ਸਿੱਖਿਆ ਮੰਤਰਾਲਾ
ਸਿੱਖਿਆ ਮੰਤਰਾਲੇ ਨੇ ਵਿਦਿਆਰਥੀਆਂ ਦੀ ਮੰਗ ਮੰਨੀ, ਪੰਜਾਬ ਯੂਨੀਵਰਸਿਟੀ ਦੀ ਸੈਨੇਟ ਵਿੱਚ ਨਹੀਂ ਹੋਵੇਗਾ ਬਦਲਾਅ
Posted On:
07 NOV 2025 8:31PM by PIB Chandigarh
-
ਭਾਰਤ ਸਰਕਾਰ ਨੇ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ 02-03-2021 ਨੂੰ ਗਠਿਤ ਉੱਚ ਪੱਧਰੀ ਕਮੇਟੀ (HLC) ਦੀ ਸਿਫ਼ਾਰਸ਼ ਅਤੇ ਵੱਖ-ਵੱਖ ਹਿੱਸੇਦਾਰਾਂ ਨਾਲ ਸਲਾਹ-ਮਸ਼ਵਰੇ ਦੇ ਅਧਾਰ 'ਤੇ, ਪੰਜਾਬ ਪੁਨਰਗਠਨ ਐਕਟ, 1966 (1966 ਦਾ 31) ਦੀ ਧਾਰਾ 72 ਦੀ ਉਪ-ਧਾਰਾ (1), ਉਪ-ਧਾਰਾ (2) ਅਤੇ (3) ਦੇ ਨਾਲ) ਦੇ ਤਹਿਤ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਦੇ ਸੰਵਿਧਾਨ ਅਤੇ ਰਚਨਾ ਨੂੰ ਸੋਧਣ ਲਈ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ।
-
ਆਦੇਸ਼ ਜਾਰੀ ਹੋਣ ਤੋਂ ਬਾਅਦ,ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ, ਸਾਬਕਾ ਵੀਸੀ ਅਤੇ ਮੌਜੂਦਾ ਵੀਸੀ ਵਰਗੇ ਹਿੱਸੇਦਾਰਾਂ ਤੋਂ ਫੀਡਬੈਕ ਪ੍ਰਾਪਤ ਕੀਤੇ ਗਏ।
-
ਸਿੱਖਿਆ ਮੰਤਰਾਲੇ ਨੇ ਵੱਖ-ਵੱਖ ਵਿਦਿਆਰਥੀ ਸੰਗਠਨਾਂ ਨਾਲ ਮੀਟਿੰਗਾਂ ਵਿੱਚ ਪ੍ਰਾਪਤ ਹੋਏ ਸੁਝਾਵਾਂ 'ਤੇ ਵੀ ਵਿਚਾਰ ਕੀਤਾ।
-
ਸਿੱਖਿਆ ਮੰਤਰਾਲੇ ਨੇ ਹੁਣ ੳਪਰੋਕਤ ਦੇ ਸੰਦਰਭ ਵਿੱਚ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਅਤੇ ਸਿੰਡੀਕੇਟ ਦੇ ਸੰਵਿਧਾਨ ਅਤੇ ਬਣਤਰ ਨੂੰ ਬਦਲਣ ਦਾ ਹੁਕਮ ਰੱਦ ਕਰਨ ਦਾ ਫੈਸਲਾ ਕੀਤਾ ਹੈ।
*****
ਐੱਸਆਰ/ ਏਕੇ
(Release ID: 2188143)
Visitor Counter : 2