ਕੋਲਾ ਮੰਤਰਾਲਾ
azadi ka amrit mahotsav

ਕੋਲਾ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 5.0 ਲਈ ਨਿਰਧਾਰਿਤ ਟੀਚੇ ਨੂੰ ਪਾਰ ਕੀਤਾ

Posted On: 04 NOV 2025 11:06AM by PIB Chandigarh

ਕੋਲਾ ਮੰਤਰਾਲੇ ਨੇ ਵਿਸ਼ੇਸ਼ ਅਭਿਆਨ 5.0 ਦੇ ਸਫ਼ਲ ਸਮਾਪਨ ਦੇ ਬਾਅਦ ਆਪਣੇ ਜਨਤਕ ਖੇਤਰ ਦੇ ਉਪਕ੍ਰਮਾਂ (ਪੀਐੱਸਯੂ) ਦੇ ਨਾਲ ਮਿਲ ਕੇ ਤਿਆਰੀ ਦੇ ਪੜਾਅ ਦੌਰਾਨ ਚਿੰਨ੍ਹਿਤ ਗਤੀਵਿਧੀਆਂ ਦੀ ਵਿਸਤ੍ਰਿਤ ਲੜੀ ਦਾ ਲਾਗੂਕਰਨ ਕੀਤਾ ਹੈ।

ਮੰਤਰਾਲੇ ਨੇ ਲਾਗੂਕਰਨ ਪੜਾਅ (2-31 ਅਕਤੂਬਰ 2025) ਦੌਰਾਨ , 56,85,76,462 ਰੁਪਏ ਦਾ ਕੁੱਲ ਰੈਵੇਨਿਊ ਪ੍ਰਾਪਤ ਕਰਕੇ ਅਤੇ 1,28,527 ਫਾਈਲਾਂ ਦਾ ਨਿਪਟਾਰਾ ਕਰਕੇ ਆਪਣੇ ਨਿਰਧਾਰਿਤ ਟੀਚਿਆਂ ਨੂੰ ਜ਼ਿਕਰਯੋਗ ਤੌਰ ‘ਤੇ ਪਾਰ ਕਰ ਲਿਆ। ਮੰਤਰਾਲੇ ਨੇ ਅਭਿਆਨ ਪੋਰਟਲ ‘ਤੇ 3,107 ਟਵੀਟ ਅਤੇ 28 ਪ੍ਰੈੱਸ ਰਿਲੀਜ਼ਾਂ ਅਪਲੋਡ ਕਰਕੇ ਆਪਣੀ ਮਜ਼ਬੂਤ ਡਿਜੀਟਲ ਮੌਜੂਦਗੀ ਵੀ ਬਣਾਏ ਰੱਖੀ ਜੋ ਸਰਗਰਮ ਸੰਚਾਰ ਅਤੇ ਆਊਟਰੀਚ ਦੇ ਯਤਨਾਂ ਨੂੰ ਦਰਸਾਉਂਦੀ ਹੈ।

 

ਸੀਰੀਅਲ ਨੰਬਰ

ਪੈਰਾਮੀਟਰ

ਟੀਚਾ

ਪ੍ਰਾਪਤੀ

ਪ੍ਰਾਪਤੀ%

1

ਸਵੱਛਤਾ ਅਭਿਆਨ ਸਾਈਟ

1,439

1,741

121

2

ਸਵੱਛਤਾ ਅਭਿਆਨ ਦੇ ਤਹਿਤ ਖੇਤਰਾਂ ਦੀ ਸਫਾਈ (ਵਰਗ ਫੁੱਟ)

82,51,511

1,12,89,378

137

3

ਨਿਪਟਾਏ ਗਏ ਕਬਾੜ ਦੀ ਮਾਤਰਾ (ਮੀਟ੍ਰਿਕ ਟਨ)

8,678

14,017

162

4

ਸਾਂਸਦਾਂ ਦੇ ਸੰਦਰਭ

4

4

100

5

ਆਈਐੱਮਸੀ ਸੰਦਰਭ

2

2

100

6

ਜਨਤਕ ਸ਼ਿਕਾਇਤਾਂ

166

166

100

7

ਪੀਐੱਮਓ ਸੰਦਰਭ

61

61

100

8

ਭੌਤਿਕ ਫਾਈਲਾਂ ਦੀ ਸਮੀਖਿਆ

1,23,830

1,90,841

154

9

ਈ-ਫਾਈਲਾਂ ਦੀ ਸਮੀਖਿਆ

32,182

65,637

203

 

ਵਿਸ਼ੇਸ਼ ਅਭਿਆਨ 5.0 ਦੌਰਾਨ ਕੁਝ ਜ਼ਿਕਰਯੋਗ ਸਰਵੋਤਮ ਕਾਰਜ ਪ੍ਰਣਾਲੀਆਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

  1. ਲਘੂ ਫਿਲਮ- “ਏਕ ਕਦਮ ਬਦਲਾਅ ਕੀ ਓਰ”- ਭਾਰਤ ਕੋਕਿੰਗ ਕੋਲ ਲਿਮਿਟਿਡ (ਬੀਸੀਸੀਐੱਲ)

ਬੀਸੀਸੀਐੱਲ ਦੇ ਚਾਂਚ ਵਿਕਟੋਰੀਆ ਖੇਤਰ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ “ਏਕ ਕਦਮ ਬਦਲਾਅ ਕੀ ਓਰ” ਸਿਰਲੇਖ ਤੋਂ ਪ੍ਰੇਰਣਾਦਾਇਕ ਲਘੂ ਫਿਲਮ ਪੇਸ਼ ਕੀਤੀ ਜਿਸ ਵਿੱਚ ਕੋਲਾ ਖੇਤਰ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸਵੱਛਤਾ, ਅਨੁਸ਼ਾਸਨ ਅਤੇ ਮਿਲ ਕੇ ਕੰਮ ਕਰਨ ਦੀ ਵਿਵਸਥਾ ਦੀ ਪਰਿਵਰਤਨਕਾਰੀ ਸ਼ਕਤੀ ਨੂੰ ਪ੍ਰਦਰਸ਼ਿਤ ਕੀਤਾ ਗਿਆ।

https://static.pib.gov.in/WriteReadData/userfiles/image/image0011HDN.jpg

https://static.pib.gov.in/WriteReadData/userfiles/image/image002EJNM.jpg

2.  ਯੋਗ ਅਤੇ ਧਿਆਨ ਕਮਰਾ- ਕੋਲ ਇੰਡੀਆ ਲਿਮਿਟੇਡ (ਸੀਆਈਐੱਲ)

ਸੀਆਈਐੱਲ ਰਿਹਾਇਸ਼ੀ ਕੰਪਲੈਕਸ ਦੇ ਕਲੱਬ-ਕਮ-ਕਮਿਊਨਿਟੀ ਸੈਂਟਰ ਵਿਖੇ ਸਮਰਪਿਤ ਯੋਗ ਅਤੇ ਧਿਆਨ ਕਮਰੇ ਦਾ ਉਦਘਾਟਨ ਕੀਤਾ ਗਿਆ। ਇਹ ਪਹਿਲ ਕਰਮਚਾਰੀਆਂ ਦੀ ਭਲਾਈ ਅਤੇ ਸੁਚੇਤ, ਸਿਹਤ ਅਤੇ ਸੰਤੁਲਿਤ ਕਾਰਜ ਸਥਾਨ ਵਾਤਾਵਰਣ ਨੂੰ ਹੁਲਾਰਾ ਦੇਣ ਦੇ ਪ੍ਰਤੀ ਸੀਆਈਐੱਲ ਦੀ ਵਚਨਬੱਧਤਾ ‘ਤੇ ਜ਼ੋਰ ਦਿੰਦੀ ਹੈ।

 

https://static.pib.gov.in/WriteReadData/userfiles/image/image003I8DD.jpg

https://static.pib.gov.in/WriteReadData/userfiles/image/image00403IK.png

Before

After

3.  ਮਹਿਲਾ-ਸੰਚਾਲਿਤ ਲਾਗਤ ਅਤੇ ਬਜਟ ਭਾਗ- ਵੈਸਟਰਨ ਕੋਲਫੀਲਡਸ ਲਿਮਿਟੇਡ (ਡਬਲਿਊਸੀਐੱਲ)

ਡਬਲਿਊਸੀਐੱਲ ਨੇ ਆਪਣੇ ਹੈੱਡਕੁਆਰਟਰ ਵਿੱਚ ਪੂਰੀ ਤਰ੍ਹਾਂ ਮਹਿਲਾ-ਸੰਚਾਲਿਤ ਲਾਗਤ ਅਤੇ ਬਜਟ ਸੈਕਸ਼ਨ ਦਾ ਉਦਘਾਟਨ ਕੀਤਾ। ਇਹ ਮਹਿਲਾਵਾਂ ਨੂੰ ਵਿੱਤੀ ਰਣਨੀਤੀ ਅਤੇ ਫੈਸਲਾ ਲੈਣ ਵਿੱਚ ਅਗਵਾਈ ਪ੍ਰਦਾਨ ਕਰਨ ਵਿੱਚ ਸਸ਼ਕਤ ਬਣਾਉਣ ਦੀ ਮੋਹਰੀ ਪਹਿਲ ਹੈ। ਇਹ ਉਪਲਬਧੀ ਸਮਾਵੇਸ਼ੀ, ਸਸ਼ਕਤੀਕਰਣ ਅਤੇ ਅਗਵਾਈ ਉੱਤਮਤਾ ਦੇ ਪ੍ਰਤੀ ਡਬਲਿਊਸੀਐੱਲ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਅਤੇ ਕੋਲਾ ਖੇਤਰ ਵਿੱਚ ਲੈਂਗਿਕ ਤੌਰ ‘ਤੇ ਸੰਤੁਲਿਤ ਸ਼ਾਸਨ ਦੀ ਸਸ਼ਕਤ ਉਦਾਹਰਣ ਪੇਸ਼ ਕਰਦੀ ਹੈ।

 

 

https://static.pib.gov.in/WriteReadData/userfiles/image/image005GOI9.jpg

https://static.pib.gov.in/WriteReadData/userfiles/image/image006H4CB.jpg

 

4. ਬੇਕਾਰ ਕੱਚ ਤੋਂ ਮੂਰਤੀਕਲਾ- ਸੈਂਟਰਲ ਕੋਲਫੀਲਡਸ ਲਿਮਿਟੇਡ (ਸੀਸੀਐੱਲ)

ਮਗਧ-ਸੰਘਮਿੱਤਰਾ ਖੇਤਰ ਵਿੱਚ ਲਗਭਗ 0.2 ਟਨ ਗੈਰ-ਜੀਵ-ਵਿਘਨਯੋਗ ਕਚਰੇ ਤੋਂ ਇੱਕ ਕੋਲਾ ਖਾਣ ਵਾਲੇ ਦੀ 7 ਫੁੱਟ ਉੱਚੀ ਕੱਚ ਦੀ ਮੂਰਤੀ ਕਲਾਤਮਕ ਤੌਰ ‘ਤੇ ਤਿਆਰ ਕੀਤੀ ਗਈ। ਇਸ ਵਿੱਚ ਵੱਖ-ਵੱਖ ਸਥਾਨਾਂ ਤੋਂ ਸਵੱਛਤਾ ਅਭਿਆਨ ਦੌਰਾਨ ਇੱਕਠੀ ਕੀਤੀ ਗਈ ਕੱਚ ਦੀਆਂ ਬੋਤਲਾਂ ਅਤੇ ਟੁੱਟੇ ਹੋਏ ਟੁੱਕੜਿਆਂ ਦੀ ਵਰਤੋਂ ਕੀਤੀ ਗਈ। ਇਹ ਮੂਰਤੀ, ਰਚਨਾਤਮਕਤਾ, ਸਥਿਰਤਾ ਅਤੇ ਰਾਸ਼ਟਰ ਨੂੰ ਸ਼ਕਤੀ ਪ੍ਰਦਾਨ ਕਰਨ ਵਾਲੇ ਵਰਕਫੋਰਸ ਦੇ ਪ੍ਰਤੀ ਸਨਮਾਨ ਦਾ ਪ੍ਰਤੀਕ ਹੈ।

 

https://static.pib.gov.in/WriteReadData/userfiles/image/image00780M4.jpg

https://static.pib.gov.in/WriteReadData/userfiles/image/image008BNMD.jpg

5. ਵੇਸਟ ਟੂ ਆਰਟ ਮੁਕਾਬਲਾ- ਮਹਾਨਦੀ ਕੋਲਫੀਲਡਸ ਲਿਮਿਟੇਡ (ਐੱਮਸੀਐੱਲ)

ਐੱਮਸੀਐੱਲ ਦੇ ਬਸੁੰਧਰਾ ਖੇਤਰ ਨੇ ਵਿਸ਼ੇਸ਼ ਅਭਿਆਨ 5.0 ਦੇ ਤਹਿਤ ਡੀਏਵੀ ਪਬਲਿਕ ਸਕੂਲ, ਬਸੂੰਧਰਾ ਖੇਤਰ ਵਿੱਚ “ਵੇਸਟ ਟੂ ਆਰਟ” ਰਚਨਾਤਮਕ ਮੁਕਾਬਲੇਬਾਜ਼ੀ ਦਾ ਆਯੋਜਨ ਕੀਤਾ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਵੇਸਟ “ਘੱਟ ਕਰੋ, ਮੁੜ ਵਰਤੋਂ ਕਰੋ ਅਤੇ ਰੀਸਾਈਕਲ ਕਰੋ” ਦੇ ਅਭਿਆਸ ਦੇ ਲਈ ਪ੍ਰੇਰਿਤ ਕਰਨਾ ਸੀ। ਇਸ ਵਿੱਚ ਯੁਵਾ ਪ੍ਰਤੀਭਾਗੀਆਂ ਨੇ ਵੇਸਟ ਪਦਾਰਥਾਂ ਨੂੰ ਕਲਾ ਦੀ ਸ਼ਾਨਦਾਰ ਕ੍ਰਿਤਿਆਂ ਵਿੱਚ ਢਾਲ ਕੇ ਸਵੱਛ, ਹਰਿਤ ਭਵਿੱਖ ਲਈ ਦੀਰਘਕਾਲੀ ਸਮੂਹਿਕ ਜ਼ਿੰਮੇਵਾਰੀ ਦਾ ਸਸ਼ਕਤ ਸੰਦੇਸ਼ ਦਿੱਤਾ।

 

https://static.pib.gov.in/WriteReadData/userfiles/image/image0099ELE.png

https://static.pib.gov.in/WriteReadData/userfiles/image/image0103Q9S.jpg

https://static.pib.gov.in/WriteReadData/userfiles/image/image011WTOD.jpg

https://static.pib.gov.in/WriteReadData/userfiles/image/image012H30O.jpg

6. ਸਕ੍ਰੈਪ ਟੂ ਸਰਵਿਸ- ਈਸਟਰਨ ਕੋਲਫੀਲਡਸ ਲਿਮਿਟੇਡ (ਈਸੀਐੱਲ)

ਈਸੀਐੱਲ ਦੇ ਸਤਗ੍ਰਾਮ ਖੇਤਰ ਨੇ “ਸਕ੍ਰੈਪ ਟੂ ਸਰਵਿਸ” ਨਾਮ ਦੀ ਸੰਵੇਦਨਸ਼ੀਲ ਪਹਿਲ ਨੂੰ ਲਾਗੂ ਕੀਤਾ ਜਿਸ ਦੇ ਤਹਿਤ ਬੰਦ ਪਏ ਇਨਡੋਰ ਹਸਪਤਾਲ (2017 ਤੋਂ ਬੰਦ) ਤੋਂ ਮੁੜ ਵਰਤੋਂ ਵਿੱਚ ਲਿਆਉਣ ਯੋਗ ਵਸਤੂਆਂ ਨੂੰ ਦੁਮਕਾ ਵਿੱਚ ਭਾਰਤ ਸੇਵਾਸ਼ਰਮ ਸੰਘ, ਪੰਥਰਾ, ਰਾਣੀਸ਼ਵਰ ਨਾਮ ਦੇ ਪ੍ਰਤਿਸ਼ਠਿਤ ਗੈਰ-ਸਰਕਾਰੀ ਸੰਗਠਨ ਨੂੰ ਦਾਨ ਕਰ ਦਿੱਤਾ ਗਿਆ। ਇਸ ਦੇ ਤਹਿਤ ਬਿਸਤਰ, ਮੇਜ਼, ਕਿਤਾਬਾਂ, ਪਾਈਪ ਅਤੇ ਕੱਚ ਦੀ ਸਮੱਗਰੀ ਜਿਹੀਆਂ ਵਸਤੂਆਂ ਨੂੰ ਮੁੜ ਵਰਤੋਂ ਵਿੱਚ ਲਿਆਂਦਾ ਗਿਆ ਜਿਸ ਨਾਲ ਸਮਾਜ ਭਲਾਈ ਅਤੇ ਜ਼ਿੰਮੇਵਾਰੀਪੂਰਨ ਵੇਸਟ ਮੈਨੇਜਮੈਂਟ ਨੂੰ ਹੁਲਾਰਾ ਮਿਲਿਆ।

 

https://static.pib.gov.in/WriteReadData/userfiles/image/image013MV5P.jpg

https://static.pib.gov.in/WriteReadData/userfiles/image/image014JM16.jpg

https://static.pib.gov.in/WriteReadData/userfiles/image/image015GXIB.jpg

Before

After

 

7. ਸਵੱਛਤਾ ‘ਤੇ ਜਾਗਰੂਕਤਾ ਦੇ ਲਈ ਨੁੱਕੜ ਨਾਟਕ- ਭਾਰਤ ਕੋਕਿੰਗ ਕੋਲ ਲਿਮਿਟੇਡ (ਬੀਸੀਸੀਐੱਲ)

ਨਾਸਿਰ ਖਾਨ ਇਪਟਾ ਕਤਰਾਸ ਟੀਮ ਵੱਲੋਂ ਬੀਸੀਸੀਐੱਲ ਦੇ ਗੋਵਿੰਦਪੁਰ ਖੇਤਰ- ਤੀਸਰੇ ਦਫ਼ਤਰ ਵਿੱਚ ਇੱਕ ਨੁੱਕੜ ਨਾਟਕ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਕੰਮਕਾਜ ਦੀਆਂ ਥਾਵਾਂ, ਘਰਾਂ ਅਤੇ ਆਲੇ-ਦੁਆਲੇ ਦੇ ਭਾਈਚਾਰਿਆਂ ਵਿੱਚ ਸਵੱਛਤਾ ਦੇ ਮਹੱਤਵ ‘ਤੇ ਜ਼ੋਰ ਦਿੱਤਾ ਗਿਆ ਅਤੇ ਸੱਭਿਆਚਾਰਕ ਪ੍ਰਗਟਾਵੇ ਅਤੇ ਜਾਗਰੂਕਤਾ ਰਾਹੀਂ ਕਰਮਚਾਰੀਆਂ ਨੂੰ ਇਸ ਨਾਲ ਜੋੜਿਆ ਗਿਆ।

 

https://static.pib.gov.in/WriteReadData/userfiles/image/image0162XJP.jpg

https://static.pib.gov.in/WriteReadData/userfiles/image/image017MGN9.jpg

 

8.  ਵਿਗਿਆਨਿਕ ਤਰੀਕੇ  ਨਾਲ ਖਾਣ ਬੰਦ ਕਰਨਾ

 

ਪਵਨ ਇਨਕਲਾਈਨਸ

ਛੇਂਡੀਪਾੜਾ ਸੀਪੀ

 

 ਆਰਕੇ 8 ਇਨਕਲਾਈਨ

 

ਸੁਤੰਤਰਤਾ ਦੇ ਬਾਅਦ ਪਹਿਲੀ ਵਾਰ ਪਿਛਲੇ ਵਰ੍ਹੇ ਖਾਣ ਬੰਦ ਕਰਨ ਦੀ ਸਵੀਕ੍ਰਿਤੀ ਯੋਜਨਾਵਾਂ ਦੇ ਅਨੁਸਾਰ 11 ਕੋਲ ਖਾਣਾਂ ਨੂੰ ਵਿਗਿਆਨਿਕ ਤੌਰ ‘ਤੇ ਬੰਦ ਕੀਤਾ ਗਿਆ ਹੈ। ਕੋਲਾ ਕੰਟਰੋਲਰ ਸੰਗਠਨ (ਸੀਸੀਓ) ਵੱਲੋਂ ਇਨ੍ਹਾਂ ਦੇ ਖਾਣ ਬੰਦ ਕਰਨ ਦੇ ਅੰਤਿਮ ਪ੍ਰਮਾਣ ਪੱਤਰ ਜਾਰੀ ਕੀਤੇ ਗਏ ਹਨ ਜਿਸ ਨਾਲ ਇਹ ਯਕੀਨੀ ਹੁੰਦਾ ਹੈ ਕਿ ਉੱਥੋਂ ਦੇ ਕੋਲੇ ਦਾ ਭੰਡਾਰ ਪੂਰੀ ਤਰ੍ਹਾਂ ਨਿਕਾਲ ਲਿਆ ਗਿਆ ਹੈ ਅਤੇ ਖਾਣਾਂ ਨੂੰ ਸੁਰੱਖਿਅਤ ਅਤੇ ਵਿਗਿਆਨਿਕ ਤੌਰ ‘ਤੇ ਬੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਕੋਲਾ ਕੰਪਨੀਆਂ ਨੇ ਖਾਣ ਬੰਦ ਕਰਨ ਦੀ ਸਵੀਕ੍ਰਿਤ ਯੋਜਨਾਵਾਂ ਦੇ ਅਨੁਸਾਰ ਵਿੱਤ ਵਰ੍ਹੇ 2025-26 ਵਿੱਚ ਬੰਦ ਕਰਨ ਦੇ ਲਈ 22 ਖਾਣਾਂ ਦੀ ਪਹਿਚਾਣ ਕੀਤੀ ਹੈ।

 

 

https://static.pib.gov.in/WriteReadData/userfiles/image/image021JTFN.png

9.   ਉਦਯੋਗਿਕ ਕਬਾੜ ਤੋਂ ਵਿਸ਼ੇਸ਼ ਕਿਸਮ ਦੀ ਵਾੜ ਲਗਾਉਣਾ

ਸੈਂਟਰਲ ਕੋਲਫੀਡਲ ਲਿਮਿਟੇਡ ਦੀ ਟੀਮ ਵੱਲੋਂ ਕੀਤੀ ਗਈ ਇਹ ਇੱਕ ਸਚਮੁੱਚ ਸ਼ਲਾਘਾਯੋਗ ਪਹਿਲ ਹੈ ਜੋ ਉਨ੍ਹਾਂ ਦੀ ਅਸਾਧਾਰਣ ਰਚਨਾਮਤਕ ਅਤੇ ਨਿਰਮਾਣ ਕੌਸ਼ਲ ਨੂੰ ਦਰਸਾਉਂਦੀ ਹੈ। ਉਨ੍ਹਾਂ ਨੇ ਪੁਰਾਣੇ ਗੀਅਰ, ਸਪ੍ਰੋਕੇਟ ਅਤੇ ਧਾਤ ਦੇ ਛੱਲੇ ਜਿਹੇ ਉਦਯੋਗਿਕ ਕਬਾੜ ਦਾ ਕੁਸ਼ਲਤਾਪੂਰਵਕ ਮੁੜ ਵਰਤੋਂ ਕਰਕੇ ਕਈ ਖੇਤਰਾਂ ਲਈ ਵਿਸ਼ੇਸ਼ ਬਾੜ ਦਾ ਡਿਜ਼ਾਈਨ ਅਤੇ ਨਿਰਮਾਣ ਕੀਤਾ ਹੈ। ਇਸ ਤਰ੍ਹਾਂ ਨਾਲ ਤਿਆਰ ਕੀਤੀ ਗਈ ਬਾੜ ਸਾਫ਼-ਸੁਥਰੇ ਅਤੇ ਸਮਰਪਿਤ ਹਰਿਤ ਖੇਤਰ ਦਾ ਨਿਰਮਾਣ ਕਰਦੇ ਹਨ, ਵਰਕਸ਼ੌਪਸ (ਜਿਵੇਂ ਟ੍ਰਾਂਸਮਿਸ਼ਨ ਅਤੇ ਬਿਜਲੀ ਮੁਰੰਮਤ ਸੈਕਸ਼ਨ) ਦੇ ਸਾਹਮਣੇ ਫੁੱਲਾਂ ਦੇ ਬਗੀਚਿਆਂ ਦੀ ਸੁਰੱਖਿਆ ਕਰਦੇ ਹਨ। ਨਾਲ ਹੀ ਇੱਕ ਪੂਰਨ ਪਾਰਕ ਖੇਤਰ ਵੀ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਸਜਾਵਟੀ ਮੇਹਰਾਬਦਾਰ ਪ੍ਰਵੇਸ਼ ਦ੍ਵਾਰ ਹੈ ਅਤੇ ਫਰਨੀਚਰ ਵੀ ਰੱਖਿਆ ਗਿਆ ਹੈ। ਇਸ ਤਰ੍ਹਾਂ ਇੱਕ ਸਾਧਾਰਣ ਥਾਂ ਨੂੰ ਕਰਮਚਾਰੀਆਂ ਦੇ ਮਿਲਣ-ਜੁਲਣ ਅਤੇ ਆਰਾਮ ਦੇ ਲਈ ਆਕਰਸ਼ਕ ਸਥਾਨ ਵਿੱਚ ਬਦਲਿਆ ਗਿਆ ਹੈ।

https://static.pib.gov.in/WriteReadData/userfiles/image/image022GLEO.jpg

https://static.pib.gov.in/WriteReadData/userfiles/image/image023J2H7.jpg

https://static.pib.gov.in/WriteReadData/userfiles/image/image02443RK.jpg

https://static.pib.gov.in/WriteReadData/userfiles/image/image025C2NL.jpg

 

10. ਲਾਈਵਜ਼ ਫ੍ਰੇਮਵਰਕ (LIVES Framework)

ਸੀਸੀਓ ਨੇ ਸਥਾਈ ਖਾਣ ਬੰਦ ਕਰਨ ਅਤੇ ਮੁੜ ਵਰਤੋਂ ਨੂੰ ਹੁਲਾਰਾ ਦੇਣ ਲਈ 04.09.2025  ਨੂੰ ਲਾਈਵਜ਼ (LIVES) ਫ੍ਰੇਮਵਰਕ ਲਾਂਚ ਕੀਤਾ ਹੈ। ਲਾਈਵਜ਼ ਫ੍ਰੇਮਵਰਕ ਤਕਨੀਕੀ ਸੁਧਾਰ, ਈਕੋਸਿਸਟਮ ਨੂੰ ਬਹਾਲ ਕਰਨ, ਭਾਈਚਾਰਕ ਵਿਕਾਸ ਅਤੇ ਦੀਰਘਕਾਲੀ ਸਥਿਰਤਾ ਨੂੰ ਆਪਸ ਵਿੱਚ ਜੋੜਦਾ ਹੈ ਤਾਂ ਜੋ ਜ਼ਮੀਨ ਦੀ ਫਿਰ ਤੋਂ ਵਰਤੋਂ ਕੀਤੀ ਜਾ ਸਕੇ, ਵਾਤਾਵਰਣ ਨੂੰ ਮੁੜ ਤੋਂ ਹਰਾ-ਭਰਾ ਬਣਾਇਆ ਜਾ ਸਕੇ, ਈਕੋਸਿਸਟਮ ਦਾ ਪੁਨਰ ਨਿਰਮਾਣ ਹੋਵੇ ਅਤੇ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਲਈ ਸਪਸ਼ਟ ਅਤੇ ਲਾਗੂਕਰਨ ਯੋਗ ਮਾਰਗ ਉਪਲਬਧ ਹੋਵੇ। ਇਸ ਹੈਂਡਬੁੱਕ ਦਾ ਉਦੇਸ਼ ਖਾਣ ਪ੍ਰਭਾਵਿਤ ਖੇਤਰਾਂ ਨੂੰ ਮੁੜ ਵਰਤੋਂ ਯੋਗ ਬਣਾਉਣ ਲਈ ਸਮਰਪਿਤ ਕਾਰਜਕਰਤਾਵਾਂ, ਨੀਤੀ-ਨਿਰਧਾਰਕਾਂ, ਭਾਈਚਾਰਿਆਂ ਸਮੇਤ ਇਸ ਕੰਮ ਨਾਲ ਜੁੜੇ ਸਾਰੇ ਲੋਕਾਂ ਲਈ ਵਿਵਹਾਰਿਕ ਮਾਰਗਦਰਸ਼ਿਕਾ ਦੇ ਰੂਪ  ਵਿੱਚ ਕੰਮ ਕਰਨਾ ਹੈ।

https://static.pib.gov.in/WriteReadData/userfiles/image/image0264HA3.png

11. ਅਰਥਾ ਫ੍ਰੇਮਵਰਕ (ARTHA Framework)

ਕੋਲਾ ਕੰਟਰੋਲਰ ਸੰਗਠਨ ਨੇ ਸਬੰਧਿਤ ਵਿਸ਼ੇ ‘ਤੇ ਪਹੁੰਚ ਅਤੇ ਉਸ ਦੇ ਲਾਗੂਕਰਨ ਦਰਮਿਆਨ ਸੇਤੂ ਦਾ ਨਿਰਮਾਣ ਕਰਨ ਲਈ 04.09.2025  ਨੂੰ ਅਰਥਾ (ARTHA)  ਫ੍ਰੇਮਵਰਕ ਲਾਂਚ ਕੀਤਾ ਜੋ ਹਰਿਤ ਵਿੱਤ ਜੁਟਾਉਣ ਦੀ ਰੂਪਰੇਖਾ ਪੇਸ਼ ਕਰਦਾ ਹੈ। ਅਰਥਾ (ਅਲਾਈਨ-ਰੈਂਕ-ਟਾਰਗੇਟ-ਹਾਰਨੈੱਸ-ਅਪਡੇਟ) ਪੰਜ ਪੜਾਵਾਂ ਦਾ ਵਿਵਹਾਰਿਕ ਦ੍ਰਿਸ਼ਟੀਕੋਣ ਹੈ ਜੋ ਖਾਣਾਂ ਦੀ ਮੁੜ ਵਰਤੋਂ ਨਾਲ ਜੁੜੇ ਕੰਮਾਂ ਦਾ ਮੁਲਾਂਕਣ ਕਰਨ, ਪ੍ਰੋਜੈਕਟਾਂ ਨੂੰ ਵਰਗੀਕ੍ਰਿਤ ਅਤੇ ਪ੍ਰਾਥਮਿਕਤਾ ਦੇਣ ਅਤੇ ਉਨ੍ਹਾਂ ਨੂੰ ਸਭ ਤੋਂ ਉਪਯੁਕਤ ਹਰਿਤ ਵਿੱਤ ਪੋਸ਼ਣ ਵਿਧੀਆਂ ਦੇ ਨਾਲ ਜੋੜਨ ਵਿੱਚ ਸ਼ਾਮਲ ਵੱਖ-ਵੱਖ ਹਿਤਧਾਰਕਾਂ ਦਾ ਮਾਰਗਦਰਸ਼ਨ ਕਰਦਾ ਹੈ।

 

https://static.pib.gov.in/WriteReadData/userfiles/image/image02769PQ.png

 

https://static.pib.gov.in/WriteReadData/userfiles/image/image028UU4I.jpg

Before

https://static.pib.gov.in/WriteReadData/userfiles/image/image029F851.jpg

After

https://static.pib.gov.in/WriteReadData/userfiles/image/image030SKIX.jpg https://static.pib.gov.in/WriteReadData/userfiles/image/image031P5K2.jpg

 

12. ਰਿਟਾਇਰਮੈਂਟ ਤੋਂ ਬਾਅਦ ਮੈਡੀਕਲ ਲਾਭ (ਪੀਆਰਐੱਮਬੀ) ਸੈੱਲ (ਸੇਵਾਰਥ)

ਈਸੀਐੱਲ ਵਿੱਚ ਸੇਵਾਮੁਕਤ ਕਰਮਚਾਰੀਆਂ ਲਈ ਸੇਵਾਵਾਂ ਦੀ ਉਪਲਬਧਤਾ ਵਧਾਉਣ ਲਈ “ਸੇਵਾਰਥ” ਨਾਮਕ ਪੋਸਟ-ਰਿਟਾਇਰਮੈਂਟ ਮੈਡੀਕਲ ਬੈਨੀਫਿਟ (ਪੀਆਰਐੱਮਬੀ) ਦੇ ਨਵੇਂ ਸੈੱਲ ਦਾ ਨਿਰਮਾਣ ਅਤੇ ਡਿਜੀਟਾਈਜ਼ੇਸ਼ਨ ਕੀਤਾ ਗਿਆ ਹੈ। ਇਸ ਦੇ ਫਰੰਟ ਆਫਿਸ ਵਿੱਚ ਸਿਰਫ਼ ਮਹਿਲਾ ਕਰਮਚਾਰੀਆਂ ਨੂੰ ਹੀ ਤੈਨਾਤ ਕੀਤਾ ਗਿਆ ਹੈ ਤਾਂ ਜੋ ਸਾਬਕਾ ਕਰਮਚਾਰੀਆਂ ਨੂੰ ਆਪਣਾ ਦਾਅਵਾ ਪੇਸ਼ ਕਰਦੇ ਸਮੇਂ ਉੱਚਿਤ ਦੇਖਭਾਲ ਅਤੇ ਮਨੁੱਖੀ ਸੰਪਰਕ ਮਿਲ ਸਕੇ। ਇਸ ਤੋਂ ਇਲਾਵਾ, ਈਸੀਐੱਲ ਦੀ ਅਧਿਕਾਰਿਤ ਵੈੱਬਸਾਈਟ ‘ਤੇ ਇੱਕ ਡਿਜੀਟਲ ਬਿਲ ਟ੍ਰੈਕਿੰਗ ਪੋਰਟਲ ਵੀ ਸ਼ੁਰੂ ਕੀਤਾ ਗਿਆ ਜਿਸ ਨਾਲ ਮੈਂਬਰ ਆਪਣੇ ਮੈਡੀਕਲ ਅਦਾਇਗੀ ਦਾਅਵਿਆਂ ਨੂੰ ਔਨਲਾਈਨ ਟ੍ਰੈਕ ਕਰ ਸਕਦੇ ਹਨ।

ਵਿਸ਼ੇਸ਼ ਅਭਿਆਨ 5.0 ਦੇ ਤਹਿਤ ਜ਼ਿਕਰਯੋਗ ਉਪਲਬਧੀਆਂ ਪਾਰਦਰਸ਼ਿਤਾ, ਜਵਾਬਦੇਹੀ ਅਤੇ ਸੁਸ਼ਾਸਨ ਦੇ ਪ੍ਰਤੀ ਮੰਤਰਾਲੇ ਦੀ ਦ੍ਰਿੜ੍ਹ ਵਚਨਬੱਧਤਾ ‘ਤੇ ਜ਼ੋਰ ਦਿੰਦੇ ਹਨ। ਮੰਤਰਾਲੇ ਨੇ ਵਾਤਾਵਰਣਿਕ ਜ਼ਿੰਮੇਵਾਰੀ ਨੂੰ ਆਪਣੇ ਸੰਚਾਲਨ ਢਾਂਚੇ ਵਿੱਚ ਸ਼ਾਮਲ ਕਰਕੇ ਸਵੱਛ ਅਤੇ ਵਧੇਰੇ ਟਿਕਾਊ ਕੋਲਾ ਖੇਤਰ ਨੂੰ ਹੁਲਾਰਾ ਦਿੰਦੇ ਹੋਏ ਕਾਰਜ ਸਮਰੱਥਾ ਵਿੱਚ ਵਾਧਾ ਜਾਰੀ ਰੱਖਿਆ ਹੈ।

****

ਸ਼ੂਹੈਬ ਟੀ/ ਦੁਰਗੇਸ਼ ਕੁਮਾਰ


(Release ID: 2186760) Visitor Counter : 3