ਰੱਖਿਆ ਮੰਤਰਾਲਾ
ਵਿਸ਼ੇਸ਼ ਅਭਿਆਨ 5.0 ਰੱਖਿਆ ਵਿਭਾਗ ਨੇ ਦੇਸ਼ ਭਰ ਵਿੱਚ 5,377 ਸਥਾਨਾਂ ‘ਤੇ ਸਵੱਛਤਾ ਅਭਿਆਨ ਚਲਾਇਆ
Posted On:
03 NOV 2025 3:22PM by PIB Chandigarh
ਰੱਖਿਆ ਵਿਭਾਗ (ਡੀਓਡੀ) ਨੇ ਤਿਆਰੀ ਪੜਾਅ (15-30 ਸਤੰਬਰ, 2025) ਅਤੇ ਲਾਗੂਕਰਨ ਪੜਾਅ 02-31 ਅਕਤੂਬਰ,2025) ਸਮੇਤ ਵਿਸ਼ੇਸ਼ ਅਭਿਆਨ 5.0 ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਵਿਭਾਗ ਨੇ ਦੇਸ਼ ਭਰ ਵਿੱਚ ਵੱਖ-ਵੱਖ ਅਧੀਨ ਅਤੇ ਜੁੜੇ ਦਫ਼ਤਰਾਂ ਵਿੱਚ 5,377 ਸਥਾਨਾਂ ‘ਤੇ ਸਵੱਛਤਾ ਅਭਿਆਨ ਚਲਾਇਆ।
ਰੱਖਿਆ ਵਿਭਾਗ ਨੇ ਵੱਖ-ਵੱਖ ਮਾਪਦੰਡਾਂ ‘ਤੇ ਸਾਰੇ ਨਿਰਧਾਰਿਤ ਟੀਚਿਆਂ ਦਾ 100 ਫੀਸਦੀ ਨਿਪਟਾਰਾ ਕਰ ਲਿਆ ਹੈ। ਸਾਂਸਦਾਂ/ਵੀਆਈਪੀਜ਼ ਦੇ ਲੰਬਿਤ ਸੰਦਰਭਾਂ ਅਤੇ ਸੀਪੀਜੀਆਰਏਐੱਮਐੱਸ ‘ਤੇ ਜਨਤਕ ਸ਼ਿਕਾਇਤਾਂ ਦਾ ਸਮਾਧਾਨ ਕੀਤਾ ਗਿਆ ਹੈ, ਜਿਸ ਵਿੱਚ 25 ਨਿਯਮਾਂ/ਪ੍ਰਕਿਰਿਆਵਾਂ ਦਾ ਸਰਲੀਕਰਣ ਵੀ ਸ਼ਾਮਲ ਹੈ। 59,561 ਭੌਤਿਕ ਫਾਈਲਾਂ ਦੀ ਸਮੀਖਿਆ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 11,401 ਫਾਈਲਾਂ ਨੂੰ ਹਟਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਵਿਭਾਗ ਨੇ ਪੁਰਾਣੇ ਦਫ਼ਤਰ/ਆਈਟੀ ਉਪਕਰਣਾਂ ਦਾ ਨਿਪਟਾਰਾ ਕਰਕੇ 10.01 ਲੱਖ ਰੁਪਏ ਦਾ ਰੈਵੇਨਿਊ ਪ੍ਰਾਪਤ ਕੀਤਾ ਹੈ। ਇਸ ਅਭਿਆਨ ਦੇ ਨਤੀਜੇ ਵਜੋਂ 57,648 ਵਰਗ ਫੁੱਟ ਜਗ੍ਹਾ ਦੀ ਸਫ਼ਾਈ ਹੋਈ ਹੈ ਅਤੇ ਇੱਕ ਸੁਚਾਰੂ ਅਤੇ ਸਾਫ਼-ਸੁਥਰਾ ਕਾਰਜ ਸਥਾਨ ਬਣਿਆ ਹੈ।
ਅਭਿਆਨ ਦੌਰਾਨ, ਕਈ ਉਪਲਬਧੀਆਂ ਪ੍ਰਾਪਤ ਕੀਤੀਆਂ ਗਈਆਂ। ਛਾਉਣੀਆਂ ਨੇ ਟਿਕਾਊ ਵਿਕਾਸ ਅਤੇ ਵਾਤਾਵਰਣ ਸੰਭਾਲ ਦੇ ਪ੍ਰਤੀ ਆਪਣੀ ਵਚਨਬੱਧਤਾ ਦੇ ਤਹਿਤ “ਘੱਟ ਕਰੋ, ਮੁੜ ਵਰਤੋਂ ਕਰੋ ਅਤੇ ਰੀਸਾਈਕਲ ਕਰੋ” ਦੇ ਸਿਧਾਂਤਾਂ ਨੂੰ ਹੁਲਾਰਾ ਦਿੱਤਾ। ਬੈਰਕਪੁਰ ਛਾਉਣੀ ਬੋਰਡ ਨੇ ਆਪਣੇ ਆਫਿਸ ਕੈਂਪਸ ਦੇ ਅੰਦਰ ਇੱਕ ਡੰਪਿੰਗ ਗਰਾਊਂਡ ਨੂੰ ਬੈਰਕਪੁਰ ਹੈਰੀਟੇਜ਼ ਗ੍ਰੋਵ ਵਿੱਚ ਬਦਲ ਦਿੱਤਾ ਹੈ- ਜੋ 2,500 ਵਰਗ ਫੁੱਟ ਵਿੱਚ ਫੈਲਿਆ ਇੱਕ ਜੀਵੰਤ ਗੁਲਾਬ ਉਦਯਾਨ ਹੈ। ਇਸੇ ਤਰ੍ਹਾਂ, ਸਿਕੰਦਰਾਬਾਦ ਛਾਉਣੀ ਬੋਰਡ ਨੇ “ਵੇਸਟ ਟੂ ਵੰਡਰ ਪਾਰਕ” ਦੀ ਸ਼ੁਰੂਆਤ ਕੀਤੀ ਹੈ, ਜਿੱਥੇ ਬੇਕਾਰ ਪਈ ਸਮੱਗਰੀ ਨੂੰ ਆਕਰਸ਼ਕ ਕਲਾ ਪ੍ਰਤਿਸ਼ਠਾਨਾਂ ਅਤੇ ਕਾਰਜਸ਼ੀਲ ਪਾਰਕ ਤੱਤਾਂ ਵਿੱਚ ਬਦਲ ਦਿੱਤਾ ਗਿਆ ਹੈ। ਅਭਿਆਨ ਦੇ ਇੱਕ ਹਿਸੇ ਵਜੋਂ, ਦਿੱਲੀ ਛਾਉਣੀ ਬੋਰਡ ਨੇ ਰਿਪੋਰਟ ਤਿਆਰ ਕਰਨ ਲਈ ਪਾਇਲਟ ਪ੍ਰੋਜੈਕਟ ਦੇ ਅਧਾਰ ‘ਤੇ ਸਮਾਰਟ (ਸਵੱਛਤਾ ਨਿਗਰਾਨੀ ਅਤੇ ਆਟੋਮੇਟਿਡ ਰਿਪੋਰਟਿੰਗ ਟੂਲ) ਨੂੰ ਲਾਗੂ ਕੀਤਾ। ਸੀਮਾ ਸੜਕ ਸੰਗਠਨ ਨੇ 51 ਆਰਸੀਸੀ/50ਟੀਐੱਫ/ਪ੍ਰੋਜੈਕਟ ਹਿਮਾਂਕ ਵਿੱਚ ਲੁਕੁੰਗ-ਚਾਰਟਸੇ ਰੋਡ ਲਈ “ਜੀਓ ਗ੍ਰਿਡ” ਦੀ ਵਰਤੋਂ ਕਰਦੇ ਹੋਏ ਇੱਕ ਨਵੀਂ ਨਿਰਮਾਣ ਵਿਧੀ ਤਿਆਰ ਕੀਤੀ ਹੈ। ਦਾਰਜੀਲਿੰਗ ਸਥਿਤ ਹਿਮਾਲੀਅਨ ਮਾਊਂਟੇਨੀਅਰਿੰਗ ਇੰਸਟੀਟਿਊਟ ਨੇ ਵੀ ਵਾਤਾਵਰਣਿਕ ਸਥਿਰਤਾ ਦੇ ਪ੍ਰਤੀ ਆਪਣੀ ਪ੍ਰਤੀਬੱਧਤਾ ਦੇ ਤਹਿਤ ਇੱਕ ਵਿਆਪਕ ਸੋਲਰ ਵਾਟਰ ਹੀਟਿੰਗ ਪ੍ਰਣਾਲੀ ਲਾਗੂ ਕੀਤੀ ਹੈ, ਜਿਸ ਦੇ ਤਹਿਤ ਇਸ ਦੇ ਕੈਂਪਸ ਵਿੱਚ 52 ਸੋਲਰ ਵਾਟਰ ਹੀਟਰ ਸਥਾਪਿਤ ਕੀਤੇ ਗਏ ਹਨ।
ਪੈਨ-ਇੰਡੀਆ ਸਵੱਛਤਾ ਅਭਿਆਨ ਕੰਟਰੋਲਰ ਜਨਰਲ ਆਫ਼ ਡਿਫੈਂਸ ਅਕਾਊਂਟਸ, ਬਾਰਡਰ ਰੋਡਜ਼ ਔਰਗੇਨਾਈਜ਼ੇਸ਼ਨ, ਡਾਇਰੈਕਟੋਰੇਟ ਜਨਰਲ ਆਫ਼ ਆਰਮਡ ਫੋਰਸਿਜ਼ ਮੈਡੀਕਲ ਸਰਵਿਸਿਜ਼, ਡਾਇਰੈਕਟੋਰੇਟ ਜਨਰਲ ਆਫ਼ ਨੈਸ਼ਨਲ ਕੈਡੇਟ ਕੋਰ, ਇੰਡੀਅਨ ਕੋਸਟ ਗਾਰਡ, ਸੈਨਿਕ ਸਕੂਲ ਸੋਸਾਇਟੀ, ਕੈਂਟੀਨ ਸਟੋਰਸ ਵਿਭਾਗ, ਛਾਉਣੀ ਦੇ ਨਾਲ-ਨਾਲ ਨਹਿਰੂ ਇੰਸਟੀਟਿਊਟ ਆਫ਼ ਮਾਊਂਟੇਨੀਅਰਿੰਗ, ਉੱਤਰਕਾਸ਼ੀ, ਨੈਸ਼ਨਲ ਇੰਸਟੀਟਿਊਟ ਆਫ਼ ਮਾਊਂਟੇਨੀਅਰਿੰਗ ਐਂਡ ਐਂਡਵੈਂਚਰ ਸਪੋਰਟਸ, ਦਿਰਾਂਗ (ਅਰੁਣਾਚਲ ਪ੍ਰਦੇਸ਼), ਜਵਾਹਰ ਇੰਸਟੀਟਿਊਟ ਆਫ਼ ਮਾਊਂਟੇਨੀਅਰਿੰਗ ਐਂਡ ਵਿੰਟਰ ਸਪੋਰਟਸ, ਪਹਿਲਗਾਮ (ਜੰਮੂ-ਕਸ਼ਮੀਰ) ਅਤੇ ਹਿਮਾਲੀਅਨ ਮਾਊਂਟੇਨੀਅਰਿੰਗ ਇੰਸਟੀਟਿਊਟ, ਦਾਰਜਲਿੰਗ ਸਮੇਤ ਵੱਖ-ਵੱਖ ਸੰਗਠਨਾਂ/ਸਬੰਧਿਤ ਦਫ਼ਤਰਾਂ ਵਿੱਚ ਚਲਾਇਆ ਗਿਆ।
*****
ਵੀਕੇ/ਐੱਸਆਰ/ਸੁਮਿਤਰਾ
(Release ID: 2186532)
Visitor Counter : 3