplification/10th Nov 2025/1
(Release ID: 2188627)
Visitor Counter : 7