ਉੱਤਰ-ਪੂਰਬੀ ਖੇਤਰ ਵਿਕਾਸ ਮੰਤਰਾਲਾ
ਭੂਪੇਨ ਦਾ ਦੇ ਸ਼ਤਾਬਦੀ ਵਰ੍ਹੇ ਦਾ ਸੱਭਿਆਚਾਰਕ ਸਦਭਾਵਨਾ ਦਾ ਜਸ਼ਨ ਮਨਾਉਂਦੇ ਹੋਏ ਜੋਤੀਰਾਦਿੱਤਿਆ ਸਿੰਧੀਆ ਨੇ ਭਾਰਤ ਰਤਨ ਡਾ. ਭੂਪੇਨ ਹਜ਼ਾਰਿਕਾ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ
ਇਹ ਸਨਮਾਨ ਉੱਤਰ-ਪੂਰਬ ਦੇ ਵੱਖ-ਵੱਖ ਸੱਭਿਆਚਾਰਕ ਸਰਪ੍ਰਸਤਾਂ ਨੂੰ ਪ੍ਰਦਾਨ ਕੀਤੇ ਗਏ
ਕੇਂਦਰੀ ਮੰਤਰੀ ਸਿੰਧੀਆ ਨੇ ਬਾਅਦ ਵਿੱਚ ਨੰਨ੍ਹੀ ਛਾਂ ਰਾਸ਼ਟਰੀ ਲੇਖ ਮੁਕਾਬਲੇ ਦੇ ਮੌਕੇ 'ਤੇ ਨੌਜਵਾਨਾਂ ਨੂੰ ਇੱਕ ਦਿਆਲੂ ਅਤੇ ਸਮਾਵੇਸ਼ੀ ਭਾਰਤ ਬਣਾਉਣ ਦੀ ਅਪੀਲ ਕੀਤੀ
Posted On:
03 NOV 2025 5:13PM by PIB Chandigarh
ਕੇਂਦਰੀ ਉੱਤਰ ਪੂਰਬੀ ਖੇਤਰ ਦੇ ਸੰਚਾਰ ਅਤੇ ਵਿਕਾਸ ਮੰਤਰੀ, ਜਯੋਤੀਰਾਦਿੱਤਿਆ ਸਿੰਧੀਆ ਨੇ ਅੱਜ ਗੁਵਾਹਾਟੀ ਵਿੱਚ ਸਰਹਦ ਪੁਣੇ ਦੁਆਰਾ ਆਯੋਜਿਤ ਸਮਾਰੋਹ ਵਿੱਚ ਭਾਰਤ ਰਤਨ ਡਾ. ਭੁਪੇਨ ਹਜ਼ਾਰਿਕਾ ਰਾਸ਼ਟਰੀ ਪੁਰਸਕਾਰ ਪ੍ਰਦਾਨ ਕੀਤੇ ਅਤੇ ਬਾਅਦ ਵਿੱਚ 12ਵੇਂ ਰਾਸ਼ਟਰੀ ਲੇਖ ਮੁਕਾਬਲੇ - ਨੰਨ੍ਹੀ ਛਾਂ ਨੂੰ ਸੰਬੋਧਨ ਕੀਤਾ। ਦੋਵਾਂ ਸਮਾਗਮਾਂ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ, ਉੱਤਰ-ਪੂਰਬ ਦੀ ਵਿਰਾਸਤ ਅਤੇ ਰਾਸ਼ਟਰ ਨਿਰਮਾਣ ਵਿੱਚ ਮਹਿਲਾਵਾਂ ਅਤੇ ਨੌਜਵਾਨਾਂ ਦੀ ਮਹੱਤਵਪੂਰਨ ਭੂਮਿਕਾ ਦਾ ਜਸ਼ਨ ਮਨਾਇਆ।

ਪੁਰਸਕਾਰ ਸਮਾਰੋਹ ਵਿੱਚ, ਸਿੰਧੀਆ ਨੇ ਕਲਾ ਅਤੇ ਏਕਤਾ ਨੂੰ ਇੱਕ ਸੂਤਰ ਵਿੱਚ ਪਿਰੋਣ ਵਾਲੇ ਸ਼੍ਰੀ ਭੂਪੇਨ ਹਜ਼ਾਰਿਕਾ ਨੂੰ ਇੱਕ ਕਵੀ, ਸੰਗੀਤਕਾਰ ਅਤੇ ਰਾਸ਼ਟਰ ਦੀ ਆਵਾਜ਼ ਦੇ ਰੂਪ ਵਿੱਚ ਸ਼ਰਧਾਂਜਲੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਭੂਪੇਨ ਦਾ ਦੇ ਨਾਮ 'ਤੇ ਪੁਰਸਕਾਰ ਪ੍ਰਦਾਨ ਕਰਨਾ ਨਾ ਸਿਰਫ਼ ਇੱਕ ਕਲਾਕਾਰ ਦਾ ਸਨਮਾਨ ਕਰਦਾ ਹੈ, ਸਗੋਂ ਹਮਦਰਦੀ ਅਤੇ ਸੱਭਿਆਚਾਰਕ ਸਮਕਾਲੀਨਤਾ ਦੇ ਯੁੱਗ ਦਾ ਵੀ ਸਨਮਾਨ ਕਰਦਾ ਹੈ। ਯੇਸ਼ੇ ਦੋਰਜੀ ਥੋਂਗਚੀ (ਅਰੁਣਾਚਲ ਪ੍ਰਦੇਸ਼), ਲੈਸ਼ਰਾਮ ਮੇਮਾ (ਮਣੀਪੁਰ), ਰਜਨੀ ਬਾਸੁਮਾਤਰੀ (ਅਸਾਮ), ਐੱਲ.ਆਰ. ਸੈਲੋ (ਮਿਜ਼ੋਰਮ), ਡਾ. ਸੂਰਿਆਕਾਂਤ ਹਜ਼ਾਰਿਕਾ (ਅਸਾਮ), ਅਤੇ ਪ੍ਰੋ. ਡੇਵਿਡ ਆਰ. ਸਿਮਲੀਹ (ਮੇਘਾਲਿਆ) ਸਮੇਤ ਛੇ ਉੱਘੀਆਂ ਸ਼ਖਸੀਅਤਾਂ ਨੂੰ ਸਾਹਿਤ, ਸੰਗੀਤ, ਫਿਲਮ, ਸਕਾਲਰਸ਼ਿਪ ਅਤੇ ਸੱਭਿਆਚਾਰਕ ਸੰਭਾਲ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।


ਉੱਤਰ-ਪੂਰਬ ਨਾਲ ਆਪਣੇ ਮਜਬੂਤ ਵਿਅਕਤੀਗਤ ਸਬੰਧਾਂ ਨੂੰ ਯਾਦ ਕਰਦੇ ਹੋਏ, ਸ਼੍ਰੀ ਸਿੰਧੀਆ ਨੇ ਦੱਸਿਆ ਕਿ ਇਸ ਖੇਤਰ ਅਤੇ ਭੂਪੇਨ ਦਾ ਦੀ ਵਿਰਾਸਤ ਨਾਲ ਉਨ੍ਹਾਂ ਦਾ ਸਬੰਧ ਸਮਾਨ ਰੂਪ ਵਿੱਚ ਇਤਿਹਾਸ ਅਤੇ ਭਾਵਨਾਵਾਂ ਵਿੱਚ ਵੀ ਨਿਹਿਤ ਹੈ ਉਨ੍ਹਾਂ ਨੇ ਭੂਪੇਨ ਦਾ ਨੂੰ "ਮੇਰੀ ਜਨਮ ਭੂਮੀ ਮੁੰਬਈ ਅਤੇ ਉਨ੍ਹਾਂ ਦੀ ਕਰਮ ਭੂਮੀ ਅਸਾਮ" ਦਰਮਿਆਨ ਇੱਕ ਸੇਤੂ ਦੱਸਿਆ, ਜਿਸ ਦੀਆਂ ਰਚਨਾਵਾਂ ਭਾਰਤ ਦੇ ਸੱਭਿਆਚਾਰਕ ਭੂ-ਦ੍ਰਿਸ਼ ਵਿੱਚ ਲਗਾਤਾਰ ਸਾਹ ਲੈ ਰਹੀਆਂ ਹਨ।
ਕੇਂਦਰੀ ਮੰਤਰੀ ਨੇ ਇਸ ਖੇਤਰ ਨਾਲ ਆਪਣੇ ਪਰਿਵਾਰ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਸਬੰਧਾਂ ਨੂੰ ਯਾਦ ਕੀਤਾ, ਜੋ ਹਮਦਰਦੀ ਨਾਲ ਭਰੇ ਹੋਏ ਸਨ। 1950 ਵਿੱਚ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ, ਉਨ੍ਹਾਂ ਦੇ ਦਾਦਾ ਜੀ, ਮਹਾਰਾਜਾ ਜੀਵਾਜੀਰਾਓ ਸਿੰਧੀਆ ਨੇ ਅਸਾਮ ਰਾਹਤ ਫੰਡ ਦੀ ਸਥਾਪਨਾ ਕੀਤੀ ਸੀ। ਇਸ ਫੰਡ ਨੇ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਅਤੇ ਏਕਤਾ ਪ੍ਰਦਾਨ ਕੀਤੀ। ਉਨ੍ਹਾਂ ਦੱਸਿਆ ਕਿ ਜਿਸ ਹੜ੍ਹ ਨੇ ਭੂਪੇਨ ਦਾ ਦੇ ਜਨਮ ਸਥਾਨ, ਸਦੀਆ ਨੂੰ ਤਬਾਹ ਕਰ ਦਿੱਤਾ ਸੀ, ਉਸੇ ਹੜ੍ਹ ਨੇ ਨੇ ਉਨ੍ਹਾਂ ਦੇ ਅਮਰ ਗੀਤਾਂ ਨੂੰ ਵੀ ਜਨਮ ਦਿੱਤਾ। ਇਸ ਨਾਲ ਦਰਦ ਨੂੰ ਕਵਿਤਾ ਵਿੱਚ ਅਤੇ ਨੁਕਸਾਨ ਨੂੰ ਰੌਸ਼ਨੀ ਵਿੱਚ ਬਦਲ ਦਿੱਤਾ।
ਸਿੰਧੀਆ ਨੇ ਕਿਹਾ, "ਭੂਪੇਨ ਦਾ ਦੇ ਸੰਗੀਤ ਦੀ ਲਚਕਤਾ ਸਾਨੂੰ ਯਾਦ ਦਿਵਾਉਂਦੀ ਹੈ ਕਿ ਦੁੱਖ ਵਿੱਚ ਵੀ ਗੀਤ ਹੁੰਦਾ ਹੈ; ਮਨੁੱਖੀ ਆਤਮਾ, ਬ੍ਰਹਮਪੁੱਤਰ ਵਾਂਗ, ਹਮੇਸ਼ਾ ਆਪਣਾ ਰਸਤਾ ਲੱਭਦੀ ਹੈ,"
ਭੂਪੇਨ ਹਜ਼ਾਰਿਕਾ ਸੇਤੂ ਨੂੰ ਭੂਪੇਨ ਦਾ ਦੇ ਸੰਪਰਕ ਅਤੇ ਤਰੱਕੀ ਦੇ ਦ੍ਰਿਸ਼ਟੀਕੋਣ ਦਾ ਜਿਉਂਦਾ ਜਾਗਦਾ ਸਬੂਤ ਦੱਸਿਆ ਗਿਆ।
ਸਿੰਧੀਆ ਨੇ ਸਰਹੱਦ ਪੁਣੇ ਅਤੇ ਇਸ ਦੇ ਸੰਸਥਾਪਕ ਸੰਜੇ ਨਾਹਰ ਦੀ ਰਾਸ਼ਟਰੀ ਏਕਤਾ ਨੂੰ ਉਤਸ਼ਾਹਿਤ ਕਰਨ, ਸੰਘਰਸ਼ ਪ੍ਰਭਾਵਿਤ ਖੇਤਰਾਂ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ, ਸਰਹੱਦ ਸੰਗੀਤ ਅਤੇ ਭੂਪੇਨ ਹਜ਼ਾਰਿਕਾ ਸੰਗੀਤ ਸਟੂਡੀਓ ਵਰਗੇ ਸੱਭਿਆਚਾਰਕ ਪਲੈਟਫਾਰਮ ਸਥਾਪਿਤ ਕਰਨ ਅਤੇ ਉੱਤਰ-ਪੂਰਬ ਦੀਆਂ ਵਿਦਿਆਰਥੀਆਂ ਲਈ ਕੁੜੀਆਂ ਦਾ ਹੋਸਟਲ ਚਲਾਉਣ ਲਈ ਦਹਾਕਿਆਂ ਤੋਂ ਚੱਲ ਰਹੇ ਕੰਮ ਲਈ ਪ੍ਰਸ਼ੰਸਾ ਕੀਤੀ। ਇਹ ਸਾਰਾ ਕੰਮ ਹਮਦਰਦੀ ਅਤੇ ਸਦਭਾਵਨਾ 'ਤੇ ਅਧਾਰਿਤ ਹੈ।
ਸ਼੍ਰੀ ਸਿੰਧੀਆ ਨੇ ਰਾਸ਼ਟਰੀ ਲੇਖ ਮੁਕਾਬਲੇ, ਨੰਨ੍ਹੀ ਛਾਂ ਵਿੱਚ ਹਿੱਸਾ ਲੈਣ ਵਾਲੇ ਭਾਰਤ ਭਰ ਦੇ 50,000 ਤੋਂ ਵੱਧ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਜੇਤੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵਿਚਾਰਾਂ ਦੀ ਸਪਸ਼ਟਤਾ ਅਤੇ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ।



ਕੇਂਦਰੀ ਮੰਤਰੀ ਨੇ ਨੰਨ੍ਹੀ ਛਾਂ ਫਾਊਂਡੇਸ਼ਨ ਦੇ ਮਹਿਲਾ ਸਸ਼ਕਤੀਕਰਣ, ਵਾਤਾਵਰਣ ਸੁਰੱਖਿਆ ਅਤੇ ਧਾਰਮਿਕ ਸਦਭਾਵਨਾ ਦੇ ਖੇਤਰਾਂ ਵਿੱਚ ਕੰਮ ਦੀ ਸ਼ਲਾਘਾ ਕੀਤੀ। "ਵਿਕਸਿਤ ਭਾਰਤ ਦੀ ਸ਼ਕਤੀ" ਵਿਸ਼ੇ 'ਤੇ ਵਿਚਾਰ ਕਰਦੇ ਹੋਏ, ਸਿੰਧੀਆ ਨੇ ਕਿਹਾ ਕਿ ਇਹ ਲੇਖ ਇਸ ਗੱਲ ਦੀ ਯਾਦ ਦਿਵਾਉਂਦੇ ਹਨ ਕਿ ਭਾਰਤ ਦੇ ਭਵਿੱਖ ਦੀ ਨੀਂਹ ਇਸ ਦੇ ਨੌਜਵਾਨਾਂ ਦੇ ਵਿਸ਼ਵਾਸ, ਹਮਦਰਦੀ ਅਤੇ ਉਤਸੁਕਤਾ ਵਿੱਚ ਹੈ।


ਸ਼੍ਰੀ ਸਿੰਧੀਆ ਨੇ ਦੁਹਰਾਇਆ ਕਿ ਇੱਕ ਵਿਕਸਿਤ ਭਾਰਤ ਦੀ ਅਸਲ ਤਾਕਤ ਉਦੋਂ ਉੱਭਰੇਗੀ ਜਦੋਂ ਧੀਆਂ ਆਪਣੇ ਆਪ ਨੂੰ ਮੂਕਦਰਸ਼ਕ ਨਹੀਂ, ਸਗੋਂ ਬਦਲਾਅ ਦੀਆਂ ਸੂਤਰਧਾਰ ਵਜੋਂ ਦੇਖਣਗੀਆਂ। ਉਨ੍ਹਾਂ ਨੇ ਅਸਾਮ ਦੀ ਆਜ਼ਾਦੀ ਸੰਗਰਾਮ ਦੀ ਨਾਇਕਾ, ਕਨਕਲਤਾ ਬਰੂਆ ਤੋਂ ਪ੍ਰੇਰਨਾ ਲੈਂਦੇ ਹੋਏ ਕਿਹਾ ਕਿ ਹਿੰਮਤ ਅਤੇ ਦ੍ਰਿੜਤਾ ਕਿਸੇ ਉਮਰ ਜਾਂ ਲਿੰਗ ਭੇਦ ਦੀ ਪਰਵਾਹ ਨਹੀਂ ਕਰਦੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜਦੋਂ ਮਹਿਲਾਵਾਂ ਦੀ ਹਮਦਰਦੀ, ਲਚਕੀਲਾਪਣ ਅਤੇ ਲੀਡਰਸ਼ਿਪ ਹੁਨਰ ਨੂੰ ਨੌਜਵਾਨਾਂ ਦੀ ਨਵੀਨਤਾ ਅਤੇ ਊਰਜਾ ਨਾਲ ਜੋੜਿਆ ਜਾਂਦਾ ਹੈ, ਤਾਂ ਇੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨਾ ਆਸਾਨ ਹੋ ਜਾਵੇਗਾ।
ਐੱਮਡੀਓਐੱਨਈਆਰ ਦੇ ਸੋਸ਼ਲ ਮੀਡੀਆ ਹੈਂਡਲ
● ਟਵਿੱਟਰ: https://twitter.com/MDoNER_India
● ਫੇਸਬੁੱਕ: https://www.facebook.com/MdonerIndia/
● ਇੰਸਟਾਗ੍ਰਾਮ: https://www.instagram.com/donerindia/
******
ਸਮਰਾਟ/ਐਲਨ
(Release ID: 2186525)
Visitor Counter : 4