ਪ੍ਰਿਥਵੀ ਵਿਗਿਆਨ ਮੰਤਰਾਲਾ
azadi ka amrit mahotsav

ਭਾਰਤ 06 ਦਸੰਬਰ ਤੋਂ ਚੰਡੀਗੜ੍ਹ ਵਿਖੇ ਚਾਰ-ਦਿਨਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਦੀ ਮੇਜ਼ਬਾਨੀ ਕਰੇਗਾ


ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਆਈਆਈਐੱਸਐੱਫ 2025 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ, ਕਿਹਾ ਕਿ ਇਹ ਮਹੋਤਸਵ ਭਾਰਤ ਦੇ ਵਿਗਿਆਨ-ਅਧਾਰਿਤ, ਇਨੋਵੇਸ਼ਨ-ਸੰਚਾਲਿਤ ਰਾਸ਼ਟਰ ਵਿੱਚ ਪਰਿਵਰਤਨ ਨੂੰ ਪ੍ਰਦਰਸ਼ਿਤ ਕਰੇਗਾ

ਡਾ. ਜਿਤੇਂਦਰ ਸਿੰਘ ਨੇ ਆਈਆਈਐੱਸਐੱਫ 2025 ਦੀਆਂ ਤਿਆਰੀਆਂ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਨੀਤੀਆਂ ਹੁਣ ਵਿਗਿਆਨ ਅਤੇ ਤਕਨਾਲੋਜੀ ‘ਤੇ ਅਧਾਰਿਤ ਹਨ

ਕੇਂਦਰੀ ਮੰਤਰੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਗਿਆਨ-ਅਧਾਰਿਤ ਸ਼ਾਸਨ ਵੱਲ ਭਾਰਤ ਦੇ ਨਿਰਣਾਇਕ ਬਦਲਾਅ ‘ਤੇ ਜ਼ੋਰ ਦਿੱਤਾ

ਈਆਈਐੱਸਐੱਫ 2025 ਵਿਗਿਆਨ, ਤਕਨਾਲੋਜੀ ਅਤੇ ਇਨੋਵੇਸ਼ਨ ਦੇ ਮਾਧਿਅਮ ਨਾਲ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਭਾਰਤ ਦੀ ਯਾਤਰਾ ਦਾ ਉਤਸਵ ਮਨਾਏਗਾ

Posted On: 02 NOV 2025 4:50PM by PIB Chandigarh

ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤ ਅਤੇ ਪੈਨਸ਼ਨ, ਪਰਮਾਣੂ ਊਰਜਾ ਵਿਭਾਗ ਅਤੇ ਪੁਲਾੜ ਵਿਭਾਗ ਦੇ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ 06 ਤੋਂ 09 ਦਸੰਬਰ, 2025 ਤੱਕ ਚੰਡੀਗੜ੍ਹ ਵਿੱਚ ਆਯੋਜਿਤ ਹੋਣ ਵਾਲੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (ਆਈਆਈਐੱਸਐੱਫ) ਦੀਆਂ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਅੱਜ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ।

29 ਸਤੰਬਰ 2025 ਨੂੰ ਆਯੋਜਿਤ ਪਿਛਲੀ ਸਮੀਖਿਆ ਮੀਟਿੰਗ ਦੇ ਵਿਚਾਰ-ਵਟਾਂਦਰੇ ਨੂੰ ਅੱਗੇ ਵਧਾਉਂਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਵਰ੍ਹੇ ਦਾ ਆਈਆਈਐੱਸਐੱਫ ਇੱਕ ਸ਼ਕਤੀਸ਼ਾਲੀ ਰਾਸ਼ਟਰੀ ਨੈਰੇਟਿਵ ਸਥਾਪਿਤ ਕਰੇਗਾ, ਜੋ ਪ੍ਰਦਰਸ਼ਿਤ ਕਰੇਗਾ ਕਿ ਕਿਵੇਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਗਿਆਨ, ਖੋਜ ਅਤੇ ਨਵੀਨਤਾ ਦੇ ਪ੍ਰਤੀ ਭਾਰਤ ਦਾ ਦ੍ਰਿਸ਼ਟੀਕੋਣ ਮੌਲਿਕ ਤੌਰ ‘ਤੇ ਤਬਦੀਲ ਹੋਇਆ ਹੈ।

ਡਾ. ਜਿਤੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਗਿਆਨ-ਅਧਾਰਿਤ ਸ਼ਾਸਨ ਵੱਲ ਭਾਰਤ ਦੇ ਨਿਰਣਾਇਕ ਬਦਲਾਅ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਅੱਜ ਨੀਤੀਆਂ ਵਿਗਿਆਨ ਅਧਾਰਿਤ ਹਨ। ਉਹ ਦਿਨ ਗਏ ਜਦੋਂ ਵਿਗਿਆਨ ਨੂੰ ਨੀਤੀ ਦਾ ਇੰਤਜ਼ਾਰ ਕਰਨਾ ਪੈਂਦਾ ਸੀ; ਅੱਜ ਨੀਤੀਆਂ ਵਿਗਿਆਨ ਅਤੇ ਤਕਨਾਲੋਜੀ ਦੁਆਰਾ ਨਿਰਦੇਸ਼ਿਤ ਹੁੰਦੀਆਂ ਹਨ।”

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਰਕਾਰ ਕੰਟਰੋਲਰ ਨਹੀਂ ਸਗੋਂ ਸੁਵਿਧਾ ਪ੍ਰੋਵਾਈਡਰ ਬਣ ਗਈ ਹੈ ਅਤੇ ਉਸ ਨੇ ਇੱਕ ਸਮਰੱਥ ਈਕੋਸਿਸਟਮ ਵਿਧੀ ਦਾ ਨਿਰਮਾਣ ਕੀਤਾ ਹੈ, ਜਿੱਥੇ ਨਿਜੀ ਖੇਤਰ, ਸਟਾਰਟਅੱਪਸ ਅਤੇ ਯੁਵਾ ਇਨੋਵੇਟਰਸ ਡੀਪ ਟੇਕ, ਆਰਟੀਫਿਸ਼ੀਅਲ ਇੰਟੈਲੀਜੈਂਸ, ਬਾਇਓ ਤਕਨਾਲੋਜੀ, ਕੁਆਂਟਮ ਤਕਨਾਲੋਜੀ ਅਤੇ ਸਵੱਛ ਊਰਜਾ ਨਵੀਨਤਾਵਾਂ ਨੂੰ ਅੱਗੇ ਵਧਾ ਰਹੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਮੰਤਰਾਲਿਆਂ, ਅਕਾਦਮਿਕ, ਉਦਯੋਗ ਅਤੇ ਸਟਾਰਟਅੱਪਸ ਵਿੱਚ ਭਾਰਤ ਦੀ ਵਿਗਿਆਨਿਕ ਅਤੇ ਤਕਨੀਕੀ ਪ੍ਰਗਤੀ ਦਾ ਉਤਸਵ ਮਨਾਏਗਾ ਜੋ ਆਤਮਨਿਰਭਰ ਭਾਰਤ ਦੀ ਭਾਵਨਾ ਨੂੰ ਦਰਸਾਉਂਦਾ ਹੈ।

ਮੰਤਰੀ ਨੇ ਕਿਹਾ ਕਿ ਇਸ ਵਰ੍ਹੇ ਦਾ ਆਈਆਈਐੱਸਐੱਫ ਉਨ੍ਹਾਂ ਪ੍ਰਮੁੱਖ ਖੇਤਰਾਂ ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਪ੍ਰਦਰਸ਼ਿਤ ਕਰੇਗਾ ਜੋ ਰਾਸ਼ਟਰੀ ਆਤਮਨਿਰਭਰਤਾ ਦੇ ਥੰਮ੍ਹ ਬਣ ਗਏ ਹਨ। ਉਨ੍ਹਾਂ ਨੇ ਕਿਹਾ ਕਿ ਆਈਆਈਐੱਸਐੱਫ 2025 ਵਿਗਿਆਨਿਕ ਅਦਾਨ-ਪ੍ਰਦਾਨ ਦੇ ਇੱਕ ਪਲੈਟਫਾਰਮ ਦੇ ਰੂਪ ਵਿੱਚ ਕੰਮ ਕਰਨ ਦੇ ਨਾਲ-ਨਾਲ ਪ੍ਰਮੁੱਖ ਤਕਨੀਕੀ ਖੇਤਰਾਂ ਵਿੱਚ ਭਾਰਤ ਦੀ ਆਤਮਨਿਰਭਰਤਾ ਦਾ ਉਤਸਵ ਵੀ ਹੋਵੇਗਾ।

 

ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਿਕ ਸਲਾਹਕਾਰ ਪ੍ਰੋਫੈਸਰ ਅਜੈ ਕੁਮਾਰ ਸੂਦ, ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਸਕੱਤਰ ਡਾ. ਐੱਮ. ਰਵੀਚੰਦ੍ਰਨ; ਡਾ. ਅਜੀਤ ਕੁਮਾਰ ਮੋਹੰਤੀ, ਸਕੱਤਰ, ਪਰਮਾਣੂ ਊਰਜਾ ਵਿਭਾਗ; ਪ੍ਰੋਫੈਸਰ ਅਭੈ ਕਰੰਦੀਕਰ, ਸਕੱਤਰ, ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀਐੱਸਟੀ); ਡਾ. ਰਾਜੇਸ਼ ਗੋਖਲੇ, ਸਕੱਤਰ, ਬਾਇਓ ਤਕਨਾਲੋਜੀ ਵਿਭਾਗ; ਅਤੇ ਵਿਗਿਆਨਿਕ ਅਤੇ ਉਦਯੋਗਿਕ ਖੋਜ ਵਿਭਾਗ ਦੀ ਸਕੱਤਰ ਅਤੇ ਸੀਐੱਸਆਈਆਰ ਦੀ ਡਾਇਰੈਕਟਰ ਜਨਰਲ ਡਾ. ਐੱਨ. ਕਲਾਈਸੇਲਵੀ (Dr. N. Kalaiselvi) ਦੇ ਨਾਲ-ਨਾਲ ਵਿਗਿਆਨ ਭਾਰਤੀ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।

 

*****
 

ਐੱਨਕੇਆਰ/ਏਕੇ


(Release ID: 2185806) Visitor Counter : 3