ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਕੁਸ਼ਲਤਾ ਅਤੇ ਪਾਰਦਸ਼ਿਤਾ ਵਧਾਉਣ ਲਈ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਮੁਹਿੰਮ 5.0 (ਐੱਸਸੀਡੀਪੀਐੱਮ) ਸਫਲਤਾਪੂਰਵਕ ਸਮਾਪਤ ਕੀਤੀ


MeitY ਨੇ ਵਿਸ਼ੇਸ਼ ਮੁਹਿੰਮ 5.0 ਦੌਰਾਨ 41 ਲੱਖ ਰੁਪਏ ਦਾ ਸਕ੍ਰੈਪ ਰੈਵੇਨਿਊ ਪੈਦਾ ਕਰਦੀ ਹੈ, 150 ਤੋਂ ਵੱਧ ਸਵੱਛਤਾ ਗਤੀਵਿਧੀਆਂ ਕੀਤੀਆਂ, 1,700 ਵਰਗ ਫੁੱਟ ਦਫ਼ਤਰੀ ਜਗ੍ਹਾ ਖਾਲੀ ਕੀਤੀ ਅਤੇ 1,460 ਈ-ਫਾਈਲਾਂ ਦਾ ਨਿਪਟਾਰਾ ਕੀਤਾ

SCDPM 5.0 ਦੇ ਤਹਿਤ ਰਿਕਾਰਡ ਪ੍ਰਬੰਧਨ, ਲੰਬਿਤ ਮਾਮਲਿਆਂ ਵਿੱਚ ਕਮੀ, ਅਤੇ ਡਿਜੀਟਲ ਸੈਨੀਟੇਸ਼ਨ ਵਿੱਚ ਪ੍ਰਮੁੱਖ ਉਪਲਬਧੀਆਂ ਹਾਸਲ ਕੀਤੀਆਂ ਗਈਆਂ

Posted On: 04 NOV 2025 7:26PM by PIB Chandigarh

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਅਤੇ ਇਸ ਨਾਲ ਜੁੜੇ ਸੰਗਠਨਾਂ ਨੇ 2 ਅਕਤੂਬਰ ਤੋਂ 31 ਅਕਤੂਬਰ, 2025 ਤੱਕ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ (SCDPM) 5.0 ਨੂੰ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਵੱਖ-ਵੱਖ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਵਿੱਚ ਕੁਸ਼ਲਤਾ ਅਤੇ ਪਾਰਦਰਸ਼ਿਤਾ ਨੂੰ ਬਿਹਤਰ ਬਣਾਉਣਾ ਸੀ।

ਡਿਜੀਟਲ ਇੰਡੀਆ ਪਹਿਲਕਦਮੀ ਦੇ ਸਥਿਰਤਾ ਸਿਧਾਂਤਾਂ ਦੇ ਅਨੁਸਾਰ ਇੱਕ ਵਿਆਪਕ "ਸਾਈਬਰ ਸਵੱਛਤਾ" ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਪਹਿਲਕਦਮੀ ਦਾ ਉਦੇਸ਼ ਕੁਸ਼ਲ ਡਿਜੀਟਲ ਸਰੋਤ ਪ੍ਰਬੰਧਨ ਨੂੰ ਉਤਸ਼ਾਹਿਤ ਕਰਨਾ, ਡੇਟਾ ਅਵਿਵਸਥਾ ਨੂੰ ਘਟਾਉਣਾ ਅਤੇ ਸਮੁੱਚੀ ਸਾਈਬਰ ਸੁਰੱਖਿਆ ਅਤੇ ਸਿਸਟਮ ਪ੍ਰਦਰਸ਼ਨ ਨੂੰ ਵਧਾਉਣਾ ਸੀ। ਇਸ ਕੋਸ਼ਿਸ਼ ਦੇ ਹਿੱਸੇ ਵਜੋਂ, ਸੀਡੀਏਸੀ ਅਤੇ STQC ਕੇਂਦਰਾਂ ਨੇ ਸਾਈਬਰ ਸਵੱਛਤਾ ਦੇ ਸਭ ਤੋਂ ਵਧੀਆ ਅਭਿਆਸਾਂ 'ਤੇ ਕੇਂਦ੍ਰਿਤ ਜਾਗਰੂਕਤਾ ਸੈਸ਼ਨ ਆਯੋਜਿਤ ਕੀਤੇ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਕੱਤਰ ਅਤੇ CERT-In ਦੇ ਡਾਇਰੈਕਟਰ ਜਨਰਲ ਨੇ 8 ਅਕਤੂਬਰ 2025 ਨੂੰ CSOI, ਵਿਨੈ ਮਾਰਗ ਵਿਖੇ ਆਯੋਜਿਤ ਇੱਕ ਸਾਈਬਰ ਸੁਰੱਖਿਆ ਸਵੱਛਤਾ ਵਰਕਸ਼ਾਪ ਵਿੱਚ SCDPM 5.0  ਨੋਡਲ ਅਧਿਕਾਰੀਆਂ ਨੂੰ ਸੰਬੋਧਨ ਕੀਤਾ।

ਮੁਹਿੰਮ ਦੌਰਾਨ, ਰਿਕਾਰਡ ਪ੍ਰਬੰਧਨ, ਸਪੇਸ ਅਨੁਕੂਲਨ, ਲੰਬਿਤ ਮਾਮਲਿਆਂ ਵਿੱਚ ਕਮੀ ਅਤੇ ਜਨਤਕ ਸ਼ਿਕਾਇਤ ਨਿਪਟਾਰੇ ਵਿੱਚ ਮਹੱਤਵਪੂਰਨ ਪ੍ਰਾਪਤੀਆਂ ਦਰਜ ਕੀਤੀਆਂ ਗਈਆਂ। ਇਸ ਪਹਿਲਕਦਮੀ ਵਿੱਚ ਕਈ ਵਧੀਆ ਅਭਿਆਸਾਂ ਨੂੰ ਲਾਗੂ ਕੀਤਾ ਗਿਆ, ਜਿਸ ਨਾਲ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਇਸਦੇ ਸੰਗਠਨਾਂ ਵਿੱਚ ਪ੍ਰਭਾਵਸ਼ਾਲੀ ਸ਼ਾਸਨ ਲਈ ਨਵੇਂ ਮਾਪਦੰਡ ਸਥਾਪਿਤ ਹੋਏ।

ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਚਲਾਈ ਗਈ ਵਿਸ਼ੇਸ਼ ਮੁਹਿੰਮ ਨੇ ਸਕ੍ਰੈਪ ਦੇ ਨਿਪਟਾਰੇ ਰਾਹੀਂ 41,12,480 ਰੁਪਏ ਦਾ ਮਾਲੀਆ ਪੈਦਾ ਕੀਤਾ। ਵਿਸ਼ੇਸ਼ ਮੁਹਿੰਮ 5.0 ਦੇ ਤਹਿਤ, 20 ਸੰਬੰਧਿਤ ਸੰਗਠਨਾਂ ਅਤੇ ਖੇਤਰੀ ਦਫਤਰਾਂ ਦੇ ਅਧੀਨ ਵੱਖ-ਵੱਖ ਥਾਵਾਂ 'ਤੇ 150 ਤੋਂ ਵੱਧ ਸਵੱਛਤਾ ਗਤੀਵਿਧੀਆਂ ਕੀਤੀਆਂ ਗਈਆਂ, ਜਿਸ ਦੇ ਨਤੀਜੇ ਵਜੋਂ ਪ੍ਰਭਾਵਸ਼ਾਲੀ ਦਫ਼ਤਰੀ ਵਰਤੋਂ ਲਈ 1,700 ਵਰਗ ਫੁੱਟ ਤੋਂ ਵੱਧ ਜਗ੍ਹਾ ਖਾਲੀ ਕੀਤੀ ਗਈ।

ਮੁਹਿੰਮ ਦੀ ਮਿਆਦ ਦੇ ਦੌਰਾਨ, ਮੰਤਰਾਲੇ ਕੋਲ ਲੰਬਿਤ ਸਾਰੀਆਂ ਜਨਤਕ ਸ਼ਿਕਾਇਤਾਂ ਅਤੇ ਅਪੀਲਾਂ ਦੀ ਵਿਆਪਕ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਦਾ ਹੱਲ ਕੀਤਾ ਗਿਆ, ਜਿਸ ਨਾਲ ਪੂਰਾ ਨਿਪਟਾਰਾ ਯਕੀਨੀ ਬਣਾਇਆ ਗਿਆ ਅਤੇ ਨਾਗਰਿਕ-ਕੇਂਦ੍ਰਿਤ ਸ਼ਾਸਨ ਪ੍ਰਤੀ ਮੰਤਰਾਲੇ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਗਈ। ਸਾਰੇ ਲੰਬਿਤ ਸੰਸਦੀ ਭਰੋਸੇ, ਅੰਤਰ-ਮੰਤਰਾਲਾ ਕਮੇਟੀ (ਆਈਐੱਮਸੀ) ਦੇ ਹਵਾਲੇ, ਅਤੇ VIP ਸੰਚਾਰਾਂ ਦੀ ਯੋਜਨਾਬੱਧ ਢੰਗ ਨਾਲ ਜਾਂਚ ਕੀਤੀ ਗਈ ਅਤੇ ਢੁਕਵੇਂ ਢੰਗ ਨਾਲ ਉਨ੍ਹਾਂ ਦਾ ਹੱਲ ਕੀਤਾ ਗਿਆ, ਜੋ ਜਵਾਬਦੇਹੀ ਅਤੇ ਤੁਰੰਤ ਕਾਰਵਾਈ ਨੂੰ ਦਰਸਾਉਂਦਾ ਹੈ।

ਸਾਰੇ ਸਬੰਧਿਤ ਦਫਤਰਾਂ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਇੱਕ ਵਿਆਪਕ ਡਿਜੀਟਲੀਕਰਨ ਅਤੇ ਵੀਡਿੰਗ (ਛਾਂਟੀ) ਡ੍ਰਾਈਵ ਚਲਾ ਕੇ ਭੌਤਿਕ ਫਾਈਲਾਂ ਦੀ ਗਿਣਤੀ ਘਟਾਉਣ ਲਈ ਇੱਕ ਠੋਸ ਯਤਨ ਕੀਤਾ ਗਿਆ, ਜਿਸ ਨਾਲ ਰਿਕਾਰਡ ਪ੍ਰਬੰਧਨ ਅਤੇ ਸੰਚਾਲਨ ਕੁਸ਼ਲਤਾ ਵਿੱਚ ਸੁਧਾਰ ਹੋਇਆ। ਕੁੱਲ 1,460 ਈ-ਫਾਈਲਾਂ ਬੰਦ ਕਰ ਦਿੱਤੀਆਂ ਗਈਆਂ। ਸਾਰੇ MeitY ਡਿਵੀਜ਼ਨਾਂ ਵਿੱਚ ਈ-ਆਫਿਸ ਪਲੈਟਫਾਰਮ ਨੂੰ ਪੂਰੀ ਤਰ੍ਹਾਂ ਅਪਣਾਉਣ ਨਾਲ ਪਾਰਦਰਸ਼ਿਤਾ, ਫਾਈਲ ਟਰੈਕਿੰਗ ਅਤੇ ਪ੍ਰਸ਼ਾਸਨਿਕ ਕੁਸ਼ਲਤਾ ਵਿੱਚ ਹੋਰ ਵਾਧਾ ਹੋਇਆ। 

ਸਵੱਛਤਾ ਨੂੰ ਬਿਹਤਰ ਬਣਾਉਣ ਲਈ, ਜਨਤਕ ਵਰਤੋਂ ਲਈ ਪਖਾਨਿਆਂ ਦਾ ਨਵੀਨੀਕਰਣ ਕੀਤਾ ਗਿਆ ਅਤੇ ਆਲੇ ਦੁਆਲੇ ਦੇ ਖੇਤਰਾਂ ਨੂੰ ਵੀ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ।

SCDPM 5.0 ਮੁਹਿੰਮ ਦੇ ਹਿੱਸੇ ਵਜੋਂ, ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਦੇ ਅਧੀਨ, MyGov ਨੇ "ਆਪਣੀ ਤਸਵੀਰ ਸਾਂਝੀ ਕਰੋ - ਕਚਰੇ ਨੂੰ ਕਲਾ ਵਿੱਚ ਬਦਲੋ" ਮੁਕਾਬਲੇ ਦਾ ਆਯੋਜਨ ਕੀਤਾ, ਜਿਸ ਵਿੱਚ ਨਾਗਰਿਕਾਂ ਨੂੰ MyGov ਪੋਰਟਲ 'ਤੇ ਰਹਿੰਦ-ਖੂੰਹਦ ਨੂੰ ਕਲਾ ਵਿੱਚ ਬਦਲ ਕੇ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਗਿਆ। ਇਸ ਪਲੈਟਫਾਰਮ ਰਾਹੀਂ ਕੁੱਲ 654 ਐਂਟਰੀਆਂ ਪ੍ਰਾਪਤ ਹੋਈਆਂ।

ਪੂਰੇ ਵਰ੍ਹੇ ਨਿਯਮਿਤ ਭੌਤਿਕ ਅਤੇ ਡਿਜੀਟਲ ਸਵੱਛਤਾ ਅਭਿਆਨ ਨੂੰ ਜਾਰੀ ਰੱਖਣ ਦੀ ਯੋਜਨਾ ਹੈ। SCDPM 5.0 ਰਾਹੀਂ, MeitY ਨੇ ਇੱਕ ਕੁਸ਼ਲ, ਪਾਰਦਰਸ਼ੀ ਅਤੇ ਡਿਜੀਟਲ ਤੌਰ 'ਤੇ ਸਸ਼ਕਤ ਸ਼ਾਸਨ ਈਕੋਸਿਸਟਮ ਪ੍ਰਤੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ।

 

************

ਧਰਮੇਂਦਰ ਤਿਵਾਰੀ/ ਨਾਵਿਨ ਸਰੀਜਿਥ


(Release ID: 2187391) Visitor Counter : 8