ਵਿੱਤ ਮੰਤਰਾਲਾ
azadi ka amrit mahotsav

ਡੀਆਰਆਈ ਨੇ “ ਆਪ੍ਰੇਸ਼ਨ ਵ੍ਹਾਈਟ ਕੌਲਡ੍ਰੋਨ” ਦੇ ਤਹਿਤ ਵਲਸਾਡ ਵਿੱਚ ਅਲਪਰਾਜ਼ੋਲਮ ਬਣਾਉਣ ਵਾਲੀ ਇੱਕ ਗੁਪਤ ਫੈਕਟਰੀ ਦਾ ਪਰਦਾਫਾਸ਼ ਕਰਕੇ ਬਹੁ-ਰਾਜੀ ਡਰੱਗ ਨੈੱਟਵਰਕ ਨੂੰ ਤਬਾਹ ਕੀਤਾ; 22 ਕਰੋੜ ਰੁਪਏ ਦੀ ਡਰੱਗਸ ਜ਼ਬਤ; ਚਾਰ ਗ੍ਰਿਫਤਾਰ

Posted On: 05 NOV 2025 8:42PM by PIB Chandigarh

ਸਿੰਥੈਟਿਕ ਡਰੱਗਸ ਨਿਰਮਾਣ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ, ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਗੁਜਰਾਤ ਦੇ ਵਲਸਾਡ ਵਿੱਚ ਗੁਜਰਾਤ ਸਟੇਟ ਹਾਈਵੇਅ (ਐੱਸਐੱਚ) 701 ਤੋਂ ਕੁਝ ਦੂਰ, ਇੱਕ ਘੱਟ ਆਬਾਦੀ ਵਾਲੇ ਖੇਤਰ ਵਿੱਚ ਸਥਿਤ ਇੱਕ ਗੁਪਤ ਕਾਰਖਾਨੇ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਖਾਨਾ ਐੱਨਡੀਪੀਐੱਸ ਐਕਟ, 1985 ਦੇ ਤਹਿਤ ਇੱਕ ਸਾਈਕੋਟ੍ਰੌਪਿਕ ਪਦਾਰਥ ਅਲਪਰਾਜ਼ੋਲਮ ਦੇ ਉਤਪਾਦਨ ਵਿੱਚ ਲਗਿਆ ਸੀ।

 “ਆਪ੍ਰੇਸ਼ਨ ਵ੍ਹਾਈਟ ਕੌਲਡ੍ਰੋਨ” ਨਾਮਕ ਇਸ ਅਭਿਆਨ ਦੇ ਨਤੀਜੇ ਵਜੋਂ 22 ਕਰੋੜ ਰੁਪਏ ਕੀਮਤ ਦੀ ਅਲਪਰਾਜ਼ੋਲਮ ਜ਼ਬਤ ਕੀਤੀ ਗਈ ਅਤੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਮਾਸਟਰਮਾਈਂਡ ਵੀ ਸ਼ਾਮਲ ਸਨ, ਜੋ ਵਿੱਤ ਪੋਸ਼ਣ ਅਤੇ ਨਿਰਮਾਤਾ ਸਨ, ਨਾਲ ਹੀ ਦਵਾਈ ਦੇ ਇੱਛਤ ਪ੍ਰਾਪਤਕਰਤਾ ਵੀ ਸਨ।

 

ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਡੀਆਰਆਈ ਅਧਿਕਾਰੀਆਂ ਨੇ ਚਿੰਨ੍ਹਿਤ ਮੈਨੂਫੈਕਚਰਿੰਗ ਯੂਨਿਟ ‘ਤੇ ਗੁਪਤ ਨਿਗਰਾਨੀ ਰੱਖੀ। 4 ਨਵੰਬਰ 2025 ਨੂੰ, ਇੱਕ ਤਤਕਾਲ ਅਤੇ ਤਾਲਮੇਲ ਵਾਲੀ ਛਾਪੇਮਾਰੀ ਕੀਤੀ ਗਈ, ਜਿਸ ਦੇ ਨਤੀਜੇ ਵਜੋਂ ਵੱਡੇ ਪੈਮਾਨੇ ‘ਤੇ ਗੈਰ-ਕਾਨੂੰਨੀ ਨਿਰਮਾਣ ਕਰ ਰਹੀ ਇੱਕ ਯੂਨਿਟ ਦਾ ਪਰਦਾਫਾਸ਼ ਹੋਇਆ। ਤਲਾਸ਼ੀ ਦੇ ਨਤੀਜੇ ਵਜੋਂ ਹੇਠ ਲਿਖਿਆਂ ਚੀਜ਼ਾਂ ਜ਼ਬਤ ਕੀਤੀਆਂ ਗਈਆਂ:

  • 9.55 ਕਿਲੋਗ੍ਰਾਮ ਅਲਪਰਾਜ਼ੋਲਮ (ਤਿਆਰ ਰੂਪ ਵਿੱਚ)

  • 104.15 ਕਿਲੋਗ੍ਰਾਮ ਅਲਪਰਾਜ਼ੋਲਮ (ਅਰਧ-ਤਿਆਰ ਰੂਪ ਵਿੱਚ)

  • 431 ਕਿਲੋਗ੍ਰਾਮ ਕੱਚਾ ਮਾਲ, ਜਿਸ ਵਿੱਚ ਪ੍ਰਮੁੱਖ ਰਸਾਇਣ ਜਿਵੇਂ ਪੀ-ਨਾਈਟ੍ਰੋਕਲੋਰੋਬੇਂਜ਼ੀਨ, ਫਾਸਫੋਰਸ ਪੈਂਟਾਸਲਫਾਈਡ, ਈਥਾਨੌਲ ਐਸੀਟੇਟ ਅਤੇ ਹਾਈਡ੍ਰੋਕਲੋਰਿਕ ਐੱਸਿਡ ਸ਼ਾਮਲ ਹਨ।

  • ਰਿਐਕਟਰ, ਸੈਂਟਰੀਫਿਊਜ਼, ਉਦਯੋਗਿਕ ਰੈਫ੍ਰਿਜਰੇਸ਼ਨ ਯੂਨਿਟ ਅਤੇ ਹੀਟਿੰਗ ਮੈਂਟਲ ਸਮੇਤ ਪੂਰਨ ਉਦਯੋਗਿਕ ਪੈਮਾਨੇ ‘ਤੇ ਪ੍ਰੋਸੈੱਸਿੰਗ ਸੈੱਟਅਪ

ਇਸ ਅਭਿਆਨ ਵਿੱਚ ਅਲਪਰਾਜ਼ੋਲਮ ਦੇ ਨਿਰਮਾਣ ਅਤੇ ਵਿੱਤ-ਪੋਸ਼ਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਦੋ ਪ੍ਰਮੁੱਖ ਵਿਅਕਤੀਆਂ ਅਤੇ ਉਤਪਾਦਨ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਵਾਲੇ ਇੱਕ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਗਿਆ। ਤੇਲੰਗਾਨਾ ਤੋਂ ਦਵਾਈ ਲੈਣ ਆਏ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ, ਜਿਸ ਨਾਲ ਗ੍ਰਿਫਤਾਰੀਆਂ ਦੀ ਕੁੱਲ ਗਿਣਤੀ ਚਾਰ ਹੋ ਗਈ।

 

 ਸ਼ੁਰੂਆਤੀ ਜਾਂਚ ਤੋਂ ਪਤਾ ਚਲਿਆ ਹੈ ਕਿ ਨਿਰਮਿਤ ਅਲਪਰਾਜ਼ੋਲਮ ਨੂੰ ਸੰਭਾਵੀ ਤੌਰ ‘ਤੇ ਤਾੜੀ ਵਿੱਚ ਮਿਲਾਉਣ ਲਈ ਤੇਲੰਗਾਨਾ ਭੇਜਿਆ ਜਾਣਾ ਸੀ। ਜ਼ਿਕਰਯੋਗ ਹੈ ਕਿ ਡੀਆਰਆਈ ਨੇ ਅਗਸਤ 2025 ਵਿੱਚ ਆਂਧਰ ਪ੍ਰਦੇਸ਼ ਦੇ ਅਨਕਾਪੱਲੀ ਜ਼ਿਲ੍ਹੇ ਦੇ ਅਚੁਥਾਪੁਰਮ ਵਿੱਚ ਵੀ ਅਲਪਰਾਜ਼ੋਲਮ ਦੀ ਇੱਕ ਅਜਿਹੀ ਹੀ ਨਿਰਮਾਣ ਯੂਨਿਟ ਦਾ ਪਰਦਾਫਾਸ਼ ਕੀਤਾ ਸੀ। ਜ਼ਬਤ ਕੀਤਾ ਗਿਆ 119.4 ਕਿਲੋਗ੍ਰਾਮ ਅਲਪਰਾਜ਼ੋਲਮ ਵੀ ਤਾੜੀ ਵਿੱਚ ਮਿਲਾਉਣ ਲਈ ਤੇਲੰਗਾਨਾ ਭੇਜਿਆ ਜਾਣਾ ਸੀ।

ਡੀਆਰਆਈ ਨੇ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਇਸੇ ਸਾਲ ਵਿੱਚ ਚਾਰ ਗੁਪਤ ਦਵਾ ਨਿਰਮਾਣ ਸੁਵਿਧਾਵਾਂ ਨੂੰ ਤਬਾਹ ਕੀਤਾ ਹੈ, ਜੋ ਇਸ ਦੀ ਨਿਰੰਤਰ ਚੌਕਸੀ, ਸੰਚਾਲਨ ਉੱਤਮਤਾ ਅਤੇ ਨਾਗਰਿਕਾਂ ਨੂੰ ਨਸ਼ੀਲੇ ਅਤੇ ਸਾਈਕੋਟ੍ਰੌਪਿਕ ਪਦਾਰਥਾਂ ਦੇ ਖਤਰਿਆਂ ਤੋਂ ਬਚਾਉਣ ਲਈ ਸਰਕਾਰ ਦੇ ਨਸ਼ਾ ਮੁਕਤ ਭਾਰਤ ਅਭਿਆਨ ਦੇ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਰੇਖਾਂਕਿਤ ਕਰਦਾ ਹੈ।

****

ਐੱਨਬੀ/ਕੇਐੱਮਐੱਨ


(Release ID: 2186958) Visitor Counter : 4