ਕਾਰਪੋਰੇਟ ਮਾਮਲੇ ਮੰਤਰਾਲਾ
azadi ka amrit mahotsav

ਆਈਈਪੀਐੱਫਏ ਅਤੇ ਸੈਬੀ (SEBI) ਨੇ ਨਿਵੇਸ਼ਕਾਂ ਨੂੰ ਸਸ਼ਕਤ ਬਣਾਉਣ, ਦਾਅਵਾ ਨਾ ਕੀਤੇ ਗਏ ਲਾਭਅੰਸ਼ ਅਤੇ ਸ਼ੇਅਰ ਸਬੰਧੀ ਮੁੱਦਿਆਂ ਨੂੰ ਸੁਲਝਾਉਣ ਲਈ ਅੰਮ੍ਰਿਤਸਰ ਵਿੱਚ ਨਿਵੇਸ਼ਕ ਸ਼ਿਵਿਰ ਆਯੋਜਿਤ ਕੀਤਾ


ਨਿਵੇਸ਼ਕ ਸ਼ਿਵਿਰ ਵਿੱਚ 223 ਤੋਂ ਵੱਧ ਨਿਵੇਸ਼ਕਾਂ ਨੂੰ ਤਤਕਾਲ ਲਾਭਅੰਸ਼ ਦਾਅਵਾ ਸਹਾਇਤਾ, ਕੇਵਾਈਸੀ/ ਨਾਮਾਂਕਣ ਅੱਪਡੇਟ ਅਤੇ ਪ੍ਰਤੱਖ ਆਰਟੀਏ ਪਹੁੰਚ ਦਾ ਲਾਭ ਮਿਲਿਆ

ਨਿਵੇਸ਼ਕ ਸ਼ਿਵਿਰ ਨੇ ਨਿਵੇਸ਼ਕ ਸੁਰੱਖਿਆ ਨੂੰ ਮਜ਼ਬੂਤ ਕੀਤਾ, ਲੰਬੇ ਸਮੇਂ ਤੋਂ ਪੈਂਡਿੰਗ ਦਾਅਵਿਆਂ ਲਈ ਇੱਕ ਹੀ ਜਗ੍ਹਾ ‘ਤੇ ਹਰ ਸਮੱਸਿਆ ਦੇ ਸਮਾਧਾਨ ਦਾ ਵਿਕਲਪ ਮਿਲਿਆ

ਆਈਈਪੀਐੱਫਏ ਦੁਆਰਾ ਅਦਾਇਗੀ ਨਾ ਕੀਤੇ ਲਾਭਅੰਸ਼ ਦਾ ਦਾਅਵਾ ਕਰਨ ‘ਤੇ ਵਿਆਖਿਆਤਮਕ ਵੀਡੀਓ ਲਾਂਚ ਕਰਨ ਨਾਲ ਨਿਵੇਸ਼ਕਾਂ ਵਿੱਚ ਜਾਗਰੂਕਤਾ ਵਧੀ

Posted On: 02 NOV 2025 4:18PM by PIB Chandigarh

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ) ਨੇ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ ( ਸੈਬੀ (SEBI)) ਦੇ ਸਹਿਯੋਗ ਨਾਲ 1 ਨਵੰਬਰ, 2025 ਨੂੰ ਅੰਮ੍ਰਿਤਸਰ ਵਿੱਚ “ਨਿਵੇਸ਼ਕ ਸ਼ਿਵਿਰ” ਦਾ ਸਫ਼ਲਤਾਪੂਰਵਕ ਆਯੋਜਨ ਕੀਤਾ।

ਇਸ ਇੱਕ ਦਿਨਾਂ ਸ਼ਿਵਿਰ ਵਿੱਚ ਪੰਜਾਬ ਦੇ ਨਿਵੇਸ਼ਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ ਅਤੇ ਉਨ੍ਹਾਂ ਨੂੰ ਸਿੰਗਲ-ਵਿੰਡੋ ਯਾਨੀ ਇੱਕ ਹੀ ਸਥਾਨ ‘ਤੇ ਸਾਰੀਆਂ ਸਮੱਸਿਆਵਾਂ ਦੇ ਸਮਾਧਾਨ ਦੀ ਸੁਵਿਧਾ ਦਾ ਪਲੈਟਫਾਰਮ ਪ੍ਰਦਾਨ ਕੀਤਾ ਗਿਆ। ਇਸ ਦਾ ਉਦੇਸ਼ ਦਾਅਵਾ ਨਾ ਕੀਤੇ ਗਏ ਲਾਭਅੰਸ਼, ਸ਼ੇਅਰਾਂ ਅਤੇ ਹੋਰ ਨਿਵੇਸ਼ਕ ਸੇਵਾਵਾਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਮਾਧਾਨ ਕਰਨਾ ਸੀ।

ਇਸ ਪ੍ਰੋਗਰਾਮ ਵਿੱਚ ਆਈਈਪੀਐੱਫਏ ਦੀ ਸੀਈਓ ਅਤੇ ਕਾਰਪੋਰੇਟ ਮਾਮਲੇ ਮੰਤਰਾਲੇ ਵਿੱਚ ਸੰਯੁਕਤ ਸਕੱਤਰ ਸ਼੍ਰੀਮਤੀ ਅਨੀਤਾ ਸ਼ਾਹ ਅਕੇਲਾ, ਆਈਈਪੀਐੱਫਏ ਦੇ ਜਨਰਲ ਮੈਨੇਜਰ ਲੈਫਟੀਨੈਂਟ ਕਰਨਲ ਆਦਿਤਿਆ ਸਿਨਹਾ,  ਸੈਬੀ (SEBI) ਦੇ ਜਨਰਲ ਮੈਨੇਜਰ ਸ਼੍ਰੀ ਬਿਨੋਦ ਸ਼ਰਮਾ, ਅਤੇ ਆਈਈਪੀਐੱਫਏ, ਐੱਮਆਈਆਈ ਅਤੇ ਆਰਟੀਏ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਅੰਮ੍ਰਿਤਸਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ 223 ਤੋਂ ਵੱਧ ਦਾਅਵੇਦਾਰਾਂ ਅਤੇ ਨਿਵੇਸ਼ਕਾਂ ਨੇ ਇਸ ਪ੍ਰੋਗਰਾਮ ਵਿੱਚ ਸਰਗਰਮ ਤੌਰ ‘ਤੇ ਹਿੱਸਾ ਲਿਆ, ਜਿਸ ਦਾ ਉਦੇਸ਼ ਪ੍ਰਤੱਖ ਸੁਵਿਧਾ ਅਤੇ ਮੌਕੇ ‘ਤੇ ਸਹਾਇਤਾ ਰਾਹੀਂ ਨਿਵੇਸ਼ਕ ਸੇਵਾਵਾਂ ਨੂੰ ਨਾਗਰਿਕਾਂ ਦੇ ਹੋਰ ਕਰੀਬ ਲਿਆਉਣਾ ਸੀ।

ਪੁਣੇ ਅਤੇ ਹੈਦਰਾਬਾਦ ਵਿੱਚ ਸਫਲ ਆਯੋਜਨਾਂ ਦੇ ਬਾਅਦ, ਅੰਮ੍ਰਿਤਸਰ ਨੇ ਇਸ ਪਹਿਲ ਦੀ ਮੇਜ਼ਬਾਨੀ ਕੀਤੀ। ਇਸ ਵਿੱਚ ਦੇਸ਼ ਭਰ ਵਿੱਚ ਇੱਕ ਨਿਵੇਸ਼ਕ- ਕੇਂਦ੍ਰਿਤ ਵਿੱਤੀ ਈਕੋਸਿਸਟਮ ਵਿਧੀ ਬਣਾਉਣ ਦੇ ਆਈਈਪੀਐੱਫਏ ਦੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਗਈ। ਇਹ ਸ਼ਿਵਿਰ ਇਹ ਯਕੀਨੀ ਬਣਾਉਣ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਇਆ ਕਿ ਨਿਵੇਸ਼ਕਾਂ ਦੀਆਂ ਸ਼ਿਕਾਇਤਾਂ ਦਾ ਨਾ ਸਿਰਫ਼ ਜਲਦੀ ਨਿਪਟਾਰਾ ਕੀਤਾ ਗਿਆ, ਸਗੋਂ ਉਨ੍ਹਾਂ ਨੂੰ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਬਾਰੇ ਵੀ ਜਾਗਰੂਕਤਾ ਪ੍ਰਾਪਤ ਹੋਈ।

ਨਿਵੇਸ਼ਕ ਸ਼ਿਵਿਰ ਨੇ ਛੇ-ਸੱਤ ਵਰ੍ਹਿਆਂ ਤੋਂ ਪੈਂਡਿੰਗ ਅਦਾਇਗੀ ਨਾ ਕੀਤੇ ਲਾਭਅੰਸ਼ ਅਤੇ ਦਾਅਵਿਆਂ ਦੇ ਪ੍ਰਤੱਖ ਸਮਾਧਾਨ ਦੀ ਸੁਵਿਧਾ ਪ੍ਰਦਾਨ ਕੀਤੀ। ਮੌਕੇ ‘ਤੇ ਹੀ ਕੇਵਾਈਸੀ ਅਤੇ ਨਾਮਾਂਕਣ ਅਪਡੇਟ ਪ੍ਰਦਾਨ ਕੀਤੇ ਗਏ ਅਤੇ ਆਈਈਪੀਐੱਫਏ ਦਾਅਵਿਆਂ ਨਾਲ ਸਬੰਧਿਤ ਸਮੱਸਿਆਵਾਂ ਦਾ ਸਮਾਧਾਨ ਕੀਤਾ ਗਿਆ। ਹਿਤਧਾਰਕ ਕੰਪਨੀਆਂ ਅਤੇ ਆਰਟੀਏ ਦੁਆਰਾ ਸਮਰਪਿਤ ਕਿਓਸਿਕ ਸਥਾਪਿਤ ਕੀਤੇ ਗਏ, ਜਿਸ ਨਾਲ ਨਿਵੇਸ਼ਕਾਂ ਨੂੰ ਅਧਿਕਾਰੀਆਂ ਨਾਲ ਸਿੱਧੇ ਸੰਪਰਕ ਕਰਨ ਅਤੇ ਵਿਚੌਲਿਆਂ ਦੀ ਜ਼ਰੂਰਤ ਸਮਾਪਤ ਕਰਨ ਵਿੱਚ ਮਦਦ ਮਿਲੀ।

ਇਸ ਤੋਂ ਇਲਾਵਾ, ਆਈਈਪੀਐੱਫਏ ਅਤੇ  ਸੈਬੀ (SEBI) ਨੇ ਹੋਰ ਐੱਮਆਈਆਈ ਦੇ ਸਹਿਯੋਗ ਨਾਲ ਸੀਡੀਐੱਸਐੱਲ ਆਈਪੀਐੱਫ ਦੁਆਰਾ ਸੰਕਲਪਿਤ ਇੱਕ ਵਿਵਹਾਰਿਕ ਵਿਆਖਿਆਤਮਕ ਵੀਡੀਓ “ਆਈਈਪੀਐੱਫਏ ਰਾਹੀਂ ਅਦਾਇਗੀ ਨਾ ਕੀਤੇ ਲਾਭਅੰਸ਼ ਦਾ ਦਾਅਵਾ ਕਰਨ ਦੀ ਪ੍ਰਕਿਰਿਆ ਨੂੰ ਸਮਝਣਾ” ਲਾਂਚ ਕੀਤਾ।

ਨਿਵੇਸ਼ਕਾਂ ‘ਤੇ ਕੇਂਦ੍ਰਿਤ ਇਹ ਵੀਡੀਓ ਦਰਸ਼ਕਾਂ ਨੂੰ ਅਦਾਇਗੀ ਨਾ ਕੀਤੇ ਲਾਭਅੰਸ਼ ਦੀ ਪੂਰੀ ਯਾਤਰਾ ਨੂੰ ਸਮਝਣ ਵਿੱਚ ਮਦਦ ਕਰਦਾ ਹੈ- ਉਹ ਕੀ ਹਨ ਅਤੇ ਕਿਉਂ ਅਦਾਇਗੀ ਰਹਿ ਜਾਂਦੇ ਹਨ ਅਤੇ ਜਦੋਂ ਉਨ੍ਹਾਂ ਦਾ ਭੁਗਤਾਨ ਨਹੀਂ ਹੁੰਦਾ ਹੈ ਤਾਂ ਕੀ ਹੁੰਦਾ ਹੈ। ਇਹ ਨਿਵੇਸ਼ਕਾਂ ਨੂੰ ਸਮੇਂ ‘ਤੇ ਲਾਭਅੰਸ਼ ਪ੍ਰਾਪਤੀ ਯਕੀਨੀ ਬਣਾਉਣ, ਆਈਈਪੀਐੱਫਏ ਦੀ ਭੂਮਿਕਾ ਅਤੇ ਲਾਭਾਂ ਨੂੰ ਸਮਝਣ, ਯੋਗਤਾ ਨਿਰਧਾਰਿਤ ਕਰਨ ਅਤੇ ਦਾਅਵਾ ਪ੍ਰਕਿਰਿਆ ਨੂੰ ਅਸਾਨੀ ਨਾਲ ਪੂਰਾ ਕਰਨ ਬਾਰੇ ਵੀ ਮਾਰਗਦਰਸ਼ਨ ਕਰਦਾ ਹੈ।

ਕੰਪਨੀ ਪ੍ਰਤੀਨਿਧੀਆਂ, ਆਰਟੀਏ ਅਤੇ ਆਈਈਪੀਐੱਫਏ ਅਤੇ  ਸੈਬੀ (SEBI) ਦੇ ਅਧਿਕਾਰੀਆਂ ਦੇ ਨਾਲ ਸਹਿਜ ਗੱਲਬਾਤ ਨਾਲ ਸੈਂਕੜਿਆਂ ਨਿਵੇਸ਼ਕਾਂ ਨੂੰ ਲਾਭ ਹੋਇਆ। ਸ਼ਿਕਾਇਤਾਂ ਦੇ ਸਮਾਧਾਨ ਅਤੇ ਉਨ੍ਹਾਂ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਵਿੱਚ ਇਸ ਦੀ ਕੁਸ਼ਲਤਾ ਦੇ ਲਈ ਇਸ ਪਹਿਲ ਦੀ ਵਿਆਪਕ ਤੌਰ ‘ਤੇ ਸ਼ਲਾਘਾ ਕੀਤੀ ਗਈ, ਜਿਨ੍ਹਾਂ ਨੂੰ ਹੱਲ ਕਰਨ ਵਿੱਚ ਰਵਾਇਤੀ ਤੌਰ ‘ਤੇ ਮਹੀਨੇ ਲਗ ਜਾਂਦੇ ਹਨ।

ਭਵਿੱਖ ਵੱਲ

ਅੰਮ੍ਰਿਤਸਰ ਦਾ ਨਿਵੇਸ਼ਕ ਸ਼ਿਵਿਰ, ਆਈਈਪੀਐੱਫਏ ਦੇ ਰਾਸ਼ਟਰਵਿਆਪੀ ਆਊਟਰੀਚ ਪ੍ਰੋਗਰਾਮਾਂ ਦੀ ਲੜੀ ਦਾ ਇੱਕ ਹਿੱਸਾ ਹੈ, ਜਿਸ ਵਿੱਚ ਵੱਡੀ ਸੰਖਿਆ ਵਿੱਚ ਬਿਨਾ ਦਾਅਵੇ ਵਾਲੇ ਨਿਵੇਸ਼ ਵਾਲੇ ਸ਼ਹਿਰਾਂ ਨੂੰ ਟੀਚਾ ਬਣਾਇਆ ਗਿਆ ਹੈ। ਇਹ ਸ਼ਿਵਿਰ ਨਿਵੇਸ਼ਕਾਂ ਦੀ ਜਾਗਰੂਕਤਾ ਵਧਾਉਣ, ਵਿੱਤੀ ਹਿਤਾਂ ਦੀ ਰੱਖਿਆ ਕਰਨ ਅਤੇ ਭਾਰਤ ਦੇ ਵਿੱਤੀ ਈਕੋਸਿਸਟਮ ਵਿੱਚ ਪਾਰਦਰਸ਼ਿਤਾ, ਪਹੁੰਚ ਅਤੇ ਵਿਸ਼ਵਾਸ ਨੂੰ ਯਕੀਨੀ ਬਣਾਉਣ ਲਈ ਆਈਈਪੀਐੱਫਏ ਦੀ ਅਟੁੱਟ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੇ ਹਨ।

ਵਿਆਖਿਆਤਮਕ ਵੀਡੀਓ ਦਾ ਲਿੰਕ- https://youtu.be/Ec-6uTDErLQ

 

ਆਈਈਪੀਐੱਫਏ ਬਾਰੇ

ਭਾਰਤ ਸਰਕਾਰ ਦੇ ਕਾਰਪੋਰੇਟ ਮਾਮਲੇ ਮੰਤਰਾਲੇ ਦੇ ਤਹਿਤ ਨਿਵੇਸ਼ਕ ਸਿੱਖਿਆ ਅਤੇ ਸੁਰੱਖਿਆ ਫੰਡ ਅਥਾਰਿਟੀ (ਆਈਈਪੀਐੱਫਏ), ਨਿਰੰਤਰ ਆਊਟਰੀਚ, ਸਿੱਖਿਆ ਅਤੇ ਰਣਨੀਤਕ ਸਹਿਯੋਗ ਰਾਹੀਂ ਨਿਵੇਸ਼ਕ ਜਾਗਰੂਕਤਾ ਅਤੇ ਸੁਰੱਖਿਆ ਨੂੰ ਹੁਲਾਰਾ ਦੇਣ ਦੇ ਲਈ ਸਮਰਪਿਤ ਹੈ। ਆਪਣੀ ਸਥਾਪਨਾ ਦੇ ਬਾਅਦ ਤੋਂ, ਆਈਈਪੀਐੱਫਏ ਨੇ ਦੇਸ਼ ਭਰ ਵਿੱਚ ਨਿਵੇਸ਼ਕਾਂ ਨੂੰ ਸਸ਼ਕਤ ਬਣਾਉਣ ਅਤੇ ਦਾਅਵਾ ਨਿਵਾਰਣ ਵਿਧੀ ਨੂੰ ਮਜ਼ਬੂਤ ਕਰਨ ਲਈ ਕਈ ਪਹਿਲਕਦਮੀਆਂ ਦੀ ਅਗਵਾਈ ਕੀਤੀ ਹੈ।

ਵਧੇਰੇ ਜਾਣਕਾਰੀ ਲਈ ਦੇਖੋ: www.iepf.gov.in

 

******

ਐੱਨਬੀ/ਪੀਕੇ 


(Release ID: 2185812) Visitor Counter : 5