ਵਿੱਤ ਮੰਤਰਾਲਾ
ਜਨਤਕ ਉੱਦਮ ਵਿਭਾਗ (ਡੀਪੀਈ) ਨੇ ਵਿਸ਼ੇਸ਼ ਅਭਿਆਨ 5.0 ਦੌਰਾਨ ਸਫ਼ਲਤਾਪੂਰਵਕ ਹਿੱਸਾ ਲਿਆ ਅਤੇ ਸਾਰੇ ਟੀਚਾਬੱਧ ਮਾਪਦੰਡ ਹਾਸਲ ਕੀਤੇ
Posted On:
03 NOV 2025 2:58PM by PIB Chandigarh
ਵਿੱਤ ਮੰਤਰਾਲੇ ਦੇ ਜਨਤਕ ਉੱਦਮ ਵਿਭਾਗ (ਡੀਪੀਈ) ਨੇ ਵਿਸ਼ੇਸ਼ ਅਭਿਆਨ 5.0 ਦੀ ਸਫ਼ਲਤਾਪੂਰਵਕ ਸਮਾਪਤੀ ਕੀਤੀ ਅਤੇ ਇਸ ਲਈ ਨਿਰਧਾਰਿਤ ਸਾਰੇ ਮਾਪਦੰਡਾਂ ‘ਤੇ ਉਪਲਬਧੀਆਂ ਪ੍ਰਾਪਤ ਕੀਤੀਆਂ।
ਦੋ ਪੜਾਵਾਂ ਵਿੱਚ ਆਯੋਜਿਤ ਵਿਸ਼ੇਸ਼ ਅਭਿਆਨ 5.0 ਦਾ ਸ਼ੁਰੂਆਤੀ ਪੜਾਅ (16 ਸਤੰਬਰ ਤੋਂ 30 ਸਤੰਬਰ, 2025) ਅਤੇ ਲਾਗੂਕਰਨ ਪੜਾਅ (1 ਤੋਂ 31 ਅਕਤੂਬਰ, 2025) ਪੈਂਡਿੰਗ ਮਾਮਲਿਆਂ ਦੇ ਪ੍ਰਭਾਵਸ਼ਾਲੀ ਨਿਪਟਾਰੇ, ਦਫ਼ਤਰ ਦੀ ਸਵੱਛਤਾ, ਸਥਾਨ ਪ੍ਰਬੰਧਨ ਅਤੇ ਕੰਮ ਦੇ ਸਮੁੱਚੇ ਵਾਤਾਵਰਣ ਵਿੱਚ ਸੁਧਾਰ ‘ਤੇ ਕੇਂਦ੍ਰਿਤ ਸੀ।
ਵਿਸ਼ੇਸ਼ ਅਭਿਆਨ 5.0 ਦੌਰਾਨ, ਡੀਪੀਈ ਨੇ ਹੇਠ ਲਿਖੇ ਮੁੱਖ ਨਤੀਜੇ ਪ੍ਰਾਪਤ ਕੀਤੇ:-
-
ਸਾਰੇ ਚੁਣੇ ਹੋਏ ਪੈਂਡਿੰਗ ਮਾਮਲਿਆਂ ਨੂੰ ਘਟਾ ਕੇ ‘ਜ਼ੀਰੋ’ ਕਰ ਦਿੱਤਾ ਗਿਆ, ਜੋ ਕਿ ਡੀਪੀਈ ਦੇ ਸਮੇਂ ‘ਤੇ ਨਿਪਟਾਰੇ ‘ਤੇ ਫੋਕਸ ਨੂੰ ਦਰਸਾਉਂਦਾ ਹੈ।
-
ਸੀਜੀਓ ਕੰਪਲੈਕਸ ਦੇ ਬਲੌਕ 14 ਵਿੱਚ ਸਥਿਤ 1-ਸੀਟੀਯੂ ਸਥਾਨ ਦੀ ਪਛਾਣ ਕੀਤੀ ਗਈ ਅਤੇ ਉਸ ਤੋਂ ਬਾਅਦ ਇਸ ਦਾ ਸੁੰਦਰੀਕਰਣ ਕੀਤਾ ਗਿਆ।
-
ਕੁੱਲ 550 ਫਾਈਲਾਂ ਦੀ ਸਮੀਖਿਆ ਕੀਤੀ ਗਈ ਅਤੇ ਉਨ੍ਹਾਂ ਨੂੰ ਹਟਾਇਆ ਗਿਆ, ਜਿਸ ਨਾਲ ਬਿਹਤਰ ਰਿਕਾਰਡ ਪ੍ਰਬੰਧਨ ਅਤੇ ਸਥਾਨ ਅਨੁਕੂਲ ਯਕੀਨੀ ਬਣਾਇਆ।
-
ਡੀਪੀਈ ਨੇ 180 ਵਰਗ ਫੁੱਟ ਦਫ਼ਤਰੀ ਸਥਾਨ ਖਾਲੀ ਕਰਵਾਇਆ।
-
X.com (ਐਕਸ.ਕੌਮ) ‘ਤੇ ਚਾਰ ਸੋਸ਼ਲ ਮੀਡੀਆ ਪੋਸਟ ਕੀਤੇ ਗਏ, ਜਿਨ੍ਹਾਂ ਵਿੱਚ 24 ਅਕਤੂਬਰ, 2025 ਨੂੰ ਡੀਪੀਈ ਸਕੱਤਰ ਦੁਆਰਾ ਦਫ਼ਤਰ ਦਾ ਨਿਰੀਖਣ ਵੀ ਸ਼ਾਮਲ ਸੀ।
-
ਈ-ਵੇਸਟ ਮੈਨੇਜਮੈਂਟ ‘ਤੇ ਗਠਿਤ ਇੱਕ ਕਮੇਟੀ ਨੇ ਨਿਪਟਾਰੇ ਲਈ 45 ਗ਼ੈਰ-ਜ਼ਰੂਰੀ ਵਸਤੂਆਂ (ਏਆਈਓ, ਪ੍ਰਿੰਟਰ ਅਤੇ ਡੈਸਕਟੌਪ ਸਮੇਤ) ਦੀ ਪਛਾਣ ਕੀਤੀ। ਐੱਮਐੱਸਟੀਸੀ (MSTC) ਈ-ਨੀਲਾਮੀ ਰਾਹੀਂ ਕੁੱਲ 94,501.00 ਰੁਪਏ ਪ੍ਰਾਪਤ ਹੋਏ, ਜਦਕਿ ਘੱਟੋ-ਘੱਟ ਅਨੁਮਾਨਿਤ ਕੀਮਤ 31,700.00 ਰੁਪਏ ਸੀ।
-
ਡੀਪੀਈ ਸਕੱਤਰ ਨੇ ਸੀਜੀਓ ਕੰਪਲੈਕਸ ਦੇ ਗਰਾਉਂਡ, ਤੀਸਰੇ ਅਤੇ ਚੌਥੀ ਮੰਜ਼ਿਲ ‘ਤੇ ਸਥਿਤ ਦਫ਼ਤਰ ਪਰਿਸਰਾਂ ਦਾ ਜਾਇਜ਼ਾ ਲਿਆ।
-
ਨੋਡਲ ਅਫਸਰ ਨੇ 24 ਅਕਤੂਬਰ, 2025 ਨੂੰ ਰਿਕਾਰਡ ਰੂਮ ਦਾ ਨਿਰੀਖਣ ਕੀਤਾ।
-
ਡੀਪੀਈ ਪਰਿਸਰਾਂ ਵਿੱਚ ਸਰਵੋਤਮ ਤੌਰ –ਤਰੀਕਿਆਂ ਦੇ ਹਿੱਸੇ ਵਜੋਂ ਹਰੇਕ ਮੰਜ਼ਿਲ ‘ਤੇ ਬੈਠਣ ਲਈ ਫੁੱਲਾਂ ਦੀ ਸਜਾਵਟ ਨਾਲ ਆਕਰਸ਼ਕ ਅਰਾਮਦਾਇਕ ਉਡੀਕ ਖੇਤਰ ਬਣਾਏ ਗਏ, ਜਿਸ ਨਾਲ ਵਿਜ਼ੀਟਰਾਂ ਅਤੇ ਕਰਮਚਾਰੀਆਂ ਲਈ ਇੱਕ ਸੁਆਗਤਯੋਗ ਅਤੇ ਪੇਸ਼ੇਵਰ ਵਾਤਾਵਰਣ ਉਪਲਬਧ ਹੋਇਆ।
****
ਐੱਨਬੀ/ਕੇਐੱਮਐੱਨ/ਏਕੇ
(Release ID: 2186165)
Visitor Counter : 6