ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਮਨੋਹਰ ਲਾਲ 7 ਨਵੰਬਰ 2025 ਨੂੰ ਸ਼ਹਿਰੀ ਗਤੀਸ਼ੀਲਤਾ ਭਾਰਤ ਸੰਮੇਲਨ ਅਤੇ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ

प्रविष्टि तिथि: 06 NOV 2025 6:13PM by PIB Chandigarh

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ ਵਿੱਚ “ਸ਼ਹਿਰੀ ਵਿਕਾਸ ਅਤੇ ਗਤੀਸ਼ੀਲਤਾ ਸਬੰਧ” ਵਿਸ਼ੇ ‘ਤੇ 18ਵੇਂ ਸ਼ਹਿਰੀ ਗਤੀਸ਼ੀਲਤਾ ਭਾਰਤ (ਯੂਐੱਮਆਈ) ਸੰਮੇਲਨ ਅਤੇ ਪ੍ਰਦਰਸ਼ਨੀ 2025 ਲਈ ਇੱਕ ਕਰਟਨ ਰੇਜ਼ਰ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਕਰਟਨ ਰੇਜ਼ਰ ਪ੍ਰੋਗਰਾਮ ਦੀ ਪ੍ਰਧਾਨਗੀ ਵਿਸ਼ੇਸ਼ ਕਾਰਜ ਅਧਿਕਾਰੀ (ਸ਼ਹਿਰੀ ਆਵਾਜਾਈ) ਸ਼੍ਰੀ ਜੈਦੀਪ ਗੁਰੂਗ੍ਰਾਮ ਮੈਟ੍ਰੋ ਰੇਲ ਲਿਮਿਟੇਡ ਦੇ ਮੈਨੇਜਿੰਗ ਡਾਇਰੈਕਟਰ ਡਾ. ਚੰਦ੍ਰਸ਼ੇਖਰ ਖਰੇ ਅਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਕੀਤੀ।

ਇਸ ਕਰਟਨ ਰੇਜ਼ਰ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੌਰਾਨ ਸ਼੍ਰੀ ਜੈਦੀਪ ਨੇ ਇਸ ਵਰ੍ਹੇ ਦੇ ਆਯੋਜਨ ਦਾ ਫੋਕਸ ਏਕੀਕ੍ਰਿਤ ਯੋਜਨਾਬੰਦੀ ਅਤੇ ਟਿਕਾਊ ਆਵਾਜਾਈ ਸਮਾਧਾਨ ਰਾਹੀਂ ਸ਼ਹਿਰੀ ਗਤੀਸ਼ੀਲਤਾ ਨੂੰ ਸਸ਼ਕਤ ਬਣਾਉਣਾ ਦੱਸਿਆ।

ਉਨ੍ਹਾਂ ਨੇ ਯਾਦ ਕਰਵਾਇਆ ਕਿ ਰਾਸ਼ਟਰੀ ਸ਼ਹਿਰੀ ਆਵਾਜਾਈ ਨੀਤੀ (ਐੱਨਯੂਟੀਪੀ), 2006, ਰਾਜਾਂ ਅਤੇ ਨਗਰ ਪੱਧਰ ‘ਤੇ ਸਮਰੱਥਾ ਵਿਕਾਸ ‘ਤੇ ਬਲ ਦਿੰਦੀ ਹੈ, ਤਾਂ ਜੋ ਸ਼ਹਿਰੀ ਆਵਾਜਾਈ ਨਾਲ ਜੁੜੀਆਂ ਉਭਰਦੀਆਂ ਚੁਣੌਤੀਆਂ ਦਾ ਸਮਾਧਾਨ ਕੀਤਾ ਜਾ ਸਕੇ ਅਤੇ ਸਮਾਜ ਦੇ ਸਾਰੇ ਵਰਗਾਂ ਲਈ ਸਮਾਨ ਅਤੇ ਟਿਕਾਊ ਆਵਾਜਾਈ ਪ੍ਰਣਾਲੀ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ।

ਸ਼੍ਰੀ ਜੈਦੀਪ ਨੇ ਅੱਗੇ ਕਿਹਾ ਕਿ ਇਹ ਤਿੰਨ ਦਿਨਾਂ ਆਯੋਜਨ ਵਿੱਚ ਅੱਠ ਤਕਨੀਕੀ ਸੈਸ਼ਨਾਂ, ਅੱਠ ਗੋਲਮੇਜ਼ ਚਰਚਾਵਾਂ ਅਤੇ ਦੋ ਪੂਰਨ ਸੈਸ਼ਨਾਂ ਨਾਲ ਲੈਸ ਹੋਵੇਗਾ, ਜਿਨ੍ਹਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮਾਹਿਰ ਹਿੱਸਾ ਲੈਣਗੇ। ਇਸ ਵਿਚਾਰ-ਵਟਾਂਦਰੇ ਨਾਲ ਸਬੂਤ-ਅਧਾਰਿਤ ਨੀਤੀ ਨਿਰਮਾਣ ਨੂੰ ਹੁਲਾਰਾ ਮਿਲੇਗਾ ਅਤੇ ਟਿਕਾਊ ਗਤੀਸ਼ੀਲਤਾ ਸਮਾਧਾਨਾਂ ਦੀ ਦਿਸ਼ਾ ਵਿੱਚ ਤਰੱਕੀ ਹੋਵੇਗੀ।

ਉਨ੍ਹਾਂ ਨੇ ਸੂਚਿਤ ਕੀਤਾ ਕਿ ਮੁੱਖ ਸੰਮੇਲਨ ਅਤੇ ਪ੍ਰਦਰਸ਼ਨੀ 7 ਤੋਂ 9 ਨਵੰਬਰ 2025 ਤੱਕ ਆਯੋਜਿਤ ਕੀਤੀ ਜਾਵੇਗੀ, ਜਿਸ ਦਾ ਆਯੋਜਨ ਸ਼ਹਿਰੀ ਆਵਾਜਾਈ ਸੰਸਥਾਨ (ਭਾਰਤ) ਦੁਆਰਾ ਹਰਿਆਣਾ ਸਰਕਾਰ ਅਤੇ ਗੁਰੂਗ੍ਰਾਮ ਮੈਟ੍ਰੋ ਰੇਲ ਲਿਮਿਟੇਡ (ਜੀਐੱਮਆਰਐੱਲ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ। ਸੰਮੇਲਨ ਦਾ ਇੱਕ ਅਨਿੱਖੜਵਾਂ ਅੰਗ, ਪ੍ਰਦਰਸ਼ਨੀ ਦਾ ਉਦਘਾਟਨ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਮਨੋਹਰ ਲਾਲ ਦੁਆਰਾ 7 ਨਵੰਬਰ 2025 ਨੂੰ ਕੀਤਾ ਜਾਵੇਗਾ ਅਤੇ ਇਹ ਤਿੰਨ ਦਿਨਾਂ ਤੱਕ ਜਾਰੀ ਰਹੇਗੀ।

ਪ੍ਰੋਗਰਾਮ ਦੀ ਸਮਾਪਤੀ ‘ਤੇ ਡਾ. ਚੰਦ੍ਰਸ਼ੇਖਰ ਖਰੇ ਨੇ ਕਿਹਾ ਕਿ ਇਸ ਸੰਮੇਲਨ ਦੇ ਪਿੱਛੇ ਦਾ ਵਿਜ਼ਨ ਸ਼ਹਿਰੀ ਗਤੀਸ਼ੀਲਤਾ ਵਿੱਚ ਸੁਧਾਰ ਲਈ ਵਿਵਹਾਰਿਕ ਅਤੇ ਸਕੇਲੇਬਲ ਹੱਲਾਂ ਦੀ ਪਛਾਣ ਕਰਨਾ ਹੈ, ਤਾਂ ਜੋ ਨਾਗਰਿਕਾਂ ਲਈ ਯਾਤਰਾ ਦੇ ਸਮੇਂ ਅਤੇ ਲਾਗਤ ਵਿੱਚ ਕਮੀ ਆ ਸਕੇ।

************

ਐੱਸਕੇ


(रिलीज़ आईडी: 2187266) आगंतुक पटल : 7
इस विज्ञप्ति को इन भाषाओं में पढ़ें: English , Urdu , हिन्दी