ਭਾਰਤ ਚੋਣ ਕਮਿਸ਼ਨ
ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੂੰ ਆਈਆਈਟੀ ਕਾਨਪੁਰ ਦੁਆਰਾ ਡਿਸਟਿੰਗੁਇਸ਼ਡ ਐਲੂਮਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ
Posted On:
02 NOV 2025 7:37PM by PIB Chandigarh
1. ਮੁੱਖ ਚੋਣ ਕਮਿਸ਼ਨਰ ਸ਼੍ਰੀ ਗਿਆਨੇਸ਼ ਕੁਮਾਰ ਨੂੰ ਅੱਜ ਕਾਨਪੁਰ ਸਥਿਤ ਭਾਰਤੀ ਤਕਨਾਲੋਜੀ ਸੰਸਥਾ (ਆਈਆਈਟੀ) ਕਾਨਪੁਰ ਕੈਂਪਸ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਡਿਸਟਿੰਗੁਇਸ਼ਡ ਐਲੂਮਨੀ ਐਵਾਰਡ (ਡੀਏਏ) ਨਾਲ ਸਨਮਾਨਿਤ ਕੀਤਾ ਗਿਆ।
2. 1989 ਵਿੱਚ ਸ਼ੁਰੂ ਕੀਤਾ ਗਿਆ ਡਿਸਟਿੰਗੁਇਸ਼ਡ ਐਲੂਮਨੀ ਐਵਾਰਡ (ਡੀਏਏ),ਆਈਆਈਟੀ ਕਾਨਪੁਰ ਦੇ ਵੱਲੋਂ ਆਪਣੇ ਸਾਬਕਾ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਉੱਤਮ ਉਪਲਬਧੀਆਂ ਲਈ ਦਿੱਤਾ ਜਾਣ ਵਾਲਾ ਸਭ ਤੋਂ ਉੱਚ ਪੁਰਸਕਾਰ ਹੈ। ਸੰਸਥਾ ਹਰ ਸਾਲ ਆਪਣੇ ਸਾਬਕਾ ਵਿਦਿਆਰਥੀਆਂ ਨਾਲ ਮਿਲ ਕੇ ਉੱਤਮ ਉਪਲਬਧੀਆਂ, ਸੰਸਥਾ ਦੇ ਪ੍ਰਤੀ ਸੇਵਾ ਅਤੇ ਸਮਾਜ ਅਤੇ ਰਾਸ਼ਟਰ ਨਿਰਮਾਣ ਵਿੱਚ ਮਿਸਾਲੀ ਯੋਗਦਾਨ ਲਈ ਵਿਅਕਤੀਆਂ ਨੂੰ ਸਨਮਾਨਿਤ ਕਰਦਾ ਹੈ।
3. ਪਿਛਲੇ ਐਵਾਰਡ ਜੇਤੂਆਂ ਦੀ ਸੂਚੀ ਵਿੱਚ ਅਕਾਦਮਿਕ ਉੱਤਮਤਾ, ਉੱਦਮੀ ਉੱਤਮਤਾ, ਪੇਸ਼ੇਵਰ ਉੱਤਮਤਾ ਅਤੇ ਰਾਸ਼ਟਰ ਸੇਵਾ ਦੇ ਖੇਤਰਾਂ ਵਿੱਚ ਵੱਕਾਰੀ ਨਾਮ ਸ਼ਾਮਲ ਹਨ।
4. ਸੀਈਸੀ ਸ਼੍ਰੀ ਗਿਆਨੇਸ਼ ਕੁਮਾਰ ਨੇ ਸਾਲ 1985 ਵਿੱਚ ਆਈਆਈਟੀ ਕਾਨਪੁਰ ਤੋਂ ਸਿਵਿਲ ਇੰਜੀਨੀਅਰਿੰਗ ਵਿੱਚ ਬੀ.ਟੇਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਅੱਜ ਸੰਸਥਾ ਦੇ 66ਵੇਂ ਸਥਾਪਨਾ ਦਿਵਸ ਦੇ ਮੌਕੇ ‘ਤੇ ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ ਗਿਆ।
***********
ਪੀਕੇ/ਜੀਡੀਐੱਚ/ਆਰਪੀ
(Release ID: 2185722)
Visitor Counter : 4